October 14, 2025, 09:57:56 PM
collapse

Author Topic: ਕੁੜੀਆਂ ਚਿੜੀਆਂ  (Read 3320 times)

Offline ♥MaJajAn♥

  • PJ Mutiyaar
  • Berozgar
  • *
  • Like
  • -Given: 25
  • -Receive: 14
  • Posts: 194
  • Tohar: 16
  • Gender: Female
  • jatti nu craze bda giddah paun da
    • View Profile
  • Love Status: Forever Single / Sdabahaar Charha
ਕੁੜੀਆਂ ਚਿੜੀਆਂ
« on: February 28, 2014, 12:11:35 PM »
ਧੀਏ ਅੱਜ ਇੰਨੀ ਉਦਾਸ ਕਿਉ ਏ ? ਕੀ ਹੋਇਆ,
ਕਿਸੇ ਨੇ ਕੁਝ ਆਖਿਆ ਏ ਤੇਨੂੰ ?”
“ਨਹੀਂ ਮਾਂ , ਬਸ ਵੈਸੇ ਹੀ ਅੱਜ ਮੇਰਾ ਚੁੱਪ ਰਹਿਣ ਨੂੰ ਦਿਲ ਕਰਦਾ ਏ !”
“ ਮਾਂ ਮੈਂ ਸੁਣਿਆਂ ਬਹੁਤਾ ਬੋਲਣ ਵਾਲੇ ਨੂੰ ਲੋਕ ਪਾਗਲ ਕਹਿੰਦੇ ਨੇ ,
ਮੈਂ ਪਾਗਲ ਨਈ ਬਣਨਾ ਚਾਹੁੰਦੀ !”
“ਮੇਰੀ ਲਾਡੋ ਬਹੁਤਾ ਬੋਲਣ ਵਾਲਿਆਂ ਦੇ ਦਿਲ ਵਿਚ ਕੁਝ ਨਹੀਂ ਹੁੰਦਾ,
ਉਹ ਦਿਲ ਦੇ ਸਾਫ਼ ਹੁੰਦੇ ਨੇ, ਦਿਲ ਵਿਚ ਕੁਝ ਨਹੀਂ ਛੁਪਾਉਂਦੇ !”
“ਹੁਣ ਐਵੇਂ ਨਾ ਸੋਚੀਂ ਜਾ, ਕੁਝ ਬੋਲ ਵੀ ਪੁੱਤ !!”
“ ਮਾਂ ਮੈਂ ਸੋਚਦੀ ਕਾਹਤੋਂ ਆਂ, ਨਾਲੇ ਇਹ ਸੋਚਾਂ ਕਾਤੋਂ ਬਿਨਾਂ ਸੋਚਿਆਂ
ਹੀ ਸੋਚੀਆਂ ਜਾਂਦੀਆਂ ਨੇ ?”
“ ਪੁੱਤ .... “ਸੋਚਿਆ ਸੋਚ ਨਾ ਹੋਵੇਈ, ਜੇ ਸੋਚੇ ਲੱਖ ਵਾਰ !” “ਪਰ ਫਿਰ
ਵੀ ਦੱਸ ਤੇ ਸਹੀ ਕੀ ਸੋਚੀ ਜਾਨੀ ਏ ?”
“ਕੁਝ ਨਹੀਂ ਮਾਂ ,ਬਸ ਸੋਚਦੀ ਆਂ ਕੇ ਕੁੜੀਆਂ ਨੂੰ ਚਿੜੀਆਂ
ਦਾ ਚੰਬਾ ਕਹਿੰਦੇ ਨੇ,ਪਰ ਕੁੜੀਆਂ ਇਹਨਾਂ ਚਿੜੀਆਂ ਵਾਂਗ ਕਦੋਂ
ਆਪਣੀ ਮਰਜੀ ਨਾਲ ਉਡਾਰ ਭਰ ਸਕਣਗੀਆਂ ? ਉਡਾਰ ਭਰਨ ਤੋਂ
ਪਹਿਲਾਂ ਹੀ ਇਹਨਾਂ ਦੇ ਖੰਭ ਕਿਓ ਕੱਟ ਦਿੰਦੇ ਨੇ ?”
“ ਲਾਡੋ !....... ਚਿੜੀਆਂ ਅਨਭੋਲ ਹੁੰਦੀਆਂ ਨੇ..... ਕੀ ਪਤਾ ਕਦੋਂ
ਕਾਵਾਂ ਦੀ ਡਾਰ ਇਹਨਾਂ ਤੇ ਹਮਲਾ ਕਰ ਦੇਵੇ, ਨਾਲੇ ਆ ਖੁੱਲੇ ਅਸਮਾਨ
'ਚ ਉਡਣ ਲੱਗੀਆਂ ਰਾਹ ਵੀ ਤੇ ਭੁੱਲ ਸਕਦੀਆਂ ਨੇ ?”
“ਪਰ ਅੰਮੀਏਂ ...... ਕੀ ਕਾਵਾਂ ਦੀ ਡਾਰ ਤੇ ਰਾਹ ਭੁੱਲਣ ਦੇ
ਡਰੋਂ......ਕੀ ਇਹ ਕਦੀ ਵੀ ਕੱਲੀਆਂ ਉਡਾਰ ਨਹੀ ਭਰ ਸਕਣਗੀਆਂ

Punjabi Janta Forums - Janta Di Pasand

ਕੁੜੀਆਂ ਚਿੜੀਆਂ
« on: February 28, 2014, 12:11:35 PM »

Offline ทααʑ кαυr

  • Retired Staff
  • Lumberdar/Lumberdarni
  • *
  • Like
  • -Given: 327
  • -Receive: 234
  • Posts: 2807
  • Tohar: 205
    • View Profile
  • Love Status: Single / Talaashi Wich
Re: ਕੁੜੀਆਂ ਚਿੜੀਆਂ
« Reply #1 on: February 28, 2014, 12:14:35 PM »
super bhut shona likheaa :))

Offline ♥MaJajAn♥

  • PJ Mutiyaar
  • Berozgar
  • *
  • Like
  • -Given: 25
  • -Receive: 14
  • Posts: 194
  • Tohar: 16
  • Gender: Female
  • jatti nu craze bda giddah paun da
    • View Profile
  • Love Status: Forever Single / Sdabahaar Charha
Re: ਕੁੜੀਆਂ ਚਿੜੀਆਂ
« Reply #2 on: February 28, 2014, 12:20:08 PM »
dhanwad sister

Offline shokeen-munda

  • PJ Gabru
  • Jimidar/Jimidarni
  • *
  • Like
  • -Given: 237
  • -Receive: 51
  • Posts: 1364
  • Tohar: 13
  • Gender: Male
  • rabb toh pyara mera sajjan
    • View Profile
  • Love Status: Single / Talaashi Wich
Re: ਕੁੜੀਆਂ ਚਿੜੀਆਂ
« Reply #3 on: February 28, 2014, 12:27:09 PM »
nice ah ji

Offline ♥MaJajAn♥

  • PJ Mutiyaar
  • Berozgar
  • *
  • Like
  • -Given: 25
  • -Receive: 14
  • Posts: 194
  • Tohar: 16
  • Gender: Female
  • jatti nu craze bda giddah paun da
    • View Profile
  • Love Status: Forever Single / Sdabahaar Charha
Re: ਕੁੜੀਆਂ ਚਿੜੀਆਂ
« Reply #4 on: February 28, 2014, 12:34:47 PM »

Offline -ѕArKaRi_SaAnD-

  • Vajir/Vajiran
  • *****
  • Like
  • -Given: 280
  • -Receive: 530
  • Posts: 6235
  • Tohar: 534
  • вє нαρρу ιη ƒяσηт σƒ ρєσρℓє, ιт кιℓℓѕ тнєм.....
    • View Profile
  • Love Status: Divorced / Talakshuda
Re: ਕੁੜੀਆਂ ਚਿੜੀਆਂ
« Reply #5 on: February 28, 2014, 12:50:54 PM »
Bohat Vadiya ji :okk:

Offline 🌹кαмℓι נαнι🌹

  • PJ Mutiyaar
  • Jimidar/Jimidarni
  • *
  • Like
  • -Given: 61
  • -Receive: 73
  • Posts: 1417
  • Tohar: 75
  • Gender: Female
  • ღ σиℓу gσ∂ ¢αи נυ∂gє мє ღ
    • View Profile
  • Love Status: Married / Viaheyo
Re: ਕੁੜੀਆਂ ਚਿੜੀਆਂ
« Reply #6 on: February 28, 2014, 01:30:22 PM »
nyc wording sis  :okk:

Offline ♥MaJajAn♥

  • PJ Mutiyaar
  • Berozgar
  • *
  • Like
  • -Given: 25
  • -Receive: 14
  • Posts: 194
  • Tohar: 16
  • Gender: Female
  • jatti nu craze bda giddah paun da
    • View Profile
  • Love Status: Forever Single / Sdabahaar Charha
Re: ਕੁੜੀਆਂ ਚਿੜੀਆਂ
« Reply #7 on: February 28, 2014, 01:31:47 PM »
dhanwad sister

dhanwad you da vi


ਪੰਜਾਬੀ ਕਲਾਕਾਰ ਦੂਸਰੇ ਦੀ ਧੀ,ਭੈਣ ਵਾਰੇ ਅਸ਼ਲੀਲ ਗੀਤ ਲਿਖ ਦੇ ਹਨ ਉਨਾ ਦੀ ਹੀ ਨਿਮਾਣੀ ਧੀ ਵੱਲੋ ਆਪਣੇ ਲਿਖਾਰੀ ਅਤੇ ਗਾਇਕ ਵੀਰ ਨੂ ਪੁਕਾਰ.....................

ਆਪਣੀ ਭੈਣ ਦੀ ਵੀ ਇੱਕ ਗੱਲ, ਕੰਨ ਪਾ ਲੈ ਵੇ ਵੀਰਾ।
ਅੱਜ ਮੇਰੇ ਤੇ ਵੀ ਕੋਈ, ਗੀਤ ਬਣਾ ਲੈ ਵੇ ਵੀਰਾ।
ਹੋਰਾਂ ਵਾਗੂੰ ਮੈਂ ਵੀ ਨਿੱਤ ਕਾਲਜ ਨੂੰ ਜਾਂਦੀ ਹਾਂ।
ਵਿੱਚ ਕੰਟੀਨ ਦੇ, ਨਿੱਤ ਮੈਂ ਵੀ ਬਰਫ਼ੀਆਂ ਖਾਂਦੀ ਹਾਂ।
ਮੈਂ ਵੀ ਹਾਂ ਮੁਟਿਆਰ, ਤੇ ਗੁੱਤ ਮੇਰੀ ਵੀ ਲੰਬੀ ਹੈ ।
ਕਿਹੜੀ ਗੱਲੋਂ ਰੁਕ ਗਈ ਏ, ਹੁਣ ਕਲਮ ਏਹੇ ਤੇਰੀ।
ਏਸ ਕਲਮ ਨੂੰ ਮੇਰੇ ਲਈ ਘਸਾ ਲੈ ਵੇ ਵੀਰਾ। ..

...
 ਇੱਕ ਗਰੀਬ ਧੀ ਦੀ ਕਹਾਣੀ
ਸੁਪਨੇ ਤਾਂ ਮੇਰੇ ਵੀ ਬਹੁਤ ਸੀ , ਅੰਬਰਾਂ ਨੂੰ ਛੂ ਲੈਣ
ਦੇ
ਪੱਕੇ ਘਰਾਂ 'ਚ ਵੱਸ ਜਾਣ ਦੇ , ਮਹਿੰਗੀਆ ਗੱਡੀਆਂ
ਚ ਘੁਮਣ ਦੇ
ਦਿਲ ਤਾਂ ਮੇਰਾ ਵੀ ਕਰਦਾ ਨਿੱਤ ਨਵੀਆਂ
ਪੁਸ਼ਾਕਾ ਪਾਉਣ ਨੂੰ
ਸਰਪੰਚਾਂ ਦੀ ਕੁੜੀ ਵਾਂਗ ਕਾਲਜ ਜਾ ਕੇ ਪੜਨ ਨੂੰ
ਦਿਲ ਦਾ ਕੋਈ ਹਾਣੀ ਬਣਾਉਣ ਨੂੰ
ਹਿੰਮਤ ਤਾਂ ਮੇਰੇ 'ਚ ਵੀ ਸੀ ਅੱਗੇ ਵਧਣ ਦੀ
ਜ਼ਜਬਾ ਕੁਝ ਕਰ ਗੁਜਰਨ ਦਾ
ਪਰ
ਪਰ ਇਹ ਕੋਮਲ ਸੁਪਨੇ ਏਸ ਚੰਦਰੀ ਗਰੀਬੀ ਨੇ
ਆਪਣੇ ਪੈਰਾ ਥੱਲੇ ਲਤਾੜ ਦਿਤੇ
ਇਕ ਵਾਰ ਸੋਚਿਆ ਭੱਜ ਜਾਵਾ , ਕਿਤੇ ਦੂਰ ਜਾਕੇ
ਨਵੀ ਜਿੰਦਗੀ ਦੀ ਸ਼ੁਰੁਆਤ ਕਰਾਂ
ਫੇਰ ਪਿਛੇ ਮੁੜ ਤੱਕਿਆ ਕੱਚਾ ਘਰ ,ਵਿਹੜੇ ਚ
ਮੰਜੀ ਤੇ ਫਿਕਰਾਂ ਚ ਬੈਠਾ ਬਾਪੂ
ਮੰਜੇ ਤੇ ਪਈ ਬੀਮਾਰ ਮਾਂ , ਲੋਕਾਂ ਦੇ ਘਰੋ ਕੰਮ
ਕਰਕੇ ਮੁੜੀ ਛੋਟੀ ਭੇਣ
ਦਿਹਾੜੀ ਤੇ ਜਾਂਦਾ ਵੱਡਾ ਵੀਰ
ਭੁਬ੍ਹ ਨਿਕਲ ਗਈ ਇਕ ਵਾਰ ਤਾਂ
ਸੋਚਿਆ ਮਨਾ ਰੱਬ ਨੂੰ ਕੀ ਦੋਸ਼ ਦੇਣਾ , ਓਹ
ਕੇਹੜਾ ਸਾਡੀ ਸੁਣਦਾ
ਆਪਣੀਆ ਰੀਝਾਂ ਤੇ ਚਾਵਾਂ ਨੂੰ ਮਾਰ ਲਿਆ ਸੀ ਮੈਂ
ਉਸੇ ਦਿਨ
ਆਤਮਾ ਤਾਂ ਮੇਰੀ ਕਦੋ ਦੀ ਮਰ ਚੁਕੀ ਏ ਇਹ
ਤਾਂ ਇਕ ਜਿਸਮ ਰਿਹ ਗਿਆ ਹੱਡੀਆਂ ਦਾ ਪਿੰਜਰ
ਅਧ ਮੰਨੇ ਮਨ ਨਾਲ ਉਸ 50 ਸਾਲ ਦੇ ਮਰਦ ਨਾਲ
ਵਿਆਹ ਕਰਾਉਣ ਨੂੰ ਹਾਂ ਕਰ ਦਿੱਤੀ
ਤਾਂ ਜੋ ਓਹਦੇ ਦਿੱਤੇ ਪੈਸੇਆ ਨਾਲ ਮੇਰਾ ਬਾਪ ਸਿਰ
ਚੜਿਆ ਕਰਜਾ ਲਾਹ ਸਕੇ
ਛੋਟੀ ਭੇਣ ਦਾ ਵਿਆਹ ਕਰ ਸਕੇ
ਪੈਸੇ ਦੇਕੇ ਵੀਰ ਨੂੰ ਕੋਈ ਨੌਕਰੀ ਲਵਾ ਸਕੇ
ਏਹੋ ਸੋਚਦੀ ਪਾਟੀ ਹੋਈ
ਘਸਮੈਲੀ ਜੇਹੀ ਚੁੰਨੀ ਨਾਲ ਅਥਰੂ ਪੂੰਝਦੀ ਹੋਈ ਮੈਂ
ਗੋਹੇ ਵਾਲੀ ਟੋਕਰੀ ਚੁੱਕੀ ਆਪਣੇ ਭਵਿਖ ਦੇ ਸੁਪਨੇ
ਸਜੋਂਦੀ ਹੋਈ ਰੂੜੀ ਵਾਲੇ ਢੇਰ ਵੱਲ ਜਾ ਰਹੀ ਸਾਂ _
« Last Edit: March 01, 2014, 12:47:35 PM by ♥ majajan ♥ »

Offline ♥MaJajAn♥

  • PJ Mutiyaar
  • Berozgar
  • *
  • Like
  • -Given: 25
  • -Receive: 14
  • Posts: 194
  • Tohar: 16
  • Gender: Female
  • jatti nu craze bda giddah paun da
    • View Profile
  • Love Status: Forever Single / Sdabahaar Charha
Re: ਕੁੜੀਆਂ ਚਿੜੀਆਂ
« Reply #8 on: March 08, 2015, 07:33:33 AM »
~~~~~*ਕਿਸਮਤ*~~~~~~~
~~~~~~~~~~~~~~~~~~
ਅੱਜ ਕਰਤਾਰੇ ਨੂੰ ਉਸਦੀ ਧੀ ਨਸੀਬੋ ਦੇ ਕਾਲਜ
ਵਾਲਿਆਂ ਨੇ ਸੱਦ ਕੇ ਸਨਮਾਨਿਤ
ਕੀਤਾ । ਕਿਉਕਿ ਕਰਤਾਰੇ ਦੀ ਧੀ ਨੇ
ਇੰਜਨੀਰਿੰਗ ਦੀ ਡਿਗਰੀ ਸਾਰੇ
ਕਾਲਜਾਂ ਦੀਆਂ ਕੁੜੀਆਂ ਤੋਂ ਜਿਆਦਾ ਨੰਬਰ
ਲੈਕੇ ਪਾਸ ਕੀਤੀ ਸੀ ।ਕਰਤਾਰੇ
ਦਾ ਸੀਨਾ ਖੁਸ਼ੀ ਨਾਲ ਪਾਟਣ ਕਿਨਾਰੇ ਸੀ ।
ਪਿਓ, ਧੀ ਘਰ ਆਏ , ਆਉਂਦਿਆਂ ਹੀ
ਸਾਰੀਆਂ ਗੱਲਾਂ ਮਾਂ ਨੂੰ ਦੱਸਣ ਲੱਗੀ ।ਫੇਰ
ਬਾਪੂ ਵੱਲ ਮੂੰਹ ਕੀਤਾ ,"ਓ ਬਾਪੂ ਹੁਣ ਦੱਸ
ਕੀ ਕਰੀਏ ਫਿਰ ਅੱਗੇ ,,ਮੈਨੂੰ
ਨੌਕਰੀ ਮਿਲਦੀ ਆ ਚਾਲੀ ਹਜਾਰ ਰੁਪਏ
ਵਾਲੀ ।ਮੈਂ ਤਾਂ ਕਹਿਨੀ ਆਂ ਲੱਗ
ਜਾਂ ਨਾਲੇ ਵੀਰ ਨੂੰ ਮੰਗਵਾ ਲਾਂ ਗੇ ਦੁਵਈ
ਚੋਂ ,,ਕਿੱਥੇ ਕੰਮ ਕਰਦਾ ਵਿਚਾਰਾ ਧੁੱਪਾਂ ਚ।
ਨਾਲੇ ਬਾਪੂ ਮੈਂ ਪਹਿਲੀ ਤਨਖਾਹ ਨਾਲ
ਤੇਰਾ ਗੋਡਾ ਬਦਲਾ ਕੇ ਲਿਉਣਾ ਏ,,,ਮੈਨੂੰ
ਲੰਘ ਮਾਰਦਾ ਜਮਾਂ ਚੰਗਾ ਨੀ ਲੱਗਦਾ ।"
ਧੀ ਦੀ ਗੱਲ ਸੁਣ ਬਾਪੂ ਦੇ ਮਨ ਵਿੱਚ ਵੈਰਾਗ
ਜਿਹਾ ਆਇਆ ਪਰ ਗੱਲ ਹਾਸੇ ਪਾਉਣ
ਦੀ ਖਾਤਰ ਕਿਹਣ ਲੱਗਾ ,"ਧੀਏ ਹੁਣ ਮੈਨੂੰ ਗੋਡੇ
ਦੀ ਨੀ ,ਹੁਣ ਤਾਂ ਥੋੜੇ ਮੋਢਿਆਂ ਦੀ ਲੋੜ
ਪਊ।"
ਪਰ ਬਾਪੂ ਦਾ ਮਖੌਲ ਧੀ ਲਈ ਜਿਵੇਂ ਵਿਰਾਗ
ਦਾ ਤੁਫਾਨ ਲੈ ਆਇਆ ਹੋਵੇ । ਦੋ ਕੁ ਮਿੰਟ
ਤਾਂ ਚੁੱਪ ਹੀ ਅੱਖਾਂ ਭਰ ਖੜੀ ਰਹੀ ਫੇਰ
ਬੋਲੀ,"ਬਾਪੂ ਇੰਝ
ਦੁਬਾਰਾ ਨਾਂ ਕਹੀਂ ਕਦੇ।"
ਓਧਰ ਮਾਂ ਨੇ ਰਸੋਈ ਚੋਂ ਅਵਾਜ ਮਾਰ
ਦਿੱਤੀ ,"ਆ ਧੀਏ ਮੇਰੇ ਨਾਲ ਵੀ ਹੱਥ ਵਟਾ ਦੇ
ਪਿਓ ਨਾਲ ਫੇਰ ਲੜ ਲੀਂ।"ਨਸੀਬੋ ਦੀ ਮਾਂ ਨੂੰ
ਪਤਾ ਸੀ ਕਿ ਹੁਣ ਨਸੀਬੋ ਆਪਣੇ
ਬਾਪ ਨਾਲ ਐਡੀ ਗੱਲ ਕਹਿਣ ਪਿੱਛੇ ਲੜੂ ਗੀ ।
"ਆਈ,,," ਆਖ ਨਸੀਬੋ ਰਸੋਈ ਵਿੱਚ ਵੜ ਗਈ ਅਤੇ
ਉੱਧਰ ਕਰਤਾਰਾ ਸੋਚੀ ਪੈ ਗਿਆ ।
ਅਸਲ ਵਿੱਚ ਨਸੀਬੋ ਕਰਤਾਰੇ
ਦੀ ਸਕੀ ਧੀ ਨਹੀਂ ਸੀ । ਉਹ
ਤਾਂ ਅਠਾਂਰਾਂ ਵੀਹ
ਸਾਲ ਪਹਿਲਾਂ ਕਰਤਾਰਾ ਕਣਕਾਂ ਦੀ ਰੁੱਤ ਵਿੱਚ
ਅਵਾਰਾ ਪਸ਼ੂਆਂ ਦੇ ਡਰੋਂ ਖੇਤ ਮੂੰਹ
ਹਨੇਰੇ ਖੇਤ ਗੇੜਾ ਮਾਰਨ ਗਿਆ ਖੇਤ ਕੋਲ ਉਸਨੂੰ
ਨਵ ਜੰਮੇ ਬੱਚੇ ਦੇ ਰੋਣ ਦੀ ਅਵਾਜ ਸੁਣਨ
ਲੱਗੀ । ਕਰਤਾਰਾ ਹੈਰਾਨ ਕਿ ਐਨੇ
ਰੋਹੀ ਵੀਆ ਵਾਨ ਵਿੱਚ ਤੇ ਐਨੀ ਠੰਡ ਵਿੱਚ
ਬੱਚਾ ਕਿਧਰ ਰੋ ਰਿਹਾ । ਜਿਵੇਂ ਜਿਵੇਂ
ਕਰਤਾਰਾ ਆਪਣਾ ਸਇਕਲ ਅੱਗੇ ਨੂੰ ਲੈਕੇ ਜਾਵੇ
ਬੱਚੇ ਦੀ ਆਵਾਜ਼ ਹੋਰ ਨੇੜੇ ਹੁੰਦੀ ਜਾਵੇ ।
ਕਰਤਾਰਾ ਰੁਕਿਆ ਬੱਚਾ ਤਾਂ ਉਸਦੇ ਕਿਤੇ
ਲਾਗੇ ਹੀ ਰੋਂਦਾ ਸੀ ।
ਬੈਟਰੀ ਮਾਰੀ ਤਾਂ ਕੱਸੀ ਦੇ ਖਾਲ ਵਿੱਚ ਇੱਕ
ਕੱਪੜਾ ਵੀ ਹਿਲਦਾ ਨਜ਼ਰ ਆਇਆ । ਜਦ ਨੇੜੇ
ਗਿਆ ਤਾਂ ਪੈਰਾਂ ਹੇਠੋਂ ਜਮੀਨ ਖਿਸਕ
ਗਈ। ਛੇਤੀ ਦੇਣੇ ਬੱਚਾ ਚੁੱਕ ਕੇ ਕਾਲਜੇ ਦੇ ਨਾਲ
ਲਾਇਆ । ਨਾਲ ਲਗਦਿਆਂ ਈਂ
ਬੱਚਾ ਸ਼ਾਂਤ ਹੋ ਗਿਆ। ਆਸ ਪਾਸ ਕੋਈ
ਵੀ ਨਹੀਂ ਬੜੀਆਂ ਵਾਜਾਂ ਮਾਰੀਆਂ । "ਓ
ਮੇਰਿਆ ਰੱਬਾ ਪਤਾ ਨੀ ਕੋਈ
ਕੁੱਤਾ ਬਿੱਲਾ ਚੁੱਕ ਲਿਆਇਆ ਮਸੂਮ ਨੂੰ ????
ਪਤਾ ਨੀ ਕੋਈ ਚੰਦਰਾ ਸਿੱਟ
ਹੀ ਗਿਅਾ ??"
ਇਸ ਤਰਾਂ ਸੋਚਦਾ ਕਰਤਾਰਾ ਸਾਇਕਲ ਓਥੇ
ਹੀ ਸੁੱਟ ਕੇ ਪਿੰਡ ਵੱਲ ਨੂੰ ਬੱਚਾ ਲੈ
ਦੌੜਿਆ।
ਘਰ ਆਇਆ ਆ ਸਾਰੀ ਗੱਲ ਘਰ ਵਾਲੀ ਨੂੰ
ਦੱਸੀ ,,ਮਿੰਟਾਂ ਵਿੱਚ ਸਾਰਾ ਪਿੰਡ
ਇਕੱਠਾ ਹੋ ਗਿਆ ,,ਕੁੜੀ ਹੋਣ ਕਰਕੇ ਸਭ ਸਮਝ
ਗਏ ਕਿ ਕੋਈ ਸਿੱਟ ਕੇ
ਹੀ ਗਿਆ ਹੋਵੇਗਾ ,,ਪਰ ਫੇਰ ਵੀ ਆਸ ਪਾਸ
ਪਿੰਡਾ ਵਿੱਚ ਹੋਕੇ ਦਵਾ ਦਿੱਤੇ । ਕਰਤਾਰੇ
ਨਾਮ ਵੀ ਨਸੀਬੋ ਰੱਖ ਦਿੱਤਾ । ਸਾਰਾ ਪਿੰਡ
ਕਹੇ ਕਿ ਕਰਤਾਰਿਆ ਤੇਰੇ ਘਰ
ਅੰਤਾਂ ਦੀ ਗਰੀਬੀ ਆ ਤੂੰ ਬੱਚੀ ਕਿਸੇ ਨੂੰ ਦੇ ਦੇ।
ਪਰ ਕਰਤਾਰਾ ਕਹਿੰਦਾ ,"ਜੇ ਇਹਨੇ
ਕਿਸੇ ਹੋਰ ਘਰੇ ਜਾਣਾ ਹੁੰਦਾ ਤਾਂ ਮੈਨੂੰ
ਨਾਂ ਥਿਉਦੀ ਇਹ ਮੇਰੀ ਧੀ ਆ ਮੇਰੇ ਘਰ ਈ
ਰਹੂ ।"
ਜਦ ਨਸੀਬੋ ਛੇ ਸੱਤ ਸਾਲ ਦੀ ਹੋਈ ਤਾਂ ਆਪਣੇ
ਬਾਪੂ ਦਾ ਤੇ
ਮਾਂ ਦਾ ਭੋਰਾ ਵਸਾਹ ਨਾਂ ਕਰਦੀ ।ਬਿੰਦ ਅੱਖੋਂ
ਓਹਲੇ ਹੋ ਜਾਂਦੇ ਤਾਂ ਨਸੀਬੋ
ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ।
ਐਨਾ ਪਿਆਰ ਦੇਖ ਕਦੇ ਕਦੇ ਕਰਤਾਰੇ
ਦਾ ਮਨ ਭਰ ਆਉਂਦਾ ਤੇ ਅੰਦਰੋ ਅੰਦਰੀ ਸੁੱਟਣ
ਵਾਲੇ ਨੂੰ ਕਿੰਨੀਆਂ ਈ
ਲਾਹਨਤਾਂ ਪਾਉਦਾ ।
ਇੱਕ ਵਾਰ ਸਾਇਦ ਓਦੋਂ ਨਸੀਬੋ ਦਸਵੀਂ ਚ
ਪੜਦੀ ਸੀ । ਨਸੀਬੋ ਦੀ ਮਾਂ ਨਸੀਬੋ ਦੇ
ਸਕੂਲ ਜਾਣ ਤੋਂ ਮਗਰੋਂ ਪੇਕੀ ਚਲੀ ਗਈ । ਉਸ
ਦਿਨ ਸਨੀਵਾਰ ਸੀ ਮਾਂ ਨੇ
ਸੋਚਿਆ ਕੱਲ ਨੂੰ ਨਸੀਬੋ ਆਪੇ ਰੋਟੀ ਟੁੱਕ ਕਰ ਲੂ
। ਨਸੀਬੋ ਆਈ ਆਉਂਦਿਆਂ ਹੀ ਪੁੱਛਿਆ
"ਬਾਪੂ ,,,ਮਾਂ ਨੀ ਦਿਸਦੀ ??"
"ਓ ਪੁੱਤ ਨਾਨਕੀਂ ਗਈ ਆ
ਤੇਰੇ ,,ਤੇਰਾ ਨਾਨਾ ਢਿੱਲਾ ਸੀ ।" ਬਾਪੂ ਨੇ
ਜਵਾਬ
ਦਿੱਤਾ ।
"ਫੇਰ ਤਾਂ ਆਉਣ ਵਾਲੀ ਈ ਹੋਊ,,ਹਨਾ ਬਾਪੂ ।"
ਨਸੀਬੋ ਨੇ ਗੁਸੇ ਜਹੇ ਹੋਕੇ ਪੁੱਛਿਆ ।
"ਨਹੀਂ ਪੁੱਤ ਓ ਤਾਂ ਕੱਲ ਨੂੰ ਆਊ।" ਬਾਪੂ ਦੀ ਇਹ
ਗੱਲ ਸੁਣ ਨਸੀਬੋ ਚ
ਫੱਕਾ ਨਾਂ ਰਿਹਾ । ਬਾਪੂ ਤੋਂ ਚੋਰੀ ਕਿੰਨੇ ਵਾਰ
ਰੋਈ । ਇੱਕ ਦੋ ਵਾਰ ਤਾਂ ਬਾਪੂ ਨੇ
ਰੋਦੀਂ ਨੂੰ ਦੇਖ ਵੀ ਲਿਆ ।
ਮਸਾਂ ਦੂਜਾ ਦਿਨ ਚੜਿਆ ਮਾਂ ਆਈ ਨਸੀਬੋ
ਮਾਂ ਨਾਲ ਲੜੀ । ਗਲ ਲੱਗ ਰੋਈ ,
"ਤੈਨੂੰ ਕਿੰਨੇ ਵਾਰ ਕਿਹਾ ਏ ਬੇੇਬੇ ਮੈਨੂੰ ਛੱਡ ਕੇ
ਨਾਂ ਜਾਇਆ ਕਰ ।"
ਮਾਂ ਨੇ ਪੋਲੀ ਜੀ ਗੱਲ ਤੇ ਮਾਰੀ ,"ਹੁਣ ਤੂੰ
ਨਿਆਣੀ ਆਂ ,,ਕੋਠੇ ਜਿਡੀ ਹੋਈ ਪਈ
ਆਂ ,,ਕੱਲ ਨੂੰ ਤੇਰਾ ਵਿਆਹ ਵੀ ਕਰਨਾ ,,ਹੈ
ਕਮਲੀ ਨਾਂ ਹੋਵੇ ।"
ਪਰ ਕਰਤਾਰੇ ਨੂੰ ਅੰਦਰੋ ਅੰਦਰੀ ਇਸ ਗੱਲ
ਦਾ ਯਕੀਨ ਸੀ ਕਿ ਨਸੀਬੋ ਨੂੰ ਜਦ
ਉਸਦੀ ਮਾਂ ਨੇ ਸੁੱਟਿਆ ਹੋਵੇਗਾ ਤਾਂ ਜਰੂਰ
ਉਸਦੀ ਆਤਮਾ ਤੇ ਵਿਛੋੜਾ ਡੂੰਘਾ ਜਖਮ
ਦੇ ਗਿਆ ਤਾਂ ਹੀ ਉਹ ਮਾਂ ਨੂੰ ਅੱਖੋਂ ਓਹਲੇ
ਨਹੀਂ ਹੋਣ ਦਿੰਦੀ ਸੀ। ਪਰ ਕਰਤਾਰੇ ਨੇ ਅੱਜ
ਤੱਕ ਧੀ ਨੂੰ ਭਿਣਕ ਤੱਕ ਨੀ ਲੱਗਣ
ਦਿੱਤੀ ਕਿ ਉਹ
ਉਹਨਾ ਦੀ ਅਸਲੀ ਧੀ ਨਹੀਂ ।
"ਲੈ ਬਾਪੂ ਰੋਟੀ ਖਾ ਲੈ ।" ਨਸੀਬੋ ਨੇ
ਰੋਟੀ ਵਾਲਾ ਥਾਲ ਬਾਪੂ ਦੇ ਅੱਗੇ ਰੱਖਿਆ ।
ਕਰਤਾਰਾ ਇੱਕਦਮ ਝਟਕੇ ਨਾਲ
ਪਿਛਲੀ ਜਿੰਦਗੀ ਚੋਂ ਬਾਹਰ ਆਇਆ, ਤੇ
ਰੋਟੀ ਖਾਣ ਲੱਗਾ ।
"ਬਾਪੂ ਫਿਰ ਲੱਗ ਜਾਂ ਨੌਕਰੀ ਤੇ ,,ਮੈਨੂੰ ਕੁੱਝ
ਦੱਸਿਆ ਨੀ ਤੁਸੀਂ ।"ਨਸੀਬੋ ਨੇ ਲਾਡ ਜਹੇ
ਨਾਲ ਪੁੱਛਿਆ।
ਬਾਪੂ ਬੋਲਿਆ, "ਧੀਏ ਮੈਨੂੰ
ਤੇਰੀ ਨੌਕਰੀ ਦਾ ਕੋਈ ਲਾਲਚ ਨੀ,,ਮੈਂ
ਤਾਂ ਕਹਿਨਾ ਤੂੰ
ਪੜ ਮੈਂ ਕਿਵੇਂ ਮਰਜੀ ਇੰਤਜਾਮ ਕਰਾਂ ,,,ਤੂੰ
ਐਨੀ ਵੱਡੀ ਡਿਗਰੀ ਹਾਸਲ ਕਰ ,,ਕਿ ਕੋਈ
ਧੀ ਨੂੰ ਕੁੱਖ ਚ ਮਾਰਨ ਵਾਲਾ ਇਹ ਸੋਚੇ
ਕਿ ਉਸਦੀ ਧੀ ਵੀ ਕਰਤਾਰੇ ਦੀ ਧੀ ਵਾਂਗੂ
ਨਾਂ ਚਮਕਾ ਸਕਦੀ ਆ।"

 

* Who's Online

  • Dot Guests: 3667
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]