ਮੈ ਗੁਲਾਬੀ ਸਰਦੀ ਦੀ ਦੁਪਹਿਰ ਨੂੰ ਅਪਣੇ ਵਿਹੜੇ ਵਿਚ ਬੈਠੀ ਸੀ,
ਦਰਵਾਜੇ ਤੇ ਇਕ ਆਹਟ ਹੋਈ,
ਦੇਖਿਆ ਇਕ ਲੰਬੀ ਦਾੜੀ ਵਾਲਾ ਬੁਢਾ ਸੀ,
ਕਹਿਣ ਲਗਾ.........
ਸਪਨੇ ਲਿਆਇਆ ਹਾਂ ਲਵੇਂਗੀ???
ਮੈਨੂੰ ਹੈਰਾਨੀ ਹੋਈ,
ਸਪਨਿਆਂ ਦਾ ਸੋਦਾਗਰ....
ਪੁਛਿਆ,"ਕੀ ਮੋਲ ਹੈ"
ਬੁਢਾ ਮੁਸਕਰਾ ਕੇ ਬੋਲਿਆ,
"ਅਨਮੋਲ ਸਪਨਿਆਂ ਦਾ ਕੀ ਮੋਲ ਮੁਫਤ ਵੰਡ ਰਿਹਾ ਹਾਂ"
ਮੈ ਝਿਝਕ ਕੇ ਕਿਹਾ,
ਸੁਖਦ ਤੋ ਸੁਖਦ ਸੁਪਨਾ ਵੀ ਮੁਫਤ???
ਉਸ ਨੇ ਜਵਾਬ ਦਿਤਾ,
"ਹਾਂ ਹਰ ਸਪਨਾ ਮੁਫਤ
ਕਿਉਕਿ ਕਿਸੀ ਦੇ ਪੂਰਾ ਹੋਣ ਦਾ ਕੋਈ ਬੰਧਨ ਨਹੀ,
ਕੋਈ ਸ਼ਰਤ ਨਹੀ,
ਫਿਰ ਉਹਨਾਂ ਦਾ ਕੀ ਮੋਲ............ਜੋ ਚਾਹੇ ਦੇਖੋ......