Punjabi Janta Forums - Janta Di Pasand

Hobbies Interests Lifestyle => Lok Virsa Pehchaan => Topic started by: ਰਾਜ ਔਲਖ on December 16, 2011, 02:12:03 AM

Title: ਭਵਿੱਖ ਦੇ ਵਾਰਿਸ,,,
Post by: ਰਾਜ ਔਲਖ on December 16, 2011, 02:12:03 AM
ਉੱਠ ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਦਮ ਤੋੜਨ ਲੱਗੀ ਤੜਫ ਕੇ,
ਪੁਰਖਾਂ ਦੀ ਅੱਜ ਜ਼ੁਬਾਨ।
ਨਾ ਮਿੱਟੀ ਵਿੱਚ ਮਿਲਾੱ ਤੂੰ,
ਸਾਡੀ ਮਾਂ ਬੋਲੀ ਦੀ ਸ਼ਾਨ।
ਕਰ ਨਾ ਪਾਗਲਪਨ ਵਿੱਚ,
ਪੰਜਾਬੀ ਦਾ ਅਪਮਾਣ।
ਗਲ੍ਹ ਘੁੱਟ ਮਾਤ ਭਾਸ਼ਾ ਦਾ,
ਤੂੰ ਲੱਗਿਓਂ ਕੱਢਣ ਪ੍ਰਾਣ।
ਹੁੱਣ ਪੰਜਾਬੀ ਨੂੰ ਭੁੱਲ ਕੇ,
ਤੇਰਾ ਕਿੱਥੇ ਗਿਆ ਰੁਝਾਨ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਅਸੀਂ ਸੱਭੇ ਭੁੱਲਾਂ ਭੁੱਲੀਆਂ,
ਤੈਨੂੰ ਸਮਝ ਸਮਝ ਨਾਦਾਨ।
ਇਸ ਤੇਰੀ ਬਦ ਸਲੂਕੀ ਨੇ,
ਸਾਨੂੰ ਕੀਤਾ ਬੜ੍ਹਾ ਹੈਰਾਨ।
ਤੇਰੇ ਤੇ ਰੱਤੀ ਅਸਰ ਨਾ,
ਹੱਸ  ਠੱਠੇ ਕਰੇ ਜਹਾਨ।
ਬੋਲੀ ਬਿਨ੍ਹਾ ਬੇ-ਗੈਰਤਾ,
ਸੱਭ ਕੌਮਾਂ ਹੀ ਮੁੱਕ ਜਾਣ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ। 
ਉਹ ਕਦੇ ਨਾ ਆਏ ਪ੍ਰਤਕੇ,
ਜੋ ਜਾ ਪਹੁੰਚੇ ਸ਼ਮਸ਼ਾਨ।
ਆ ਖੜੀ ਕਿਨਾਰੇ ਮੌਤ ਦੇ,
ਤੇਰੇ ਪੇ ਦਾਦੇ ਦੀ ਆਣ।
ਤੇਰੀ ਲਾ ਪ੍ਰਵਾਹੀ ਵੇਖ ਕੇ,
ਅੱਜ ਹੋਇਆ ਜੱਗ ਹੈਰਾਨ।
ਤੂੰ ਵਿਰਸਾ ਸਾਡੀ ਕੌਂਮ ਦਾ,
ਲੱਗਾਂ ਗੈਰਾਂ ਹੱਥ ਫੜਾਣ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਤੂੰ ਕੀ ਸਵਾਰਿਆ ਜੰਮ ਕੇ,
ਤੈਨੂੰ ਜਣਦੇ ਜਣ ਪਛਤਾਣ।
ਕਿੰਝ ਹੋਵੇ ਤੇਰੇ ਜਨਮ ਦਾ,
ਤੇਰੇ ਪੇ ਦਾਦੇ ਨੂੰ ਮਾਣ।
ਤੂੰ ਕੀਤਾ ਲਾਡ ਪਿਆਰ ਵਿੱਚ,
ਸਾਡੀ ਅਣਖ ਆਨ ਦਾ ਘਾਣ।
ਤੂੰ ਮਾਂ ਬੋਲੀ  ਨੂੰ ਭੁੱਲ ਕੇ,
ਹੁੱਣ ਹੋਰ ਲੱਗਾਂ ਅਪਨਾਣ।
ਉੱਠ  ਜਾਗ ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
ਤੂੰ ਭੰਗ ਤੇ ਡੋਡੇ ਪੀ ਕੇ,
ਕਰੇਂ ਨਿੱਤ ਹੀ ਬੀੜੀ ਪਾਨ।
ਜਰਦਾ ਸਮਝ ਕੇ ਰੇੜੀਆਂ,
ਤੂੰ ਲੱਗਿਓਂ ਰੋਜ਼ ਚਬਾਣ।
ਤੂੰ ਨਸਿ਼ਆਂ ਅੰਦਰ ਡੁੱਬਿਆ,
ਕੀ ਰਹੀ ਤੇਰੀ ਪਹਿਚਾਨ।
ਤੇਰੀ ਅਯਾਸ਼ੀ ਖਾ ਗਈ,
ਸਾਡੇ ਸਾਰੇ ਹੀ ਅਰਮਾਨ।
ਉੱਠ ਜਾਗ  ਪੰਜਬੀਆ,
ਤੂੰ ਆਪਣਾ ਮੂਲ ਪਛਾਣ।
ਹੋਸ਼ ਚੁ ਆ ਓਏ ਕਮਲਿਆ,
ਦਰ ਦਰ ਖਾਕ ਨਾ ਛਾਣ।
ਨਛਿਆਂ ਦਾ ਖੈੜ੍ਹਾ ਛੱਡ ਕੇ,
ਬਣ ਜਾ ਤੂੰ ਨੇਕ ਇੰਨਸਾਨ।
ਸੇਵਾ ਵਿੱਚ ਜੁੜ ਕੇ ਕੌਂਮ ਦੀ,
ਕਰ ਕੰਮ ਤੂੰ ਕੋਈ ਮਹਾਨ।
ਜੋ ਹਰ ਘਰ ਗੱਲਾਂ ਤੇਰੀਆਂ,
ਸੱਭ ਪੰਜਾਬੀ  ਕਰਦੇ  ਜਾਣ
ਉੱਠ ਜਾਗ  ਪੰਜਾਬੀਆ,
ਤੂੰ ਆਪਣਾ ਮੂਲ ਪਛਾਣ। 
ਜੋ ਬੱਚਾ ਬੁੜਾ ਪੰਜਾਬ ਦਾ,
ਜਾਵੇ ਤੇਰੇ ਤੋਂ  ਕੁਰਬਾਨ।
ਰਹੇ ਮੂੰਹ ਸੱਭਨਾ ਅੱਡਿਆ,
ਪਵੇ ਹੈਰਤ ਵਿੱਚ ਜਹਾਨ।
ਅਸੀਂ ਕਹੀਏ ਠੋਕਬਜਾੱ ਕੇ,
ਇਹੋ ਹੈ ਸਾਡੀ ਸੰਤਾਨ।
ਕਾਗਜ਼ ਤੇ ਸਿਫਤਾਂ ਤੇਰੀਆਂ,
ਸੱਭ ਹੀ ਲਿਖਦੇ ਜਾਣ।
ਉੱਠ  ਜਾਗ  ਪੰਜਾਬੀਆ,
ਤੂੰ ਆਪਣਾ ਮੂਲ ਪਛਾਣ।
_____________
Title: Re: ਭਵਿੱਖ ਦੇ ਵਾਰਿਸ,,,
Post by: RG on December 16, 2011, 02:40:49 AM
jnab sheyro shyeri ch post ker deya kro ,thodiyan posts bahut sohniya hundiyan ne


vese tan tusi sara din pj te rehne ho, mainu pta thodi speed bahut aa  , ,koshish kreya kro k do kadam pehla break maar k shayeri ch hi ruk jayeya kro
Title: Re: ਭਵਿੱਖ ਦੇ ਵਾਰਿਸ,,,
Post by: ਰਾਜ ਔਲਖ on January 09, 2012, 08:28:22 AM
theek ji sukriya,,,
Title: Re: ਭਵਿੱਖ ਦੇ ਵਾਰਿਸ,,,
Post by: ਦਿਲਰਾਜ -ਕੌਰ on January 09, 2012, 08:33:23 AM
bohat vadiya aulakh sahab , thanks eh post ess section ch e post honi chahede se
Title: Re: ਭਵਿੱਖ ਦੇ ਵਾਰਿਸ,,,
Post by: ਰਾਜ ਔਲਖ on January 09, 2012, 08:41:53 AM
sukriya ji

mainu v ehi laga c ese lai ethe likhiya,,,