April 08, 2020, 05:00:00 AM
collapse

Author Topic: ਵਿਚਿੱਤਰਵਾਦ ਸਾਹਿਤ  (Read 34876 times)

Offline ਰੂਪ ਢਿੱਲੋਂ

 • Niyana/Niyani
 • *
 • Like
 • -Given: 0
 • -Receive: 23
 • Posts: 264
 • Tohar: 25
 • Gender: Male
 • PJ Vaasi
  • View Profile
ਵਿਚਿੱਤਰਵਾਦ ਸਾਹਿਤ
« on: November 15, 2019, 04:56:32 AM »
ਵਿਚਿੱਤਰਵਾਦ ਸਾਹਿਤ

ਇਹ ਇੱਕ ਨਵਾਂ ਅੰਦਾਜ਼ ਹੈ ਇਕਵੀਂ ਸਦੀ ਵਾਸਤੇ ਜੋ ਪੰਜਾਬੀ ਲਈ ਨਵਾਂ ਕਦਮ ਹੈ। ਇਸ ਦਾ ਉਦਭਵ ਬਰਤਨੀਆ ਵਿੱਚ ਹੈ, ਪਰ ਪਰਵਾਸੀ ਲਿਖਾਰੀਆਂ ਦੇ ਹੱਥੋਂ ਨਹੀਂ ਪਰ ਯੂ ਕੇ ਦੇ ਕਮਪਲਾਂ ਦੇ ਜੋ ਗਿਣਤੀ ਦੇ ਹਨ, ਆਪਣੇ ਆਪ ਨੂੰ ਪਰਵਾਸੀ ਨਹੀਂ ਸਮਝਦੇ ਅਤੇ ਉਨ੍ਹਾਂ ਵਾਸਤੇ ਪੰਜਾਬੀ ਮਾਂ ਬੋਲੀ ਨਹੀਂ ਹੈ ਪਰ ਵਿਰਸਾ ਬੋਲੀ ਜਿਸ ਨੂੰ ਕੁੱਝ ਨਵਾਂ ਦੇਣਾ ਚਾਹੁੰਦੇ ਹਨ। ਇੰਨ੍ਹਾਂ ਲਿਖਾਰੀਆਂ ਵਿੱਚ ਰੂਪ ਢਿੱਲੋਂ ਹੈ ਅਤੇ ਅਮਰਜੀਤ ਬੋਲਾ। ਹੌਲ਼ੀ ਹੌਲ਼ੀ ਜਿਹੜੇ ਨੌਜਵਾਨ ਪੰਜਾਬ ਤੋਂ ਨੱਸ ਕੇ ਬਾਹਰ ਆ ਰਹੇ ਹਨ ਅਤੇ ਲਿਖਣਾ ਚਾਹੁੰਦੇ ਪਰ ਪਰਾਣੇ ਬਜ਼ੁਰਗਾਂ ਨਾਲ਼ ਖਿਆਲ਼ ਨਹੀਂ ਮਿਲਦੇ ਇਸ ਵਿਚਿੱਤਰਵਾਦ ਤਹਿਰੀਕ ਨਾਲ਼ ਜੁੜ ਰਹੇ ਹਨ।

ਸਭ ਤੋਂ ਪਹਿਲੀ ਗੱਲ ਹੈ ਕਿ ਵਿਚਿੱਤਰਵਾਦ ਸਾਹਿਤ ਰੂੜ੍ਹ ਰਸਮਾਂ ਨੂੰ ਖੰਡਦੇ ਹਨ। ਸਾਹਿਤ ਦੇ ਪੁਰਾਣੇ ਤਰੀਕੇ ਨੂੰ ਅਡਿੱਠ ਕਰ ਰਹੇ ਹਨ ਅਤੇ ਏਸੈਨੀਅਲ, ਜਪਾਨੀ, ਫਰਾਂਸੀਸੀ ਅਤੇ ਖ਼ਾਸ ਅੰਗ੍ਰੇਜ਼ੀ ਦੀਆਂ ਵਿਧੀਆਂ ਦੇ ਅਸਰ ਖੌਹ ਰਹੇ ਹਨ। ਬਰਤਾਨੀਆਂ ਵਿੱਚ ਪਾਲ਼ੇ ਹੋਣ ਕਰਕੇ ਇੰਗਲਿਸ਼ ਦੀ ਅਸਰ ਹੀ ਹੈ ਉਨ੍ਹਾਂ ਦੇ ਵਾਖ ਬੰਤਰ ਉੱਤੇ ਅਤੇ ਸ਼ਬਦ ਸ਼ਾਸਤਰ ਉੱਤੇ। ਇਸ ਲਈ ਆਮ ਪੰਜਾਬ ਦੇ ਪਾਠਖ ਪੜ੍ਹਣ ਵਾਲ਼ਿਆ ਨੂੰ ਪਹਿਲਾਂ ਪਹਿਲਾਂ ਅਜੀਬ ਲੱਗੇਗਾ ਜਾਂ ਦੇਖਣ ਵਿੱਚ ਅਨੁਵਾਦ ਲੱਗੇਗਾ। ਅੱਜ ਕੱਲ੍ਹ ਦੇ ਤਰੀਕੇ ਵਰਤਦੇ ਹਨ ਲਿਖਣ ਵਿੱਚ। ਸਭ ਤੋਂ ਵੱਡਾ ਮਿਸਾਲ ਇੰਨ੍ਹਾਂ ਲਿਖਤਾਂ ਦਾ ਰੂਪ ਢਿੱਲੋਂ ਦੀਆਂ ਨਾਵਲਾਂ ਹਨ, ਜਾਂ ਜੱਸ ਸੁਪਰਾ ਦੇ ਖੰਡ ਕਾਵਿ ਹਨ। ਪਰ ਇਕੱਲੇ ਤਰੀਕੇ ਦੀ ਗੱਲ ਨਹੀਂ ਹੈ। ਪਰੰਪਰੇ ਨਕਾਰਦੇ ਹਨ, ਨਾਰੀਵਾਦ ਦਾ ਵਾਧਾ ਕਰਦੇ ਹਨ। ਅੱਜ ਕੱਲ੍ਹ ਦੇ ਲੋਕਾਂ ਦੀਆਂ ਤਸ਼ਵੀਸ਼ਾਂ ਅਤੇ ਉਮੰਗਾਂ ਵੱਲ ਧਿਆਨ ਦਿੰਦੇ ਹਨ। ਨਵੀਂ ਪੀੜ੍ਹੀ ਦੇ ਨਾਲ਼ ਦਿਲਚਸਪੀ ਹੈ ਨਾ ਕੇ ਪੁਰਾਣੇ ਪਠਾਕਾਂ ਨਾਲ਼।

ਕੁੱਝ ਪਰਵਾਸੀ ਲੇਖਕ ਵਿੱਚ ਸ਼ਮਾਲ ਹਨ, ਜਿੱਦਾਂ ਬਿਟੂ ਖੰਗੂੜਾ ਜਾਂ ਪ੍ਰਿੰਸ ਬੁਟਰ, ਪਰ ਸਾਰੇ ਪਛਮ ਰਹਿਣ ਵਾਲੇ ਨਹੀਂ ਹਨ। ਚੜ੍ਹਦੇ ਪੰਜਾਬ ਵਿੱਚ ਵਿਚਿੱਤਰਵਾਦ ਦਾ ਮਿਸਲ ਪਰਗਟ ਸਿੰਘ ਸਤੌਜ ਦਾ ਨਾਵਲ ਖ਼ਬਰ ਇੱਕ ਪਿੰਡ ਦੀ ਜਾਂ ਲਹਿੰਦੇ ਪੰਜਾਬ ਦੇ ਮੁਦੱਸਰ ਬਾਸ਼ੀਰ ਦੇ ਨਾਵਲ ਕੌਣ ਵੀ ਨਮੂਨੇ ਹਨ। ਬਰਤੀਨਆਂ ਵਿੱਚ ਰੂਪ ਢਿੱਲੋਂ ਦੇ ਨਾਵਾਲ ਓ ਜਾਂ ਸਮੁਰਾਈ ਗਿਣੇ ਜਾਂਦੇ ਹਨ।

ਕਈ ਨਵੀਆਂ ਤਕਨੀਕਾਂ ਵਰਤੀਆਂ ਗਈਆ ਹਨ। "" ਦੀ ਥਾਂ - - ਜਦ ਕੋਈ ਬੋਲ਼ਦਾ, ਮਤਲਬ "ਹਾਂ" ਦੀ ਥਾਂ -ਹਾਂ-। ਸੀਨੀਮਾਂ ਦੀ ਅੱਖ ਵਾਂਗ ਤਫ਼ਸੀਲ ਵਰਤਦੇ ਹਨ। ਨਾਤਿਕ ਅਤੇ ਨਸਰ ਦੇ ਹੁਨਰ ਵਰਤਦੇ ਹਨ। ਵਾਰਤਕ ਵਿੱਚ ਹੀ ਕਥਾ ਕਾਵਿ ਸ਼ਾਮਲ ਹੈ। ਯਥਾਰਥਵਾਦ ਅਤੇ ਪਰਯਥਾਰਥਵਾਦ ਦੇ ਮੇਲ ਵਿੱਚ ਹੈ। ਕਲਪਨਾ ਸ਼ਕਤੀ ਵਿੱਚ ਹੈ। ਸਾਇੰਸ ਕਥਾ ਵਿੱਚ ਹੈ। ਜੇ ਇਹ ਸਭ ਕੁੱਝ ਵਿੱਚ ਹੀ ਹੈ, ਫੇਰ ਹੀ ਲੇਖ ਆਪਣੇ ਆਪ ਨੂੰ ਵਿਚਿੱਤਰਵਾਦ ਆਖ ਸਕਦੀ ਹੈ। ਜ਼ਿਆਦੇ ਉਪਨਿਆਸ ਇਸ ਨਵੇਂ "ਵਾਦ" ਵਿੱਚ ਪੇਸ਼ ਕੀਤਾ ਗਿਆ ਹੈ।

ਆਉਣ ਵਾਲ਼ੇ ਸਾਲਾਂ ਵਿੱਚ ਇਸ ਨਵੇ ਲਹਿਰ ਵੱਲ਼ ਧਿਆਨ ਰੱਖਣਾ ਪਵੇਗਾ ਅਤੇ ਦੇਖਣਾ ਜੇ ਇਸ ਦਾ ਕੋਈ ਅਸਰ ਪੰਜਾਬੀ ਸਾਹਿਤ ਅਤੇ ਪੜ੍ਹਣ ਵਾਲ਼ੇ ਉੱਤੇ ਪਵੇਗਾ।

ਮਨਪਰੀਤ ਬਧਨੀ ਵਾਲਾ


PLEASE DO GIVE YOUR VIEWS OR IF INTERESTED ASK ABOUT IT. Examples of these books can be found in puniabilibrary.com website

Punjabi Janta Forums - Janta Di Pasand

ਵਿਚਿੱਤਰਵਾਦ ਸਾਹਿਤ
« on: November 15, 2019, 04:56:32 AM »

 

* Who's Online

 • Dot Guests: 194
 • Dot Hidden: 0
 • Dot Users: 0

There aren't any users online.

* Recent Posts

New PJ Icons for all our staff (December 2009 update) by vl2
[April 07, 2020, 02:35:09 PM]


PJ Meetup in NYC April 2010 by lornasc11
[April 07, 2020, 02:08:49 PM]


Apne APne shehar baaare dasso kidhan Lockdown vich life challing? by Gujjar NO1
[April 05, 2020, 05:43:37 PM]


Request Video Of The Day by Gujjar NO1
[March 25, 2020, 05:41:50 AM]


Kuldeep Manak Songs - Lyrics - by Gujjar NO1
[March 15, 2020, 10:42:40 AM]


ਬਾਬਾ ਵਾਪਸ ਆ ਗਿਆ - ਰੂਪ ਢਿੱਲੋਂ by ਰੂਪ ਢਿੱਲੋਂ
[March 14, 2020, 09:45:09 AM]


Tere Naam by Gujjar NO1
[March 08, 2020, 01:59:24 PM]


Je mera vass challe te mai..... by mundaxrisky
[March 05, 2020, 05:04:42 PM]


When was the last time you.. by Mani Kaur
[March 05, 2020, 04:13:52 AM]


What color are you wearing today... ???? by Mani Kaur
[March 05, 2020, 04:12:14 AM]


Last movie name you watched ? you liked it or disliked ? by Mani Kaur
[March 05, 2020, 04:11:45 AM]


Name one thing next to you by Mani Kaur
[March 05, 2020, 04:10:49 AM]


This or That by Mani Kaur
[March 05, 2020, 04:10:16 AM]


Last textmessage that u received by Mani Kaur
[March 05, 2020, 04:09:01 AM]


Just two line shayari ... by The Goru
[March 05, 2020, 01:56:36 AM]


MIRJA SAHIBA THE STORY DANABAD FAISALABAD by gemsmins
[December 25, 2019, 11:01:48 PM]


mirza sahiba by gemsmins
[December 25, 2019, 11:00:10 PM]


***Santra Kha Ke*** by Gujjar NO1
[December 17, 2019, 02:09:13 PM]


hindi /Urdu Four Lines Poetry by Gujjar NO1
[December 14, 2019, 07:32:07 AM]


ਡੂੰਘਾ ਪਾਣੀ ਰੂਪ ਢਿੱਲੋਂ by ਰੂਪ ਢਿੱਲੋਂ
[November 27, 2019, 07:07:45 PM]


ਕਲਦਾਰ ਰੂਪ ਢਿੱਲੋਂ by ਰੂਪ ਢਿੱਲੋਂ
[November 27, 2019, 07:06:20 PM]


Roop Ghuman Interview by ਰੂਪ ਢਿੱਲੋਂ
[November 15, 2019, 05:01:37 PM]


ਪੰਜਾਬੀ ਸਾਹਿਤ ਨੂੰ ਕਿਵੇਂ ਸੱਜਰਾ ਬਣਿਆ ਸਕਦਾ ਹੈ? ਤੁਹਾਡੇ ਕੀ ਵਿਚਾਰ ਹਨ? by ਰੂਪ ਢਿੱਲੋਂ
[November 15, 2019, 04:52:53 PM]


ਵਿਚਿੱਤਰਵਾਦ ਸਾਹਿਤ by ਰੂਪ ਢਿੱਲੋਂ
[November 15, 2019, 04:56:32 AM]


ਨਵੇ ਕਦਮ ਪੰਜਾਬੀ ਸਾਹਿਤ ਵਿੱਚ…ਅਪਣੇ ਵਿਚਾਰ ਜ਼ਰੂਰ ਦਸੋਂ… by ਰੂਪ ਢਿੱਲੋਂ
[November 14, 2019, 05:50:45 PM]