Punjabi Janta Forums - Janta Di Pasand

Hobbies Interests Lifestyle => Lok Virsa Pehchaan => Topic started by: ਰਾਜ ਔਲਖ on December 02, 2011, 09:31:11 PM

Title: ਪੁਰਾਣੇ ਸੰਦਾਂ ਦੀ ਪੁਕਾਰ ਅਤੇ ਪੁਰਾਤਨ ਵਿਰਸਾ,,,
Post by: ਰਾਜ ਔਲਖ on December 02, 2011, 09:31:11 PM
1. ਰੋਇਆ ਮਾਰ ਦੁਹੱਤੜ ਗੱਡਾ
ਮੈਂ ਸੀ ਸਭ ਸੰਦਾਂ ਤੋਂ ਵੱਡਾ,
ਮੇਰਾ ਖੋਲ਼ੇ ਦੇ ਵਿੱਚ ਅੱਡਾ,
ਬੱਗੀਆਂ ਅੰਦਰ ਖੜੀਆਂ ਨੇ,
ਧੰਨ ਏ ਮੇਰਾ ਜਿਗਰਾ ਬਾਰਸ਼ਾਂ ਉੱਪਰ ਵਰੀਆਂ ਨੇ।

2. ਰੋਇਆ ਮਾਰ ਦੁਹੱਤੜ ਖੱਦਰ,
ਆਪਾਂ ਗੱਲ ਕਰਾਂਗੇ ਪੱਧਰ
ਪੈਟਾਂ ਪਾ ਕਸ ਲਏ ਕਸਬੱਧਰ,
ਲੋਕੀ ਬੜੇ ਸ਼ੌਕੀਨ ਨੇ।
ਝੁੱਲ ਦੋੜਿਆਂ ਜੋਗੇ ਕਰਤੇ,ਚੰਦਰੀ ਟੈਰਾਲੀਨ ਨੇ।

3. ਖੇਤਾਂ ਦੇ ਵਿੱਚ ਖੂਹ ਕੁਰਲਾਉਂਦਾ,
ਤੜਕੇ ੳੱੇੁਠਕੇ ਸੀ ਜੱਟ ਵਾਉਂਦਾ
ਮੈਂ ਸੀ ਮੁਫਤ ਮੁਫਤ ਕੰਮ ਆੳਂੁਦਾ,
ਕਦਰ ਘਟਾਤੀ ਬੋਰਾਂ ਨੇ।
ਮੇਰੇ ਜੱਟ ਸਾਥੀ ਨੂੰ ਲੁੱਟ ਲਿਆ, ਇੰਜਣ ਬਿਜਲੀ ਚੋਰਾਂ ਨੇ।

4. ਸਾਈਕਲ ਖੂੰਜੇ ਲੱਗਿਆ ਝਾਕੇ,
ਭਰਾਵੋ ਮਾੜੇ ਬਣ ਗਏ ਆਪੇ,
ਮੋਟਰ ਸਾਈਕਲ ਚੰਗਾ ਜਾਪੇ,
ਜ੍ਹੇੜਾ ਫੂਕੇ ਨੋਟਾਂ ਨੂੰ।
ਮੈਨੁੰ ਲੂਣ ਬਰਾਬਰ ਕਰਤਾ,ਸ਼ਰਮ ਨਹੀ ਆਉਂਦੀ ਲੋਕਾਂ ਨੂੰ।

5. ਰੇਡੀਉ ਰੋ ਰੋ ਕੇ ਕੁਰਲਾਉਂਦਾ,
ਮੈਂ ਹਰ ਥਾਂ ਦੀ ਖਬਰ ਸੁਣਾੳਂੁਦਾ
ਫਿਰ ਵੀ ਲੋਕਾਂ ਮਨ ਨਹੀ ਭਾਉਂਦਾ,
ਕਿਉਂ ਘੱਟ ਗਾਣੇ ਆਉਂਦੇ ਐ।
ਜ੍ਹੇੜਾ ਘਰ ਖਰਚੇ ਦਾ ਬਣ ਗਿਆ, ਲੋਕੀ ਟੇਪ ਵਜਾਉਂਦੇ ਐ,

6. ਚੁੱਲਾ ਭੁੱਭਾਂ ਮਾਰ ਕੇ ਰੋਇਆ,
ਖਬਰੈ ਕੀ ਬੁੜੀਆਂ ਨੂੰ ਹੋਇਆ
ਮੇਰਾ ਅਸਲੋਂ ਧੋਣਾ ਧੋਇਆ,
ਛੱਡਿਆ ਲਿੱਪਣ ਪੋਚਣ ਤੋਂ ।
ਹੀਟਰ ਗੋਬਰ ਗੈਂਸ ਲਵਾ ਲਏ, ਐਂਵੇ ਹੀ ਬਿਨ ਸੋਚਣ ਤੋਂ।

7. ਨਲਕਾ ਰੋ ਰੋ ਦੇਵੇ ਦੁਹਾਈਆਂ,
ਲੋਕੀ ਹੋ ਗਏ ਵਾਂਗ ਸ਼ੁਦਾਈਆਂ
ਟੂਟੀਆਂ ਕੀ ਸਰਕਾਰ ਲੁਆਈਆਂ,
ਮੈਨੂੰ ਬੋਕੀ ਪਾਉਂਦੇ ਨਾ।
ਪਾਣੀ ਗਰਮ ਪੀਣ ਨੂੰ ਦੇਵਾਂ, ਫਿਰ ਵੀ ਮਨ ਸਮਝਾਉਂਦੇ ਨਾਂ ।

8. ਮੱਝਾਂ ਮੂੰਹ ਬਲਦਾਂ ਦੇ ਭੰਨਣ,
ਕਿੱਲੇ ਪੱਟਣ ਖੜੀਆਂ ਰੰਭਣ,
ਚੱਲੀ ਕੀ ਕੰਬਾਈਨ ਦੁਕੱਮਣ,
ਪੱਠਾ ਜਾਂਦਾ ਰੂੜੀ ਨੂੰ।
ਅਸੀਂ ਵਿੱਚ ਹਰੇ ਦੇ ,ਤਰਸ ਤਰਸ ਮਰ ਜਾਈਏ ਤੂੜੀ ਨੂੰ।

9. ਦੇਖੋ ਬਲਦ ਚਾਂਗਰਾਂ ਪਾੳਂਦੇ,
ਹੱਸ ਕੇ ਗੀਤ ਖੁਸ਼ੀ ਦੇ ਗਾਉਂਦੇ
ਦੇਖੋ ਟਰੈਕਟਰ ਜੱਟ ਚਲਾੳਂਦੇ,
ਕਰੀ ਤਰੱਕੀ ਸੈਨਾ ਨੇ ।
ਛੁੱਟ ਗਈ ਜਾਨ ਫਲੇ ਤੋ ਸਾਡੀ ,ਵੱਡਣੀ ਕਣਕ ਕੰਬਾਈਨਾਂ ਨੇ।

10. ਕਰਦਾ ਜੋ ਜ੍ਹੀਦੇ ਮਨ ਭਾਉਂਦੈ,
ਹਰ ਕੋਈ ਅੱਗੇ ਵਧਣਾ ਚਾਹੁੰਦੈ
ਗਿਆਂਨੀ ਮਨ ਜੋ ਗੱਲ ਸਮਝਾਉਂਦੈ ,
ਆ ਗਏ ਦਿਨ ਬਰਬਾਦੀ ਦੇ।
ਛੱਡ ਕੇ ਧਰਮ ਸਿੱਖਣ ਅੰਗਰੇਜੀ , ਬਣਕੇ ਪੁੱਤ ਪੰਜਾਬੀ ਦੇ।
_______________________________
Title: Re: ਪੁਰਾਣੇ ਸੰਦਾਂ ਦੀ ਪੁਕਾਰ ਅਤੇ ਪੁਰਾਤਨ ਵਿਰਸਾ,,,
Post by: ਕਰਮਵੀਰ ਸਿੰਘ on December 03, 2011, 04:35:02 AM
vadmulle alfaz ne bai ji
Title: Re: ਪੁਰਾਣੇ ਸੰਦਾਂ ਦੀ ਪੁਕਾਰ ਅਤੇ ਪੁਰਾਤਨ ਵਿਰਸਾ,,,
Post by: ਰਾਜ ਔਲਖ on December 03, 2011, 07:47:26 AM
sukriya ji,,,