ਨਾਤਾ ਤੋੜਨ ਲੱਗੇ ਲੋਕੀਂ ਅਕਸਰ ਇਹ ਭੁੱਲ ਜਾਂਦੇ ਨੇ,
ਇਕ ਬੂਹਾ ਜੇ ਬੰਦ ਹੋਵੇ ਤਾਂ ਸੌ ਸੌ ਬੂਹੇ ਖੁੱਲ ਜਾਂਦੇ ਨੇ,
ਹੋਛੇ ਬੰਦੇ ਅਤੇ ਗੁਬਾਰੇ ਵਿਚ ਕੋਈ ਵੀ ਫਰਕ ਨਹੀਂ,
ਦੋਵੇਂ ਥੋੜੀ ਫੂਕ ਦਿੱਤਿਆਂ ਬਹੁਤਾ ਹੀ ਫੁੱਲ ਜਾਂਦੇ ਨੇ,
ਬੇਗਾਨੀ ਧਰਤੀ ਤੇ ਮੈਨੂੰ ਗਮ ਮਿਲੇ ਜੇ ਰੋਸ ਨਹੀਂ,
ਘਰ ਵਿਚ ਵੀ ਬੰਦੇ ਦੇ ਸਿਰ ਤੇ ਸੌ ਸੌ ਝੱਖੜ ਝੁਲ ਜਾਂਦੇ
ਨੇ,