ਵੈਰੀ ਹੋ ਗਿਆ ਜ਼ਮਾਨਾ,
ਰੋਵੇ ਪਿਆਰ ਕੱਲਾ ਕੱਲਾ,
ਅਸੀ ਦੁਨੀਆ ਦੇ ਅੱਗੇ ਹੁਣ ਅੱਡਣਾ ਨੀ ਪੱਲਾ,
ਪੈਣਾ ਰੱਖਣਾ ਪਿਆਰ ਜੱਗ ਤੋ ਸੰਭਾਲ ਕੇ,
ਤੈਨੂੰ ਮੰਗਣਾ ਖੁਦਾ ਤੋ,
ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ,
ਮੇਰੇ ਸਾਹਾ ਵਿਚ ਤੂੰ ਮੇਰੇ ਰਾਹਾ ਵਿੱਚ ਤੂੰ,
ਕੀ ਕਰਨਾ ਜ਼ਮਾਨਾ ਹੋਵੇ ਬਾਹਾਂ ਵਿੱਚ ਤੂੰ,
ਪਿਆਰ ਪਲਦਾ ਹੈ ਮਾਸ ਦਿਲ ਦਾ ਖੁਆਲ ਕੇ,
ਤੈਨੂੰ ਮੰਗਣਾ ਖੁਦਾ ਤੋ,
ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ,