Hobbies Interests Lifestyle > Lok Virsa Pehchaan

ਪੰਜਾਬ ਤੇ ਪੰਜਾਬੀ ਭਾਸ਼ਾ

(1/4) > >>

ਮਾਨ ਸਾਹਿਬ:
ਪੰਜਾਬੀ ਭਾਸ਼ਾ


ਪੰਜਾਬੀ ( ਜਿਸ ਨੂੰ ਅੰਗਰੇਜ਼ੀ ਵਿੱਚ Punjabi, ਗੁਰਮੁਖੀ ਵਿੱਚ ਪੰਜਾਬੀ ਅਤੇ, ਸ਼ਾਹਮੁਖੀ ਵਿੱਚ پنجابی ਵਾਂਗ ਲਿਖਿਆ ਜਾਦਾ ਹੈ।) ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਰਤੀ-ਇਰਾਨੀ ਵਰਗ ਦੇ ਵਿੱਚੋਂ ਭਾਰਤੀ-ਯੂਰਪ ਵਰਗ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਪੰਜਾਬੀ ਸ਼ਬਦ ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ, ਜੋ ਕਿ ਪੰਜਾਬ ਜਾਂ ਪੰਜਾਬੀ ਨਾਲ ਸਬੰਧਤ ਹੋਵੇ, ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਅਤੇ ਪੰਜਾਬੀ ਖੇਤਰ ਵਿੱਚ ਪੰਜਾਬੀ ਹੀ ਕਿਹਾ ਜਾਦਾ ਹੈ।
ਪੰਜਾਬੀ, ਭਾਰਤੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ ਨੇੜਲੇ ਸੂਬਿਆਂ ਵਿੱਚ ਵੀ ਬੋਲੀ ਜਾਦੀ ਹੈ, ਜਿਵੇਂ ਕਿ ਹਰਿਆਣਾ, ਹਿਮਾਚਲ ਪਰਦੇਸ਼, ਅਤੇ ਦਿੱਲੀ ਆਦਿ।
ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਜਨ-ਗਣਨਾ ਦੇ ਮੁਤਾਬਕ ਪੰਜਵੀਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਿਮਾਣਾ ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ ਪਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਣਾ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਪਰਸ਼ੀਆਈ, ਅਤੇ ਅੰਗਰੇਜ਼ੀ ਤੋਂ ਪਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲੇਹਿੰਦਾ ਜਾਂ ਲੇਹੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਸਕਰਿਪਟਾਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿੱਚ ਲਿਖਿਆ ਜਾਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨਿਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ ਹਨ। ਇਸਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਕਿ ਪੰਜਾਬੀ ਵਿੱਚ ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ ਭਾਰਤੀ ਖੇਤਰ ਵਿੱਚ ਮੌਜੂਦ ਰੂਪਾਂ ਤੋਂ ਭਵਿੱਖ ਬਣਾਏਗੀ।








ਪੰਜ-ਆਬ (ਪੰਜ ਦਰਿਆ)ਪੰਜਾਬ ਜਾਣੀ ਪੰਜਾਂ ਦਰਿਆਵਾਂ ਦੀ ਧਰਤੀ ਆਪਣੀ ਖੁਸ਼ਹਾਲੀ ਅਤੇ ਸੁੰਦਰਤਾ ਕਰਕੇ ਮੁੱਢ ਕਦੀਮ ਤੋਂ ਯਾਤਰੀਆਂ, ਵਪਾਰੀਆਂ, ਇਤਿਹਾਸਕਾਰਾਂ, ਭੁਗੋਲਕਾਰਾਂ, ਹਮਲਾਵਰਾਂ ਅਤੇ ਧਾੜਵੀਆਂ ਲਈ ਖਿੱਚ ਦਾ ਕਾਰਨ ਰਹੀ ਹੈ। ਇਹਨਾਂ ਚੋਂ ਕਈਆਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਆਪਣੀ ਆਪਣੀ ਭਾਸ਼ਾ ਵਿੱਚ ਇਸ ਧਰਤੀ,ਇਥੋਂ ਦੇ ਲੋਕਾਂ ਅਤੇ ਦਰਿਆਵਾਂ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ।

ਇਹਨਾ ਲੋਕਾਂ ਚੋਂ ਸਭ ਤੋਂ ਪਹਿਲਾਂ ਆਰੀਅਨ ਫਿਰ ਪਾਰਸੀ, ਯੁਨਾਨੀ, ਬੈਕਟਰੀਅਨ, ਸਾਈਥੀਅਨ, ਮੰਗੋਲ ਆਏ। ਇਸ ਤੋਂ ਬਾਅਦ ਗਜ਼ਨੀ ਤੋਂ ਮਹਿਮੂਦ ਫਿਰ ਅਫਗਾਨ ਕਬੀਲੇ ਜਿਵੇਂ ਕਿ ਗੌਰੀ, ਤੁਗਲਕ, ਸੂਰ ਅਤੇ ਲੋਧੀ। ਇਹਨਾ ਸਮਿਆਂ ਵਿੱਚ (1395ਈ) ਤੈਮੂਰ ਵੀ ਆਇਆ ਤੇ ਫਿਰ ਬਾਬਰ ਨੇ ਆ ਕੇ ਮੁਗ਼ਲ ਰਾਜ ਸਥਾਪਤ ਕੀਤਾ। 

ਆਰੀਅਨ ਲੋਕਾਂ ਨੇ ਇਸ ਧਰਤੀ ਨੂੰ ਸਪਤ ਸਿੰਧੂ ਜਾਣੀ ਕਿ ਸੱਤ ਦਰਿਆਵਾਂ ਦੀ ਧਰਤੀ ਆਖਿਆ ਹੈ। ਜਿਸ ਵਿੱਚ ਸਿੰਧ ਦਰਿਆ ਅਤੇ ਸਰਸਵਤੀ ( ਜੋ ਸੁੱਕ ਚੁੱਕਾ ਹੈ ) ਸ਼ਾਮਲ ਸਨ। ਯੂਨਾਨੀ ਇਤਿਹਾਸਕਾਰਾਂ ਨੇ ਇਸ ਨੂੰ ਪੈਂਟਾਪੋਟਾਮੀਆ ( ਪੰਜ ਦਰਿਆ) ਕਿਹਾ ਹੈ। ਅਜੋਕਾ ਨਾਮ ਫਾਰਸੀ ਦੇ ਦੋ ਲਫਜ਼ਾਂ ਨੂੰ ਜੋੜ ਕੇ ਬਣਿਆਂ ਹੈ  ਪੰਜ ਅਤੇ ਆਬ ( ਪੰਜ ਪਾਣੀ )। ਸਿੰਧ ਦਰਿਆ ਨੂੰ ਹੱਦ ਤੇ ਹੋਣ ਕਰਕੇ ਸ਼ਾਇਦ ਇਸ ਨਾਂ ਵਿੱਚ ਸ਼ਾਮਲ ਨਹੀਂ ਕੀਤਾ।



ਪੰਜਾਬ ਦੇ ਪੰਜ ਦਰਿਆਵਾਂ ਦੇ ਨਾਂ ਪੱਛਮ ਤੋਂ ਪੂਰਬ ਵੱਲ ਇਸ ਤਰ੍ਹਾਂ ਹਨ:-ਜੇਹਲਮ,ਝਨਾਂ(ਚਿਨਾਬ),ਰਾਵੀ,ਬਿਆਸ ਅਤੇ ਸਤਲੁਜ।ਇਹ ਦਰਿਆ ਮੁੱਖ ਰੂਪ ਚ' ਉੱਤਰ-ਪੂਰਬ ਵਲੋਂ ਦੱਖਣ-ਪੱਛਮ ਵੱਲ ਨੂੰ ਵਗਦੇ ਹਨ। ਪਹਿਲਾਂ ਜੇਹਲਮ ਤੇ ਝਨਾਂ ਰਲਦੇ ਹਨ ਫਿਰ ਇਸ ਵਿੱਚ ਰਾਵੀ ਰਲਦਾ ਹੈ (ਇਸ ਮੇਲ ਤੋਂ ਬਾਅਦ ਇਸ ਦਾ ਨਾਂ ਝਨਾਂ ਹੀ ਰਹਿੰਦਾ ਹੈ)। ਦੂਜੇ ਪਾਸੇ ਬਿਆਸ ਅਤੇ ਸਤਲੁਜ ਇਕੱਠੇ ਹੋਕੇ ਸਤਲੁਜ ਨਾਂ ਥੱਲੇ ਵਗਦੇ ਹਨ।ਇਸ ਤੋਂ ਬਾਅਦ ਝਨਾਂ ਤੇ ਸਤਲੁਜ ਮਿਲਕੇ ਇੱਕ ਹੋ ਜਾਂਦੇ ਹਨ। ਇਸ ਨੂੰ ਪੰਜਨਾਦ (ਪੰਜ ਨਦੀਆਂ) ਕਹਿੰਦੇ ਹਨ ਕਿਉਂਕਿ ਇਸ ਵਿੱਚ ਪੰਜਾਂ ਦਰਿਅਵਾਂ ਦਾ ਪਾਣੀ ਹੈ। ਪੰਜਨਾਦ ਅੱਗੇ ਜਾ ਕੇ ਸਿੰਧ ਵਿੱਚ ਰਲ ਜਾਂਦਾ ਹੈ ਅਤੇ ਸਿੰਧ ਦਰਿਆ ਪਾਕਿਸਤਾਨ ਦੇ ਦੱਖਣ ਵਿੱਚ ਸਮੁੰਦਰ ਚ' ਜਾ ਡਿੱਗਦਾ ਹੈ।ਪੰਜਾਂ ਦਰਿਆਵਾਂ ਦੀ ਥੋੜ੍ਹੀ ਥੌੜ੍ਹੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

ਜੇਹਲਮ
ਇਸ ਦਾ ਪੁਰਾਤਨ ਨਾਮ ਹਿਦਾਸਪੇਸ, ਸੰਸਕ੍ਰਿਤ ਨਾਮ ਵਿਦਾਸਤਾ ਹੈ। ਜੇਹਲਮ ਨੂੰ ਵਿਆਤ, ਬੇਬੂਤ, ਬੇਤੁਸਟਾ, ਬਿਦਾਸਪੇਸ, ਡੇਂਡਾਨ, ਗਾਮਾਦ ਅਤੇ ਬੇਬਾਤ ਆਦਿ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ। ਇਸ ਦਾ ਸਰੋਤ ਜਿਸ ਨੂੰ ਲਿਦੂਰ ਕਹਿੰਦੇ ਹਨ, ਕਸ਼ਮੀਰ ਘਾਟੀ ਦੀ ਉੱਤਰ-ਪੂਰਬੀ ਹੱਦ ਨੇੜੇ ਦੀਆਂ ਪਹਾੜੀਆਂ ਵਿੱਚ ਹੈ। ਇਸ ਵਿੱਚ ਬਰੈਂਗ,ਸੰਦਰਨ,ਵਿਸ਼ਨ ਅਤੇ ਹੋਰ ਛੋਟੀਆਂ ਛੋਟੀਆਂ ਨਦੀਆਂ (ਜਿੰਨ੍ਹਾਂ ਦਾ ਸਰੋਤ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਹੈ) ਵੀ ਰਲਦੀਆਂ ਹਨ।ਇਹ ਦਰਿਆ ਬਰਫਾਨੀ, ਚਟਾਨੀ ਪਹਾੜੀਆਂ ਅਤੇ ਕਈ ਝੀਲਾਂ ਵਿੱਚੋਂ ਲੰਘਦਾ ਹੋਇਆ ਲੱਗਭੱਗ 375 ਕਿਲੋਮੀਟਰ ਦਾ ਸਫਰ ਤਹਿ ਕਰਕੈ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਦਾਖਲ ਹੁੰਦਾ ਹੈ।ਫਿਰ ਇਹ ਕੁਲ ਲਗਭੱਗ 750 ਕਿਲੋਮੀਟਰ ਦਾ ਸਫਰ ਕਰ ਕੇ ਤਰਿਮੂ ਦੇ ਸਥਾਨ ਤੇ ਦਰਿਆ ਝਨਾਂ (ਚਿਨਾਬ) ਵਿੱਚ ਰਲ ਜਾਂਦਾ ਹੈ।ਇਸ ਤੋਂ ਅੱਗੇ ਨਾਂ ਝਨਾਂ ਹੋ ਜਾਂਦਾ ਹੈ।
ਸਿੰਧ ਅਤੇ ਜੇਹਲਮ ਵਿਚਲੇ ਇਲਾਕੇ ਨੂੰ ਸਿੰਧ ਸਾਗਰ ਦੋਆਬ ਕਹਿੰਦੇ ਹਨ।ਇਸ ਦੇ ਮੁੱਖ ਸ਼ਹਿਰ ਹਰੀਪੁਰ,ਹਸਨ ਅਬਦਾਲ, ਤਕਸਲਾ, ਰਾਵਲਪਿੰਡੀ, ਜੇਹਲਮ ਅਤੇ ਮੀਆਂਵਾਲੀ ਹਨ। ਸਿਕੰਦਰ ਅਤੇ ਪੋਰਸ ਦੀ ਲੜਾਈ ਜੇਹਲਮ ਦੇ ਕੰਢਿਆਂ ਤੇ ਹੀ ਹੋਈ ਸੀ।

ਝਨਾਂ (ਚਿਨਾਬ)
ਇਸ ਦਾ ਪੁਰਾਤਨ ਨਾਮ ਏਸਾਈਨਸ ਅਤੇ ਸੰਸਕ੍ਰਿਤ ਨਾਂ ਚੰਦਰਭਾਗ ਹੈ।ਇਸ ਦਰਿਆ ਨੂੰ ਸੰਦਾਬਿਲੀਸ, ਜੰਦਾਬਾਲਾ, ਸ਼ੰਤਰੂ, ਚੀਨ-ਆਬ ਆਦਿ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਸਰੋਤ ਵੀ ਕਸ਼ਮੀਰ ਵਿੱਚ ਹਿਮਾਲੀਆ ਦੀਆਂ ਪਹਾੜੀਆਂ ਵਿੱਚ ਹੀ ਹੈ।ਇਸ ਨੂੰ ਚੰਦਰਾ ਨਾਮੀ ਝੀਲ ਵਿੱਚੋਂ ਨਿਕਲਦਾ ਮੰਨਿਆਂ ਜਾਂਦਾ ਹੈ ਇਸ ਲਈ ਇਸ ਨੂੰ ਉਤਲੇ ਭਾਗ ਵਿੱਚ ਚੰਦਰਾ ਕਹਿੰਦੇ ਹਨ। ਇਹ ਦਰਿਆ ਰਿਤਾਂਕਾ ਪਾਸ ਵਿੱਚੋਂ ਦੀ ਵਗਦਾ ਹੋਇਆ ਅੱਗੇ ਵਧਦਾ ਹੈ ਤਾਂ ਇਸ ਵਿੱਚ ਸੂਰਜ ਭਾਗ ਨਾਂ ਦੀ ਨਦੀ ਰਲਦੀ ਹੈ ਫਿਰ ਇਸ ਦਾ ਨਾਂ ਚਿਨਾਬ ਹੋ ਜਾਂਦਾ ਹੈ। ਇਸ ਤੋਂ ਅੱਗੇ ਕਿਸ਼ਤਵਾਰ ਤੱਕ 200 ਕਿਲੋਮੀਟਰ ਆਰਾਮ ਨਾਲ ਵਗਦਾ ਹੈ ਜਿੱਥੇ ਇਸ ਵਿੱਚ ਸਿਨੂਦ ਨਾਂ ਦੀ ਇੱਕ ਵੱਡੀ ਨਦੀ ਮਿਲਕੇ ਇਸ ਨੂੰ ਹੋਰ ਵੱਡਾ ਕਰਦੀ ਹੈ। ਜੰਮੂ ਤੋਂ ਥੋੜਾ ਉਪਰ ਅਖ਼ਨੂਰ ਕੋਲੋਂ ਲੰਘ ਕੇ ਝਨਾਂ ਸਿਆਲਕੋਟ ਦੇ ਇਲਾਕੇ ਵਿੱਚ ਪੰਜਾਬ ਦੇ ਮੈਦਾਨਾਂ ਵਿੱਚ ਉਤਰਦਾ ਹੈ। ਫਿਰ ਝੰਗ ਦੇ ਇਲਾਕੇ ਵਿੱਚੋਂ ਵਗ ਕੇ ਤਰਿਮੂ ਵਿਖੇ ਜੇਹਲਮ ਇਸ ਇਸ ਵਿੱਚ ਮਿਲਦਾ ਹੈ। ਫ਼ਜ਼ਲਸ਼ਾਹ ਅਤੇ ਅਹਿਮਦਪੁਰ ਨੇੜੇ ਰਾਵੀ ਇਸ ਵਿੱਚ ਆ ਮਿਲਦਾ ਹੈ। ਫਿਰ ਝਨਾਂ ਮੁਲਤਾਨ ਤੋਂ 7-8 ਕਿਲੋਮੀਟਰ ਦੇ ਫਾਸਲੇ ਤੋਂ ਲੰਘਦਾ ਹੋਇਆ ਸੀਹਣੀ ਬੱਕਰੀ ਦੇ ਸਥਾਨ ਤੇ ਸਤਲੁਜ (ਜਿਸ ਵਿੱਚ ਬਿਆਸ ਦਾ ਵੀ ਪਾਣੀ ਹੈ) ਨਾਲ ਮਿਲ ਜਾਂਦਾ ਕੇ ਪੰਜਨਾਦ ਬਣ ਜਾਂਦਾ ਹੈ। ਪੰਜਨਾਦ ਸਿੰਧ ਵਿੱਚ ਰਲ ਕੇ ਸਾਗਰ ਵਿੱਚ ਜਾ ਮਿਲਦਾ ਹੈ। ਝਨਾਂ ਪੰਜਾਬ ਦਾ ਸਭ ਤੋਂ ਤੇਜ਼ ਵਗਣ ਵਾਲਾ ਦਰਿਆ ਹੈ।
ਜੇਹਲਮ ਅਤੇ ਝਨਾਂ ਵਿਚਲੇ ਇਲਾਕੇ ਨੂੰ ਝੱਜ ਜਾਂ ਚੱਜ ਦੁਆਬ ਕਹਿੰਦੇ ਹਨ।ਇਸ ਦੇ ਮੁੱਖ ਸ਼ਹਿਰ ਗੁਜ਼ਰਾਤ,ਭੇਰਾ,ਸ਼ਾਹਪੁਰ ਅਤੇ ਸਾਹੀਵਾਲ ਹਨ।
ਸਤਲੁਜ ਅਤੇ ਜਮੁਨਾ ਵਿਚਲੇ ਇਲਾਕੇ ਨੂੰ ਸੀਸ-ਸਤਲੁਜ ਦੁਆਬ ਜਾਂ ਮਾਲਵਾ ਕਹਿੰਦੇ ਹਨ। ਇਸ ਦੇ ਮੁੱਖ ਸ਼ਹਿਰ ਸ਼ਿਮਲਾ, ਅਨੰਦਪੁਰ ਸਾਹਿਬ, ਰੋਪੜ, ਲੁਧਿਆਨਾ, ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ ਆਦਿ ਹਨ।

ਰਾਵੀ

ਇਸ ਦਾ ਪੁਰਾਤਨ ਨਾਂ ਯਾਰੋਤਿਸ ਹੈ ਅਤੇ ਸੰਸਕ੍ਰਿਤ ਨਾਂ ਇਰਾਵਤੀ ਹੈ। ਇਸ ਨੂੰ ਏਦਰਿਸ, ਹਾਈਡਰਾaਤਸ, ਫੁਆਦਿਸ, ਰੇਡ ਆਦਿ ਨਾਂਵਾਂ ਨਾਲ ਵੀ ਜਾਣਿਆਂ ਗਿਆ ਹੈ। ਇਸ ਦੀ ਸ਼ੁਰੂਆਤ ਕੁੱਲੂ ਕੋਲ ਰੋਹਤਾਂਗ ਪਾਸ ਦੇ ਪੱਛਮ ਵਿੱਚ ਬੰਗਲ ਨਾਂ ਦੀਆਂ ਪਹਾੜੀਆਂ ਚੋਂ ਹੁੰਦੀ ਹੈ। ਇੱਥੋਂ ਪੱਛਮ ਵਲ ਵਗਦਾ ਹੈ ਅਤੇ ਇਸ ਵਿੱਚ ਸਿਬਕੀਰੋਤਰ ਨਾਂ ਦੀ ਨਦੀ (ਜੋ ਦਲ ਕੁੰਡ ਅਤੇ ਗੌਰੀ ਕੁੰਡ ਵਿੱਚੋਂ ਨਿਕਲਦੀ ਹੈ) ਮਿਲਦੀ ਹੈ। ਇਸ ਇਲਾਕੇ ਵਿੱਚ ਇਸ ਨੂੰ ਰਾਇਨਾ ਕਹਿੰਦੇ ਹਨ।ਫਿਰ ਇਹ ਦਰਿਆ ਚੰਬੇ ਕੋਲੋਂ ਲੰਘ ਕੇ ਉਲਾਂਸ ਤੱਕ ਜਾਂਦਾ ਹੈ ਜਿੱਥੇ ਇਸ ਵਿੱਚ ਲਿਆਂਗ ਨਾਂ ਦੀ ਨਦੀ ਮਿਲਦੀ ਹੈ। ਇਥੋਂ ਇਸ ਦਾ ਨਾਂ ਰਾਵੀ ਹੋ ਜਾਂਦਾ ਹੈ।ਇਸ ਤੋਂ ਅੱਗੇ ਤਰਿਮੂ ਘਾਟ ਤੇ ਤਵੀ ਨਾਂ ਦੀ ਨਦੀ (ਜੋ ਜੰਮੂ ਵਲੋਂ ਆਉਂਦੀ ਹੈ) ਰਾਵੀ ਵਿੱਚ ਮਿਲਦੀ ਹੈ। ਇਸ ਤੋਂ ਅੱਗੇ ਮਾਧੋਪੁਰ, ਕਠੂਆ ਨੇੜੇ ਮੈਦਾਨ ਵਿੱਚ ਉਤਰਦਾ ਹੈ। ਫਿਰ ਕਰਤਾਰਪੁਰ, ਡੇਰਾ ਬਾਬਾ ਨਾਨਕ, ਲਹੌਰ ਕੋਲੋਂ ਦੀ ਲੰਘਦਾ ਹੋਇਆ ਅਹਿਮਦਪੁਰ ਨੇੜੇ ਕੁੱਲ ਲੱਗਭੱਗ 100 ਕਿਲੋਮੀਟਰ ਦਾ ਪੰਧ ਕਰਕੇ ਝਨਾਂ ਵਿੱਚ ਮਿਲ ਜਾਂਦਾ ਹੈ।
ਇਸ ਦਰਿਆ ਦਾ ਪਾਣੀ ਬਾਕੀਆਂ ਦੇ ਮੁਕਾਬਲੇ ਲਾਲ ਰੰਗ ਦਾ ਹੈ। ਝਨਾਂ ਵਿੱਚ ਮਿਲਣ ਤੋਂ ਬਾਅਦ ਕਾਫੀ ਦੂਰ ਤੱਕ ਵੱਖਰਾ ਦਿਸਦਾ ਰਹਿੰਦਾ ਹੈ। ਇਸ ਵਿੱਚ ਮੁਕਾਬਲਤਨ ਚਿੱਕੜ ਵੀ ਜ਼ਿਆਦਾ ਹੈ। ਝਨਾਂ ਅਤੇ ਰਾਵੀ ਵਿਚਲੇ ਇਲਾਕੇ ਨੂੰ ਰਚਨਾ ਦੁਆਬ ਕਹਿੰਦੇ ਹਨ। ਇਹ ਇਲਾਕਾ ਝੰਗ ਤੇ ਸਿਆਲਾਂ ਕਰਕੇ ਵੀ ਮਸ਼ਹੂਰ ਹੈ। ਇਸ ਦੇ ਮੁੱਖ ਸ਼ਹਿਰ ਸਿਆਲਕੋਟ, ਗੁਜਰਾਂਵਾਲਾ, ਏਮਨਾਬਾਦ ਸ਼ੇਖੂਪੁਰਾ,ਨਨਕਾਨਾ ਸਾਹਿਬ ਅਤੇ ਝੰਗ ਆਦਿ ਹਨ।

ਬਿਆਸ

ਇਸ ਦਾ ਪੁਰਾਤਨ ਨਾਂ ਹੀਫਾਸਿਸ ਹੈ ਅਤੇ ਸੰਸਕ੍ਰਿਤ ਨਾਂ ਵਇਆਸਾ ਹੈ। ਇਸ ਨੂੰ ਬਿਹਾਸਿਸ, ਹਿਪਾਸਿਸ, ਵਿਪਾਸਾ,ਬਿਆਂਦ ਅਤੇ ਬੇਆਹ ਆਦਿ ਹੋਰ ਵੀ ਕਈ ਰਲਦੇ ਮਿਲਦੇ ਨਾਂਵਾਂ ਨਾਲ ਜਾਣਿਆਂ ਜਾਂਦਾ ਹੈ। ਇਸ ਦਾ ਸਰੋਤ ਲਾਹੌਲ ਵਿੱਚ ਰਿਤਾਂਖਾ ਪਾਸ ਦੀਆਂ ਦੱਖਣੀ ਢਲਾਨਾਂ ਤੋਂ ਬਣਦਾ ਹੈ। ਉਥੋਂ ਚੱਲ ਕੇ ਲੱਗਭੱਗ 60 ਕਿਲੋਮੀਟਰ ਦੱਖਣ ਵੱਲ ਨੂੰ ਬਹੁਤ ਤੇਜ਼ੀ ਨਾਲ ਵਗਦਾ ਹੈ। ਫਿਰ ਮੰਡੀ, ਨਦੌਣ, ਸੰਗੋਲ, ਕਾਂਗੜਾ ਵਿੱਚੌਂ ਲੰਘ ਕੇ ਪਠਾਨਕੋਟ ਕੋਲ ਆ ਕੇ ਮੈਦਾਨ ਵਿੱਚ ਉਤਰਦਾ ਹੈ। ਅਤੇ ਅੱਗੇ ਜਾ ਕੇ ਹਰੀ ਕੇ ਪੱਤਣ ਤੇ ਸਤਲੁਜ ਵਿੱਚ ਮਿਲ ਜਾਂਦਾ ਹੈ। ਇੱਥੋਂ ਤੱਕ ਇਸ ਦਾ ਕੁੱਲ ਪੰਧ ਲੱਗਭੱਗ 840 ਕਿਲੋਮੀਟਰ ਹੈ।
ਰਾਵੀ ਅਤੇ ਬਿਆਸ ਦੇ ਵਿਚਲੇ ਇਲਾਕੇ ਨੂੰ ਬਾਰੀ ਦੁਆਬ ਅਤੇ ਮਾਝੇ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਤੇ ਲੋਕਾਂ ਨੂੰ ਮਝੈਲ ਕਿਹਾ ਜਾਂਦਾ ਹੈ। ਇਸ ਇਲਾਕੇ ਦੇ ਮੁੱਖ ਸ਼ਹਿਰ ਕਾਂਗੜਾ, ਗੁਰਦਾਸਪੁਰ, ਬਟਾਲਾ, ਅਮ੍ਰਿਤਸਰ, ਤਰਨਤਾਰਨ, ਗੋਇੰਦਵਾਲ, ਲਹੌਰ, ਕਸੂਰ, ਹੜੱਪਾ, ਮੁਲਤਾਨ ਆਦਿ ਹਨ।

ਸਤਲੁਜ

ਇਸ ਦਾ ਪੁਰਾਤਨ ਨਾਂ ਹੇਸੁਦਰੱਸ ਅਤੇ ਸੰਸਕ੍ਰਿਤ ਨਾਂ ਸੁਤਰੁਦਰਾ ਹੈ। ਇਸ ਨੂੰ ਇਹਨਾ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ:- ਸਰੈਂਜਸ, ਜ਼ਰਦਰੁਸ, ਜ਼ਾਪਾਦਪੁਸ, ਸਿਦਰੱਸ, ਕੇਸੀਦਰੁਸ, ਹਿਪਾਨਿਸ, ਸਿਤੋਦਾ, ਸਤਾਦਰੂ ਆਦਿ। ਸਤਲੁਜ ਕੈਲਾਸ਼ ਪਰਬਤ (ਮਾਨਸਰੋਵਰ ਝੀਲ ਦੇ ਪੂਰਬ ਵਾਲੇ ਪਾਸੇ) ਦੀਆਂ ਢਲਾਣਾਂ ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਸਰੋਤ ਦਰਿਆ ਸਿੰਧ, ਬ੍ਰਹਮਪੁਤਰ ਅਤੇ ਤਿੱਬਤ ਦੇ ਦਰਿਆ ਸ਼ਾਂਪੂ ਦੇ ਨੇੜੇ ਹੀ ਹੈ। ਇੱਥੋਂ ਚੱਲਕੇ  ਗੋਜ ਤੇ ਖਾਬ ਕੋਲੋਂ ਲੰਘ ਕੇ ਲੇਹ ਪਹੁੰਚਦਾ ਹੈ। ਇੱਥੇ ਸਪਿਤੀ ਨਾਂ ਦੀ ਨਦੀ ਇਸ ਵਿੱਚ ਰਲਦੀ ਹੈ। ਸ਼ੁਰੂ ਵਿੱਚ ਇਸ ਦਾ ਕਾਫੀ ਸਫਰ ਚੀਨ ਵਿੱਚ ਹੈ। ਬਹੁਤ ਲੰਬਾ ਸਫਰ ਤਹਿ ਕਰ ਕੇ ਸਤਲੁਜ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਚੱਕਰ ਲਾਉਂਦਾ, ਕਦੇ ਹੌਲੀ ਕਦੇ ਤੇਜ਼ ਚੱਲਦਾ ਰੋਪੜ ਕੋਲ ਆ ਕੇ ਮੈਦਾਨ ਵਿੱਚ ਉਤਰਦਾ ਹੈ। ਇਸ ਤੋਂ ਪਿੱਛੇ ਬਿਲਾਸਪੁਰ ਅਤੇ ਭਾਖੜੇ ਵਿਚਾਲੇ ਇਸ ਦੇ ਪਾਣੀ ਨੂੰ ਭਾਖੜਾ ਡੈਮ ਨਾਲ ਰੋਕ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਝੀਲ ਨੂੰ ਗੋਬਿੰਦਸਾਗਰ ਦਾ ਨਾਂ ਦਿੱਤਾ ਗਿਆ ਹੈ। ਰੋਪੜ ਤੋਂ ਲੁਧਿਆਣਾ ਕੋਲ ਦੀ ਹੋਕੇ ਅੱਗੇ ਚੱਲ ਕੇ ਸਤਲੁਜ ਵਿੱਚ ਬਿਆਸ ਮਿਲ ਜਾਂਦਾ ਹੈ। ਪੰਜਨਾਦ ਵਿੱਚ ਮਿਲਣ ਤੱਕ ਇਸ ਦਾ ਨਾਂ ਸਤਲੁਜ ਹੀ ਰਹਿੰਦਾ ਹੈ। 
ਬਿਆਸ ਅਤੇ ਸਤਲੁਜ ਵਿਚਲੇ ਇਲਾਕੇ ਨੂੰ ਜਲੰਧਰ ਦੁਆਬ ਜਾਂ ਬਿਸਤ ਦੂਆਬ ਕਹਿੰਦੇ ਹਨ। ਇਸ ਦੇ ਮੁੱਖ ਸ਼ਹਿਰ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਫਿਲੌਰ ਅਤੇ ਸੁਲਤਾਨਪੁਰ ਆਦਿ ਹਨ।


ਪੰਜਾਬ ਦੀ ਵਡਿਆਈ ਸਾਡੇ ਸਾਹਿਤ ਵਿੱਚ ਥਾਂ ਥਾਂ ਲਿਖੀ ਹੋਈ ਹੈ।

ਗਿਆਨੀ ਗੁਰਮੁਖ ਸਿੰਘ ਮੁਸਾਫਰ ਪੰਜਾਬ ਬਾਰੇ ਲਿਖਦੇ ਹਨ:- ਮਾਝਾ,ਮਾਲਵਾ,ਮੈਣ-ਦੁਆਬ ਲੰਮਾ
ਸੁੰਦਰ ਧਰਤ ਦਿੱਸ ਆਉਂਦੀ ਬਾਰ ਦੀ ਏ
ਸਤਲੁਜ,ਬਿਆਸ,ਰਾਵੀ ਤੇ ਝਨਾਂ ਸੋਹਣੇ
ਹੁੰਦੀ ਸਿਫਤ ਨਾ ਜਿਹਲਮੋਂ ਪਾਰ ਦੀ ਏ।
ਪ੍ਰੋ ਪੂਰਨ ਸਿੰਘ ਲਿਖਦੇ ਹਨ:-
ਪੰਜਾਬ ਵਿੱਚ ਸਤਗੁਰਾਂ ਦੀ ਨਿਗਾਹ ਵਿੱਚੋਂ
ਜੀਵਨ-ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ
ਸਤਲੁਜ ਤੇ ਬਿਆਸ ਤੇ ਰਾਵੀ ਤੇ ਝਨਾਂ ਤੇ ਜੇਹਲਮ ਤੇ ਅਟਕ ਸਭ ਬਲ ਉੱਠੇ।








ਖਾਸ ਲੇਖਕ
*ਵਾਰਿਸ ਸ਼ਾਹ
*ਜਾਕਾ ਸ਼ਾਹ
*ਬੁੱਲ੍ਹੇ ਸ਼ਾਹ
*ਹਾਸ਼ਿਮ
*ਸੁਲਤਾਨ ਬਾਹੂ
*ਨਵਤੇਜ ਘੁਮਾਣ
*ਸ਼ਿਵ ਕੁਮਾਰ ਬਟਾਲਵੀ
*ਅੰਮ੍ਰਿਤਾ ਪ੍ਰੀਤਮ
*ਕਰਤਾਰ ਸਿੰਘ ਦੁੱਗਲ
*ਮੋਹਨ ਸਿੰਘ
*ਪਾਸ਼
*ਰਾਮ ਸਰੂਪ ਅਣਖੀ
*ਗੁਰਬਖਸ਼ ਸਿੰਘ ਪ੍ਰੀਤਲੜੀ
*ਨਾਨਕ ਸਿੰਘ
*ਇਲਆਸ ਘੁਮਾਣ
*ਸੁਰਜੀਤ ਪਾਤਰ
*ਭਾਈ ਵੀਰ ਸਿੰਘ
*ਧਨੀ ਰਾਮ ਚਾਤ੍ਰਿਕ
*ਹਰਜਦਰ ਸਿੰਘ ਦਿਲਗਰ
*ਗੁਰਦਿਆਲ ਸਿੰਘ
*ਸੋਹਣ ਸਿੰਘ ਸੀਤਲ
*ਸੰਤ ਸਿੰਘ ਸੇਖੋਂ
*ਜਸਵੰਤ ਸਿੰਘ ਕੰਵਲ
*ਪ੍ਰੋ. ਪੂਰਨ ਸਿੰਘ
*ਪ੍ਰੋ. ਪਿਆਰਾ ਸਿੰਘ ਪਦਮ

ਮਾਨ ਸਾਹਿਬ:
ਵਾਰਿਸ ਸ਼ਾਹ
ਪਂਦਰ੍ਹਵਂ ਸਦੀ ਦੇ ਪਹਿਲੇ ਅੱਧ ਵਿੱਚ ਵਾਪਰੀ ਹੀਰ-ਰਾਂਝੇ ਦੀ ਪ੍ਰੀਤ-ਕਥਾ ਇਕ ਅਜਿਹੀ ਲੋਕ-ਕਥਾ ਤੇ ਰੁਮਾਂਸ ਦੀ ਕਹਾਣੀ ਹੈ, ਜਿਸਨੂੰ 60 ਤੋਂ ਜ਼ਿਆਦਾ ਕਿੱਸੇਕਾਰਾਂ ਤੇ ਕਵੀਆਂ ਨੇ ਆਪਣੇ-ਆਪਣੇ ਅਂਦਾਜ਼ ਵਿੱਚ ਲਿਖਿਆ ਹੈ। ਪਰਂਤੂ ਸਯਦ ਬਾਬਾ ਵਾਰਿਸ ਸ਼ਾਹ ਸਾਹਿਬ ਨੇ ਹੀਰ ਨੂੰ ਜਿਸ ਅਂਦਾਜ਼ ਨਾਲ ਪੇਸ਼ ਕੀਤਾ, ਉਸ ਨੇ ਹੀਰ ਨੂੰ 'ਵਾਰਿਸ ਦੀ ਹੀਰ ਬਣਾ ਕੇ ਅਮਰ ਕਰ ਦਿੱਤਾ। ਬਾਬਾ ਵਾਰਿਸ ਸ਼ਾਹ ਦੁਆਰਾ ਰਚਿਤ 'ਹੀਰ ਪਂਜਾਬੀ ਅਦਬ ਦਾ ਉਹ ਸ਼ਾਹਕਾਰ ਹੈ ਜਿਸਦਾ ਜਵਾਬ ਅਜੇ ਤਕ ਪੈਦਾ ਨਹੀ ਹੋ ਸਕਿਆ। ਹਾਲਾਂਕਿ ਬਾਬਾ ਵਾਰਿਸ ਸ਼ਾਹ ਤੋਂ ਪਹਿਲਾਂ ਦਮੋਦਰ ਨੇ (ਮੁ.ਲ ਬਾਦਸ਼ਾਹ ਅਕਬਰ ਦੇ ਰਾਜ ਸਮੇਂ ਹੀਰ ਦੇ ਕਿੱਸੇ ਦੀ ਰਚਨਾ ਕੀਤੀ), ਮੁਕਬਲ (ਸਂਨ 1764 ਚ), ਅਹਿਮਦ ਗੁੱਜਰ (ਔਰੰਗਜੇਬ ਦੇ ਰਾਜ ਸਮੇਂ), ਹਾਮਦ (ਸੰਨ 1220 ਹਿਜਰੀ ਚ) ਸਹਿਤ ਮੀਆਂ ਚਰਾ. ਈਵਾਣ, ਗੰਗ ਭੱਟ ਤੇ ਗੁਰਦਾਸ ਗੁਣੀ ਹੀਰ ਲਿਖ ਚੁਕੇ ਸਨ । ਪਰ ਮੇਰੀ ਨਜ਼ਰ ਵਿੱਚ ਹੀਰ ਨੂੰ ਅਮਰ ਕਰਨ ਵਾਲੇ ਸਿਰਫ ਤੇ ਸਿਰਫ ਸੂਫੀ ਕਵੀ ਸੱਯਦ ਵਾਰਿਸ ਸ਼ਾਹ ਹਨ। ਵਾਰਿਸ ਸ਼ਾਹ ਜੀ ਦਾ ਜਨਮ ਸੰਨ 1722 ਈ਼ ਵਿੱਚ ਸੱਯਦ ਗੁਲਸ਼ੇਰ ਸ਼ਾਹ ਦੇ ਘਰ ਲਾਹੌਰ ਤੋਂ ਪੂਰੇ 50 ਕਿਲੋਮੀਟਰ ਦੂਰ ਸ਼ੇਖ਼ੂਪੁਰਾ ਦੇ ਪਿਂਡ ਜੰਡਿਆਲਾ ਸ਼ੇਰ ਖ਼ਾਂ ਵਿੱਚ ਹੋਇਆ। ਜ਼ਿਆਦਾਤਰ ਭਾਰਤੀ ਲੇਖਕਾਂ ਨੇ ਵਾਰਿਸ ਸ਼ਾਹ ਦਾ ਜਨਮ ਸੰਨ 1704, 1730, 1735 ਜਾਂ ਸੰਨ 1738 ਚ ਹੋਣਾ ਲਿਖਿਆ ਹੈ। ਪਰ ਪਿਤਾ-ਪੁਰਖੀ ਬਾਬਾ ਵਾਰਿਸ ਸ਼ਾਹ ਦੀ ਮਜ਼ਾਰ ਦੀ ਸੇਵਾ ਕਰਨ ਵਾਲੇ ਤੇ ਹਾਲ ਹੀ ਵਿੱਚ 'ਬਜ਼ਮ ਏ ਕਲਾਮ ਵਾਰਿਸ ਸ਼ਾਹ ਸੁਸਾਇਟੀ ਦੀ ਬੁਨਿਆਦ ਰੱਖਣ ਵਾਲੇ ਸ਼ੇਖ਼ੂਪੁਰਾ ਦੇ ਖ਼ਾਦਿਮ ਵਾਰਸੀ, ਪ੍ਰੋ਼ .ੁਲਾਮ ਰਸੂਲ ਅਤੇ ਜੱਜ ਅਹਿਮਦ ਨਵਾਜ਼ ਰਾਂਝਾ ਆਦਿ ਸਹਿਤ ਪਾਕਿਸਤਾਨ ਦੇ ਵਿਦਵਾਨਾਂ ਦਾ ਵੀ ਇਹੀ ਮਂਨਣਾ ਹੈ ਕਿ ਵਾਰਿਸ ਸ਼ਾਹ ਜੀ ਦਾ ਜਨਮ ਸੰਨ 1722 ਈ਼ ਵਿੱਚ ਹੋਇਆ । ਦਰਬਾਰ ਵਾਰਿਸ ਸ਼ਾਹ ਦੇ ਬਾਹਰ ਲੱਗੀ ਪੱਥਰ ਦੀ ਸਿਲ੍ਹ ਤੇ ਵੀ ਅਰਬੀ ਭਾਸ਼ਾ ਚ ਬਾਬਾ ਜੀ ਦਾ ਜਨਮ ਸੰਨ 1722 ਤੇ ਦੇਹਾਂਤ ਸਂਨ 1798 ਚ ਹੋਣਾ ਲਿਖਿਆ ਹੈ। ਜੰਡਿਆਲਾ ਸ਼ੇਰ ਖ਼ਾਂ ਵਿੱਚ ਹੀ ਪੀਰ ਸੱਯਦ ਵਾਰਿਸ ਸ਼ਾਹ ਜੀ ਦੀ ਮਜ਼ਾਰ ਹੈ। ਇਹ ਉਹ ਮੁਕੱਦਸ ਸਥਾਨ ਹੈ ਜਿਸਦੇ ਪਾਸ ਹੀ ਬਚਪਨ ਵਿੱਚ ਵਾਰਿਸ ਸ਼ਾਹ ਨੂੰ ਇਹਨਾਂ ਦੇ ਪਿਤਾ ਵਲੋਂ ਪਿਂਡ ਜਂਡਿਆਲਾ ਸ਼ੇਰ ਖ਼ਾਂ ਦੀ ਹੀ ਮਸੀਤ ਚ ਪੜ੍ਹਨ ਲਈ ਭੇਜਿਆ ਗਿਆ। ਇਹ ਮਸੀਤ ਹੁਣ ਵੀ ਇਸ ਸੂ'ੀ ਕਵੀ ਦੀ ਮਜ਼ਾਰ ਦੇ ਦੱਖਣ-ਪੱਛਮ ਵੱਲ ਮੌਜੂਦ ਹੈ। ਉਸ ਤੋਂ ਬਾਅਦ ਇਹਨਾਂ ਨੇ ਦਰਸ-ਏ-ਨਜ਼ਾਮੀ ਦੀ ਸਿਖਿਆ ਕਸੂਰ ਵਿਖੇ ਮੌਲਵੀ .ੁਲਾਮ ਮੁਰਤਜ਼ਾ ਕਸੂਰੀ ਪਾਸੋਂ ਹਾਸਿਲ ਕੀਤੀ। ਉਥੋਂ 'ਾਰਸੀ ਤੇ ਅਰਬੀ ਚ ਉ_ੱਚ ਤਾਲੀਮ (ਵਿਦਿਆ) ਪ੍ਰਾਪਤ ਕਰਕੇ ਇਹ ਪਾਕਪਟਨ ਚਲੇ ਗਏ। ਪਾਕਪਟਨ ਚ ਬਾਬਾ 'ਰੀਦ ਦੀ ਗੱਦੀ ਤੇ ਮੌਜੂਦ ਬਜ਼ੁਰਗਾਂ ਪਾਸੋਂ ਇਹਨਾਂ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਹੋਈ, ਜਿਸ ਤੋਂ ਬਾਅਦ ਇਹ ਮਲਕਾ ਹਾਂਸ (ਕਈ ਲੇਖਕਾਂ ਮਲਕ ਰਾਮ) ਦੀ ਮਸੀਤ ਚ ਬਤੌਰ ਇਮਾਮ ਰਹੇ ਅਤੇ ਧਾਰਮਿਕ ਵਿਦਿਆ ਦਾ ਪ੍ਰਸਾਰ ਕਰਦੇ ਰਹੇ। ਉਸੇ ਦੌਰਾਨ ਮਸੀਤ ਮਲਕਾ ਹਾਂਸ ਦੇ ਸਥਾਨ ਤੇ ਬਾਬਾ ਵਾਰਿਸ ਸ਼ਾਹ ਨੇ 1180 ਹਿਜ਼ਰੀ ਮੁਤਾਬਕ 1823 ਬਿਕਰਮੀ ਭਾਵ 1767 ਈ਼ ਵਿੱਚ ਹੀਰ ਦੀ ਰਚਨਾ ਸੰਪੂਰਨ ਕੀਤੀ। ਛੋਟੀ ਇੱਟ ਦਾ ਬਣਿਆ ਇਹ ਸਥਾਨ ਅੱਜ ਵੀ ਮਿਂਟਗੁਮਰੀ ਕਾਲੇਜ ਦੇ ਅਹਾਤੇ ਅਂਦਰ ਯਾਦਗਾਰ ਵਜੋਂ ਮੌਜੂਦ ਹੈ। ਦੱਸਦੇ ਹਨ ਕਿ ਵਾਰਿਸ ਦੀ ਹੀਰ ਐਨੀ ਲੋਕਪ੍ਰਿਯ ਹੋਈ ਕਿ ਲੋਕ ਦੂਰ ਦੁਰਾਡੇ ਤੋਂ ਉਨ੍ਹਾਂ ਪਾਸੋਂ ਉਹਨਾਂ ਦੁਆਰਾ ਰਚਿਤ ਹੀਰ ਸੁਨਣ ਆਉਂਦੇ ਅਤੇ ਹੀਰ ਸੁਣ ਕੇ ਦਿਵਾਨਿਆਂ ਵਾਂਗ ਝੂਮਣ ਲੱਗਦੇઠ। ਇਸ ਤਰ੍ਹਾਂ ਬਾਬਾ ਵਾਰਿਸ ਸ਼ਾਹ ਦੀ ਹੀਰ ਨੇ ਕਈ ਰਾਂਝੇ ਬਣਾ ਦਿੱਤੇઠ। ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਚ ਰਾਂਝਾ ਜਾਤਿ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਅਜਿਹੇ ਲੋਕ ਹਨ, ਜੋ ਰਾਂਝੇ ਨਾ ਹੋ ਕੇ ਵੀ ਆਪਣੇ ਨਾਮ ਨਾਲ ਰਾਂਝਾ ਲਿਖਦੇ ਹਨઠ। ਦਰਅਸਲ, ਇਹ ਉਹਨਾਂ ਹੀ ਰਾਂਝਿਆਂ ਵਿੱਚੋਂ ਹਨ, ਜੋ ਵਾਰਿਸ ਸ਼ਾਹ ਦੀ ਹੀਰ ਨੇ ਬਣਾਏઠ। ਜੋ ਲੋਕ ਵਾਰਿਸ ਦੀ ਹੀਰ ਸੁਣਕੇ ਝੂਮਣ ਲੱਗਦੇ ਸਨ ਤੇ ਹੀਰ ਸੁਣ ਕੇ ਬਾਬਾ ਵਾਰਿਸ ਸ਼ਾਹ ਦੇ ਮੁਰੀਦ ਬਣ ਗਏ, ਉਹਨਾਂ ਨੂੰ ਲੋਕਾਂ 'ਰਾਂਝੇ ਕਹਿਣਾ ਸ਼ੁਰੂ ਕਰ ਦਿੱਤਾ, ਜੋ ਪਿਤਾ-ਪੁਰਖੀ ਹੁਣ ਉਹਨਾਂ ਦੀ ਅਲ੍ਹ ਬਣ ਚੁਕੀ ਹੈ। ਮੈਂ ਪਿਛੱਲੇ ਦਿਨੀਂ ਜਦੋਂ ਜੰਡਿਆਲਾ ਸ਼ੇਰ ਖ਼ਾਂ ਵਿੱਚ ਮੌਜੂਦ ਪੀਰ ਸੱਯਦ ਵਾਰਿਸ ਸ਼ਾਹ ਜੀ ਦੀ ਮਜ਼ਾਰ ਤੇ ਮੱਥਾ ਟੇਕਣ ਗਿਆ ਤਾਂ ਉਥੇ ਮੌਜੂਦ ਸੱਯਦ ਵਾਰਿਸ ਸ਼ਾਹ ਯਾਦਗਾਰੀ ਦਰਬਾਰ ਦੇ ਪ੍ਰਬੰਧਕ ਜਨਾਬ ਅਹਿਸਾਨ ਉ_ੱਲ ਮਲਿਕ ਨੇ ਦੱ_ਸਿਆ ਕਿ ਬਾਬਾ ਜੀ ਦੇ ਦਰਬਾਰ ਦੀ ਹਾਲਤ 9 - 10 ਵਰ੍ਹੇ ਪਹਿਲਾਂ ਬੜੀ ਤਰਸਯੋਗ ਸੀઠ। ਆਸਪਾਸ ਸਾਰੀ ਜਗ੍ਹਾ ਕੱਚੀ ਤੇ ਨੀਵਂ ਹੋਣ ਕਰਕੇ ਸੱਯਦ ਵਾਰਿਸ ਸ਼ਾਹ ਤੇ ਉਹਨਾਂ ਦੇ ਪਿਤਾ ਸਹਿਤ ਦਰਬਾਰ ਚ ਮੌਜੂਦ ਹੋਰਨਾਂ ਮਜ਼ਾਰਾਂ ਦੇ ਆਸ ਪਾਸ ਬਰਸਾਤ ਦੇ ਦਿਨਾਂ ਚ ਪਾਣੀ ਖੜਾ ਹੋ ਜਾਂਦਾ ਸੀ ਅਤੇ ਸ਼ਰਧਾਲੂਆਂ ਨੂੰ ਦਰਬਾਰ ਚ ਮੱਥਾ ਟੇਕਣ ਲੱ_ਗਿਆਂ ਕਾ'ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀઠ। ਪਰ ਹੁਣ ਪਾਕਿਸਤਾਨ ਸਰਕਾਰ ਅਤੇ ਸ਼ਰਧਾਲੂਆਂ ਨੇ ਉਪਰਾਲਾ ਕਰਕੇ ਦਰਬਾਰ ਪੱਕਾ, ਖੁੱਲ੍ਹਾ-ਸੋਹਣਾ ਤੇ ਹਵਾਦਾਰ ਬਣਾ ਦਿੱਤਾ ਹੈઠ। ਉਹਨਾਂ ਦੱ_ਸਿਆ ਕਿ ਇਸ ਸਾਲ ਸੰਨ 2008 ਵਿੱਚ ਬਾਬਾ ਵਾਰਿਸ ਸ਼ਾਹ ਦਾ 209ਵਾਂ ਸਾਲਾਨਾ ਤਿੰਨ ਦਿਨਾਂ ਉਰਸ 23 ਜੁਲਾਈ ਤੋਂ 25 ਜੁਲਾਈ ਤਕ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਸੱਯਦ ਵਾਰਿਸ ਸ਼ਾਹ ਜੀ ਦੀ ਮਜ਼ਾਰ ਤੇ ਮਨਾਇਆ ਜਾ ਰਿਹਾ ੱઠ। ਜਿਸ ਦੌਰਾਨ 24 ਜੁਲਾਈ ਨੂੰ ਪੂਰੇ ਡਿਸਟ੍ਰਿਕਟ ਸ਼ੇਖ਼ੂਪੁਰਾ ਚ ਸਰਕਾਰੀ ਛੁੱਟੀ ਐਲਾਨੀ ਜਾਵੇਗੀ ਅਤੇ 25 ਜੁਲਾਈ ਨੂੰ 'ਵਾਰਿਸ ਦੀ ਹੀਰ ਨਾਟਕ ਕਰਵਾਇਆ ਜਾਵੇਗਾઠ। ਇਸ ਦੇ ਨਾਲ-ਨਾਲ ਜੰਡਿਆਲਾ ਸ਼ੇਰ ਖ਼ਾਂ ਦੇ ਖੁਲੇ ਮੈਦਾਨ ਵਿੱਚ ਘੋੜ-ਦੌੜ ਅਤੇ ਹੋਰ ਖੇਡ ਮੇਲੇ ਵੀ ਕਰਵਾਏ ਜਾਣਗੇઠ। ਮਲਿਕ ਅਨੁਸਾਰ ਹਰ ਵਰ੍ਹੇ ਸਾਲਾਨਾ ਉਰਸ ਤੇ ਕਰੀਬ 50,000 ਲੋਕ ਪੀਰ ਸੱਯਦ ਵਾਰਿਸ ਸ਼ਾਹ ਦੇ ਦਰਬਾਰ ਵਿੱਚ ਹਾਜ਼ਰੀ ਭਰਦੇ ਹਨ ਅਤੇ ਮੇਲੇ ਚ ਹਰ ਕੋਈ ਹੀਰ ਪੜ੍ਹਨ ਵਾਲਾ ਆਪੋ-ਆਪਣੇ ਅਂਦਾਜ ਵਿੱਚ ਪੁਰਾਣੀ ਰਵਾਇਤ ਅਨੁਸਾਰ ਇਥੇ ਹੀਰ ਪੜ੍ਹਦਾ ਹੈઠ। ਮੇਲੇ ਦੀ ਸਮਾਪਤੀ ਤੇ ਦੇਸੀ ਘਿਉ ਨਾਲ ਤਰ ਕੀਤੀ ਚੂਰੀ ਦਾ ਪ੍ਰਸਾਦ ਦਿੱਤਾ ਜਾਂਦਾ ਹੈ.

ਮਾਨ ਸਾਹਿਬ:
ਸ਼ਿਵ ਕੁਮਾਰ ਬਟਾਲਵੀ

ਸ਼ਿਵ (ਜੁਲਾਈ 23, 1936 - ਮਈ 7, 1973), ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜਿੰਦਗੀ ਵਿੱਚੋ ਚੁਣਦਾ ਅਤੇ ਉਹਨਾਂ ਨਾਲ ਅਜਿਹੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜਲਾਂ ਲਿਖਦਾ ਕਿ ਜਾਪਦਾ ਪੂਰੇ ਸੰਸਾਰ ਦਾ ਗ਼ਮ ਉਸ ਨੇ ਆਪਣੇ ਵਿੱਚ ਸਮਾ ਲਿਆ ਹੋਵੇ।
ਸ਼ਿਵ ਨੇ ਆਪਣੀ ਜਿੰਦਗੀ ਵਿੱਚ ਇੱਕ ਮਹਾਂ ਕਾਵਿ ਲੂਣਾ ਲਿਖਿਆ, ਜਿਸ ਵਿੱਚ ਉਸ ਨੇ ਸੰਸਾਰ ਵਿੱਚ ਭੰਡੀ ਰਾਣੀ ਲੂਣਾ ਦੇ ਚਰਿੱਤਰ ਉੱਤੇ ਲਾਏ ਦਾਗ਼ ਲਈ ਸਮਾਜ ਨੂੰ ਦੋਸ਼ੀ ਦੱਸਿਆ। ਇਹ ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਲਈ ਉਸ ਨੂੰ ਸਾਹਿਤ ਅਕਾਦਮੀ ਸਨਮਾਨ ਮਿਲਿਆ।
ਸ਼ਿਵ, ਜਿਸ ਨੂੰ ਕੀਟਸ ਨਾਲ ਮਿਲਾਇਆ ਜਾਦਾ ਸੀ, ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨਿਆਂ ਤੋਂ ਵਿਦਾ ਹੋ ਗਿਆ
ਸ਼ਿਵ ਕੁਮਾਰ ਦਾ ਜਨਮ ਸਿਆਲ ਕੋਟ (ਪਾਕਿਸਤਾਨ) ਦੇ ਬੜਾ ਪਿੰਡ ਲੋਹਟੀਆਂ ਵਿਖੇ ਹੋਏਆ ਸੀ.

ਮਾਨ ਸਾਹਿਬ:
ਪਾਸ਼

ਪਾਸ਼ [9ਸਤੰਬਰ1950 - 23ਮਾਰਚ1988] ਸਾਹਿਤਿਕ ਨਾਮ ਸੀ ਅਵਤਾਰ ਸਿੰਘ ਸੰਧੂ ਦਾ , ਪਾਸ਼ ਦਾ ਜ਼ਨਮ ਪਿੰਡ ਤਲਵੰਡੀ ਸਲੇਮ ਜ਼ਿਲਾ ਜਲੰਧਰ ਵਿੱਚ ਹੋਇਆ। ਮੇਜ਼ਰ ਸੋਹਣ ਸਿੰਘ ਸੰਧੂ ਦਾ ਪੁੱਤਰ ਪਾਸ਼ ,ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਪ੍ਰਭਾਵਿਤ ਹੋਇਆ ਅਤੇ ਅੱਲੜ ਉਮਰ ਵਿੱਚ ਹੀ ਕ੍ਰਾਂਤੀਕਾਰੀ ਕਵਿਤਾ ਲਿਖਣ ਲੱਗਿਆ । ਉਸਦੀ ਜਵਾਨੀ ਦੇ ਦਿਨਾਂ ਵਿੱਚ ,ਪੰਜ਼ਾਬ ਦੇ ਵਿਦਿਆਰਥੀ,ਕਿਸਾਨ ਅਤੇ ਮਜ਼ਦੂਰ ,ਸਮੇਂ ਦੇ ਪ੍ਰਸ਼ਾਸਨ ਦੇ ਵਿਰੁੱਧ ਨਕਸਲਬਾੜੀ ਅੰਦੋਲਨ ਨਾਂ ਦਾ ਹਥਿਆਰਬੰਦ ਸੰਘਰਸ਼ ਲੜ ਰਹੇ ਸਨ । 1970ਵਿਆਂ ਦਾ ਸਮਾਂ ,ਪੰਜ਼ਾਬ ਦੀ ਰਾਜਨੀਤੀ ਵਿੱਚ ਜੁਝਾਰੂ ਯੁੱਗ ਵਜੋਂ ਵੀ ਜਾਣਿਆ ਜਾਂਦਾ ਹੈ ।
ਪਾਸ਼ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਲੋਹ-ਕਥਾ 1970 ਵਿੱਚ ਛਪੀ ,ਉਸ ਵੇਲੇ ਪਾਸ਼ ਦੀ ਉਮਰ ਅਜੇ 20 ਸਾਲ ਤੋਂ ਵੀ ਘੱਟ ਸੀ । ਉਸਦੀ ਕਵਿਤਾ ਦੇ ਉਕਸਾਊ ਸੁਭਾਅ ਅਤੇ ਹਥਿਆਰਬੰਦ ਲਹਿਰ ਨਾਲ ਹਮਦਰਦੀ ਰੱਖਣ ਕਰਕੇ,ਪਾਸ਼ ਝੂਠੇ ਕਤਲ ਕੇਸ ਵਿੱਚ ਫਸ ਗਿਆ । ਜਿਸ ਕਰਕੇ ਉਸਨੂੰ 2 ਸਾਲ ਜੇਲ ਕੱਟਣੀ ਪਈ । ਬਰੀ ਹੋਣ ਤੋਂ ਬਾਅਦ ,ਉਹ ਪੰਜ਼ਾਬ ਦੀਆਂ ਮਾਓਵਾਦੀ ਜੱਥੇਬੰਦੀਆਂ ਵਿੱਚ ਸਰਗਰਮ ਹੋ ਗਿਆ । ਇਸ ਤੋਂ ਬਾਅਦ ਉਸ ਨੇ ਸਿਆੜ ਨਾਮੀ ਪਰਚੇ ਦੀ ਸੰਪਾਦਨਾ ਕੀਤੀ । ਪਾਸ਼ ਦੀ ਪ੍ਰਗਤੀਵਾਦੀ ਕਵਿਤਾ ਵਿਦਿਆਰਥੀਆਂ ,ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ ।
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ । ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ,1986 ਵਿੱਚ ਉਹ USA ਦੀ ਫੇਰੀ ਸੀ । ਇੱਥੋਂ ਉਸ ਨੇ ਐਂਟੀ47ਫਰੰਟ ਨਾਮੀ ਪਰਚਾ ਕੱਢਿਆ । ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਕੱਟੜਪੰਥੀਆਂ ਦੀ ,ਅਲੱਗ ਸਿੱਖ ਰਾਸ਼ਟਰ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ । ਜਿਸ ਕਾਰਨ 23ਮਾਰਚ1988 ਨੂੰ ਅੱਤਵਾਦੀਆਂ ਨੇ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ । ਇਤਫ਼ਾਕ ਨਾਲ 23ਮਾਰਚ1988 ਹੀ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਵੀ ਹੈ । ਇੰਨਾ ਦੇਸ਼ ਭਗਤਾਂ ਨੂੰ ਅੰਗਰੇਜਾਂ ਨੇ ,ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵੇਲੇ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ ।

ਮਾਨ ਸਾਹਿਬ:
ਗੁਰਬਖਸ਼ ਸਿੰਘ ਪ੍ਰੀਤਲੜੀ

ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਦੇ ਇਕ ਖਾਸ ਲੇਖਕ ਸਨ.ਉਨ੍ਹਾਂ ਪੰਜਾਬੀ ਵਾਰਤਕ ਲੇਖਣੀ ਦਾ ਮਿਆਰ ਬਹੁਤ ਉੱਚਾ ਲੈ ਆਂਦਾ।ਪ੍ਰੀਤਲੜੀ ਇਕ ਉਚ ਕੋਟੀ ਦਾ ਰਿਸਾਲਾ ਪੰਜਾਬੀ ਵਿਚ ਚਲਾਇਆ।ਪੰਜਾਬੀ ਲੇਖਕਾਂ ਦਾ ਮਿਆਰ ਤੇ ਜੀਵਨ ਉੱਚਾ ਲੈ ਜਾਣ ਲਈ ਪ੍ਰੀਤਨਗਰ ਵਸਾਉਣ ਦੀ ਕੋਸ਼ਸ਼ ਕੀਤੀ ਪਰ ਦੇਸ ਦੀ ਵੰਡ ਹੋ ਜਾਣ ਕਾਰਣ ਇਹ ਕਦਮ ਕਾਮਯਾਬ ਨਾ ਹੋ ਸਕੀਆ।

Navigation

[0] Message Index

[#] Next page

Go to full version