ਮੈਂ ਔਰਤ ਦੀ ਕੀ ਸਿਫਤ ਕਰਾਂ,,,ਇਨਸਾਨ ਖੁਦ
ਔਰਤ ਦਾ ਜਾਇਆ ਹੈ,,,,,
ਮੈਂ ਮਾਂ ਆਪਣੀ ਦੇ ਰੂਪ ਵਿਚੋਂ,,,ਹਰ ਵਾਰ ਹੀ ਰੱਬ ਨੂੰ
ਪਾਇਆ ਹੈ,,,,
ਇਕ ਔਰਤ ਮੇਰੀ ਦਾਦੀ-ਮਾਂ,,,ਜਿਸ ਕਰ ਕੇ ਮੇਰੇ
ਬਾਪ ਦੀ ਮੇਰੇ ਸਿਰ ਤੇ ਛਾਇਆ ਹੈ,,,,,
ਮੈਂ ਬੈਠ ਜਿਹਨਾ ਦੇ ਮੋਢੇ ਤੇ,,,ਝੂਟਾ ਕੁੱਲ ਜਹਾਨ
ਦਾ ਪਾਇਆ ਹੈ,,,,,
ਇਕ ਔਰਤ ਮੇਰੀ ਭੈਣ ਵੱਡੀ,,,ਜਿਸ ਬਚਪਨ ਨਾਲ
ਲੰਘਾਇਆ ਹੈ,,,,,
... ਕਿਸੇ ਗਲਤੀ ਤੇ ਪੈਂਦੀ ਮਾਰ ਵੇਲੇ,,,ਕਈ ਵਾਰ ਮੈਨੂੰ
ਬਚਾਇਆ ਹੈ,,,,,
ਹਰ ਘਰ ਵਿਚ ਔਰਤ ਹੁੰਦੀ ਹੈ,,,ਔਰਤ ਹਰ ਘਰ
ਦਾ ਸਰਮਾਇਆ ਹੈ,,,,,
"ਲਾਡੀ " ਫੇਰ ਪਤਾ ਨੀ ਦੁਨਿਆ ਨੇ,,,ਕਿਓਂ ਧੀ ਨੂੰ
ਮਾੜਾ ਬਣਾਇਆ ਹੈ........