ਨੀ ਮੈਂ ਅੱਜ ਸੁਣਿਆ ਨੀ ,
ਬਾਰੀ ਦੇ ਓਹਲੇ ਵਜ਼ੀਰ ਖੜਾ ,
ਨੀ ਮੈਂ ਅੱਜ ਸੁਣਿਆ ਨੀ ,
ਲਾੜੇ ਦੀ ਅੰਮਾ ਦਾ ਯਾਰ ਖੜਹਾ ,
ਲਾੜੇ ਦੀਏ ਮਾਏ ਨੀ ,
ਸੁਣਿਆਰੇ ਨਾਲ ਤੇਰਾ ਪਿਆਰ ,
ਨੀ ਸੁਣਿਆਰੇ ਲਿਆਵੇ ਚੂੜੀਆ ,
ਨੀ ਸੁਣਿਆਰੇ ਲਿਆਵੇ ਹਾਰ |
ਸਾਡੇ ਵੇਹੜੇ ਮਾਂਦਰੀ , ਵਈ ਮਾਂਦਰੀ ,
ਲਾੜੇ ਦੀ ਭੈਣ ਬਾਂਦਰੀ , ਵਈ ਬਾਂਦਰੀ |
ਛੇ ਮਹੀਣੇ ਸੁਨਿਆਰ ਬਿਠਾਇਆ ,
ਚਾਦੀ ਦੇ ਗਹਿਣੇ ਤੇ ਪਾਣੀ ਫਿਰਾਇਆ ,
ਪਿੱਤਲ ਪਾਉ ਣਾ ਸਾਈ,ਨਿਲੱਜਿਓ ,
ਲੱਜ ਤੁਹਾਨੂੰ ਨਹੀਂ ,
ਪੁਰਾਣੇ ਗਹਿਣਿਆਂ ਤੇ ਰੰਗ ਚੜਹਾਇਆ ,
ਸਾਡੇ ਤੇ ਬੀਬੀ ਦੇ ਪੰਸਦ ਨਾ ਆਇਆ ,
ਨਵੇ ਘੜਵਾ ਦੇ ਦਈ ,
ਵੇ ਲਾੜਿਆ ਇਹ ਗੱਲ ਬਣਦੀ ਨਈਂ |
ਸਾਡੇ ਤੇ ਵਿਹੜੇ ਤਾਣਾ ਤਣੀਂਦਾ ,
ਮੁੰਡੇ ਦਾ ਪਿਓ ਕਾਣਾ ਸੁਣੀਂਦਾ |