ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ,
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ,
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ,
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ,
ਅਸੀਂ ਖਾਲਸੇ ਖਾਲਸ ਦੁੱਧ ਵਰਗੇ,
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ,
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ,
ਪੜੀਏ ਜੇ ਇਤਿਹਾਸ ਨੂੰ ਉਹ ਆਪ ਬੌਲਦਾ,
ਤੱਕ ਕੇ ਧੱਕੇਸਾਹੀ ਇੰਨਾ ਦਾ ਖੂਨ ਖੌਲਦਾ,
ਕਾਇਮ ਰਖੱਦੇ ਸਦਾ ਆਪਣੀ ਨਵਾਬੀ,
ਕਦੇ ਹਿੰਮਤ ਨਾ ਹਾਰਦੇ ਸ਼ੇਰ ਪੰਜਾਬੀ,