September 16, 2025, 12:46:42 PM
collapse

Author Topic: ਪੰਜਾਬ ਦਾ ਇਤਿਹਾਸ  (Read 47808 times)

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #20 on: August 01, 2010, 09:09:22 AM »
ਸ਼ਿਵ ਕੁਮਾਰ ਬਟਾਲਵੀ

ਸ਼ਿਵ (ਜੁਲਾਈ 23, 1936 - ਮਈ 7, 1973), ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜਿੰਦਗੀ ਵਿੱਚੋ ਚੁਣਦਾ ਅਤੇ ਉਹਨਾਂ ਨਾਲ ਅਜਿਹੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜਲਾਂ ਲਿਖਦਾ ਕਿ ਜਾਪਦਾ ਪੂਰੇ ਸੰਸਾਰ ਦਾ ਗ਼ਮ ਉਸ ਨੇ ਆਪਣੇ ਵਿੱਚ ਸਮਾ ਲਿਆ ਹੋਵੇ।
ਸ਼ਿਵ ਨੇ ਆਪਣੀ ਜਿੰਦਗੀ ਵਿੱਚ ਇੱਕ ਮਹਾਂ ਕਾਵਿ ਲੂਣਾ ਲਿਖਿਆ, ਜਿਸ ਵਿੱਚ ਉਸ ਨੇ ਸੰਸਾਰ ਵਿੱਚ ਭੰਡੀ ਰਾਣੀ ਲੂਣਾ ਦੇ ਚਰਿੱਤਰ ਉੱਤੇ ਲਾਏ ਦਾਗ਼ ਲਈ ਸਮਾਜ ਨੂੰ ਦੋਸ਼ੀ ਦੱਸਿਆ। ਇਹ ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਲਈ ਉਸ ਨੂੰ ਸਾਹਿਤ ਅਕਾਦਮੀ ਸਨਮਾਨ ਮਿਲਿਆ।
ਸ਼ਿਵ, ਜਿਸ ਨੂੰ ਕੀਟਸ ਨਾਲ ਮਿਲਾਇਆ ਜਾਦਾ ਸੀ, ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨਿਆਂ ਤੋਂ ਵਿਦਾ ਹੋ ਗਿਆ
ਸ਼ਿਵ ਕੁਮਾਰ ਦਾ ਜਨਮ ਸਿਆਲ ਕੋਟ (ਪਾਕਿਸਤਾਨ) ਦੇ ਬੜਾ ਪਿੰਡ ਲੋਹਟੀਆਂ ਵਿਖੇ ਹੋਏਆ ਸੀ.

Punjabi Janta Forums - Janta Di Pasand

Re: ਪੰਜਾਬੀ ਭਾਸ਼ਾ
« Reply #20 on: August 01, 2010, 09:09:22 AM »

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #21 on: August 01, 2010, 09:10:54 AM »
ਪਾਸ਼


ਪਾਸ਼ [9ਸਤੰਬਰ1950 - 23ਮਾਰਚ1988] ਸਾਹਿਤਿਕ ਨਾਮ ਸੀ ਅਵਤਾਰ ਸਿੰਘ ਸੰਧੂ ਦਾ , ਪਾਸ਼ ਦਾ ਜ਼ਨਮ ਪਿੰਡ ਤਲਵੰਡੀ ਸਲੇਮ ਜ਼ਿਲਾ ਜਲੰਧਰ ਵਿੱਚ ਹੋਇਆ। ਮੇਜ਼ਰ ਸੋਹਣ ਸਿੰਘ ਸੰਧੂ ਦਾ ਪੁੱਤਰ ਪਾਸ਼ ,ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਪ੍ਰਭਾਵਿਤ ਹੋਇਆ ਅਤੇ ਅੱਲੜ ਉਮਰ ਵਿੱਚ ਹੀ ਕ੍ਰਾਂਤੀਕਾਰੀ ਕਵਿਤਾ ਲਿਖਣ ਲੱਗਿਆ । ਉਸਦੀ ਜਵਾਨੀ ਦੇ ਦਿਨਾਂ ਵਿੱਚ ,ਪੰਜ਼ਾਬ ਦੇ ਵਿਦਿਆਰਥੀ,ਕਿਸਾਨ ਅਤੇ ਮਜ਼ਦੂਰ ,ਸਮੇਂ ਦੇ ਪ੍ਰਸ਼ਾਸਨ ਦੇ ਵਿਰੁੱਧ ਨਕਸਲਬਾੜੀ ਅੰਦੋਲਨ ਨਾਂ ਦਾ ਹਥਿਆਰਬੰਦ ਸੰਘਰਸ਼ ਲੜ ਰਹੇ ਸਨ । 1970ਵਿਆਂ ਦਾ ਸਮਾਂ ,ਪੰਜ਼ਾਬ ਦੀ ਰਾਜਨੀਤੀ ਵਿੱਚ ਜੁਝਾਰੂ ਯੁੱਗ ਵਜੋਂ ਵੀ ਜਾਣਿਆ ਜਾਂਦਾ ਹੈ ।
ਪਾਸ਼ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਲੋਹ-ਕਥਾ 1970 ਵਿੱਚ ਛਪੀ ,ਉਸ ਵੇਲੇ ਪਾਸ਼ ਦੀ ਉਮਰ ਅਜੇ 20 ਸਾਲ ਤੋਂ ਵੀ ਘੱਟ ਸੀ । ਉਸਦੀ ਕਵਿਤਾ ਦੇ ਉਕਸਾਊ ਸੁਭਾਅ ਅਤੇ ਹਥਿਆਰਬੰਦ ਲਹਿਰ ਨਾਲ ਹਮਦਰਦੀ ਰੱਖਣ ਕਰਕੇ,ਪਾਸ਼ ਝੂਠੇ ਕਤਲ ਕੇਸ ਵਿੱਚ ਫਸ ਗਿਆ । ਜਿਸ ਕਰਕੇ ਉਸਨੂੰ 2 ਸਾਲ ਜੇਲ ਕੱਟਣੀ ਪਈ । ਬਰੀ ਹੋਣ ਤੋਂ ਬਾਅਦ ,ਉਹ ਪੰਜ਼ਾਬ ਦੀਆਂ ਮਾਓਵਾਦੀ ਜੱਥੇਬੰਦੀਆਂ ਵਿੱਚ ਸਰਗਰਮ ਹੋ ਗਿਆ । ਇਸ ਤੋਂ ਬਾਅਦ ਉਸ ਨੇ ਸਿਆੜ ਨਾਮੀ ਪਰਚੇ ਦੀ ਸੰਪਾਦਨਾ ਕੀਤੀ । ਪਾਸ਼ ਦੀ ਪ੍ਰਗਤੀਵਾਦੀ ਕਵਿਤਾ ਵਿਦਿਆਰਥੀਆਂ ,ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ ।
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ । ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ,1986 ਵਿੱਚ ਉਹ USA ਦੀ ਫੇਰੀ ਸੀ । ਇੱਥੋਂ ਉਸ ਨੇ ਐਂਟੀ47ਫਰੰਟ ਨਾਮੀ ਪਰਚਾ ਕੱਢਿਆ । ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਕੱਟੜਪੰਥੀਆਂ ਦੀ ,ਅਲੱਗ ਸਿੱਖ ਰਾਸ਼ਟਰ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ । ਜਿਸ ਕਾਰਨ 23ਮਾਰਚ1988 ਨੂੰ ਅੱਤਵਾਦੀਆਂ ਨੇ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ । ਇਤਫ਼ਾਕ ਨਾਲ 23ਮਾਰਚ1988 ਹੀ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਵੀ ਹੈ । ਇੰਨਾ ਦੇਸ਼ ਭਗਤਾਂ ਨੂੰ ਅੰਗਰੇਜਾਂ ਨੇ ,ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵੇਲੇ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ ।

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #22 on: August 01, 2010, 09:12:10 AM »
ਗੁਰਬਖਸ਼ ਸਿੰਘ ਪ੍ਰੀਤਲੜੀ


ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਦੇ ਇਕ ਖਾਸ ਲੇਖਕ ਸਨ.ਉਨ੍ਹਾਂ ਪੰਜਾਬੀ ਵਾਰਤਕ ਲੇਖਣੀ ਦਾ ਮਿਆਰ ਬਹੁਤ ਉੱਚਾ ਲੈ ਆਂਦਾ।ਪ੍ਰੀਤਲੜੀ ਇਕ ਉਚ ਕੋਟੀ ਦਾ ਰਿਸਾਲਾ ਪੰਜਾਬੀ ਵਿਚ ਚਲਾਇਆ।ਪੰਜਾਬੀ ਲੇਖਕਾਂ ਦਾ ਮਿਆਰ ਤੇ ਜੀਵਨ ਉੱਚਾ ਲੈ ਜਾਣ ਲਈ ਪ੍ਰੀਤਨਗਰ ਵਸਾਉਣ ਦੀ ਕੋਸ਼ਸ਼ ਕੀਤੀ ਪਰ ਦੇਸ ਦੀ ਵੰਡ ਹੋ ਜਾਣ ਕਾਰਣ ਇਹ ਕਦਮ ਕਾਮਯਾਬ ਨਾ ਹੋ ਸਕੀਆ।

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #23 on: August 01, 2010, 09:23:28 AM »
ਨਾਨਕ ਸਿੰਘ


ਨਾਨਕ ਸਿੰਘ ਨੂੰ ਪੰਜਾਬੀ ਵਿੱਚ ਨਾਵਲਕਾਰੀ ਦਾ ਪਿਤਾਮਾ ਕਿਹਾ ਜਾਦਾ ਹੈ। ਉਹ ਪੰਜਾਬ, ਹੁਣ ਪਾਕਿਸਤਾਨ ਵਿੱਚ, ਦੇ ਇੱਕ ਹਿੰਦੂ ਪਰਿਵਾਰ ਵਿੱਚ 4 ਜੁਲਾਈ 1897 ਵਿੱਚ ਪੈਦਾ ਹੋਏ ਸਨ। ਗਰੀਬੀ ਕਰਕੇ, ਉਹਨਾਂ ਨੇ ਕੋਈ ਰਵਾਇਤੀ ਵਿੱਦਿਆ ਨਹੀਂ ਪਰਾਪਤ ਕੀਤੀ ਸੀ। ਉਹਨਾਂ ਦਾ ਪਹਿਲਾਂ ਨਾਂ ਹੰਸ ਰਾਜ ਸੀ ਅਤੇ ਬਾਅਦ ਵਿੱਚ ਉਹਨਾਂ ਸਿੱਖ ਧਰਮ ਗਰੈਹਣ ਕਰ ਲਿਆ ਅਤੇ ਆਪਣਾ ਨਾਂ ਨਾਨਕ ਸਿੰਘ ਰੱਖ ਲਿਆ।
ਉਹਨਾਂ ਲਿਖਣ ਦਾ ਕੰਮ ਛੋਟੀ ਉਮਰ ਵਿੱਚ ਬੜੇ ਹੀ ਇਤਿਹਾਸਿਕ ਘਟਨਾ ਨਾਲ ਕੀਤਾ। ਨਾਨਕ ਸਿੰਘ ਜੀ ਨੇ ਗੁਰਦੁਅਾਰਾ ਸੁਧਾਰ ਲਹਿਰ ਵਿੱਚ ਸਿੱਖਾਂ ਨੂੰ ਇੱਕਠਾ ਕਰਨ ਲਈ ਧਾਰਮਿਕ ਗੀਤ ਲਿਖਣ ਸ਼ੁਰੂ ਕੀਤੇ। ਈਸਵੀ 1918 ਵਿੱਚ ਉਹਨਾਂ ਨੇ ਸਿੱਖ ਗੁਰੂਆਂ ਦੀ ਉਸਤਤ ਵਿੱਚ ਪਹਿਲੀਂ ਕਿਤਾਬ ਲਿਖੀ, ਜੋ ਕਿ 100 ਤੋਂ ਵੱਧ ਗਿਣਤੀ ਵਿੱਚ ਵਿਕ ਗਈ।

ਨਾਨਕ ਸਿੰਘ 1971 ਵਿੱਚ ਅਕਾਲ ਚਲਾਣਾ ਕਰ ਗਏ।
ਨਾਨਕ ਸਿੰਘ ਪਹਿਲਾਂ ਧਾਰਮਿਕ ਝੁਕਾ ਰੱਖਦੇ ਸਨ, ਹੌਲੀ ਹੌਲੀ ਉਹਨਾਂ ਨੇ ਸਮਾਜ ਸੁਧਾਰ ਲਈ ਦੇਸ਼-ਭਗਤੀ ਗੀਤ ਲਿਖ ਲੱਗ ਪਏ। ਆਪਣੇ ਸੰਸਾਰ ਪਰਸਿੱਧ "ਚਿੱਟਾ ਲਹੂ" ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।" ਨਤਾਸ਼ਾ ਤਾਲਸਤਾਏ, ਜੋ ਕਿ ਸੰਸਾਰ ਪਰਸਿੱਧ ਰੂਸੀ ਨਾਵਲਕਾਰ ਲਿਓ ਤਾਲਸਤਾਏ ਦੀ ਪੋਤਰੀ ਸੀ, ਨੇ ਨਾਨਕ ਸਿੰਘ ਨੇ ਨਾਵਲ "ਚਿੱਟਾ ਲਹੂ" ਨੂੰ ਰੂਸੀ ਵਿੱਚ ਅਨੁਵਾਦ ਕੀਤਾ। ਉਸ ਨੇ ਨਾਵਲ ਦੀ ਪਹਿਲੀ ਕਾਪੀ ਨਾਨਕ ਸਿੰਘ ਨੂੰ ਭੇਂਟ ਕਰਨ ਲਈ ਅੰਮ੍ਰਿਤਸਰ ਦੀ ਆਈ|

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #24 on: August 01, 2010, 09:26:22 AM »
ਸੁਰਜੀਤ ਪਾਤਰ

ਸੁਰਜੀਤ ਪਾਤਰ ਅੱਜ ਦੇ ਸਮੇਂ ਦਾ ਇਕ ਨਾਮਵਰ ਸ਼ਾਇਰ ਹੈ। ਪਾਤਰ ਇਕ ਮਿੱਠ-ਬੋਲੜਾ ਇਨਸਾਨ, ਸ਼ਰੀਫ ਤੇ ਆਕਰਸ਼ਿਤ ਸਖਸ਼ੀਅਤ ਹੈ।ਸੁਰਜੀਤ ਪਾਤਰ ਨੇ ਪੰਜਾਬੀ ਗ਼ਜਲ ਨੂੰ ਰਾਗਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ । ਗ਼ਜਲ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿਚਲੀ ਗਹਿਰਾਈ ਮੁਨੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਜੋੜਦੀ ਹੈ। ਉਨਾਂ ਦੀ ਗ਼ਜਲ ਦੇ ਸੂਖਮ ਭਾਵਾਂ ਵਾਲੇ ਸ਼ੇਅਰ, ਅੰਦਰੂਨੀ ਧਰਾਤਲ ਨੂੰ ਟੁੰਬਦੇ ਅਤੇ ਹਿਰਨੀ ਦੀ ਚਾਲ ਵਾਂਗੂ ਚੁੰਘੀਆਂ ਭਰਦੇ ਹਨ। ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਆਵਾਂ ਨੂੰ ਪਾਰਦਰਸ਼ੀ ਰੂਪ ਵਿਚ ਕਲਮਬੰਦ ਕੀਤਾ ਹੈ। ਸੁਰਜੀਤ ਪਾਤਰ ਯਥਾਰਥ ਦੇ ਪਸਾਰੇ ਨੂੰ ਵਿਰੋਧ ਵਿਚ ਸਮੇਟਦਾ ਹੈ ਅਤੇ ਪ੍ਰਮਾਣਿਕ ਅਨੁਭਵ ਦੇ ਕੇ ਗ਼ਜ਼ਲ ਦੀ ਪੂਰਤੀ ਕਰਦਾ ਹੈ। ਜਿਵੇਂ ਕਿ, “ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ” ਜਾਂ ਫਿਰ “ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ। ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ”। ਉਸ ਦੀ ਰਚਨਾਤਮਿਕ ਕਲਾ ਕੌਸ਼ਲ ਅਤਿ ਦੀ ਸੰਵੇਦਨਾਸ਼ੀਲ ਹੈ। ਜਿਵੇਂ “ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ, ਅਸੀ ਰਹਿ ਗਏ ਬਿਰਖ ਵਾਲੀ ਹਾ ਬਣ ਕੇ”, “ਪੱਤਾ ਡਿੱਗੇ, ਐਸੀ ਚੁੱਪ ਬਿਰਖ ਜੋ ਅਰਜ਼ ਕਰੇ”। ਪੰਜਾਬੀ ਜ਼ੁਬਾਨ ਵਿਚ ਗ਼ਜ਼ਲ ਨੂੰ ਚਮਕਾਉਣ ਵਾਲਿਆਂ ਚੋਂ ਸੁਰਜੀਤ ਪਾਤਰ ਸਿਖਰ ਤੇ ਹੈ। ਉਸ ਨੇ ਆਪਣੀ ਸਿਰਜਣ ਪ੍ਰਕਿਰਿਆਂ ਵਿਚ ਵਿਚਾਰਾਂ ਨੂੰ ਸ਼ਬਦਾਂ ਦੀ ਲੈ ਦੇ ਕੇ ਕਈ ਮਸ਼ਹੂਰ ਗ਼ਜ਼ਲਾਂ ਨੂੰ ਜਨਮ ਦਿੱਤਾ ਹੈ।
ਹੇਠ ਹਨ ਉਨਾਂ ਦੀਆਂ ਚੋਣਵੀਆਂ ਗ਼ਜ਼ਲਾਂ।
(1) ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ
ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉੱਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ
ਜੋ ਬਦੇਸ਼ਾਂ ‘ਚ ਰੁਲ਼ਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ
ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣੇ ਸੂਰਜ ਚੜਣ ਲਹਿਣਗੇ
ਇਹ ਰੰਗਾਂ ‘ਚ ਚਿਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ‘ਚ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ
(2)
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ
ਪੈੜਾਂ ਤੇਰੀਆਂ ‘ਤੇ ਦੂਰ ਦੂਰ ਤੀਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ
ਪਿਆਂ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ
ਕਦੀ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ
(3)
ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਮੈਂ ਤਾਂ ਨਹੀ ਰਹਾਂਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ
ਅੱਗ ਦਾ ਸਫਾ ਹੈ ਉਸ ‘ਤੇ ਮੈਂ ਫੁੱਲਾਂ ਦੀ ਸਤਰ ਹਾਂ ਅਹੁ ਬਹਿਸ ਕਰ ਰਹੇ ਨੇ ਗਲਤ ਹਾਂ ਕਿ ਠੀਕ ਹਾਂ
(4)
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ ਲਿਆਓ ਸਰਦਲਾਂ ਤੋਂ ਚੁੱਕ ਕੇ ਅਕਬਾਰ ਆਈ ਹੈ
ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ
ਲਗਾਈ ਸੀ ਜੋ ਤੀਲਾਂ ਨਾਲ, ਬੁਝਦੀ ਨਾ ਅਪੀਲਾਂ ਨਾਲ ਨਹੀਂ ਮੁੜਦੀ ਦਲੀਲਾਂ ਨਾਲ ਅਗਨ ਜੁ ਦੁਆਰ ਆਈ ਹੈ
ਐ ਮੇਰੇ ਸ਼ਹਿਰ ਦੇ ਲੋਕੋ ਬਹੁਤ ਖੁਸ਼ ਹੈ ਤੁਹਾਡੇ ਤੇ ਤੁਹਾਡੇ ਸ਼ਹਿਰ ਵੱਲ ਗਿਰਝਾਂ ਦੀ ਇਹ ਜੋ ਡਾਰ ਆਈ ਹੈ
ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ, ਚਲੋ ਛੱਡੋ ਕਰੋ ਝੋਲੀ, ਭਰੋ ਅੰਗਿਆਰ ਲਉ ਕਿ ਬਹਾਰ ਆਈ ਹੈ
ਨਦੀ ਏਨੀ ਚੜ੍ਹੀ ਕਿ ਨੀਰ ਦਹਿਲੀਜ਼ਾਂ ‘ਤੇ ਚੜ੍ਹ ਆਇਆ ਬਦੀ ਏਨੀ ਵਧੀ ਕਿ ਆਪਣੇ ਵਿਚਕਾਰ ਆਈ ਹੈ
ਕੋਈ ਕੋਂਪਲ ਨਵੀਂ ਫੁੱਟੀ ਕਿ ਕੋਈ ਡਾਲ ਹੈ ਟੁਟੀ ਕਿ ਆਈ ਜਾਨ ਵਿਚ ਮੁੱਠੀ, ਕਿਸੇ ਦੀ ਤਾਰ ਆਈ ਹੈ ।
(5)
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆਂ ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ

ਚੰਨ ਦੀ ਚਾਨਣੀ - ਸੁਰਜੀਤ ਪਾਤਰ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #25 on: August 01, 2010, 09:27:45 AM »
ਭਾਈ ਵੀਰ ਸਿੰਘ


ਭਾਈ ਵੀਰ ਸਿੰਘ(੧੮੭੨-੧੯੫੭) ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਹੋਇਆ।ਉਹ ਪੰਜਾਬੀ ਦੇ ਮਹਾਨ ਕਵੀ,ਮਾਨਵਤਾ ਦੇ ਮਹਾਨ ਵਿਚਾਰਕ ਤੇ ਵਿਦਵਾਨ ਹੋਏ ਹਨ।

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #26 on: August 01, 2010, 09:29:45 AM »
ਗੁਰਦਿਆਲ ਸਿੰਘ


ਗੁਰਦਿਆਲ ਸਿੰਘ ਪੰਜਾਬੀ ਦੇ ਇਕ ਖਾਸ ਲੇਖਕ ਹਨ। ਉਨ੍ਹਾਂ ਦੀ ਆਮਦ ਨਾਲ ਪੰਜਾਬੀ [ਨਾਵਲ] ਦਾ ਮੁਹਾਂਦਰਾ ਤਬਦੀਲ ਹੋਣਾ ਸ਼ੁਰੂ ਹੋਇਆ। ਉਨ੍ਹਾਂ ਦੇ ਪਹਿਲੇ ਨਾਵਲ 'ਮੜ੍ਹੀ ਦਾ ਦੀਵਾ' ਦੇ ਪ੍ਰਕਾਸ਼ਨ ਨਾਲ ਪੰਜਾਬੀ ਵਿਚ ਆਲੋਚਨਾਤਮਕ ਯਥਾਰਥਵਾਦੀ ਰਚਨਾ ਵਿਧੀ ਆਪਣੀਆਂ ਭਰਪੂਰ ਸੰਭਾਵਨਾਵਾਂ ਸਿਹਤ ਪ੍ਰਗਟ ਹੋਈ। ਇਸ ਉਪਰੰਤ ਉਨ੍ਹਾਂ ਦੇ ਕਈ ਨਾਵਲ ਪ੍ਰਕਾਸ਼ਿਤ ਹੋਏ। ਉਨ੍ਹਾਂ ਦੇ ਨਾਵਲਾਂ ਵਿਚ ਆਥਣ ੳੁਗਣ, ਕੁਵੇਲਾ, ਅਣਹੋਏ, ਅਨ੍ਹੇ ਘੋੜੇ ਦਾ ਦਾਨ, ਰੇਤੇ ਦੀ ਇਕ ਮੁੱਠੀ, ਪਰਸਾ ਅਤੇ ਆਹਣ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਹੁਣ ਤਕ ਦਾ ਆਖਰੀ ਨਾਵਲ ਆਹਣ ਇਸੇ ਸਾਲ ੨੦੦੯ ਵਿਚ ਛਪਿਆ ਹੈ ਅਤੇ ਚਰਚਾ ਵਿਚ ਹੈ।

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #27 on: August 01, 2010, 09:37:13 AM »
ਪ੍ਰੋ. ਪੂਰਨ ਸਿੰਘ


ਪ੍ਰੋ. ਪੂਰਨ ਸਿੰਘ, ਕਵੀ ਤੇ ਵਿਗਿਆਨੀ, ੧੭ ਫਰਵਰੀ ੧੮੮੧ ਨੂੰ ਸਰਹੱਦ(ਐਬਟਾਬਾਦ ਵਿਖੇ ਇਕ ਖਤਰੀ ਪਰਵਾਰ(ਪਿਤਾ ਕਰਤਾਰ ਸਿੰਘ ਮਾਤਾ ਪਰਮਾ ਦੇਵੀ)ਵਿਚ ਪੈਦਾ ਹੋਏ।ਉਂਨ੍ਹਾਂ ਦੇ ਪਿਤਾ ਸਲਹੱਦ ਵਿਚ ਮਆਬਕਾਰੀ ਵਿਭਾਗ ਵਿਚ ਕੰਮ ਕਰਦੇ ਸਨ।ਪੂਰਨ ਸਿੰਗ ਨੇ ਹਾਈ ਸਕੂਲ ੧੮੯੭ ਵਿਚ ਰਾਵਲਪਿੰਡੀ ਤੌਂ ਪਾਸ ਕੀਤਾ ਤੇ ਇੰਟਰ ਡੀ.ਏ.ਵੀ. ਕਾਲਜ ਲਹੌਰ ਤੌਂ ੧੮੯੯ ਵਿਚ ਕੀਤੀ।੨੮ ਸਤੰਬਰ ੧੯੦੦ ਵਿਚ ਟੋਕੀਓ ਯੂਨਿਵਰਸਿਟੀ ਵਿਚ ਦਾਖਲਾ ਲੈਣ ਤੌਨ ਪਹਿਲਾਂ ਉਨ੍ਹਾਂ ਜਰਮਨ ਤੇ ਜਪਾਨੀ ਭਾਸ਼ਾ ਸਿਖੀ। ਬਾਰਤ ਵਿਚ ਅੰਗਰੇਜ਼ੀ ਹਕੂਮਤ ਖਿਲਾਫ ਵਿਸ਼ਿਆਂ ਤੇ ਭਾਸ਼ਨ ਦੇਣਾ ਉਨ੍ਹਾ ਦਾ ਸ਼ੁਗਲ ਸੀ । ਕੁਝ ਦੇਰ ਲਈ ਉਨ੍ਹਾਂ ਅੰਗਰੇਜ਼ੀ ਪਤ੍ਰਕਾ’ ਦੀ ਥੰਡਰਿੰਗ ਡਾਨ’ ਵੀ ਪ੍ਰਕਾਸ਼ਿਤ ਕੀਤੀ ਜੋ ਮੁਖ ਤੌਰ ਤੇ ਅੰਗਰੇਜ਼ੀ ਦਬਦਬੇ ਵਾਲੇ ਰਾਜ ਦੇ ਖਿਲਾਫ ਅਵਾਜ਼ ਉਠਾਂਉਦੀ ਸੀ। ਜਪਾਨ ਵਿਚ ਉਨ੍ਹਾਂ ਦੀ ਮੁਲਾਕਾਤ ਸਵਾਮੀ ਰਾਮ ਤੀਰਥ ਨਾਲ ਹੋਈ ਜਿਨ੍ਹਾਂ ਦੇ ਪ੍ਰਭਾਵ ਹੇਠ ਉਨ੍ਹਾਂ ਕੇਸ ਕਟਵਾ ਲਏ ਤੇ ਸੰਨਿਆਸ ਧਾਰਨ ਕਰ ਲਿਆ। ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਆਪਣੀ ਬਿਮਾਰ ਭੈਣ ਨੂੰ ਮਿਲਾਣ ਲਈ ਹਿੰਦੁਸਤਾਨ ਘਰ ਵਾਪਸ ਆਣ ਤੇ ਰਾਜ਼ੀ ਕੀਤਾ ਗਿਆ। ੪ਮਾਰਚ ੧੯੦੪ ਨੂੰ ਸ੍ਰੀ ਮਤੀ ਮਾਇਆ ਦੇਵੀ ਨਾਲ ੳਨ੍ਹਾਂ ਦਾ ਵਿਆਹ ਕਰ ਦਿਤਾ ਗਿਆ।

ਚਾਰ ਘਟਨਾਵਾਂ-ਉਨ੍ਹਾਂ ਦਾ ਜਪਾਨ ਵਿਚ ਰਹਿਣਾ,ਅਮਰੀਕੀ ਕਵੀ ਵਾਲਟ ਵਿਟਮੈਨ ਦਾ ਪ੍ਰਭਾਵ,ਸਵਾਮੀ ਰਾਮ ਤੀਰਥ ਦੇ ਸ਼ਿਸ਼ ਹੋਣਾ ਤੇ ਸਿਖ ਸੰਤ ਭਾਈ ਵੀਰ ਸਿੰਘ ਨਾਲ ਮਿਲਾਪ ਨੇ ਉਨ੍ਹਾਂ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ।ਸਿਆਲਕੋਟ ਵਿਚ ੧੯੧੨ ਵਿਚ ਭਾਈ ਵੀਰ ਸਿੰਘ ਨਾਲ ਹੋਈ ਮੁਲਾਕਾਤ ਉਨ੍ਹਾਂ ਦੀ ਤੇਜ਼ੀ ਨਾਲ ਘੁੰਮ ਰਹੀ ਰੂਹ ਨੂੰ ਇਕ ਮਰਕਜ਼ ਤੇ ਠਹਿਰਾਣ ਵਿਚ ਇਕ ਆਖਰੀ ਮੋੜ ਸਾਬਤ ਹੋਈ।ਨਤੀਜਤਨ ਉਹ ਮੁੜ ਸਿਖੀ ਘਰ ਵਿਚ ਆ ਗਏ।ਉਨ੍ਹਾਂ ਦੀਆਂ ਉਸਾਰੂ ਸ਼ਕਤੀਆਂ ਨੂੰ ਵਧੇਰੇ ਉਤਸ਼ਾਹ ਤੇ ਇਕ ਕੇਂਦਰ ਬਿੰਦੂ ਮਿਲ ਗਿਆ ਸੀ।
ਪੂਰਨ ਸਿੰਘ ਵਿਗਿਆਨ ਤੇ ਸਾਹਿਤ ਵਿਚ ਸਹਿਜ ਨਾਲ ਹੀ ਇਕ ਮੇਲ ਪੈਦਾ ਕਰ ਲੈਂਦਾ ਸੀ।ਦੋਵਾਂ ਖੇਤਰਾਂ ਵਿਚ ਉਸ ਦੀਆਂ ਪ੍ਰਾਪਤੀਆਂ ਲਾਮਿਸਾਲ ਹਨ।ਉਹ ਵਿਗਿਆਨਕ ਤਜਰਬਿਆਂ ਤੇ ਕਾਫੀ ਸਮਾਂ ਲਗਾਂਉਦਾ ਸੀ ਤੇ ਉਨ੍ਹਾਂ ਹੀ ਸਮਾਂ ਆਪਣੇ ਮਹਿਮਾਨਾਂ,ਸਾਧੂਆਂ ਤੇ ਅਗਾਂਹ ਵਧੂ ਲੋਗਾਂ ਨੂੰ ਦੇਂਦਾ ਸੀ।ਉਹ ਕੁਦਰਤ ਤੇ ਸੁੰਦਰਤਾ ਦਾ ਮਤਵਾਲਾ ਸੀਤੇ ਉਸ ਨੇ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਵਿਚ ਸੁੰਦਰ ਤੇ ਕੋਮਲ ਕਵਿਤਾ ਰਚੀ।ਉਸ ਦੀਆਂ ਮਸ਼ਹੂਰ ਰਚਨਾਵਾਂ ਵਿਚ ‘ਦੀ ਸਿਸਟਰਜ਼ ਆਫ਼ ਸਪਿਨਿੰਗ ਵੀਲ(੧੯੨੧),ਅਨਸਟਰੰਗ ਬੀਡਜ਼ (੧੯੨੩),ਦੀ ਸਪਿਰਿਟ ਆਫ਼ ਓਰੀਐਂਟਲ ਪੋਇਟਰੀ(੧੯੨੬); ਪੰਜਾਬੀ ਵਿਚ ਖੁਲ੍ਹੇ ਮੈਦਾਨ,ਖੁਲ੍ਹੇ ਘੁੰਡ(੧੯੨੩),ਖੁਲ੍ਹੇ ਲੇਖ(੧੯੨੯),ਤੇ ਖੁਲ੍ਹੇ ਅਸਾਮੀ ਰੰਗ(੧੯੨੭) ਉਸ ਦੀਆਂ ਮਸ਼ਹੂਰ ਕਿਰਤਾਂ ਹਨ।
ਈਸ਼ਰ ਦਾਸ ਤੇ ਰਾਏ ਬਹਾਦੁਰ ਸ਼ਿਵ ਨਾਥ ਨਾਲ ਮਿਲ ਕੇ ਲਹੌਰ ਵਿਖੇ ਉਸ ਨੇ ਜ਼ਰੂਰੀ ਤੇਲਾਂ ਦੀ ਆਬਕਾਰੀ ਭੱਠੀ ਲਗਾਈ ਅਤੇ ਥਾਈਮੋਲ,ਫੈਨਲ ਤੇ ਲੈਮਨ ਆਇਲ ਪੈਦਾ ਕਰਨ ਦਾ ਕੰਮ ਸੂਰੂ ਕੀਤਾ।ਉਸ ਦੇ ਭਾਈਵਾਲਾਂ ਦੀ ਧੋਖਾਬਾਜ਼ੀ ਕਾਰਨ ਉਸ ਇਹ ਕਾਰੋਬਾਰ ਛੱਡ ਦਿਤਾ,ਭੱਠੀਆਂ ਢਾਹ ਕੇ ਸਵਾਮੀ ਰਾਮ ਤੀਰਥ ਦੇ ਚੇਲੇ ਜਯੋਤੀ ਸਰੂਪ ਕੋਲ ਡੇਹਰਾਦੂਨ ਆ ਟਿਕਿਆ।ਦਸੰਬਰ ੧੯੦੪ ਵਿਚ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਊਟ ਦਾ ਪ੍ਰਿੰਸੀਪਲ ਬਣ ਕੇ ਉਹ ਲਹੌਰ ਪਰਤ ਆਇਆ।ਇਥੇ' ਥੰਡਰਿੰਗ ਦਾਨ ' ਪਤ੍ਰਕਾ ਦੀ ਮੁੜ ਸ਼ੁਰੂਆਤ ਕੀਤੀ ਤੇ ਲਾਲਾ ਹਰਦਿਆਲ ਤੇ ਖੁਦਾਦਾਦ ਵਰਗੇ ਅਗਾਂਹ ਵਧੂ ਵਿਚਾਰਧਾਰਾ ਵਾਲੇ ਲੋਗਾਂ ਨਾਲ ਉਸ ਦੇ ਸੰਬੰਧ ਪੈਦਾ ਹੋਏ।ਨਵੰਬਰ ੧੯੦੬ ਵਿਚ ਪ੍ਰਿੰਸਿਪਲੀ ਤਿਆਗ ਕੇ ਉਸ ਨੇ ਡੋਈਵਾਲਾ( ਡੇਹਰਾਦੂਨ) ਵਿਖੇ ਸਾਬਨ ਦਾ ਕਾਰਖਾਨਾ ਲਗਾਇਆ ਪ੍ਰੰਤੂ ਛੇਤੀ ਹੀ ਇਸ ਨੂੰ ਇਕ ਧਨਾਢ ਨੂੰ ਵੇਚ ਕੇ ਫੋਰੈਸਟ ਰੀਸਰਚ ਇੰਸਟੀਚਊਟ ਡੇਹਰਾਦੂਨ ਵਿਖੇ ਕੈਮਿਸਟ ਦੀ ਨੌਕਰੀ ਕਰ ਲਈ ਜਿਥੌਂ ੧੯੧੮ ਵਿਚ ਉਸ ਨੇ ਰੀਟਾਇਰਮੈਂਟ ਲੈ ਲਈ ।੧੯੧੯ ਤੌਂ ੧੯੨੩ ਦੌਰਾਨ ਪਟਿਆਲਾ ਤੇ ਗਵਾਲੀਅਰ ਦੀਆਂ ਰਿਆਸਤੀ ਸਰਕਾਰਾਂ ਵਿਚ ਵੀ ਕੁਝ ਦੇਰ ਨੌਕਰੀ ਕੀਤੀ ਤੇ ਆਪਣਾ ਮਹੱਤਵ ਪੂਰਨ ਯੋਗਦਾਨ ਪਾਇਆ। ੧੯੨੩-੨੪ ਵਿਚ ਸੁੰਦਰ ਸਿੰਘ ਮਜੀਠੀਆ ਦੀ ਖੰਡ ਮਿਲ ਵਿਚ ਤੇ ਫਿਰ ੧੯੨੮ ਵਿਚ ਆਪਣੇ ਸਰਕਾਰ ਤੌਂ ਲੀਜ਼ ਤੇ ਲੀਤੇ ਪਲਾਟ ਤੇ ਰੋਸ਼ਾ ਘਾਹ ਦੀ ਖੇਤੀ ਕੀਤੀ।ਹੜ੍ਹਾਂ ਕਾਰਨ ਉਸ ਨੂੰ ਕਾਫੀ ਘਾਟੇ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਕ ਫਿਲਾਸਫਰ ਵਾਂਗ ਇਸ ਨੁਕਸਾਨ ਨੂੰ ਮਹਿਸੂਸ ਨਹੀਂ ਕੀਤਾ ਅਤੇ ਆਪਣੀਆ ਰਚਨਾਵਾਂ ਦੇ ਖਰੜਿਆਂ ਨੂੰ ਹੜ੍ਹਾਂ ਤੌਂ ਬਚਾ ਲੈਣ ਵਿਚ ਹੀ ਆਪਣੀ ਸਫ਼ਲਤਾ ਸਮਝੀ।੧੯੩੦ ਵਿਚ ਤਪਦਿਕ ਤੌਂ ਬੀਮਾਰ ਹੋਣ ਕਾਰਨ ੩੧ ਮਾਰਚ ੧੩੧ਨੂੰ ਡੇਹਰਾਦੂਨ ਵਿਖੇ ਉਨ੍ਹਾਂ ਦਾ ਸਵਰਗਵਾਸ ਹੋ ਗਿਆ।


Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬੀ ਭਾਸ਼ਾ
« Reply #28 on: August 01, 2010, 09:38:50 AM »

ਪ੍ਰੋ. ਪਿਆਰਾ ਸਿੰਘ ਪਦਮ


ਇਸੇ ਕਲਮ ਤੋ --- ਸਂਖੇਪ ਸਿਖ ਇਤਿਹਾਸ, ਸ੍ਰੀ ਗੁਰੂ ਗ੍ਰਂਥ ਪ੍ਰਕਾਸ਼, ਦਸਮ ਗ੍ਰਂਥ ਦਰਸ਼ਨ, ਆਦਿ ਗ੍ਰਂਥ ਦਰਸ਼ਨ, ਸ਼੍ਰੀ ਗੁਰੂ ਗੋਬਿਂਦ ਸਿਂਘ ਜੀ ਦੇ ਦਰਬਾਰੀ ਰਤਨ, ਪਂਜ ਦਰਿਆ, ਰਬਾਬ, ਨਾਨਕੁ ਸਾਇਰੁ ਏਵੁ ਕਹਤ ਹੈ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਗੋਬਿਂਦ ਸਾਗਰ, ਵਾਰਾਂ ਸ੍ਰੀ ਗੁਰੂ ਗੋਬਿਂਦ ਸਿਂਘ ਜੀ ਕੀਆਂ, ਚਾਰ ਸਾਹਿਬ਼ਜ਼ਾਦੇ, ਰਹਿਤਨਾਮੇ, ਤੇਗ ਬਹਾਦਰ ਸਿਮਰੀਐ, ਕਲਾਮ ਭਾ. ਨਂਦ ਲਾਲ, ਜ਼ਫਰਨਾਮਾ, ਗੁਰੂ ਕੀਆਂ ਸਾਖੀਆਂ, ਪ੍ਰਾਚੀਨ ਸੋ ਸਾਖੀਆਂ, ਸਾਡੇ ਗੁਰਦੇਵ, ਪਂਜਾਬੀ ਬੋਲੀ ਦਾ ਇਤਿਹਾਸ, ਪਂਜਾਬੀ ਬਾਰਾਂਮਾਹੇ, ਪਂਜਾਬੀ ਵਾਰਾਂ, ਪਂਜਾਬੀ ਮਾਝਾਂ ਤੇ ਆਸਾਵਰੀਆਂ, ਪਜਾਬੀ ਸਹਿਤ ਕੀ ਰੂਪ ਰੇਖਾ, ਗੁਰਮੁਖੀ ਲਿਪੀ ਦਾ ਇਤਿਹਾਸ, ਸੂਫੀ ਕਾਵਿਧਾਰਾ, ਹਾਸ਼ਮ ਰਚਨਾਵਲੀ, ਖਲੀਲ ਜ਼ਿ਼ਬ੍ਰਾਨ ਦੇ ਬਚਨ ਬਿਲਾਸ, ਮਿਰਜੇ਼ ਦੀਆਂ ਸਦਾ, ਪੁਸ਼ਪਾਂਜਲੀ, ਪ੍ਰਾਚੀਨ ਪਂਜਾਬੀ ਗਦ, ਕਲਮ ਦੇ ਧਨੀ, ਗੁਰੂ ਗ੍ਰਂਥ ਮਹਿਮਾ ਕੋਸ਼, ਗੁਰੂ ਗ੍ਰਂਥ ਵਿਚਾਰ ਕੋਸ਼, ਮਹਾਸਮਾ ਸਂਤਰੇਣ, ਬੋਲੇ ਸ਼ੇਖ ਫਰੀਦ, ਮਹਾਂਕਵੀ ਸਂਤੋਖ ਸਿਂਘ, ਹਿਂਦੁਸਤਾਨੀ ਕਲਾ, ਹਿਂਦੁਸਤਾਨੀ ਕਵਿਤਾ ਆਦਿਕ,..

Offline Grenade Singh

  • Administrator
  • Vajir/Vajiran
  • *
  • Like
  • -Given: 310
  • -Receive: 571
  • Posts: 7685
  • Tohar: 194
  • Gender: Male
  • Sardar
    • View Profile
    • Punjabi Janta
  • Love Status: Married / Viaheyo
Re: ਪੰਜਾਬ ਤੇ ਪੰਜਾਬੀ ਭਾਸ਼ਾ
« Reply #29 on: August 01, 2010, 04:41:50 PM »
Nice topic for all the good writers. I familiar with the writings of ਨਾਨਕ ਸਿੰਘ, ਸੁਰਜੀਤ ਪਾਤਰ, ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ.

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
Re: ਪੰਜਾਬ ਤੇ ਪੰਜਾਬੀ ਭਾਸ਼ਾ
« Reply #30 on: August 02, 2010, 06:42:45 AM »
bahut vadiya maan ji.... keep it up

Offline ਮਾਨ ਸਾਹਿਬ

  • Retired Staff
  • PJ owe to this member
  • *
  • Like
  • -Given: 167
  • -Receive: 150
  • Posts: 15192
  • Tohar: 34
  • ☬Jatt Att Da Shokeen,Tu Vi Sire Di Hasina ☬
    • View Profile
  • Love Status: Single / Talaashi Wich
Re: ਪੰਜਾਬ ਤੇ ਪੰਜਾਬੀ ਭਾਸ਼ਾ
« Reply #31 on: August 11, 2010, 05:00:05 AM »
bahut vadiya maan ji.... keep it up

hun ah ghai samaj jehri pehla ni ayi c

Offline ღנαттι нєєя ღ

  • Berozgar
  • *
  • Like
  • -Given: 2
  • -Receive: 3
  • Posts: 145
  • Tohar: 0
  • Gender: Female
  • •° ਮਜਾਜਣ •°
    • View Profile
Re: ਪੰਜਾਬ ਤੇ ਪੰਜਾਬੀ ਭਾਸ਼ਾ
« Reply #32 on: August 11, 2010, 05:03:41 AM »
nyccc

Offline JANDU BOYZ

  • Choocha/Choochi
  • Like
  • -Given: 0
  • -Receive: 0
  • Posts: 24
  • Tohar: 0
    • View Profile
Re: ਪੰਜਾਬ ਤੇ ਪੰਜਾਬੀ ਭਾਸ਼ਾ
« Reply #33 on: August 11, 2010, 05:06:05 AM »
nycccc

Offline Lolzzzz Yaaar!!!!!!!!

  • Ankheela/Ankheeli
  • ***
  • Like
  • -Given: 144
  • -Receive: 11
  • Posts: 770
  • Tohar: 6
  • Gender: Male
  • ਖੁਸ਼ ਰਿਹਾ ਕਰੋ...ਕੀ ਪਤਾ ਕਦੋਂ ਪਟਾਕਾ ਪੈ ਜਾਣਾ..
    • View Profile
  • Love Status: Complicated / Bhambalbhusa
Re: History Of Punjab
« Reply #34 on: November 19, 2010, 03:56:18 AM »
very nice description ji

9

Offline Nek Singh

  • Retired Staff
  • Sarpanch/Sarpanchni
  • *
  • Like
  • -Given: 106
  • -Receive: 153
  • Posts: 3701
  • Tohar: 29
  • Gender: Male
    • View Profile
  • Love Status: Single / Talaashi Wich
Re: History Of Punjab
« Reply #35 on: November 19, 2010, 06:49:48 AM »


layo ji ....

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
Re: History Of Punjab
« Reply #36 on: November 29, 2010, 12:00:27 AM »

Offline LondonPunjabi

  • PJ Gabru
  • Ankheela/Ankheeli
  • *
  • Like
  • -Given: 4
  • -Receive: 22
  • Posts: 772
  • Tohar: 1
  • Gender: Male
    • View Profile
Re: History Of Punjab
« Reply #37 on: December 16, 2010, 06:28:38 AM »
desiKaur JI,
I know I posted this in your other thread, but it deserves to be posted here too!!!

Ehni vadia postings thuadi.  =D> =D> =D> =D>

Dil karda thuanu gut ke Punjabi pyaar nal seene nal la lavaN.  :hug:
I wish there were more like you in this world. Applause

Mehnu post pad ke Punjab yad aa gia. Ji bauhut bauhut vada Thank you.
Mera ji karda hun jahaaj chadke pind nu javaN.  8-> 8->


Mera Vasda Rahe Punjab Day  8-> 8-> 8-> 8-> 8-> :rabb: :rabb: :rabb: :rabb:


Offline Lolzzzz Yaaar!!!!!!!!

  • Ankheela/Ankheeli
  • ***
  • Like
  • -Given: 144
  • -Receive: 11
  • Posts: 770
  • Tohar: 6
  • Gender: Male
  • ਖੁਸ਼ ਰਿਹਾ ਕਰੋ...ਕੀ ਪਤਾ ਕਦੋਂ ਪਟਾਕਾ ਪੈ ਜਾਣਾ..
    • View Profile
  • Love Status: Complicated / Bhambalbhusa
Re: History Of Punjab
« Reply #38 on: December 16, 2010, 06:29:43 AM »

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
Re: History Of Punjab
« Reply #39 on: December 16, 2010, 08:21:26 AM »
dhanwad london g

 

* Who's Online

  • Dot Guests: 2849
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]