ਆਸ਼ਿਕ ਹੀ ਤਾਂ ਸੀ ਜੌ ਮਰ ਗਿਆ
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,
ਜਿਉਂਦੇ ਜੀ ਤਾਂ ਤੁਹਾਨੂੰ ਕਿਸੇ ਮਹਿਬੂਬ ਦੇ ਦਰ ਤੇ ਲਗੇ ਜਿੰਦਰੇ ਵਾਂਗੂ ਖਟਕਦਾ ਸੀ,
ਓਦੋਂ ਤਾਂ ਦਰਦ ਸੁਣਨੇ ਗਵਾਰਾ ਨਾ ਸੀ ਏਸਦੇ,ਕਿਸੇ ਅਵਾਰਾ ਕੁਤੇ ਵਾਂਗੂ ਭਟਕਦਾ ਸੀ,
ਹੁਣ ਸੌਹਲੇ ਗਾਂਵਦੇ ਹੋ,ਵੈਣ ਪਾਂਵਦੇ ਹੋ, ਐਸਾ ਵੀ ਕੀ ਕਰ ਗਿਆ,
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,
ਭੀੜ ਕਰ ਦਿਆ ਕਰਦੀ ਸੀ ਲੀਰਾਂ ਤਨ ਦੇ ਕਪੜੇ, ਹੁਣ ਰੇਸ਼ਮ ਵਿਚ ਨਾ ਲਪੇਟੌ ਯਾਰੋ,
ਤੁਸਾਂ ਹੁਣ ਵੀ ਮਾਰੋ ਠੋਕਰਾਂ ,ਦਫਾ ਕਰੋ, ਇੰਝ ਮਿੱਟੀ ਨੂੰ ਮੱਥੇ ਨਾ ਟੇਕੋ ਯਾਰੋ ,
ਕੀ ਸਾੜੇਗੀ ਹੁਣ ਚੰਦਨ ਦੀ ਅੱਗ, ਸੀ ਜਿਓਂਦੇ ਜੀ ਹੀ ਸੜ ਗਿਆ,
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ
ਝੁਠੀ ਸ਼ਾਨ ਖਾਤਰ,ਕੰਮ ਮੁਕਾਉਵ ਦੀ ਕਾਹਲ ਵਿੱਚ ,ਲੈ ਇੱਕ ਜਨਾਜ਼ਾ ਹੋਰ ਆ ਰਹੇ ਨੇ,
ਮਸ਼ੀਨਾ ਇਨਸਾਨ ਫੂਕਣ ਜਾ ਰਹੀਆਂ ਨੇ, ਲਗ਼ਦਾ ਅਸ਼ਿਕ ਇੱਕ ਗੱਡੀ ਹੋਰ ਚੱੜ ਗਿਆ,
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ