September 15, 2025, 02:59:38 PM
collapse

Author Topic: ਭਰੂਣ ਹੱਤਿਆ ਲਈ ਜ਼ਿੰਮੇਵਾਰ ਕੌਣ?  (Read 1700 times)

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
ਅੱਜ ਤੋਂ ਲੱਖਾਂ-ਕਰੋੜਾਂ ਸਾਲ ਪਹਿਲਾਂ ਧਰਤੀ ’ਤੇ ਜੀਵਨ ਹੋਂਦ ਵਿੱਚ ਆਇਆ ਸੀ। ਫਿਰ ਹੌਲੀ-ਹੌਲੀ ਬਦਲਾਓ ਆਉਂਦੇ ਗਏ। ਜਿਵੇਂ-ਜਿਵੇਂ ਇਨਸਾਨ ਦਾ ਵਿਕਾਸ ਹੋਇਆ, ਉਸ ਦੇ ਨਾਲ-ਨਾਲ ਅਲੱਗ-ਅਲੱਗ ਵਿਸ਼ਿਆਂ ਦਾ ਵੀ ਵਿਕਾਸ ਹੋਇਆ ਅਤੇ ਸਾਇੰਸ ਨੇ ਇੱਕ ਅਜਿਹੀ ਦੇਣ ਦਿੱਤੀ, ਜੋ ਅੱਜ ਦੀਆਂ ਬਾਲੜੀਆਂ ਲਈ ਤਰ੍ਹਾਂ ਨਾਲ ਸਰਾਪ ਹੀ ਬਣ ਗਈ ਹੈ ਤੇ ਉਹ ਹੈ ਅਲਟਰਾ-ਸਾਊੰਡ। ਇਹ ਇੱਕ ਅਜਿਹੀ ਤਕਨੀਕ ਹੈ, ਜਿਸ ਦੁਆਰਾ ਮਾਂ ਦੇ ਗਰਭ ਵਿੱਚ ਪਲ ਰਹੇ ਬਾਚੇ ਦੇ ਲਿੰਗ ਦਾ ਪਤਾ ਚੱਲ ਜਾਂਦਾ ਹੈ। ਇਹ ਨਿਰਧਾਰਾਤ ਹੋ ਜਾਂਦਾ ਹੈ ਕਿ ਗਰਭ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ।
ਬਿਨਾ ਸ਼ੱਕ ਇਸ ਸਮੇਂ ਅਲਟਰਾ-ਸਾਊਡ ਤਕਨੀਕ ਦੀ ਖੋਜ ਕੀਤੀ ਗਈ ਸੀ, ਇਸ ਸਮੇਂ ਵਿਗਿਆਨੀਆਂ ਨੇ ਇਹ ਸੋਚਿਆ ਸੀ ਕਿ ਇਸ ਦੀ ਵਰਤੋਂ ਸਰੀਰ ਦੀਆ ਅੰਦਰੂਨੀ ਬਿਮਾਰੀਆਂ ਨੂੰ ਲੱਭਣ ਪਰਖਣ ਲਈ ਕੀਤੀ ਜਾਵੇਗੀ, ਤਾਂ ਕਿ ਕੋਈ ਬਿਮਾਰੀ ਅਣਡਿੱਠੀ ਜਾਂ ਲਾਇਲਾਜ ਨਾ ਰਹਿ ਜਾਵੇ, ਪਰ ਸਮੇਂ ਦੇ ਨਾਲ ਇਨਸਾਨ ਦੀ ਸੋਚ ਬਦਲੀ ਅਤੇ ਅੱਜ ਇਸ ਤਕਨੀਕ ਦੀ ਵਰਤੋ ਬਿਮਾਰੀਆਂ ਲੱਭਣ ਦੇ ਨਾਲ-ਨਾਲ ਗਰਭ ਵਿੱਚ ਪਲ ਰਹੇ ਭਰੂਣ ਦੇ ਲਿੰਗ ਨੂੰ ਜਾਣਨ ਲਈ ਵੀ ਕੀਤੀ ਜਾਣ ਲੱਗੀ। ਚਾਹੇ ਦੁਨਿਆ ਅੱਜ ਚੰਦ ਤੇ ਪਹੁੰਚ ਚੁੱਕੀ ਹੈ, ਪਰ ਕੁਝ ਲੋਕਾਂ ਦੀ ਸੋਚ ਅਜੇ ਵੀ ਸਦੀਆਂ ਪਿੱਛੇ ਵਾਲੀ ਹੈ। ਸਾਡੇ ਦੇਸ਼ ਵਿੱਚ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਘੱਟ ਮਹੱਤਵ ਦਿੱਤਾ ਜਾਂਦਾ ਹੈ। ਕਿਹਾ ਤਾਂ ਇਹ ਜਾਂਦਾ ਹੈ ਕਿ ਅੱਜ 21 ਸਦੀ ਵਿੱਚ ਲੜਕੇ-ਲੜਕੀਆਂ ਨੂੰ ਬਰਾਬਰ ਦੇ ਅਧਿਕਾਰ ਹਾਸਿਲ ਹਨ, ਪਰ ਜਿੱਥੇ ਲੜਕੀਆਂ ਜਨਮ ਲੇਣ ਦਾ ਅਧਿਕਾਰ ਨਹੀ ਹੈ, ਉੱਤੇ ਬਾਕੀ ਰਹਿ ਕੀ ਜਾਂਦਾ ਹੈ?
ਵੱਧ ਰਹੀ ਭਰੂਣ ਹੱਤਿਆ ਦਾ ਕਾਰਣ ਸਮਾਜ ਵਿੱਚ ਫੈਲੀ ਅਣਪੜ੍ਹਤਾ, ਅੱਧ-ਵਿਸ਼ਵਾਸ ਅਤੇ ਗਰੀਬੀ ਹੈ। ਹੁਤ ਸਾਰੀਆਂ ਹੋਰ ਵੀ ਕੁਰੀਤੀਆਂ ਵੀ ਹਨ, ਜੋ ਭਰੂਣ ਹੱਤਿਆ ਲਈ ਜਿੰਮੇਵਾਰ ਹਨ. ਜਿਵੇਂ ਕਿ ਦਾਜ, ਮਹਿੰਗੀ ਸਿੱਖਿਆ ਆਦਿ। ਸਿਰਫ ਗਰੀਬ ਅਤੇ ਮੱਧ ਵਰਗੀ ਲੋਕ ਹੀ ਭਰੂਣ ਹੱਤਿਆ ਨਹੀ ਕਰਵਾਉਦੇ, ਸਗੋਂ ਕੁਝ ਪੜ੍ਹੇ-ਲਿਖੇ ਲੋਕਾਂ ਦੀ ਸੋਚ ਵੀ ਰੂੜ੍ਹੀਵਾਦ ਹੈ। ਬਹੁਤੇ ਪੜ੍ਹੇ ਲਿਖੇ ਲੋਕਾਂ ਦੀ ਸੋਚ ਵੀ ਇਦੋ ਹੀ ਹੈ ਜੇ ਪਹਿਲਾ ਬੱਚਾ ਲੜਕੀ ਹੈ ਤਾਂ ਕਹਿਣਗੇ ਕਿ ‘ਬੱਚੇ ਤਾਂ ਦੋ ਹੋਣੇ ਚਾਹੀਦੇ ਹਨ’ , ਭਾਵ ਉਨ੍ਹਾਂ ਦੇ ਮਨ ਵਿੱਚ ਲੜਕੇ ਦੀ ਚਾਹਤ ਹੁੰਦੀ ਹੈ। ਜੇ ਪਹਿਲਾ ਲੜਕਾ ਹੋਵੇ ਤਾਂ ਉਹ ਕਹਿਣਗੇ ‘ਬੱਚਾ ਇੱਕ ਹੀ ਠੀਕ ਹੈ।’ ਇਸ ਤਰ੍ਹਾਂ ਦੀ ਸੋਚ ਵਾਲੇ ਸੋਕਾਂ ਨੂੰ ਕਿਸ ਸ੍ਰੇਣੀ ਵਿੱਚ ਰੱਖਿਆ ਜਾਵੇ?
ਸਾਡੇ ਸਮਾਜ ਵਿੱਚ ਭਰੂਣ ਹੱਤਿਆ ਦਾ ਮੁੱਖ ਕਾਰਨ ਇਹ ਹਾ ਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਉਸ ਦਾ ਵੰਸ਼ ਅੱਗੇ ਵਧੇ ਤੇ ਅਗਲਾ ਭਾਵ ਇਹ ਹੈ ਕਿ ਵੰਸ਼ ਸਿਰਫ ਲੜਕੇ ਨਾਲ ਹੀ ਵੱਧਦਾ ਹੈ। ਇਸੇ ਕਰਕੇ ਲੜਕੀਆਂ ਨੂੰ ਪੇਟ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ। ਮਾਂ-ਬਾਪ ਲੜਕੀ ਨੂੰ ਪੈਦਾ ਕਰਨਾ ਅਤੇ ਪਾਲਣਾ ਆਪਣੇ ਉੱਪਰ ਬੋਝ ਸਮਝਦੇ ਹਨ। ਗਰੀਬ ਮਾਪੇ ਇਸ ਕਰਕੇ ਡਰ ਜਾਂਦੇ ਹਨ ਕਿ ਉਹ ਆਪਣੀਆਂ ਧੀਆਂ ਨੂੰ ਪਾਲਣਗੇ ਕਿੱਦਾਂ, ਪੜ੍ਹਾਉਣ-ਲਿਖਾਉਣਗੇ ਕਿੱਦਾਂ ਅਤੇ ਫਿਰ ਵਿਆਹ ਕਿੱਦਾਂ ਕਰਨਗੇ? ਜੇ ਇਹ ਸੱਭ ਵੀ ਕਰ ਦਿੱਤਾ ਤਾਂ, ਪਰ ਦਾਜ ਕਾਰਨ ਸਹੁਰਿਆਂ ਨੇ ਲੜਕੀ ਨੂੰ ਮਾਰ ਦਿੱਤਾ ਤਾਂ ਉਹ ਕੀ ਕਰਨਗੇ? ਇਸ ਕਰਕੇ ਉਹ ਬੱਚੀ ਨੂੰ ਪੇਟ ਵਿੱਚ ਖਥਮ ਕਰਨਾ ਹੀ ਬਿਹਤਰ ਸਮਝਦੇ ਹਨ। ਬੁਹਤੇ ਲੋਕੀ ਇਹ ਨਹੀ ਸੋਚਦੇ ਕਿ ਜੇ ਹਰ ਕੋਈ ਆਪਣੀਆਂ ਧੀਆਂ ਨੂੰ ਇਸੇ ਤਰ੍ਹਾਂ ਹੀ ਖਤਮ ਕਰਵਾਉਦਾ ਰਿਹਾ ਤਾਂ ਉਨ੍ਹਾਂ ਦੇ ਮੁੰਡਿਆਂ ਨਾਲ ਵਿਆਹ ਕੌਣ ਕਰਵਾਏਗਾ? ਜਦੋਂ ਕੋਈ ਲੜਕੀ ਬਚਨੀ ਹੀ ਨਹੀ, ਪੈਦਾ ਹੀ ਨਹੀ ਹੋਣ ਦੇਣੀ, ਨੂੰਹ ਕਿੱਥੋ ਆਊਗੀ? ਚਾਹੇ ਅਜਿਹਾ ਕਰਦੇ ਸਮੇਂ ਮਾਂ ਦੀ ਜਾਨ ਹੀ ਚਲੀ ਜਾਵੇ, ਕਿਸੇ ਨੂੰ ਕੋਈ ਪਰਵਾਹ ਨਹੀ ਹੁੰਦੀ।
ਭਰੂਣ ਹੱਤਿਆਂ ਵਿੱਚ ਡਕਟਰਾਂ ਨਰਸਾਂ ਆਦਿ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ। ਜੇ ਉਹ ਵੀ ਅਜਿਹਾ ਕਰਨ ਤੋਂ ਇਨਕਾਰ ਕਰ ਦੇਣ ਤਾਂ ਕਿੱਦਾਂ ਕੋਈ ਗਰਭਪਾਤ ਕਰਵਾ ਸਕਦਾ ਹੈ? ਕਾਨੂੰਨ ਅਨੁਸਾਰ ਤਾਂ ਸਿਰਫ ਉਸ ਹਾਲਤ ਵਿੱਚ ਹੀ ਗਰਭਪਾਤ ਕੀਤਾ ਜਾਂਦਾ ਹੈ, ਜਦੋਂ ਮਾਂ ਦਾ ਜਾਨ ਨੂੰ ਖਤਰਾ ਹੋਵੇ, ਜਿਸ ਕਾਰਨ ਬੱਚੇ ਦਾ ਵਿਕਾਸ ਸਹੀ ਨਾ ਹੋ ਰਿਹਾ ਹੋਵੇ, ਪਰ ਕਈ ਡਾਕਟਰ ਨਰਸਾਂ ਆਦਿ ਪੈਸੇ ਦੇ ਲਾਲਚ ਕਰ ਕੇ ਗਰਭਪਾਤ ਕਰ ਦਿੰਦੇ ਹਨ। ਉਨ੍ਹਾਂ ਨੂੰ ਸਿਰਫ ਪੈਸੇ ਨਾਲ ਮਤਲਬ ਹੁੰਦਾ ਹੈ ਇਸ ਲਈ ਕਹਿ ਸਕਦੇ ਹਾਂ ਕੋਈ ਪੈਸਾ ਨਾ ਹੋਣ ਕਰਕੇ ਭਰੂਣ ਹੱਤਿਆ ਕਰਵਾਉਦਾ ਹੈ ਅਤੇ ਕੋਈ ਪੈਸਾ ਲੈਣ ਖਾਤਰ ਇਹ ਕੋਝਾ ਕਾਰਾ ਕਰ ਰਿਹਾ ਹੈ।
ਕਈ ਮਾਂ ਬਾਪ ਇਹ ਸੋਚਦੇ ਹਨ ਜੇ ਲੜਕੀ ਹੋ ਵੀ ਗਈ ਤਾਂ ਉਸ ਨੂੰ ਪੜ੍ਹਾਉਣ ਲਿਖਾਉਣ ਦਾ ਕੀ ਫਾਇਦਾ, ਉਸ ਨੇ ਕਹਿੜਾ ਮਦਰ ਟਰੈਸਾ ਬਣ ਜਾਣਾ ਹੈ ਜਾਂ ਕਲਪਣਾ ਚਾਵਲਾ ਬਣ ਜਾਣਾ ਹੈ, ਪਰ ਉਹ ਇਹ ਨਹੀ ਸੋਚਦੇ ਕਿ ਉਨ੍ਹਾਂ ਨੇ ਜੇ ਇਹ ਕੁਝ ਨਹੀ ਬਣਨਾ ਤਾਂ ਕੁਝ ਹੋਰ ਤਾਂ ਬਣ ਸਕਦੀਆਂ ਹਨ, ਚਾਹੇ ਉਹ ਕੰਮ ਸਿਲਾਈ-ਬੁਣਾਈ ਦਾ ਹੀ ਕਿਉ ਨਾ ਹੋਵੇ। ਅੱਜ ਲੜਕੀਆਂ ਕਿਸੇ ਵੀ ਖੇਤਰ ਵਿੱਤ ਪਿੱਛੇ ਨਹੀ ਹਨ। ਉਹ ਡਾਕਟਰ ਹਨ, ਇੰਜੀਨੀਅਰ ਹਨ। ਉਹ ਕੁਝ ਵੀ ਬਣ ਸਕਦੀਆਂ ਹਨ, ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਜਨਮ ਲੈਣ ਦਾ ਅਧਿਕਾਰ ਦਿੱਤਾ ਜਾਵੇ ਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ। ਜੋ ਵੀ ਲੋਕ ਭਰੂਣ ਹੱਤਿਆ ਵਿੱਚ ਯੋਗਦਾਨ ਪਾਉਦੇ ਹਨ, ਜੇ ਉਹ ਇਸ ਦੀ ਥਾਂ ਲੜਕੀਆਂ ਨੂੰ ਪੜ੍ਹਾਉਣ-ਲਿਖਾਉਣ ਵਿੱਚ ਯੋਗਦਾਨ ਪਾਉਣ ਤਾਂ ਇਹ ਕੁਰੀਤੀ ਕਾਫੀ ਹੱਦ ਤੱਕ ਖਤਮ ਹੋ ਸਕਦੀ ਹੈ ਬੱਸ ਇਨਸਾਨ ਨੂੰ ਆਪਣੀ ਸੋਚ ਬਦਲ ਲੈਣੀ ਹੈ ਤੇ ਹਰ ਇੱਕ ਨੂੰ ਇਸ ਸੋਚ ਤੇ ਚੱਲਣਾ ਚਾਹੀਦਾ ਹੈ ਤੇ ਪੁੱਤ ਤੇ ਧੀ ਵਿੱਚ ਕੋਈ ਫਰਕ ਨਹੀ ਹੈ। ਇਸ ਨਾਲ ਕੁੜੀਆਂ ਦੀ ਘਟ ਰਹੀ ਗਿਣਤੀ ਰੁਕ ਸਕਦੀ ਹੈ ਅਤੇ ਲਿੰਗ ਸੰਤੁਲਨ ਵੀ ਕਾਇਮ ਰੱਖਿਆ ਜਾ ਸਕਦਾ ਹੈ।
__________________

Punjabi Janta Forums - Janta Di Pasand


Offline ਮਾਲਵੇ ਦਾ ਮੁੰਡਾ-°•ℋŐПΞŶ ŚℐПĞℋ..●•٠

  • PJ Gabru
  • Lumberdar/Lumberdarni
  • *
  • Like
  • -Given: 88
  • -Receive: 38
  • Posts: 2984
  • Tohar: 18
  • Gender: Male
  • ਜੋ ਅੱਖਾ ਵਿੱਚ ਨਾ ਉਤਰਿਆ,, ਓਹ ਲਹੂ ਈ ਕਾਹਦਾ..!!!
    • View Profile
    • Facebook
  • Love Status: Single / Talaashi Wich
MENU LAGDA K PEHLA REASON TA DAJ DA HAI..
TE DOOJA K AURAT KHUD E AURAT DI TARRAKI NI DEKH SAKDI..
SASS E MUNDA LABHDI HUNDI AA.. J N HOVE TA KALESH V OHI PUNDI AA..
J SASSA SUDHAR JAAN TA 90% KAMM TA SET HO JAU..
BAKI TUSI AAP SYAANE O..

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
haha sahi keha

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich
mein tuada oh articl read nhi kita jus  uper dekh k ee reply krn lgga i think kise ki nu jimedar thehrauna jayz nhi es  mammle vich wese  v jimedar thehraun naalo jeyada important hunda k  asi sudhar kes trah kr skde  aa os baare koshish krna te es  topic vich j koi sab to wadh sudhar kr sakdi hei ta oh  khud  maaa he ho sakdi  hei sab to pehla

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
ਕੇਹਂਦੇ ਨੇ ਲੋਕ ਇਹ ਧੀਆ ਧੇਆਨੀਆ ਨੇ ,,,,,,

ਮਾਪਿਆ ਦੇ ਦਿਲ ਦੀਆ ਰਾਣੀਆ ਨੇ ,,,,,,

ਫਿਰ ਇਸ ਕਹੇ ਸਚ ਨੂ ਲੋਕ ਕਿਉ ਝੋਥ੍ਲਾਂਦੇ ਨੇ ,,,,,,,

ਕੁਖ ਵਿਚ ਮਾਰਕੇ ਫਿਰ ਕੇਹਨ ਇਹ ਤਾ ਪਹਿਲਾ ਹੀ ਮਰਜਾਣਿਆ ਨੇ ,,,,,,

ਨਾ ਸਮਝ ਸਕਿਆ ਮੇਂ ਪ੍ਰੀਤ ਇਨਾ ਦੀ ਸੋਚ ,,,,,,

ਮੇਂ ਖੁਦ ਜਾਨ ਕੇ ਅਨਜਾਨ ਹੋਇਆ ਬੇਠਾ ਆ ,,,

ਇਹ ਕੀਨੀਆ ਡੁਬਿਆ ਤੇ ਕੀਨੀਆ ਤਰ ਜਾਣੀਆ ਨੇ ,,,,,

ਕੇਹਂਦੇ ਨੇ ਲੋਕ ਇਹ ਧੀਆ ਧੇਆਨੀਆ ਨੇ ,,,,,,

ਮਾਪਿਆ ਦੇ ਦਿਲ ਦੀਆ ਰਾਣੀਆ ਨੇ ,,,,,,

Arsh B.


Dheeyan - Hans Raj Hans {}.MajidMirza

 

* Who's Online

  • Dot Guests: 3205
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]