ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ (ਬਚਪਨ) ਯਾਦ ਆ ਗਿਆ,,
ਯਾਦ ਕਾਹਦਾ ਆਯਾ,
ਅਖੀਂ ਪਾਣੀ ਵੀ ਸਮਾ ਗਿਆ,,
ਕਿ ਅੱਜ ਮੈਨੂ ਫਿਰ
ਮੇਰਾ ਬੱਚਾ-ਪਣ ਯਾਦ ਆ ਗਿਆ..
ਕਿਵੇ ਨਿਕੇ-ਨਿਕੇ ਹਥਾਂ ਨਾਲ,
ਫੜ ਤਿੱਤਲੀ ਉਡਾਉਂਦੇ ਸੀ,,
ਕਦੇ ਜੁਗਨੂ ਨੂੰ ਫੜ,
ਜੇਬ ਆਪਣੀ ਚ ਪਾਉਂਦੇ ਸੀ,,
ਸਾਂਭ ਕੇ ਜੋ ਰਖਿਆ,
ਮੋਰ ਵਾਲਾ ਖੰਭ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ,,
ਮੇਰਾ ਬੱਚਾ-ਪਣ ਯਾਦ ਆ ਗਿਆ..
ਓਹੀ ਕੱਚਾ ਜਿਹਾ ਰਾਹ,
ਜੋ ਸਕੂਲ ਵੱਲ ਜਾਂਦਾ ਸੀ,,
ਬਾਰਿਸ਼ਾਂ ਚ ਜਿਥੇ
ਸਦਾ ਪਾਣੀ ਭਰ ਜਾਂਦਾ ਸੀ,,
ਪਾਣੀ ਵਿਚੋਂ ਪੈਰ ਨਾਲ
ਛਿਟੇ ਪਾਉਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਦੂਜੇ ਦੇ ਬਸਤੇ ਚੋਂ ਰੋਟੀ
ਕੱਡ ਕੇ ਖਾ ਲੈਂਦੇ ਸੀ,,
ਆਪ ਵਾਲੀ ਵਿਚੋ ਓਹਨੂ
ਭੋਰਾ ਵੀ ਨਾ ਦਿੰਦੇ ਸੀ,,
ਅਧੀ ਛੁੱਟੀ ਵਿੱਚ ਘਰੇ
ਭੱਜ ਆਉਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਨਾਲ ਦੇ ਦੀ ਕਾੱਪੀ ਵਿਚੋਂ
ਪੰਨੇ ਪੱਟ ਲੈਂਦੇ ਸੀ,,
ਓਹਨੁ ਪੈਂਦੀ ਕੁੱਟ
ਵੇਖ ਆਪ ਹੱਸ ਪੈਂਦੇ ਸੀ,,
ਫਿਰ ਗੁੱਸੇ ਨਾਲ ਮਾਸਟਰ ਦਾ
ਚਾੜਿਆ ਕੁਟਾਪਾ ਯਾਦ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਰਿਓੜੀਆਂ ਤੇ ਗਚਕਾਂ ਨਾ
ਜੇਬ ਭਰੀ ਹੁੰਦੀ ਸੀ,,
੨ ਲੈਣ ਪਿਛੇ ਪੈਣਾ-ਭਾਈਆਂ ਨਾ
ਲੜਾਈ ਸਦਾ ਹੁੰਦੀ ਸੀ,,
ਫਿਰ ਵੰਡ ਆਯਾ ਹਿੱਸਾ ਖਾ
ਖੁਸ਼ ਹੋਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਭਠੀ ਤੇ ਜਾ ਕੇ ਦਾਣੇ
ਭੁਜਦੇ ਹੋਏ ਵੇਖ ਕੇ,,
ਤਤੇ-ਤਤੇ ਰੇਤੇ ਉੱਤੇ ਦਾਣੇ
ਕੁਦ ਦੇ ਹੋਏ ਵੇਖ ਕੇ,,
ਵਖਰੀ ਜੀ ਖੁਸ਼ੀ ਨਾਲ
ਖਿੜਿਆ ਓਹ ਮੁਖ ਯਾਦ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਛੁਟੀਆਂ ਚ ਕਦੇ ਜਦੋ
ਨਾਨਕੇ ਸੀ ਜਾਈ ਦਾ,,
ਖੇਡ ਦੇ ਸੀ ਖੇਡ,
ਪਿਠੂ, ਗੁਲੀ-ਡੰਡਾ,
ਅਤੇ ਚੋਰ-ਸਿਪਾਹੀ ਦਾ,,
ਚੁੱਪ ਕਰ ਪਿਛੋਂ ਆ ਕੇ
ਠੱਪਾ ਲਾਉਣਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਮਾਮੇ ਨਾਲ ਜਿਦ ਕਰ
ਮੇਲੇ ਨੂੰ ਤੁਰ ਜਾਂਦੇ ਸੀ,,
ਮਾਮੇ ਨੇ ਦਵਾਈ ਡੱਕੇ ਵਾਲੀ
ਕੁਲਫੀ ਵੀ ਖਾਂਦੇ ਸੀ,,
ਗੋਦੀ ਚ ਬਿਠ੍ਹਾ ਕੇ ਚੰਡੋਲ ਸੀ
ਝੁਟਾਇਆ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਸੋਣ ਵੇਲੇ ਸੱਤ ਤਾਰਿਆਂ
ਦਾ ਖਾਨਾ ਫਿਰੇ ਲਭਦੇ,,
ਪੋਉਂਦੇ ਸੀ ਬੁਝਾਰਤਾਂ ਤੇ
ਆਪੇ ਈ ਫਿਰ ਦਸਦੇ,,
ਦਾੱਦੀ ਅਤੇ ਨਾੰਨੀ ਦੀ ਕਹਾਣੀਆਂ ਦਾ
ਮਨਪ੍ਰ੍ਚਾਵਾ ਚੇਤੇ ਆ ਗਿਆ,,
ਕਿ ਅੱਜ ਫਿਰ ਮੈਨੂ
ਮੇਰਾ ਬੱਚਾ-ਪਣ ਯਾਦ ਆ ਗਿਆ..
ਯਾਦ ਕਾਹਦਾ ਆਯਾ,
ਅਖੀਂ ਪਾਣੀ ਵੀ ਸਮਾ ਗਿਆ,,
ਕਿ ਅੱਜ ਮੈਨੂ ਫਿਰ ਮੇਰਾ
ਬੱਚਾ-ਪਣ ਯਾਦ ਆ ਗਿਆ..
ਕਿ ਅੱਜ ਮੈਨੂ ਫਿਰ ਮੇਰਾ
ਬੱਚਾ-ਪਣ ਯਾਦ ਆ ਗਿਆ..
_______________