Eh kahani meri Bharind kitab vicho hai jis nu Lahore Publishers ( Lahore Bookshop) Ludhiana to mul sakdi hai,,,ay hai Baagi Batti da example...
ਬਹੁਤ ਪਿਆਰ ਕਰਦੀਆਂ ਸਾਂ ਅਸੀਂ ਇੱਕ ਦੂਜੇ ਨੂੰ, ਸਾਡਾ ਪ੍ਰੇਮ ਜਬਰਦਸਤ ਸੀ, ਪਰ ਸਾਡਾ ਪਿਆਰ ਹੁਣ ਗਵਾਚ ਗਿਆ ..... ਇਤਿਹਾਸ ਦੇ ਪੰਨਿਆਂ ਵਿੱਚ, ਸੋਚਦੀ ਸੋਚਦੀ ਮੈਂ ਪਿੱਛੇ ਝਾਤੀ ਮਾਰਦੀ ਹਾਂ....!!!
ਬਾਰੀ ਦਾ ਪਰਦਾ ਹਵਾ ਵਿੱਚ ਨਚਦਾ ਸੀ | ਮੈਂ ਬਾਹਰ ਵੇਖਿਆ, ਸਾਡੇ ਸ਼ਹਿਰ ਵੱਲ, ਹੱਰਾਪਾ ਦੁਮੇਲ ਤਕ ਖਿਲਰਿਆ ਸੀ। ਸਾਰੇ ਪਾਸੇ ਦੋ ਤਿੰਨ ਮੰਜਲਾਂ ਦੇ ਘਰ ਖਲੋਤੇ ਸਨ, ਜਿੱਦਾਂ ਕੋਈ ਸ਼ਹਿਨਸ਼ਾਹ ਦੀ ਫੌਜ ਖੜੀ ਸੀ। ਹਰੇਕ ਗੱਲੀ ਸਾਫ ਸੀ, ਸਾਰਾ ਕੁਝ ਗਠਿਤ, ਜਲ ਮਾਰਗ ਰਾਹੀਂ ਸੁੱਚਾ ਪਾਣੀ ਹਰੇਕ ਘਰ ਦੇ ਬਾਹਰ ਨਲਾਂ ਵਿੱਚੋਂ ਮਿਲਦਾ ਸੀ। ਜਨਤਾ ਲਈ ਇਸ਼ਨਾਨਘਰ ਸਨ, ਹਸਪਤਾਲ ਸਨ ਅਤੇ ਪੁਸਤਕਾਲੇ ਜਿਥੇ ਖਜੂਰ ਦੇ ਪੱਤਿਆਂ ਤੋਂ ਬਣੇ ਕਿਤਾਬਾਂ ਦੇ ਵਰਕੇ ਗਿਆਨ ਨਾਲ ਚਮਕਦੇ ਸਨ।
ਹੱਰਾਪੇ ਵਿੱਚ ਪੰਜ ਜ਼ਿਲੇ ਸਨ। ਇੱਕ ਮੰਡੀ ਵਾਲਾ, ਇੱਕ ਹੂਕਮਤ ਵਾਲਾ, ਇੱਕ ਖੇਡਾਂ ਵਾਲਾ, ਦੂਜੇ ਦੋਨੋਂ ਰਹਿਣ ਲਈ ਸਨ। ਲੋਕ ਵਸੇਬੇ ਨਾਲ ਵਸਦੇ ਸੀ। ਬਾਹਰਲੇ ਸ਼ਹਿਰ ਦੀਆਂ ਕੰਧਾਂ ਕੋਲ ਫੌਜੀ ਰਹਿੰਦੇ ਸਨ । ਹੱਰਾਪਾ ਉੰਨਾਂ ਦਿਨਾਂ ਵਿੱਚ ਸਾਰੇ ਭਾਰਤ ਤੋਂ ਅੱਗੇ ਸੀ, ਸ਼ਹਿਰ ਅੰਦਰ ਲੋਕਾਂ ਦੀ ਤਿਹਆ ਵੀ ਬੁਝੀ ਰਿਹੰਦੀ ਸੀ, ਕਾਨੂਨ ਇਨਸਾਫ ਸਭ ਪਾਸੇ ਲਾਗੂ ਸੀ ਅਤੇ ਸਾਰੇ ਸ਼ਹਿਰੀ ਬਰਾਬਰ ਸਨ। ਨਕਾਰੇ ਤੇ ਪਿੰਗਲੇ ਕੋਲ ਵੀ ਹੱਕ ਸਨ, ਨਾ ਕੋਈ ਜਾਤ ਪਾਤ ਸੀ ਤੇ ਨਾ ਹੀ ਕੋਈ ਧਰਮ, ਪਰ ਰੱਬ ਨੂੰ ਸਾਰੇ ਮੰਨਦੇ ਸੀ। ਆਹੋ, ਸਭ ਬਰਾਬਰ ਸੀ ( ਕੀ ਪਤਾ ਇੱਕ ਦਿਨ ਮੈਂ ਤੁਹਾਨੂੰ ਹੱਰਾਪੇ ਵਾਰੇ ਸਭ ਕੁਝ ਦਸੂਗੀ); ਮੇਰੇ ਅਤੇ ਸ਼ੀਨਾ ਵਰਗੇ ਵੀ ਬਰਾਬਰ ਸੀ। ਉਸ ਸਮੇਂ ਹੱਰਾਪਾ ਤੇ ਰਾਜ ਤੀਵੀਆਂ ਹੀ ਕਰਦੀਆਂ ਸਨ... ਬੰਦੇ ਤਾਂ ਖੇਤਾਂ'ਚ ਕੰਮ ਕਰਦੇ ਸੀ; ਮੰਡੀਆਂ ਵਿੱਚ, ਜਾਂ ਫਿਰ ਫੌਜ ਵਿੱਚ। ਸਾਰੇ ਸ਼ਹਿਰ ਦਾ ਬੰਦੋਬਸਤ, ( ਘਰ ਦਾ ਵੀ) ਜਨਾਨੀਆਂ ਦੇ ਹੱਥ ਵਿੱਚ ਸੀ।
ਫਿਰ ਇੱਕ ਔਰਤ ਅਤੇ ਉਸਦੇ ਮਾਹੀ ਨੇ ਕੰਮ ਖਰਾਬ ਕਰ ਦਿੱਤਾ। ਉਹਨਾਂ ਦਾ ਰਾਜ ਸਖ਼ਤ ਸੀ, ਤੇ ਲੋਕ ਦੁਖੀ ਸਨ । ਹੌਲੀ ਹੌਲੀ ਸਮਾਂ ਬਦਲ ਗਿਆ ਤੇ ਧਾਰਮਿਕ ਅਤੇ ਖੱਭੀ ਪੱਖ ਦੇ ਲੋਕਾਂ ਨੇ ਇਨਕਲਾਬ ਕਰ ਦਿੱਤਾ। ਨਤੀਜੇ ਵਜੋਂ ਖੁੱਲੇ- ਡੁੱਲੇ ਸਮਾਜ ਦਾ ਰੂਪ ਹੀ ਬਦਲ ਗਿਆ। ਲੋਕ ਲਾਲਚੀ ਹੋ ਗਏ ਤੇ ਚੰਗਾ ਭਲਾ ਸਿਸਟਮ ਬਦਲ ਗਿਆ। ਨਵੀਂ ਤਜਵੀਜ ਵਿੱਚ ਸਭ ਕੁਝ ਨਵਾਂ ਸੀ, ਤੰਗ ਦਿਮਾਗ ਪਸ੍ਸਰ ਗਏ, ਲੋਕ ਦੀਨ ਮਗਰ ਦੌੜਨ ਲਗ ਗਏ। ਮੇਰੇ ਤੇ ਸ਼ੀਨਾ ਵਰਗੀਆਂ ਨੂੰ ਪਤਿਤ ਸਮਝਣ ਲੱਗ ਪਏ। ਇਹ ਹਾਲ ਸਿਰਫ ਤੀਵੀਆਂ ਦਾ ਨਹੀਂ ਸੀ, ਮਰਦਾਂ ਲਈ ਵੀ ਉਨਾਂ ਈ ਔਖਾ ਸੀ। ਨਵੇਂ ਸਮਾਜ ਵਿਚ ਅਸੀਂ ਦੋਨੋਂ ਪਾਪ ਕਰ ਰਹੀਆਂ ਸਨ, ਸਾਡਾ ਡੂੰਘਾ ਡੂੰਘਾ ਪਿਆਰ ਲੋਕਾਂ ਦੀ ਨਜਰ ਵਿੱਚ ਗੰਦਾ ਸੀ।
ਉਸ ਵੇਲੇ ਮੈਂ ਇੱਕ ਕੁੜੀ ਜਿਹਦਾ ਨਾਂ ਸ਼ੀਨਾ ਸੀ, ਨੂੰ ਬਹੁਤ ਪ੍ਰੇਮ ਕਰਦੀ ਸੀ। ਪਰ ਨਵੇਂ ਸ਼ਾਸਨ ਹੇਠ ਅਸੀਂ ਖੁਲਕੇ ਇਕ ਦੂਜੇ ਨੂੰ ਪਿਆਰ ਦਿਖਾ ਨਹੀਂ ਸਕਦੇ ਸੀ। ਬੂਹੇ ਉਹਲੇ ਰਹਿਣਾ ਪੈਂਦਾ ਸੀ, ਵਰਜਿਤ ਰਸ ਸੀ, ਹੁਣ ਤਾਂ ਮਾਂਸ (ਗਊ - ਬੈਲ) ਵੀ ਨਹੀਂ ਖਾ ਸਕਦੇ ਸੀ, ਇਸਨੂੰ ਵੀ ਪਾਪ ਸਮਝਦੇ ਸੀ। ਹੱਰਾਪਾ ਵਿੱਚ ਜਾਤ ਪਾਤ ਨੇ ਆਪਣਾ ਚੱਕਰ ਸ਼ੁਰੂ ਕਰ ਲਿਆ ਸੀ। ਨਾਸਤਿਕਾਂ ਨੂੰ ਫਾਂਸੀ ਮਿਲਦੀ ਸੀ ( ਤੇ ਮੈਂ ਨਵੇਂ ਰਾਜ ਨੂੰ ਵੇਖਕੇ ਖੁਦ ਕਾਫ਼ਰ ਬਣ ਗਈ ਸੀ )। ਸਾਡੇ ਵਰਗੇ ਸਮਲਿੰਗਕਾਮੀਆਂ ਨੂੰ ਹੰਟਰ ਮਾਰਦੇ ਸੀ, ਜਨਤਾ ਦੇ ਸਾਹਮਣੇ। ਮੇਰਾ ਪਿਆਰ ਸੱਚ ਮੁੱਚ ਪਾਪ ਬਣ ਗਿਆ। ਹੁਣ ਤਾਂ ਮੈਂ ਸ਼ੀਨਾ ਦੀ ਅੱਖ ਨੂੰ ਫੜਨ ਤੋਂ ਡਰਦੀ ਸੀ, ਹੁਣ ਤਾਂ ਇਸ ਤਰ੍ਹਾਂ ਦਾ ਪਿਆਰ ਮਨ੍ਹਾ ਹੈ.... ਪਰ ਅੱਜ ਮੈਨੂੰ ਯਾਦ ਆਉਂਦੀ ਆ, ਜਦ ਮੈਂ ਬਾਰੀ ਦੇ ਕੋਲ ਖੜ੍ਹਕੇ ਸਾਡੇ ਪਿਆਰੇ ਸ਼ਹਿਰ ਵੱਲ ਤੱਕਿਆ, 'ਤੇ ਫਿਰ ਪਿੱਛੇ ਸ਼ੀਨਾ ਵੱਲ ਝਾਤੀ ਮਾਰਕੇ ਹੱਸੀ।
ਸ਼ੀਨਾ ਮੰਜੀ ਉੱਤੇ ਪਈ ਸੀ, ਬਾਹਾਂ ਦੋਵੇਂ ਪਾਸੇ ਖਿਲਾਰੀਆਂ, ਜਿਵੇਂ ਤਿਤਲੀ ਦੇ ਖੰਭ ਸਨ, ਇੱਕ ਗੋਡਾ ਖੜ੍ਹਾ ਜੋ ਵੇਖਣ ਵਿੱਚ ਗਿਰ ਦੀ ਟੀਸੀ ਲੱਗਦਾ ਸੀ। ਪੇਟ ਇਸ ਲੱਤ ਦੀ ਪਹਾੜੀ ਅਤੇ ਹਿੱਕ ਦੇ ਵਿਚਕਾਰ, ਉਦਾਤ ਘਾਟੀ ਸੀ । ਬਾਰੀ ਵਿੱਚੋਂ ਚਾਨਣ ਦੇ ਚੌਰਾਹੇ ਨਾਲ ਗਲੇ ਤੋਂ ਕਮਰ ਤਕ ਸਭ ਕੁਝ ਪ੍ਰਗਟਿਆ.... ਸ਼ੀਨਾ ਦੀ ਖਲ ਲਿਸ਼ਕਾਂ ਮਾਰਦੀ ਸੀ ਤੇ ਮੈਨੂੰ ਲੁਭਾਉਂਦੀ ਸੀ। ਉਹਨੇ ਮੈਨੂੰ ਮੁਸਕਾਨ ਦਿੱਤੀ .... ਮੈਂ ਉਸਦੇ ਕੋਲੇ ਜਾਕੇ ਨਾਲ ਲਗ ਕੇ ਬਹਿ ਗਈ। ਧੁੱਪ ਆਪਣੇ ਨਿੱਘੇ ਨਿੱਘੇ ਬੁੱਲ੍ਹਾਂ ਨਾਲ ਮੇਰੀ ਪਿੱਠ ਨੂੰ ਚੁੰਮਦੀ ਸੀ। ਬੇਨਕਾਬ ਜਿਸਮ ਮਿੱਲੇ .... ਨੈਣ, ਨੈਣਾਂ ਵਿੱਚ ਡੁੱਬੇ, ਹੋਠ ਹੋਠਾਂ ਨਾਲ ਵਿਆਹੇ .... ਸਾਨੂੰ ਤਾਂ ਕੋਈ ਸ਼ਰਮ ਨਹੀਂ ਆਈ। ਲਾਜ ਕਿਉਂ ਬੁਰਕੇ ਪਿੱਛੇ ਲੁਕੇ? ਕਲ ਤਕ ਤਾਂ ਘੁੰਡ ਰਖਣ ਦੀ ਲੋੜ ਨਹੀਂ ਸੀ, ਪਰ ਅੱਜ ਦੇ ਸਮਾਜ ਵਿੱਚ ਗੱਲ ਹੋਰ ਸੀ। ਸਾਡੇ ਬਾਗੀ ਬਦਨਾਂ ਨੇ ਵਿਆਹ ਕੀਤਾ। ਸਾਡਾ ਪਿਆਰ ਪਾਕ ਸੀ, ਫਿਰ ਅੱਸੀਂ ਕਿਉਂ ਚਿੰਤਾ ਕਰੀਏ? ਪਰ ਉਸ ਦਿਨ ਹੱਥ ਮਲਣੇ ਪਏ।
ਜਿਥੇ ਇਕ ਪਲ ਪਹਿਲਾ ਸ਼ੀਨਾ ਦਾ ਚਿਹਰਾ ਸੀ... ਆਲੀਸ਼ਾਨ ਜੁਲਫਾਂ ਝਿਲ-ਮਿਲ ਕਰਦੀਆਂ ਸਨ, ਜਿੱਦਾਂ ਆਬਨੂਸੀ ਦੀ ਕਲਗੀ ਚਮਕਦੀ ਹੈ, ਤਿੱਖੀਆਂ ਚੂਚੀਆਂ ਮੈਨੂੰ ਪੁਕਾਰ ਰਹੀਆਂ ਸਨ; ਪਰ ਹੁਣ ਉਹ ਮੁਖ ਹਨੇਰੇ ਵਿੱਚ ਲੁਕਣਾ ਚਾਹੁੰਦੇ ਸੀ, ਸ਼ੀਨਾ ਚਾਦਰ ਵਿੱਚ ਸ਼ਰਣ ਲੈਣਾ ਚਾਹੁੰਦੀ ਸੀ। ਕਿਉਂਕਿ ਤਿੰਨ ਆਦਮੀ ਦੁਆਰ ਭੰਨ ਕੇ ਅੰਦਰ ਆ ਵੜੇ ਸਨ, ਹੁਣ ਨਵੇਂ ਰਾਜ ਦੇ ਚਮਚੇ ਸਾਡੇ ਵੱਲ ਬੁਰੀ ਨਜ਼ਰ ਨਾਲ ਵੇਖਦੇ ਸੀ; ਤਿੰਨ ਲਾਲ ਮੱਛੀਆਂ ਸਾਨੂੰ ਗ੍ਰਿਫਤਾਰ ਕਰਨ ਆਈਆਂ ਤੇ ਸਾਡੇ ਨੰਗ ਵਿੱਚ ਅਸੀਂ ਨਿਤਾਣੀਆਂ ਸਨ... ਤੇ ਉਹਨਾਂ ਲਈ ਦੋ ਝੀਣੀ ਸੁੰਡੀਆਂ। ਸ਼ੀਨਾ ਮੇਰੇ ਨਾਲ ਚੰਬੜ ਗਈ ... ਮੈਂ ਮੁਕੱਦਮੈ ਲਈ ਤਿਆਰ ਹੋ ਗਈ।
ਪਰਤਾਵਾ ਪੰਜ ਦਿਨਾਂ ਤਕ ਚੱਲੀ ਗਿਆ। ਹਾਰਕੇ ਸਾਨੂੰ ਅਸ਼ਲੀਲਤਾ ਦਾ ਇਲਜ਼ਾਮ ਦਿੱਤਾ ਗਿਆ .... ਇੱਕ ਸਾਲ ਲਈ ਖਾਣੀਆਂ ਵਿੱਚ ਕੰਮ ਕਰਾਇਆ। ਸ਼ੀਨਾ ਮੈਤੋਂ ਕਮਜ਼ੋਰ ਸੀ... ਇੱਕ ਦਿਨ ਗਸ਼ ਖਾ ਕੇ ਡਿੱਗ ਪਈ, ਤੇ ਉਹ ਵਿਚਾਰੀ ਨੂੰ ਕਿਤੇ ਹੋਰ ਲੈ ਗਏ ..... ਹੱਰਾਪਾ ਤੋਂ ਬਾਹਰ। ਅਸੀਂ ਫੇਰ ਕਦੀ ਨਹੀਂ ਮਿਲੀਆਂ.... ਜਦ ਮੈਂ ਉਸ ਨਰਕ ਚੋਂ ਨਿਕਲੀ ਤੇ ਮੇਰਾ ਵਿਆਹ ਜਬਰਦਸਤੀ ਕਰ ਦਿੱਤਾ ਗਿਆ। ਮੈਂ ਉਹਨੂੰ ਕਦੇ ਪਿਆਰ ਨਹੀਂ ਕਰ ਸਕੀ ... ਤੇ ਉਹਦਾ ਧਿਆਨ ਘਰ ਵਾਲੀ ਵੱਲ ਘੱਟ ਸੀ, ਬੇਸੁਰਤ ਸੀ ਤੇ ਬਾਹਰ ਵਾਲੀਆਂ ਤੀਵੀਆਂ ਨੂੰ ਤਵੱਜੋ ਦਿੰਦਾ ਸੀ। ਮੈਂ ਨਿਰਜਨ ਬਣਕੇ ਰਹਿ ਗਈ।
ਮੇਰਾ ਹੱਰਾਪਾ ਗਵਾਚ ਗਿਆ ਸੀ.... ਤੇ ਨਾਲ ਈ ਮੇਰਾ ਪਿਆਰ ਗਵਾਚ ਗਿਆ ਸੀ। ਹੁਣ ਮਰਦਾਂ ਦਾ ਯੁਗ ਸੀ, ਤੇ ਹੱਰਾਪਾ ਦੀ ਗਿਰਾਵਟ ਦਾ ਵੀ।
ਪਰ ਇੱਕ ਸਵਾਲ ਅੱਜ ਵੀ ਜ਼ਹਨ ਵਿਚ ਆਉਂਦਾ ਹੈ ਕਿ ਜਦ ਦੋ ਇਨਸਾਨ ਆਪਸ ਵਿੱਚ ਮੁਹੱਬਤ ਕਰਦੇ ਨੇ , ਤੇ ਇਸ ਵਿੱਚ ਗਲਤ ਕੀ ਹੈ?
ਖਤਮ
ਭਰਿੰਡ ਕਿਤਾਬ'ਚੋਂ ਕਹਾਣੀ ਹੈ
http://www.5abi.com/breview/br2008/026-bharind-bolla-151011.htm