September 18, 2025, 08:32:33 AM
collapse

Poll

ਕੀ ਤੁਸੀਂ ਇਹ ਨਾਵਲ ਖਰੀਦੋਗੇ? Would you buy this novel?

ਹਾਂ Yes
16 (48.5%)
ਨਾ No
17 (51.5%)

Total Members Voted: 33

Voting closed: February 25, 2013, 05:50:26 PM

Author Topic: Books, Novels & Stories  (Read 6477999 times)

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Anne Ghodeh da Daan (alms for a blind horse)- Novel Based Movie - Gurdial Singh
« Reply #100 on: February 20, 2014, 01:08:43 AM »
Anhe Ghore Da Daan (English: Alms for a Blind Horse) is a highly acclaimed Punjabi-language film released in 2011. The film is based on the Punjabi novel of the same title published in 1976 by Gurdial Singh. It portrays the plight and problems of Punjabi farmers, rural working class, as well as the landlords. The film won National Awards for Best Direction, Cinematography and Best Feature Film in Punjabi at the 59th National Film Awards of India.
The film was shot in and around Bathinda city Punjab, India in Feb-March 2011.

Anhe Ghore Da Daan is the first Punjabi-language film to have travelled to so many international film festivals. The film premiered in the Orizzonti section (Horizons) at the 68th Venice International Film Festival. It won the Special Jury Award and the $50,000 Black Pearl trophy at the Abu Dhabi Film Festival. It was also shown at the 55th BFI London Film Festival, 49th New York Film Festival and the Busan International Film Festival. The film won National Awards for Best Direction and Cinematography (for cinematographer Satya Raj Nagpaul) at the 59th National Film Awards of India. In the regional category (Punjabi language) it was given another award for best film in 59th National Film Awards. This film has also won the Golden Peacock award for best film at the 43rd International Film Festival of India (IFFI) 2012 in Panaji.




P.S: this sucker on youtube mentioned it as a comedy film to gain attention but dnt knw that this masterpiece have its own class

Punjabi Janta Forums - Janta Di Pasand

Anne Ghodeh da Daan (alms for a blind horse)- Novel Based Movie - Gurdial Singh
« Reply #100 on: February 20, 2014, 01:08:43 AM »

Offline ◥ Cheeser ◤

  • PJ Gabru
  • Ankheela/Ankheeli
  • *
  • Like
  • -Given: 55
  • -Receive: 32
  • Posts: 813
  • Tohar: 35
  • Gender: Male
  • fighting acute love deficiency ;)
    • View Profile
  • Love Status: Single / Talaashi Wich
eh appa vekhi hoyi eh :won:

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
eh appa vekhi hoyi eh :won:

novel bahut sohna aa eh :okk:

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
Samjh ni ayiaa
...kujh palle ni pyia

Offline ◥ Cheeser ◤

  • PJ Gabru
  • Ankheela/Ankheeli
  • *
  • Like
  • -Given: 55
  • -Receive: 32
  • Posts: 813
  • Tohar: 35
  • Gender: Male
  • fighting acute love deficiency ;)
    • View Profile
  • Love Status: Single / Talaashi Wich
novel bahut sohna aa eh :okk:

novel online hega? _link please :)

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Samjh ni ayiaa
...kujh palle ni pyia

ki smjh ni aya?

novel online hega? _link please :)

online te pata nahi.. sanu 10th class ch lga si school wallon.. odon hi padhea si main te..

Offline _尺oยภคк_

  • PJ Mutiyaar
  • Sarpanch/Sarpanchni
  • *
  • Like
  • -Given: 22
  • -Receive: 52
  • Posts: 3560
  • Tohar: 35
  • Gender: Female
  • Azaad Panchi ★
    • View Profile
  • Love Status: Single / Talaashi Wich
Re: A Short Story By Kanwar kang
« Reply #106 on: April 10, 2014, 10:55:48 AM »
Haye bhotsohna likheya wa ji .
Pta bhi ni lga kd parhna shuru kita te kd lhtm ho geya :) nd yeah aj kal kach de glass tuttan nal jda fark penda lokka nu dil tuttan a ni ina hunda :(

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: A Short Story By Kanwar kang
« Reply #107 on: April 10, 2014, 02:33:23 PM »
Haye bhot sohna likheya wa ji .
Pta bhi ni lga kd parhna shuru kita te kd lhtm ho geya :) nd yeah aj kal kach de glass tuttan nal jda fark penda lokka nu dil tuttan a ni ina hunda :(

ahhh!! :)
thank you so much

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
:D: aho bai.. Story ghaint honi chaidi jhri mrji howe

Offline '

  • PJ Mutiyaar
  • Naujawan
  • *
  • Like
  • -Given: 57
  • -Receive: 193
  • Posts: 496
  • Tohar: 187
  • Gender: Female
    • View Profile
  • Love Status: Single / Talaashi Wich
ਔਲ਼ਾਦ ਦੀ ਖੁਸ਼ੀ
« Reply #109 on: July 15, 2014, 01:38:50 PM »
ਇੱਕ ਮੁੰਡਾ ਸੀ ਜੋ ਕੀ ਆਪਣੀ ਬੇਬੇ ਨੂੰ ਬਹੁੱਤ ਪਿਆਰ
ਕਰਦਾ ਸੀ "...ਪਰ ਅਚਾਨਕ ਕੋਈ ਬਮਾਰੀ ਕਰਕੇ ਉਸ
ਮੁੰਡੇ ਦੀ ਮਾਂ ਰੱਬ ਨ ੂੰ ਪਿਆਰੀ ਹੋਗੀ ਭਾਵ ਮਰ ਗਈ
"..ਇਸ ਘਟਨਾ ਤੌਂ ਬਾਦ ਮੁੰਡੇ ਨੇ ਰੋਣਾ ਨਾ ਬੰਦ
ਕਿਤਾ ,ਉਹ ਸਾਰੀ ਦਿਹਾੜੀ ਆਪਣੇ ਆਪ ਨੂੰ ਕਮਰੇ ਚ
ਬੰਦ ਕਰਕੇ ਰੋਂਦਾ ਰਹਿੰਦਾ "..ਨਾ ਖਾਣਾ ਖਾਂਦਾ ,
ਨਾਂ ਈ ਦਿਨ ਦੁਨੀਆਂ ਦੀ ਫਿਕਰ "..ਕਈਆਂ ਨੇ ਆ ਕੇ
ਸਮੱਝਾਈਆ ਪਰ ਉਸਨੂੰ ਕੋਈ ਫਰਕ ਨਾ ਪਿਆ ".ਬੜੀਆਂ ਨੇ
ਦਿਲਾਸਾ ਦਿਤਾ , ਪਰ ਦਿਲਾਸੇ ਦਾ ਕੋਈ
ਅਸਰ ਨਾ ਦਿਖੀਆ ਮੁੰਡੇ ਤੇ"...ਇੱਕ ਰਾਤ
ਮੁੰਡਾ ਸੁੱਤਾ ਹੋਈਆ ਸੀ ਤਾਂ ਉਹਨੂੰ ਸੁਪਣਾ ਆਈਆ"..ਸੁਪਣੇ
ਚ ਉਹਨੇ ਵੇਖੀਆ ਕੀ ਸਵਰਗ਼ ਚ ਬਹੁੱਤ ਸਾਰੀਆਂ
ਜਨਾਨੀਆਂ ਖਲੋਤੀਆ ਂਹਨ "..ਸਾਰੀਆਂ ਨੇ ਸਾਦੇ ਚਿੱਟੇ
ਲਿੜੇ ਪਾਏ ਹੋਏ ਹਨ ਅਤੇ ਸਾਰੀਆਂ ਦੇ ਹੱਥ ਚ ਇੱਕ
ਮੋਮਬਤੀ ਸੀ ਚੋ ਕੀ ਬਲਦੀ ਪਈ ਸੀ "..ਪਰ
ਉਹਨਾਂ ਜਨਾਨੀਆਂ ਦੇ ਵਿੱਚ ਈ ਮੁੰਡੇ
ਦੀ ਮਾਂ ਖੜੀ ਸੀ ,ਜਿਸਦੀ ਕਲੀ ਦੀ ਮੋਮਬਤੀ ਬੁੱਝੀ ਸੀ "..ਮੁੰਡੇ
ਨੇ ਕਾਰਣ ਪੁਛੀਆ ਤਾਂ ਬੇਬੇ ਨੇ ਦੱਸੀਆ.." ਪੁੱਤ ਮੈਂ
ਵੀ ਆਪਣੀ ਮੋਮਬਤੀ ਵਾਰ ਵਾਰ ਵਾਲਦੀ ਆ ਪਰ
ਮੋਮਬਤੀ ਤੇ ਤੇਰੇ ਹੰਝੂ ਡਿੱਗਣ ਕਰਕੇ ਇਹ ਮੁੜ ਬੁੱਝ
ਜਾਂਦੀ ਏ..ਅਤੇ ਜੇ ਹੁਣ ਤੂੰ ਰੋਣਾ ਨਾ ਬੰਦ
ਕਿਤਾ ਤਾਂ ਇਹ ਮੋਮਬਤੀ ਇੰਝਇ ਬੁੱਝੀ ਰਹੇਗੀ "...ਇਸ
ਸੁਪਣੇ ਤੋ ਬਾਦ ਮੁੰਡੇ ਨੇ ਰੋਣਾ ਛੱਡ ਕੇ
ਆਪਣੀ ਜਿੰਦਗੀ ਪਹਿਲਾਂ ਵਾੰਗ ਜਿਉਣੀ ਸੂਰੁ ਕਰ
ਦਿੱਤੀ "...ਸਿੱਖੀਆ " ਮਾਂ ਭਾਵੇ ਦੁੱਖਾ ਦਰਦਾਂ ਚ
ਹੋਵੇ ਹਮੇਸ਼ਾ ਆਪਣੀ ਔਲ਼ਾਦ ਦੀ ਖੁਸ਼ੀ ਚਾਹੁੰਦੀ ਏ "

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
ਵਿਚਿੱਤਰਵਾਦ ਸਾਹਿਤ
« Reply #110 on: December 26, 2014, 06:27:47 PM »
join me if you like writing punjabi fiction....

ਵਿਚਿੱਤਰਵਾਦ ਸਾਹਿਤ ਇੱਕ ਸੱਜਰਾ ਅੰਦਾਜ਼ ਹੈ ਪੰਜਾਬੀ ਸਾਹਿਤ ਲਈ ਜਿਹੜਾ ਮੈਂ ਹੀ ਬਣਾਇਆ ਇਸ ਨਵੀਂ ਸਦੀ ਦੇ ਪੰਜਾਬੀ ਸਾਹਿਤ ਨੂੰ ਨਵਾਂ ਆਸਾ ਦੇਣ ਦੁਨੀਆਂ ਦੇ ਅੱਜ ਕੱਲ੍ਹ ਦੇ ਅਦਬਾਂ ਨਾਲ਼ ਖੜ੍ਹਣ ਲਈ। ਸਾਡਾ ਸਾਹਿਤ ਨੇ ਸੌਂ ਸਾਲ਼ ਲਈ ਦੁਨੀਆਂ ਨੂੰ ਕੁੱਝ ਨਵਾਂ ਨਹੀਂ ਦਿੱਤਾ ਹੈ ਇਸ ਲਈ ਜੱਗ ਨੇ ਸਾਨੂੰ ਅਡਿੱਠ ਕੀਤਾ ਹੈ। ਪਰਾਣੇ ਸਾਹਿਤਕਾਰ ਤੇ ਬੇਇਲਮ ਪ੍ਰੈਫੇਸਰਾਂ ਨੇ ਸਾਡਾ ਸਾਹਿਤ ਬਿਹਾ ਕੀਤਾ ਹੈ। ਫਿਰ ਵੀ ਪੈਸੇ ਪੱਛਮ ਦੇ ਅਮੀਰ ਲਿਖਾਰੀਆਂ ਤੋਂ ਲੈ ਲੈ ਕਿ ਉਨ੍ਹਾਂ ਦੇ ਕਮਤਰ ਲੇਖਾਂ ਨੂੰ ਵਾਹ ਵਾਹ ਕਰਦੇ ਨੇ ਅਤੇ ਢੂਹੀਆਂ ਤੇ ਥਪੀਆਂ ਮਾਰਦੇ ਨੇ! ਪਰ ਸੱਚ ਹੈ ਕੋਈ ਪੰਜਾਬੀ ਜਵਾਨ ਬਹੁਤਾ ਪੰਜਾਬੀ ਸਾਹਿਤ ਨੂੰ ਪੜ੍ਹ ਨਹੀਂ ਰਿਹਾ। ਕਾਤੋਂ ਪੜ੍ਹੇ ਜਦ ਅੰਗ੍ਰੇਜ਼ੀ ਜਾਂ ਹਿੰਦੀ ਸਾਹਿਤ ਤੋਂ ਹੀਣ ਹੈ?
ਸਾਹਿਤ ਨੂੰ ਅੱਜ ਕੱਲ੍ਹ ਸਿਨੀਮਾ, ਟੀਵੀ ਜਾਂ ਕੰਪਯੂਤਰਾਂ ਨਾਲ਼ ਭਿੜਣਾ ਪੈਂਦਾ ਹੈ। ਇਸ ਲਈ ਨਵੀਂ ਸ਼ੈਲੀ ਜ਼ਰੂਰੀ ਹੈ। ਮੈਂ ਖਾਸ ਇੰਗਲੈਂਡ ਦੇ ਪੰਜਾਬੀ ਬੋਲੀ ਦੇ ਤਲਬੇ ਨਾਲ਼ ਗੱਲ ਬਾਤ ਕਰਕੇ ਪਤਾ ਲਿਆ ਕਿ aੁਨ੍ਹਾਂ ਨੂੰ ਇਹ ਸਾਰੀਆਂ ਕਹਾਣੀਆਂ "ਬੋਰਿੰਗ" ਲੱਗਦੀਆਂ। ਉਨ੍ਹਾਂ ਨੂੰ ਹਿੰਦੀ ਫਿਲਮ ਜਾਂ ਦੁਨੀਆਂ ਦੀਆਂ ਮਹਿਸ਼ੂਰ ਫਿਲਮਾਂ ਵਰਗੀਆਂ ਕਹਾਣੀਆਂ ਚਾਹੀਦੀਆਂ ਨੇ। ਇਹੀ ਗੱਲ ਹੈ ਜਿੰਨ੍ਹਾਂ ਨਾਲ਼ ਮੈਂ ਫੈਸਬੁੱਕ ਤੇ ਗੱਲ ਕੀਤੀ ਹੈ। ਚਾਲ਼ੀਆਂ ਸਾਲਾਂ ਤੋਂ ਹੇਠ ਲੋਕ ਕੁੱਝ ਨਵਾਂ ਹੀ ਭਾਲਦੇ ਨੇ, ਜਿਹੜਾ ਉਨ੍ਹਾਂ ਦੇ ਖਿਆਲਾਂ ਨਾਲ਼ ਮਿਲੇ।
ਸੋ ਅੱਠ ਸਾਲ ਪਹਿਲਾਂ ਮੈਂ "ਨੀਲਾ ਨੂਰ" ਲਿੱਖ ਕੇ ਯੂ ਕੇ'ਚ ਛਾਪਿਆ ਸੀ। ਉਸ ਤੋਂ ਬਾਅਦ ਪੰਜਾਬ ਵਿੱਚ "ਭਰਿੰਡ" ਛਾਪੀ ਗਈ ਲਾਹੋਰ ਬੁੱਕਸ਼ਾਪ ਦੇ ਰਹੀ। ਇਹ ਸੀ ਦੁਨੀਆਂ ਦੀ ਪਹਿਲੀ ਵਿਚਿੱਤਰਵਾਦ ਲਹਿਰ ਦੀ ਕਿਤਾਬ ਅਤੇ ਨਮੂਨਾ। ਇਸ ਤੋਂ ਬਾਅਦ "ਓ" ਛਾਪਿਆ ਗਿਆ, ਇੱਕ ਅਣੋਖੀ ਕਹਾਣੀ ਜਿਸ ਅੰਗ੍ਰੇਜ਼ੀ ਜਾਂ ਫਰਾਂਸੀਸ਼ੀ ਜਾਂ ਐਸਪਾਂਨੀਅਲ ਦੇ ਸਾਹਿਤਾਂ ਵਰਗਿਆਂ ਅਫਸਾਨੇ ਹਨ। ਗੋਰੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ " ਸਾਇੰਸ ਫਿਲਸ਼ਨ, ਜਾਂ ਮੈਜੀਕਲ ਰੀਅਲਇਸਮ ਆਖਦੇ ਨੇ। ਪਰ ਮੈਨੂੰ ਉਨ੍ਹਾਂ ਦੇ ਬੋਲੀਆਂ ਦੇ ਲੇਬਲ ਲਾਉਣ ਚੰਗਾ ਨਹੀਂ ਲੱਗਦਾ। ਤਾਈ ਮੈਂ ਇਸ ਤਰ੍ਹਾਂ ਦੀ ਕਹਾਣੀ ਨੂੰ ਨਾਂਅ ਦਿੱਤਾ ਹੈ ਵਿਚਿੱਤਰਵਾਦ। ਜਿਹੜਿਆਂ ਨੇ ਪੜ੍ਹ ਕੇ ਪਸੰਦ ਕੀਤੀਆਂ ਅਤੇ ਇਸ ਤਰ੍ਹਾਂ ਦੀਆਂ ਟੈਕਨੀਕ ਵਰਤੇ ਚਾਹੁੰਦੇ ਨੇ, ਸਮਝਲੋ ਕਿ ਤੁਸੀਂ ਵੀ ਇਸ ਨਵੀ ਲਹਿਰ ਦੇ ਹੱਕਦਾਰ ਨੇ। ਵੈਸੇ ਇਸ ਦਾ ਜਨਮ ਬਰਤਾਨੀਆ'ਚ ਹੀ ਹੋਇਆ, ਅਤੇ ਖਾਸ ਮੈਂਬਰ ਵਾਇਲਤੀਏ ਨੇ, ਬਾਗ਼ੀ ਬੱਤੀ ਦੇ ਸਦੱਸ। ਪਰ ਕੱਲੇ ਵਾਇਲੈਤ ਵਾਲ਼ਿਆਂ ਹੋਣ ਦੀ ਲੋੜ ਨਹੀਂ। ਇੱਦਾਂ ਲਿਖੋਂ ਤਾਂ ਤੁਸੀਂ ਆਪਣੇ ਆਪ ਨੂੰ ਵਿਚਿੱਤਰਵਾਦ ਲਿਖਾਰੀ ਆਖ ਸਕਦੇ ਨੇ।
ਵਿਚਿੱਤਰਵਾਦ ਦੇ ਵੀ ਤਿੰਨ ਕਿਸਮ ਦੀਆਂ ਕਹਾਣੀਆਂ ਨੇ। ਗੋਥਿਕਾ ( ਓ ਇਸ ਦੀ ਮਿਸਾਲ ਹੈ), ਪਰਾਕਰਮੀ ( ਸਮੁਰਾਈ ਅਤੇ ਗੁੰਡਾ) ਜਾਂ ਵਿਗਿਆਨਕ (ਸਮੁਰਾਈ ਅਤੇ ਭਰਿੰਡ)। ਇਹ ਹੈ ਪਹਿਲੀ ਨਿਸ਼ਾਨੀ। ਦੂਜੀ ਪੈਦਾ ਹੋਈ ਕਿਉਂਕਿ ਮੇਰੇ ਵਰਗੇ ਪੱਛਮੀ ਜੰਮਪਲ ਪੰਜਾਬੀ ਨੂੰ ਘੁੰਮ ਘਮਾਕੇ ਅੰਗ੍ਰੇਜ਼ੀ ਵਾਂਗਰ ਵਰਤਦੇ ਨੇ ਸੋ ਆਮ ਪੰਜਾਬੀ ਲਈ ਗਲਤ ਜਾਂ ਅਣੋਖੀ ਪੰਜਾਬੀ ਗੈਰਮਾ ਜਾਪਦੀ ਹੈ। ਪਰ ਇਸ ਹੀ ਕਰਕੇ ਵਿਚਿੱਤਰਵਾਦ ਦੇ ਸਿਰਜਣ ਨੇ ਜਾਣ ਬੁੱਝਕੇ ਵਾਕ ਬਦਲ ਕੇ, ਅਨਿਯਮਿਤ ਗੈਰਮਰ ਨੂੰ ਕਰ ਕੇ ਨਵੀਂ ਬਣਾ ਦਿੱਤੀ ਹੈ। ਹਰ ਦੇ ਪੱਲੇ ਨਹੀਂ ਪੈਂਣੀ, ਪਰ ਸੱਚ ਹੈ ਦੁਨੀਆ ਦੇ ਟੋਪ ਲਿਖਾਰੀਆਂ ਦੇ ਵਾਕ ਵੀ ਆਮ ਬੰਦੇ ਦੇ ਪੱਲੇ ਨਹੀਂ ਪੈਂਦੇ! ਗੱਲ ਹੈ ਪਾਠਕ ਨੂੰ ਨਵਾਂ ਅਨੁਭਵ ਦਿਓ!
ਸ਼ੋ ਜੇ ਤੁਸੀਂ ਇਸ ਬਾਰੇ ਗੱਲ ਬਾਤ ਕਰਨੇ ਚਾਹੁੰਦੇ ਨੇ ਜਾਂ ਆਪਣੇ ਲੇਖ ਇੱਥੇਂ ਜਾਂ ਬਾਗ਼ੀ ਬੱਤੀ ਵਾਲੇ ਪੈਜ ਤੇ ਸ਼ੋਕੇਸ ਕਰਨਾ ਚਾਹੁੰਦੇ ਨੇਮ ਜ਼ਰੂਰ ਕਰੋਂ!
ਯਾਦ ਰੱਖੋਂ ਦੁਨੀਆਂ ਦੇ ਸਭ ਤੋਂ ਮਹਿਸ਼ਹੂਰ ਲੇਖਕਾਂ ਨੇ ਹਰ ਅਸੂਲ ਭਾਸ਼ਾਂ ਦਾ ਤੋੜਿਆ ਹੈ!

.ਵਿੱਚਤਰਵਾਦ ਸਾਹਿਤ, ਇੱਕ ਨਵਾਂ ਅੰਦਾਜ਼
ਕੁੱਝ ਨਵਾਂ ਲਿੱਖੋਂ।ਵਿੱਚਤਰਵਾਦ ਦਾ ਇਸ ਤੋਂ ਜ਼ਿਆਦਾ ਵੱਡਾ ਮੁੱਦਾ ਨਹੀਂ ਹੈ। ਕੁੱਝ ਨਵਾਂ ਲਿੱਖੋਂ, ਕੁੱਝ ਨਵਾਂ ਜਾਰੀ ਕਰਨ ਲਈ ਮੈਂ ਅੰਗ੍ਰੇਜ਼ੀ, ਰੂਸ, ਫਰਾਂਸੀਸੀ, ਜਪਾਨੀ, ਐਸਪੀਓਲ ਸਾਹਿਤਾਂ ਨੂੰ ਹੁਣ ਵੀਹ ਵਰ੍ਹੀਆਂ ਲਈ ਨਿਰਖ ਕਰ ਰਿਹਾ ਹਾਂ। ਮੈਂ ਵੇਖਿਆ ਕਿ ਹਾਲੇ ਵੀ ਪੰਜਾਬੀ ਲਿਖਾਰੀਆਂ ਦੇ ਲਿਖਣ ਵਾਲੇ ਤਰੀਕੇ, ( ਹਰ ਦਾ ਨਹੀਂ, ਪਰ ਜ਼ਿਆਦਿਆਂ ਦਾ ਜ਼ਰੂਰ) ਉਸ ਹੀ ਥਾਂ ਹੀ ਖੜ੍ਹਾਂ ਹੈ, ਜਦ ਗੋਰਿਆਂ ਦੀ ਰੀਸ'ਚ ਰੋਮਨ, ਜਿਸ ਨੂੰ ਕੱਲੇ ਅੰਗ੍ਰੇਜ਼ੀ ਵਿੱਚ ਨਾਵਲ ਕਿਹਾ ਜਾਂਦਾ, ਯਥਾਰਥਵਾਦ ਪੇਸ਼ ਕੀਤਾ ਸੀ। ਦੁਨੀਆ ਤਾਂ ਗਾਹਾਂ ਤੁਰ ਪਈ ਅਦਬ ਦੇ ਹੁਨਰ ਵਿੱਚ, ਪਰ ਪੰਜਾਬੀ ਹਾਲੇ ਅੰਗ੍ਰੇਜ਼ੀ ਵੀ ਉਸ ਹੀ ਤਰ੍ਹਾਂ ਸਕੂਲਾਂ'ਚ ਸਿੱਖਾ ਰਹੇ ਨੇ ਅਤੇ ਖ਼ੁਦ ਉਸ ਬਿਹੇ ਟੈਕਨੀਕ ਵਰਤ ਰਹੇ ਨੇ। ਮੈਂ ਕਿਸੇ ਦੇ ਸਿਆਸੀ ਖਿਆਲਾਂ ਜਾਂ ਅਸੂਲਾਂ ਵਾਰੇ ਦੀ ਗੱਲ ਨਹੀਂ ਕਰ ਰਿਹਾ। ਓਹ ਤਾਂ ਹਰ ਲਿਖਾਰੀ ਆਵਾਦੇ ਦਿਲ ਦੇ ਹਿਸਾਬ ਨਾਲ਼ ਲਿਖੇਗਾ ਅਤੇ ਉਸਦਾ ਹੱਕ ਬਣਦਾ ਇੰਝ ਕਰਨਾ। ਪਰ ਵਾਕ ਬਣਤਰ ਤਾਂ ਉਸ ਹੀ ਥਾਈ ਟਿਕਇਆ ਹੈ। ਹਰ ਕੌਮ ਜਿਸਦੇ ਸਾਹਿਤ ਦਾ ਇੰਨ੍ਹਾਂ ਮੁੱਲ ਹੈ ਕਿ ਉਨ੍ਹਾਂ ਦੇ ਮਹਾਨ ਲਿਖਾਰੀਆਂ ਨੇ ਨੋਬਲ ਪਰਾਈਜ਼ ਜਿੱਤ ਲਈ ਹੈ, ਨੇ ਜਾਨ ਬੁੱਝ ਕੇ ਆਵਦੀ ਬੋਲੀ ਤੋਂ ਅਨਿਯਮਿਤ ਰਾਹ ਤੁਰ ਕੇ ਕੀਤਾ ਹੈ। ਕਈ "ਵਾਦ" ਆਏ ਗਏ ਨੇ ਹਰ ਬੋਲੀ ਵਿੱਚ ਜਿਹੜੇ ਕਹਿ ਸਕਦੇ ਨੇ ਅਜ਼ਮਾਇਸ਼ ਸਨ, ਜਿਹੜੇ ਆਮ ਬੰਦੇ ਦੇ ਪਲੇ ਨਹੀਂ ਪੈ ਸਕੇ, ਪਰ ਸਾਹਿਤ ਨੂੰ ਅਮੀਰ ਕਰ ਗਏ। ਆਮ ਚੀਜ਼ ਕਦੀ ਨਹੀਂ ਅਮੀਰ ਕਰਦੀ ਹੈ। ਜਿਸ ਪਹਿਲੀ ਵਾਰ ਵਾਕ ਪਲੇ ਪੈਂਦਾ, ਫਿਰ ਕਲਾ ਕਾਰ ਨਹੀਂ ਹੈ, ਸਿਰਫ ਆਮ ਜਨਤਾ ਨੂੰ ਖ਼ੁਸ਼ ਕਰਨ ਵਾਲ਼ੀ ਗੱਲ ਹੈ।
ਅੱਜ ਕੱਲ੍ਹ ਤਾਂ ਟੀਵੀ , ਸਿਨੀਮਾ, ਇੰਟਰਨੈਟ ਕਰਕੇ ਕਿੰਨ੍ਹੇ ਪੜ੍ਹਨਾ? ਕਿਸ ਦੇ ਲੇਖ ਇੰਨ੍ਹਾਂ ਚੀਜ਼ਾਂ ਦਾ ਮੁਕਾਬਲਾ ਕਰ ਸਕਦੀ ਅੱਜ ਕੱਲ੍ਹ? ਤਾਜ਼ੀ ਚੀਜ਼ ਜ਼ਰੂਰ ਕਰ ਸਕਦੀ, ਪਰ ਰੀਤਾਂ ਰਿਵਾਜ਼ਾਂ ਦੇ ਹਿਸਾਬ ਨਾਲ਼ ਲਿਖੀਆਂ ਚੀਜ਼ਾਂ ਕਦੇ ਨਹੀਂ ਕੋਈ ਨੌਜਵਾਨ ਨੂੰ ਫਿਲਮ ਤੋਂ ਖਿੱਚ ਸਕਦੀ ਕਿਉਂਕਿ ਜਿਹੜਾ ਜਾਦੂ ਉਸ ਚਿਲਮਨ ਤੇ ਹੈ ਸਫਿਆਂ ਤੇ ਨਹੀਂ ਹੈ। ਇਸ ਲਈ ਕੱਲੀ ਕਹਾਣੀ ਨਹੀਂ ਨਵੀਂ ਹੋਣੀ ਚਾਹੀਦੀ, ਮਤਲਬ ਉਹ ਫਿਲਮਾਂ ਵਰਗੀ; ਪਰ ਵਾਕ ਦੀ ਆਵਾਜ਼ ਵੀ ਉਨ੍ਹਾਂ ਵਾਂਗ ਹੋਣੀ ਚਾਹੀਦੀ ਏ। ਅਸੀਂ ਹੁਣ ੨੦੧੫'ਚ ਖੜ੍ਹੇ ਹਾਂ, ਪਰ ਜੋ ਪੱਛਮ'ਚ ੧੯੧੫'ਚ ਜੇਮਜ਼ ਜੋਇਸ ਨੇ ਕੀਤਾ ਹਾਲੇ ਤੀਕਰ ਕੋਈ ਕਰਦਾ ਨਹੀਂ ਪੰਜਾਬੀ ਵਿੱਚ। ਜੇ ਕੋਈ ਪੰਜਾਬ ਦੇ ਇੰਗਲਿਸ਼ ਟੀਚਰ ਦੇ ਹੱਥ ਉਸ ਜੋਇਸ ਦੇ ਪਰਚੇ ਹੱਥ ਆ ਜਾਵਨ ਤਾਂ ਉਸ ਨੂੰ ਫੈਲ ਕਰ ਦੇਣਾ ਕਿਉਂਕਿ ਹਰ ਸੰਗਿਆ, ਹਰ ਸਹਾਇਕ ਕਿਰਿਆ ਗਲਤ ਥਾਂ ਤੇ ਹੈ। ਪਰ ਉਸਦੇ ਵਾਕ ਲੰਬੇ ਚੜ੍ਹੇ ਅਤੇ ਸੁੰਦਰ ਨੇ। ਘਤ ਤੋਂ ਘਤ ਆਮ ਅੰਗ੍ਰੇਜ਼ੀ ਪੜ੍ਹਨ ਵਾਲੇ ਨੂੰ ਪੰਜ ਵਾਰੀ ਪੜ੍ਹਨੇ ਪੈਂਦੇ ਨੇ। ਆਮ ਅਣਪੜ੍ਹੇ ਨੂੰ ਤਾਂ ਸ਼ਬਦੀ ਪਛਾਣ ਵੀ ਨਹੀਂ ਆਉਣੀ। ਪਰ ਜੋਇਸ ਕਰਕੇ ਉਸ ਤੋਂ ਬਾਅਦ ਅੰਗ੍ਰੇਜ਼ੀ ਨੇ ਨਵੇਂ ਰਾਹ ਫੜ੍ਹ ਲੈ। ਅੱਜ ਕੱਲ੍ਹ ਜੋਨ ਬੈਂਵਲ ਵੀ ਇਸ ਤਰਾਂ ਲਿੱਖਦਾ ਹੈ। ਉਸਨੂੰ ਇਸ ਵੇਲੇ ਅੰਗ੍ਰੇਜ਼ੀ ਦਾ ਮਹਾਨ ਲਿਖਾਰੀਆਂ ਦਾ ਬਾਪ ਸਮਝਿਆ ਗਿਆ ਹੈ।
ਇੱਕ ਮਿਸਾਲ: Venice. Forty years ago, more. It is wintertime and La Serenissima’s vaunted charms are all crazed over by the cold. ਹੁਣ ਜੇ ਇਹੀ ਵਾਕ ਆਮ ਅੰਗ੍ਰੇਜ਼ੀ'ਚ ਲਿਖਣਾ ਸੀ ਤਾਂ ਹੋ ਸਕਦਾ ਇੰਝ ਜਾਵੇਗਾ… It was wintertime, about forty years ago or perhaps much longer than that when I was in Venice, La Serenissima’s vaunted charms were all crazed over by the cold. ਪਰ ਮੇਰੇ ਹਿਸਾਬ ਨਾਲ਼ ਜਿੰਨ੍ਹਾ ਜ਼ਬਰਦਸਤ ਹੈ ਕੇਵਲ ਵੈਂਇਸ ਕਹਿ ਕੇ ਫਿਰ ਚਾਰੀ ਸਾਲਾਂ ਬਾਰੇ ਚਾਰ ਸ਼ਬਦ ਲਿਖਣ ਬਹੁਤ ਸੁੰਦਰ ਅਨੁਭਾਵ ਕਰਦਾ ਪਾਠਕ ਲਈ। ਇੰਝ ਫਰਾਂਸੀਸੀ ਲਿਖਾਰੀਆਂ ਨੇ ਵਾਕ ਪਰਯਥਾਰਥਵਾਦ ਬਣਾਏ ਸਨ। ਦੁਨੀਆ ਦੇ ਸਾਹਿਤ ਤੇ ਅਸਰ ਪਿਆ ਉਨ੍ਹਾਂ ਦਾ ਅਤੇ ਬਨਗਾਲੀ ਸਾਹਿਤ ਤੱਕ ਵੀ। ਅੱਜ ਕੱਲ੍ਹ ਹਿੰਦੀ ਵੀ ਨਵੇਂ ਰੂਪ ਦਿੰਦੀ ਹੈ ਉਸਦੀ ਭਾਸ਼ਾ ਨੂੰ। ਪਰ ਪੰਜਾਬੀ ਹਾਲੇ ਉੱਥੇਂ ਹੀ ਟਿਕੀ ਹੈ। ਲਿਖੀਰ ਦੇ ਫਕੀਰਾਂ ਨੇ ਤਾਂ ਟੀਵੀ, ਕੰਪਯੁਟਰ ਆਦਿ ਦੀ ਮਦਦ ਕਰਨੀ ਹੈ ਪੰਜਾਬੀ ਸਾਹਿਤ ਦਾ ਕਤਲ ਕਰਨ ਜੇ ਕੁੱਝ ਬਦਲਦਾ ਨਹੀਂ। ਇਸ ਲਈ ਮੈਂ ਤਾਂ ਸਿੱਧਾ ਪੰਜਾਬੀ ਨੌਜਵਾਨਾਂ ਨੂੰ ਪੁੱਛਾਂ ਸੀ ਕਿ ਤੁਸੀਂ ਕੀ ਪੜ੍ਹਨੇ ਚਾਹੁਂਦੇ ਨੇ? ਮੇਰੇ ਲਿਖਣ ਦੇ ਤਰੀਕੇ ਇਸ ਤੋਂ ਸ਼ੁਰੂ ਹੋe ਸੀ ਨੀਲਾ ਨੂਰ ਨਾਲ਼, ਫਿਰ ਭਰਿੰਡ ਨਾਲ਼। ਇਸ ਲਈ ਬਾਗ਼ੀ ਬੱਤੀ ਸ਼ੁਰੂ ਕੀਤੀ ਹੈ ਅਤੇ ਵਿੱਚਤਰਵਾਦ ਸ਼ੈਲੀ ਸ਼ੁਰੂ ਕੀਤੀ ਹੈ, ਜਿਸ ਦਾ ਰੂਪ ਮੇਰੇ ਹਰ ਲੇਖ'ਚ ਦਿੱਸਦਾ ਹੈ, ਜਿੱਥੇਂ ਮੈਂ ਬੈਂਵਲ ਵਾਂਗ ਵਾਕ ਮਰੋੜਦਾ, ਫਾਂਸੀਸੀ ਲਿਖਾਰੀਆਂ ਵਾਂਗ ਬੋਲੀ ਬਦਲਦਾ। ਗੱਲ ਹੈ ਆਦਮੀ ਤਾਂ ਨਾਵਲ ਤਾਈਂ ਚੱਕਦਾ, ਆਮੋਦ ਲੈਂਣ ਲਈ ਜਾਂ ਆਵਦੀ ਬੋਲੀ'ਚ ਕੁੱਝ ਸੁੰਦਰ ਭਾਲਣ ਲਈ। ਨਹੀਂ ਤਾਂ ਕੋਈ ਲੋੜ ਕਿਸੇ ਨੂੰ ਹੈ ਨਹੀਂ ਕਿਤਾਬ ਪੜ੍ਹਣ ਜਿਸ ਵਿੱਚ ਕਹਾਣੀਆਂ ਨੇ।
ਪੰਜਾਬੀਆਂ ਦੀ ਤਾਂ ਪਹਿਲਾਂ ਹੀ ਗਲਪ ਸਾਹਿਤ ਦੀ ਪੜ੍ਹਣ ਦੀ ਆਦਤ ਨਹੀਂ ਹੈ। ਜੇ ਉਨ੍ਹਾਂ ਨੂੰ ਕੁੱਝ ਸੱਜਰਾ ਨਹੀਂ ਦਿੱਤਾ ਗਿਆ ਤਾਂ ਸਮਝੋਂ ਨਾਵਲ ਦਾ ਕੋਈ ਫਾਇਦਾ ਨਹੀਂ ਹੈ। ਨਾਵਲ ਇੱਕ ਲੈਟਨ ਲਫ਼ਜ਼ ਹੈ ਜਿਸਦਾ ਮਤਲਬ ਹੈ "ਨਵਾਂ", ਤੇ ਜਿਸ ਵੇਲੇ ਇੰਗਲੈਂਡ'ਚ ਪਹਿਲੀ ਵਾਰੀ ਕਿਤਾਬਾਂ ਛਾਪੀਆਂ ਸਨ, ਨਵੀਂ ਚੀਜ਼ ਸੀ। ਰੋਮਨ ਨਾਂਅ ਇਸ ਤਰ੍ਹਾਂ ਦੀ ਕਿਤਾਬ ਨੂੰ ਹਰ ਹੋਰ ਦੇਸ਼ ਨੇ ਦਿੱਤਾ ਹੈ। ਉਸ ਵਕਤ ਤੋਂ ਇਸ ਦੇ ਰੂਪ ਨੇ ਕਹੀ ਵਾਰੀ ਬਦਲਿਆ ਹੈ। ਉਸ ਹੀ ਵਕਤ ਵਿੱਚ ਅੰਗ੍ਰੇਜ਼ੀ ਏਨੀ ਬਦਲ ਗਈ ਕਿ ਅੱਜ ਦੇ ਪਾਠਕ ਨੂੰ ਤਾਂ ਪੁਰਾਣੀ ਇੰਗਲਿਸ਼ ਗੈਰ ਜ਼ੁਬਾਨ ਲੱਗਦੀ ਹੈ। ਇੰਝ ਹੀ ਪੰਜਾਬੀ ਦੇ ਸ਼ਬਦ ਵੀ ਬਦਲਦੇ ਨੇ ਅਤੇ ਬਦਲੂਗੇ। ਇਸ ਤਰ੍ਹਾਂ ਹੀ ਪਾਠਕ ਦੇ ਸੁਆਦ ਵੀ ਬਦਲਦੇ ਨੇ। ਪੀੜ੍ਹੀ ਤੋਂ ਪੀੜ੍ਹੀ ਖਿਆਲ, ਪਸੰਦ ਅਤੇ ਹੋਰ ਬਹੁਤ ਕੁੱਝ ਬਦਸ ਜਾਂਦਾ ਹੈ। ਸੋ ਜੋ ਲਿਖਾਰੀ ਹੁਣ ਤੱਕ ਤਾਜ਼ਾ ਵੀ ਸਮਝਦੇ ਸੀ ਅਸਲੀਅਤ'ਚ ਨਹੀਂ ਹੈ ਸੋ ਇਸ ਲਈ ਅੱਜ ਦੇ ਵਿਹਾਜੂ ਪਾਠਕਾਂ ਦੇ ਸੋਚ ਅਤੇ ਅਕਾਂਖਾ ਸਮਝਣੇ ਚਾਹੀਦੇ ਨੇ। ਅਤੇ ਅੱਜ ਦੇ ਨੌਜਵਾਨ ਤਾਂ ਸੱਚ ਮੁੱਚ ਪੁਰਾਣੇ ਰੂੜ੍ਹਾਂ ਨੂੰ ਛੱਡਣੇ ਚਾਹੁੰਦੇ ਨੇ। ਪਹਿਲੇ ਲੋਕਾਂ ਤੋਂ ਜ਼ਿਆਦਾ ਪੜ੍ਹੇ ਲਿੱਖੇ ਨੇ ਅਤੇ ਉਨ੍ਹਾਂ ਨੂੰ ਸਾਫ਼ ਪੱਤਾ ਕਿ ਜਿਹੜੇ ਸੋਚ ਵਿਚਾਰ ਅਤੇ ਰਹਿਣ ਦੇ ਤਰੀਕੇ ਭਾਰਤ ਤੋਂ ਬਾਹਰ ਹੈ ਬਿਹਤਰ ਨੇ। ਸਾਹਿਤ ਵੀ। ਇਸ ਲਈ ਸਾਰੇ ਹਿੰਦੀ ਜਾਂ ਅੰਗ੍ਰੇਜ਼ੀ ਪੜ੍ਹਦੇ ਨੇ। ਕਿਉਂਕਿ ਗਰਾਂ ਦੀਆਂ ਕਹਾਣੀਆਂ'ਚ ਸ਼ਾਹਿਰ ਰਹਿਣ ਵਾਲ਼ੀਆਂ ਨੂੰ ਦਿਲਚਸਪੀ ਨਹੀਂ ਹੈ। ਹਜ਼ਾਰ ਹਜ਼ਾਰ ਲਵ ਸਟੋਰੀ, ਜਾਂ ਰਿਸ਼ਤੇ ਜਾਂ ਇਬਰਤ ਵਾਲੀਆਂ ਕਹਾਣੀਆਂ ਨੇ। ਪਰਵਾਸੀ ਸਾਹਿਤ ਵੀ ਬਿਹੀ ਹੋ ਗਈ। ਕਿੰਨ੍ਹੀ ਵਾਰ ਤੁਸੀਂ ਰੋਈ ਜਾਣਾ ਕਿ ਤੁਸੀਂ ਪੰਜਾਬ ਛੱਡਿਆ ਅਤੇ ਇੱਥੇ ਆਏ? ਮੈਂ ਤਾਂ ਇੱਥੇਂ ਦਾ ਜਮਪਲ਼ ਹਾਂ ਅਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਦਾ। ਮੈਂ ਤਾਂ ਜਿਸ ਤਰ੍ਹਾਂ ਦੀ ਕਹਾਣੀਆਂ ਰੂਸੀ'ਚ, ਫਰਾਂਸੀਸੀ'ਚ ਜਾਂ ਅੰਗ੍ਰੇਜ਼ੀ'ਚ ਪੜ੍ਹ ਸਕਦਾ, ਪੰਜਾਬੀ ਵਿੱਚ ਪੜ੍ਹਨਾ ਚਾਹੁੰਦਾ। ਨਹੀਂ ਤਾਂ ਪੰਜਾਬੀ'ਚ ਕੀ ਰਖਿਆ ਹੈ?
ਸੋ ਕਿਸ ਤਰ੍ਹਾਂ ਦੀਆਂ ਕਹਾਣੀਆਂ ਅੱਜ ਕੱਲ੍ਹ ਦੇ ਪਾਠਕ ਚਾਹੁੰਦੇ ਨੇ?
ਕੁੱਝ ਹਾਲੇ ਵੀ ਸੱਦ ਪੁੱਛ ਪੜ੍ਹਨੇ ਚਾਹੁੰਦੇ ਪਰ ਉਸ ਯਥਾਰਥਵਾਦ ਨੂੰ ਜਿਸ ਵਿੱਚ ਜੁੱਰਤ ਮਜ਼ਮੂਨ ਨੇ। ਇੱਕ ਮਿਸਾਲ ਇਸਦਾ ਹੈ ਕਿ ਜ਼ਨਾਨੀ ਪਾਠਕ ਮੈਨੂੰ ਕਹਿੰਦੀਆਂ ਸਨ ਕਿ ਸੱਚ ਹੈ ਆਦਮੂ ਸਾਡੇ ਸਮਾਜ ਵਿੱਚ ਗੁਰਦਆਰੇ, ਜਾਂ ਮਸਜਿਦ ਵਿੱਚ ਇੱਜ਼ਤ, ਖਾਸ ਗ੍ਰਾਂਥੀ ਲੁਟਦਾ, ਪਰ ਲਿਖਾਰੀ ਤਾਂ ਸਿਰ ਮਾਰਦੇ ਨੇ ਜਾਂ ਸੱਚ ਹੈ ਕਿ ਸਮਾਜ ਵਿੱਚ ਵਿਭਚਾਰ ਹੁੰਦਾ, ਬੰਦਾ ਖ਼ੁਧ ਧੀ ਨਾਲ਼ ਕਰਦਾ, ਪਰ ਸਾਡੇ ਲਿਖਾਰੀ ਸੱਚ ਦੱਸਣਾ ਡਰਦੇ ਨੇ ਜਾਂ ਇਨਕਾਰ ਕਰਦੇ। ਸੋ ਜੇ ਸੱਚ ਮੰਤੋ ਵਾਂਗਰ ਨਹੀਂ ਲਿੱਖ ਸਕਦੇ, ਆਪਨੂੰ ਯਥਾਰਥਵਾਦ ਨਾ ਸਮਝੋਂ! ਮੈਂ ਇਸ ਦੇ ਜਵਾਬ ਵਿੱਚ ਲਾਲ ਲਹਿਰ ਲਿਖਿਆ ਸੀ। ਹੋਰਾਂ ਦਾ ਤਾਂ ਨਹੀਂ ਪਤਾ। ਹੋਰ ਕੀ? ਕੁੱਝ ਪਾਠਕ ਸਾਇੰਸ ਫਿਕਸ਼ਨ ਭਾਲਦੇ ਨੇ, ਕੋਈ ਭੂਤ ਦੀਆਂ ਕਹਾਣੀਆਂ, ਕੋਈ ਦਹਿਸ਼ਤ ਕਥੇ ਭਾਲਦੇ ਨੇ। ਸੋ ਸਭ ਲਈ ਮੈਂ ਕੁੱਝ ਨਾ ਕੁੱਝ ਲਿਖਿਆ, ਅਤੇ ਅੱਜ ਤੱਕ ਮੇਰੇ ਪਾਠਕਾਂ ਨੇ ਤਾਂ ਮੈਨੂੰ ਬਹੁਤ ਖ਼ੂਬ ਸਨਦੇਸ਼ ਦਿੱਤੇ ਨੇ ਕਹਾਣੀਆਂ ਬਾਰੇ।
ਮੈਂ ਪਰਵਾਸੀ ਨਹੀਂ ਹਾਂ। ਮੈਂ ਇੰਡੀਆ ਤੋਂ ਨਹੀਂ ਹਾਂ, ਪਰ ਪੂਰੀ ਅੰਗ੍ਰੇਜ਼ੀ ਵੀ ਹਾਂ, ਪਰ ਪੰਜਾਬੀ ਵੀ ਆ। ਮੇਰੀ ਪੀੜ੍ਹੀ ਤੇ ਇਸ ਦੇ ਕਹੀ ਅਸਰ ਹੋ ਹਟੇ ਨੇ। ਉਪਬੋਲੀ ਤੇ ਖਾਸ ਫਰਕ। ਅਸੀਂ ਸੋਚਦੇ, ਬੋਲਦੇ, ਅੰਗ੍ਰੇਜ਼ੀ ਦੇ ਸ਼ਬਦ ਸ਼ਾਸਤਰ ਨਾਲ਼। ਇਸ ਤਰ੍ਹਾਂ ਹੀ ਐ ਪਰਚਾ ਲਿਖਿਆ ਹੈ ਮੈਂ ਨੇ। ਜਿੱਦਾਂ ਫਰਾਂਸੀਸੀ ਕਨੈਡਾ ਜਾਂ ਕਿ ਬਦਲਗੀ, ਐਸਪੀਓਲ ਅਤੇ ਪੋਰਟੁਗੀਜ਼ ਲੈਟਨ ਅਮੀਰਕਾ ਜਾਂ ਕਿ, ਉਸ ਤਰ੍ਹਾਂ ਹੀ ਪੰਜਾਬੀ ਬਾਹਰ ਆ ਕੇ ਬਦਲ ਗਈ। ਹੋਰ ਜ਼ੁਬਾਨਾਂ ਦਾ ਅਸਰ ਤਾਂ ਹੋਣਾ ਹੀ ਸੀ। ਇੰਨ੍ਹਾਂ ਹੀ ਫਰਕ ਹੈ ਕਿ ਪੰਜਾਬੀ ਜ਼ਿਆਦਾ ਅਣਪੜ੍ਹ ਨੇ ਇਸ ਦੇਸ਼ ਵਿੱਚ ਤੇ aਨ੍ਹਾਂ ਨੂੰ ਤਾਂ ਪੜ੍ਹਨੀ ਨਹੀਂ ਆਉਂਦੀ ਹੈ, ਲਿਖਣ ਦੀ ਤਾਂ ਹੋਰ ਗੱਲ ਹੈ। ਉਸ ਦੇਸ਼ਾਂ ਵਿੱਚ ਤਾਂ ਲਿੱਖ ਰਹੇ ਹੈ, ਪਰ ਅਪਣੇ ਉਪਬੋਲੀ'ਚ ਆਵਦੀ ਫਿਕਰਾ ਬੰਦੀ ਨਾਲ਼। ਸੋ ਇਸ ਹਿਸਾਬ ਨਾਲ਼ ਮੇਰੀ ਪੰਜਾਬੀ'ਚ ਨੋਕਸ ਨਹੀਂ ਹੈ। ਮੈਂ ਇਸ ਦੇਸ਼ ਦੀ ਪੰਜਾਬੀ ਲਿਖਦਾ ਜਿਹੜੀ ਖਿਚਰੀ ਤੁਹਾਡੇ ਇਸ ਦੇਸ਼ ਦੇ ਜਮਪਲ਼ ਬੱਣੇ ਰੋਜ਼ ਤੁਹਾਡੇ ਨਾਲ਼ ਬੋਲਦੇ ਨੇ ਤੇ ਤੁਸੀਂ ਜਰਦੇ ਨੇ। ਸਮਝਲੋਂ ਕਿ ਇਹ ਸਾਡਾ ਆਪਣਾ ਅਪਭਰੰਸ਼ ਹੈ। ਇਸ ਦਾ ਰੂਪ ਵੀ ਮੇਰੀ ਵਿੱਚਤਰਵਾਦ ਤੇ ਅਸਰ ਰੱਖਦਾ ਹੈ।
ਸੋ ਵਿੱਚਤਰਵਾਦ ਕੀ ਹੈ? ਇਹ ਸਹੀ ਸਵਾਲ ਨਹੀਂ। ਸਹੀ ਸਵਾਲ ਹੈ ਕਿ ਵਿੱਚਤਰਵਾਦ ਕੀ ਹੋ ਸਕਦਾ। ਇਹ ਤਾਂ ਮੇਰੇ ਤੇ ਨਹੀਂ ਹੈ ਪਰ ਹਰ ਪੰਜਾਬੀ ਲੇਖਕ ਜਿਹੜਾ ਪੰਜਾਬੀ ਦਾ ਅੱਗਾ ਕਰਨਾ ਚਾਹੁੰਦਾ ਤੇ ਹੈ।
ਵਿੱਚਤਰਵਾਦ ਉਸ ਨੂੰ ਹੀ ਸਦ ਸਕਦੇ ( ਉਸਦਾ ਸਿਆਸੀ ਪੱਖ ਜੋ ਮਰਜ਼ੀ ਹੋ ਸਕਦਾ), ਜਿਸ ਵਿੱਚ ਕੁੱਝ ਤੱਤ ਨੇ। ਉਹ ਹੈ ( ਮੇਰੇ ਹਿਸਾਬ ਨਾਲ਼):-
੧) ਵਾਕ ਬਣਤਰ ਦਾ ਜੋੜ ਤੋੜ
੨) ਸਮਾਜ ਤੇ ਮਸ਼ੀਨਾ ਦਾ ਅਸਰ, ਮਤਲਬ ਕਲਦਾਰ ਜਾਂ ਤਕਨਾਲੋਜੀ ਦਾ ਅਸਰ, ਉਸ ਦੇ ਕੰਮ ਤੇ, ਰਹਿਣ ਦੇ ਤਰੀਕੇ ਤੇ ਜਾਂ ਸੋਚਾਂ ਤੇ।
੩) ਦੂਜੇ ਸੰਸਾਰ ਦਾ ਸਾਡੀ ਦੁਨੀਆਂ ਤੇ ਅਸਰ
੪) ਬੇਰਾਮ ਰਾਜ ਦਾ ਅਸਰ, ਕਿਸੇ ਦੀ ਜਾਤ ਤੇ, ਕੌਮ ਤੇ ਜਾਂ ਇਸਤਰੀ ਦੇ ਹੱਕਾਂ ਤੇ।
੫) ਇਕੋਂ ਹੀ ਨਾਵਲ ਜਾਂ ਕਹਾਣੀ ਵਿੱਚ ਪਾਤਰ ਦੀ ਆਵਾਜ਼ ਜਾਂ ਸੋਚਾਂ ਦੀ ਲਹਿਰ ਮੱਧਮ ਪੁਰਖ ਜਾਂ ਉੱਤਮ ਪੁਰਖ ਜਾਂ ਕਥਾਕਰ'ਚ ਹੋ ਸਕਦੀ ਹੈ। ਤੇਂਸ ਵੀ ਬਦਲ ਸਕਦੀ ਹੈ, ਵਕਤ ਵੀ ਅਤੇ ਕਾਂਡਾਂ ਦਾ ਕਰਮ ਵੀ।
੬) ਭਾਂਸ਼ਾ ਦੇ ਅਸੂਲਾਂ ਨਾਲ਼ ਲਿਖਾਰੀ ਖੇਲ ਸਕਦਾ ਬੋਲੀ ਨਵੀਂ ਕਰਨ
੭) ਫਿਲਮੀ ਟੈਕਨੀਕ ਨੂੰ ਵਰਤਨਾ ਦ੍ਰਿਸ਼ ਵ੍ਹਾਉਣ।
ਮੈਂ ਆਵਦੀ ਕੋਸ਼ਿਸ਼ ਕੀਤੀ ਹੈ ਨੀਲਾ ਨੂਰ, ਭਰਿੰਡ, ਘਰ ਵਾਪਸੀ, ਓ ਅਤੇ ਸਮੁਰਾਈ ਵਿੱਚ ਕੁੱਝ ਨਵਾਂ ਕਰਨ। ਨੀਲਾ ਨੂਰ ਉਤੇਜਕ ਕਹਾਣੀ ਸੀ; ਭੋਰਿੰਡ ਵਿੱਚਤਰਵਾਦ ਕਹਾਣੀਆਂ ਸਨ, ਘਰ ਵਾਪਸੀ ਇੱਕ ਤਜਰਬਾ, ਓ ਇਕ ਗੋਥਿਕਾ ਸਾਹਿਤ ਅਤੇ ਹੁਣ ਸਮੁਰਾਈ ਵਿੱਚਤਰਵਾਦ ਵੀ ਅਤੇ ਦੂਜੇ ਮੁਲਕ ਦੀ ਇਤਿਹਾਸ। ਹਰ ਵਾਰੀ ਕੇਵਲ ਪੰਜਾਬ ਬਾਰੇ ਲਿਖਣਾ ਵੀ ਬੋਰਿੰਗ ਹੈ।
ਸੱਚ ਹੈ ਕੋਈ ਕਮਯਾਬ ਬੋਲੀ ਕਦੀ ਉਸ ਹੀ ਥਾਂ ਅਤੇ ਉਸ ਹੀ ਅਸੂਲਾਂ ਨਾਲ਼ ਟਿਕੀ ਖੜ੍ਹੀ ਨਹੀਂ ਰਹਿੰਦੀ ਹੈ। ਜੇ ਇਹ ਗੱਲ ਹੁੰਦੀ ਤਾਂ ਅੱਜ ਵਾਰਸ ਸ਼ਾਹ ਅਤੇ ਸ਼ਕੇਸਪੀਰ ਦੀਆਂ ਬੋਲਿਆਂ ਜਿਉਂਦੀਆਂ ਹੋਣੀਆਂ ਸਨ। ਪਰ ਇਹ ਗੱਲ ਨਹੀਂ ਹੈ। ਮੇਰੇ ਮੁੰਦੇ ਜੇ ਕੁੱਝ ਚੰਗਾ ਲੱਗਦਾ ਸਿਕ ਉਸਨੂੰ ਆਖਦੇ ਨੇ। ਮੇਰੇ ਜ਼ਮਾਨੇ'ਚ ਅਸੀਂ ਕੂਲ ਕਹਿੰਦੇ ਸੀ ਉਸਦੇ ਵਿਚਾਲੀ ਪੀੜ੍ਹੀ ਬੈਦ। ਪਰ ਜੇ ਇਹ ਸ਼ਬਦ ੫੦ ਸਾਲ ਪਹਿਲਾਂ ਕਿਸੇ ਨੇ ਸੁਣੇ, ਮਤਲਬ ਹੋਣਾ ਸੀ, ਬੀਮਾਰ, ਠੰਢਾ ਅਤੇ ਬੁਰਾ। ਜ਼ੁਬਾਨ ਬਦਲਦੀ ਹੈ ਹਮੇਸ਼ਾ ਬਚਣ ਲਈ, ਲਾਗੂ ਰਹਿਣ ਲਈ। ਇਸ ਹੀ ਤਰ੍ਹਾਂ ਸ਼ਕੇਸਪੀਰ ਜਦ ਜਿਊਂਦਾ ਸੀ, ਉਸਦੇ ਨਾਤਕ ਠੀਕ ਠੀਕ ਸਨ। ਉਸਦੇ ਅਜੀਬ ਲਫ਼ਜ਼ ਆਮ ਨਹੀਂ ਸੀ ਅਤੇ ਉਸ ਵੇਲੇ ਦੇ ਮਸ਼ਹੂਰ ਨਾਤਕਾਰਾਂ ਜਿੰਨ੍ਹਾਂ ਕਾਮਯਾਬ ਨਹੀਂ ਸੀ। ਪਰ ੨੦੦ ਸਾਲ ਉਸ ਤੋਂ ਬਾਅਦ ਬੋਲੀ ਬਦਲ ਗਈ, ਜਿਹੜੇ ਮਸ਼ਹੂਰ ਸਨ, ਉਨ੍ਹਾਂ ਦੇ ਨਾਤਕ ਚੇਤਾ ਭੁੱਲਾ ਦਿੱਤੇ ਸਮਾਜ ਨੇ। ਪਰ ਸ਼ਕੇਸਪੀਰ ਦੇ ਸ਼ਬਦ ਨਹੀਂ ਤੇ ਰੋਜ਼ ਦੀ ਬੋਲੀ'ਚ ਆ ਖੜ੍ਹੇ। ਇਹ ਵੀ ਗੱਲ ਸੀ ਕਿ ਪਹਿਲੀ ਵਾਰੀ ਕੋਸ਼ ਬੋਲੀ ਦਾ ਬਣਾਇਆ ਗਿਆ ਸੀ। ਇਸ ਗੱਲਾਂ ਕਰਕੇ ਐਚਾਨਕ ਸ਼ਕੇਸਪੀਰ ਹਮੇਸ਼ਾ ਲਈ ਮਸ਼ਹੂਰ ਹੋ ਗਿਆ।
ਸਾਨੂੰ ਅੱਜ ਕੋਈ ਪੜ੍ਹਦਾ ਹੋਵੇਗਾ, ਪਰ ਇਹ ਕਾਮਯਾਬੀ ਨਹੀਂ ਹੈ। ਕਾਮਯਾਬੀ ਹੈ ਜਦ ਮੌਤ ਤੋਂ ਬਾਅਦ ਦੁਨੀਆ ਲਈ ਜਿਊਂਦੇ ਨੇ। ਤੇ ਇਤਿਹਾਸ ਉਨ੍ਹਾਂ ਨੂੰ ਹੀ ਯਾਦ ਰੱਖਦੀ ਜਿਹੜਾਂ ਸਮਾਜ ਤੋਂ ਅੱਲਗ ਹੈ ਅਤੇ ਬਿਲਕੁਲ ਨਵੀਂ ਚੀਜ਼ ਕਰਦਾ। ਉਸਨੂੰ ਭਾਵੇਂ ਘੱਤ ਲੋਕ ਪੜ੍ਹਨਗੇ ਪਰ ਉਸਦੀ ਯਾਦ ਸਮਾਜ ਦੇ ਮਨ ਵਿੱਚ ਜੁਰ ਜਾਂਦੀ ਹੈ।
ਕੁੱਝ ਨਵਾਂ ਲਿੱਖੋਂ
ਹਰ ਜ਼ੁਬਾਨ ਦੇ ਮਹਾਨ ਲਿਖਾਰੀਆਂ ਦੀਆਂ ਟੇਕਨੀਕ ਘੋਖੋ। ਖਾਸ ਜਿਹੜੇ ੧੯੫੦ ਤੋਂ ਬਾਅਦ ਲਿਖ ਰਹੇ ਨੇ। ਜੇ ਤਾਜ਼ੀ ਚੀਜ਼ ਪੰਜਾਬੀ ਨੂੰ ਦੇਣੇ ਚਾਹੁੰਦੇ ਨੇ, ਫਰੈਂਕ ਕੈਫਕਾ, ਵਿੱਲ ਸੈਲਫ, ਜੋਨ ਬੈਂਵਲ, ਈਜੀ ਯੋਸ਼ੀਕਾਵਾ,ਯਸਨੋ ਉਚੀਦਾ, ਸਟੀਫਨ ਕਿੰਗ, ਪਾਓਲੋ ਕੋਏਲੋ, ਗੈਬਰੀਲ ਗਾਰਸੀ ਮਾਰਕਵੇਜ਼, ਅਲਦਸ ਹਕਸਲੀ ਆਦਿ ਪੜ੍ਹੋਂ। ਡੇਵਿਡ ਮਿਟਚਲ ਜਾਂ ਮਾਰਗ੍ਰੇਟ ਐਟਵੇਲ ਪੜ੍ਹੋਂ। ਲਿਸਟ ਤਾਂ ਬਹੁਤ ਚੋੜ੍ਹੀ ਲੰਬੀ ਹੈ। ਸਭ ਤੋਂ ਵਡੀ ਗੱਲ ਹੈ ਕਿ ਪੰਜਾਬੀ ਨੂੰ ਕੁੱਝ ਨਵਾਂ ਦਿਓ।

...
ਉਦਾਹਰਨ
.......>>>>  http://www.blurb.co.uk/b/5024863-gunda
http://www.punjabizm.com/forums-red-ripples-rupinder-dhillon-26192-5-1.html

ਜਾ
......>>>>> http://www.rubru.ca/january2010/kaldhar2010.html

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
ਮੇਰੀਆਂ ਪੰਜਾਬੀ ਕਿਤਾਬਾਂ
« Reply #111 on: December 28, 2014, 06:31:27 PM »
http://www.blurb.com/user/store/RoopDhillon
ਮੇਰੀਆਂ ਪੰਜਾਬੀ ਕਿਤਾਬਾਂ

Offline ❀¢ιм Gяєωʌℓ ❀

  • PJ Mutiyaar
  • Lumberdar/Lumberdarni
  • *
  • Like
  • -Given: 177
  • -Receive: 115
  • Posts: 2460
  • Tohar: 98
  • Gender: Female
  • Kabhi Soft Kabhi Rude,Killer Mera Attitude.
    • View Profile
  • Love Status: Complicated / Bhambalbhusa
Re: ਮੇਰੀਆਂ ਪੰਜਾਬੀ ਕਿਤਾਬਾਂ
« Reply #112 on: December 28, 2014, 11:34:14 PM »
Bahut vadia ji

Offline Laadli Aman

  • Naujawan
  • **
  • Like
  • -Given: 8
  • -Receive: 25
  • Posts: 359
  • Tohar: 25
  • Gender: Female
  • punjaban mutiaar husna da hathiyar
    • View Profile
  • Love Status: Complicated / Bhambalbhusa
Re: ਮੇਰੀਆਂ ਪੰਜਾਬੀ ਕਿਤਾਬਾਂ
« Reply #113 on: December 29, 2014, 12:06:30 AM »
niceeeee

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: ਮੇਰੀਆਂ ਪੰਜਾਬੀ ਕਿਤਾਬਾਂ
« Reply #114 on: January 03, 2015, 02:08:26 PM »
Thanks guys..je tuhanu punjabi vich parhan da shonk hai zaroo mainu supprt karo..either kareed kay jaa har dost mittar nu is link ghalkay..also mai UK born and raised haa, so dujiaa nu inspire karo!

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
ਸਮੁਰਾਈ
« Reply #115 on: January 03, 2015, 02:21:18 PM »
extract from my latest Punjabi Vachitarvaad novel....

ਅੰਬਰ ਦਾ ਤੌਰ ਤਰੀਕਾ ਅੱਜ ਅਫ਼ਸੋਸਨਾਕ ਜਾਪਦਾ ਹੈ। ਪੱਛੋਂ ਹਾਲੇ ਨਰਮੀ ਨਾਲ਼ ਵਗਦੀ ਹੈ।ਕੁੱਝ ਦੇਰ ਪਹਿਲਾ ਹੀ,  ਮੈਂ ਮੂੰਹ ਹਨੇਰੇ ਇੱਕ ਸਵਾਰੀ ਨੂੰ ਸਾਹਿਲ ਤੋਂ ਲਿਜਾਣ ਲਈ ਤਿਆਰ ਹੋ ਗਿਆ ਸਾਂ। ਸਨੇਹਾ ਆਇਆ ਸੀ ਕਿ ਉਸ ਸਵਾਰੀ ਨੂੰ ਕਿਹੜੀ ਥਾਂ ਤੋਂ ਅਤੇ ਕਿਸ ਵੇਲੇ ਲਿਜਾਣਾ ਏ। ਮੈਂ ਐਨ ਵਕਤ ਸਿਰ ਉਸ ਨੂੰ ਲਿਜਾਣ ਵਾਸਤੇ ਪੁੱਜ ਗਿਆ ਸਾਂ, ਉਹ ਉਸ ਥਾਂ।ਮੇਰੇ ਪੁੱਜਣ ਤੋਂ ਇੱਕ ਘੰਟਾ ਬਾਅਦ'ਚ ਆਇਆ ਸੀ। ਉਹ ਮੈਨੂੰ ਨਸ਼ੇ'ਚ ਧੁੱਤ ਲੱਗਿਆ। ਹੁਣ ਮੇਰੇ ਸ਼ਿਕਾਰੇ'ਚ ਬੈਠਾ ਹੈ।ਅੱਜ ਕੁਦਰਤ ਦੇ ਸ਼ਾਂਤ ਚਿੱਤ ਵਰਤਾਰੇ ਵਿੱਚ ਆਈ ਖਲਲ ਕਰਕੇ ਸ਼ਿਕਾਰੇ ਦੇ ਇਰਦ ਗਿਰਦ ਸਮੁੰਦਰੀ ਛੱਲਾਂ ਸ਼ਿਕਾਰੇ ਨੂੰ ਉੱਪਰ ਹੇਠਾਂ ਕਰ ਰਹੀਆਂ ਹਨ ਤੇ ਸ਼ਿਕਾਰਾ ਬੁਰੀ ਤਰ੍ਹਾਂ ਡੋਲ ਰਿਹਾ ਹੈ।ਮੈਂ ਚੱਪੂਆਂ ਸਮੇਤ ਅਵਾਰਾ ਲਹਿਰਾਂ ਨਾਲ਼ ਦੋ-ਚਾਰ ਹੋ ਰਿਹਾ ਹਾਂ।ਗਣਰੂ ਦਾ ਜਜ਼ੀਰਾ ਹਜੇ ਇੱਕ ਘੰਟੇ ਦੀ ਵਾਟ ਤੇ ਹੈ।ਹਾਲੇ ਸਾਝਰਾ ਹੀ ਹੈ।ਹਵਾ ਦੀ ਸਾਂ ਸਾਂ ਦੀ ਅਵਾਜ਼ ਤੜਾਕਦੀ ਹੈ। ਹੋਰ ਅਵਾਜ਼ਾਂ ਵੀ ਸੁਣਦੀਆਂ ਨੇ। ਮਹਾਂਟੋਟਰੂ ਅਤੇ ਸਾਗਰ-ਮੁਰਗ਼ਾਈਆਂ ਚੀਕ-ਚਿਹਾੜਾ ਪਾਉਂਦੇ ਨੇ; ਪਾਣੀ ਦੀਆਂ ਠਾਠਾਂ ਸ਼ੋਰ ਮਚਾਉਂਦੀਆਂ ਹਨ। ਸਮੁੰਦਰ ਦੇ ਸੰਸਾਰ ਜਾਂ ਆਸਮਾਨ ਦੀ ਛੱਤ ਤੋਂ ਸਿਵਾ ਮੈਨੂੰ ਕੁੱਝ ਨਹੀਂ ਦਿਸਦਾ।

 ਮੈਨੂੰ ਮੇਰੇ ਸਾਹਮਣੇ ਦੂਰ ਤੱਕ ਗਣਰੂ ਦਾ ਤੱਟ ਸਾਫ਼ ਦਿਸਦਾ ਹੈ। ਪਰ ਮੇਰੀ ਸਵਾਰੀ ਦੀ ਪਿੱਠ ਹੈ ਗਣਰੂ ਦੇ ਜਜ਼ੀਰੇ ਵੱਲ। ਇਸ ਕਰਕੇ ਮੈਂ ਸਹਿਜੇ ਹੀ ਸਵਾਰੀ ਦੀ ਸੂਰਤ ਵੱਲ ਤੱਕ ਸਕਦਾ ਹਾਂ। ਉਸਦਾ ਜੂੜਾ ਟੇਢਾ ਹੈ, ਸਿਰ ਖੁੱਥਾ ਅਤੇ ਸ਼ਕਲ ਥੁੰਨ ਮੁੰਨ ਹੈ। ਚੁਸਤ ਚਿਹਰੇ ਹੇਠ ਉਸਦਾ ਸਾਰਾ ਸਰੀਰ ਕਿਮੋਨੋ ਵਿੱਚ ਲਪੇਟਿਆ ਹੋਇਆ ਹੈ।ਕਿਮੋਨੋ ਵੀ ਉਸਦਾ ਅੱਧਾ ਪਾਟਿਆ ਹੈ, ਹਵਾ'ਚ ਫੜ ਫੜਾਂਦਾ ਏ। ਉਸ ਬੰਦੇ ਦੇ ਮੂੰਹੋਂ ਸਾਕੀ ਸ਼ਰਾਬ ਦੀ ਹਮਕ ਆਉਂਦੀ ਹੈ। ਸ਼ਰਾਬੀ ਹੈ। ਉਸਨੇ ਆਪਣੇ ਹੱਥਾਂ ਨੂੰ ਆਲ਼ੇ ਦੁਆਲ਼ੇ ਮਾਰਿਆ। ਉਹ ਆਵਦੀ ਤਲਵਾਰ, ਇੱਕ ਜਪਾਨੀ ਕੱਤਾਨਾ, ਨੂੰ ਟੋਲਦਾ ਹੈ।ਜਦ ਤਲਵਾਰ ਲੱਭੀ ਨ੍ਹੀਂ, ਉਸ ਨੂੰ ਮਹਿਸੂਸ ਹੋਇਆ ਕਿ ਪਿੰਡ ਦੇ ਅੱਡੇ'ਚ ਹੀ ਭੁੱਲ ਆਇਆ ਹੈ।

 ਫਿਰ ਉਸਨੇ ਆਵਦੇ ਕਿਮੋਨੋ ਵਿੱਚੋਂ ਛੁਰਾ ਭਾਲ਼ਿਆ ਅਤੇ ਆਵਦੀਆਂ ਉਕਾਬੀ ਅੱਖਾਂ ਉਤਾਂਹ ਚੁੱਕ ਮੇਰੇ ਵੱਲ ਝਾਕ ਚੱਪੂ ਵੱਲ ਇਸ਼ਾਰਾ ਕੀਤਾ। ਮੈਂ ਡਰ ਗਿਆ ਅਤੇ ਚੱਪੂਆਂ ਨੂੰ ਆਵਦੇ ਨੇੜੇ ਕਰ ਲਿਆ।
-ਕੀ ਗੱਲ ਏ? ਪਾਰ ਜਾਣ ਲਈ ਇੱਕੋਂ ਕਾਫੀ ਨ੍ਹੀਂ? ਲੈ ਪੈਸੇ ਹੋਰ ਚਾਹੀਦੇ ਤਾਂ? ਆਹ ਚੱਕ! -, ਉਸਨੇ ਥੈਲੀ ਵਗਾਹ ਕਿ ਮਾਰੀ ਜੋ ਮੇਰੇ ਝੋਲੀ'ਚ ਆ ਡਿੱਗੀ।
-ਇੱਕ ਨਾਲ਼ ਤਾਂ ਬਹੁਤ ਦੇਰ ਲੱਗੂਗੀ...-, ਮੈਨੂੰ ਹੋਰ ਕੁੱਝ ਨਾ ਸੁਝਿਆ, ਉਸ ਵੇਲੇ।
-ਦੇਰ? ਉਹ ਉਡੀਕ ਲਊਂ ਮੈਨੂੰ। ਮੈਨੂੰ ਕੋਈ ਕਾਹਲ ਨਹੀ-।

 ਜੱਕੇੱਤੱਕੀ ਵਿੱਚ ਮੈਂ ਉਸਦੇ ਹਵਾਲ਼ੇ ਇੱਕ ਚੱਪੂ ਕਰ ਦਿੱਤਾ। ਮੈਂ ਫਿਰ ਦੂਜੇ ਨਾਲ਼ ਹੀ ਡੰਗ ਸਾਰ ਲਿਆ। ਉਸਨੇ ਮੇਰੇ ਸਾਹਮਣੇ ਛੁਰੇ ਨਾਲ ਕਾਠ ਨੂੰ ਕੱਟਣਾ ਸ਼ੁਰੂ ਕੀਤਾ, ਤੇ ਹੌਲੀ ਹੌਲੀ ਤਰਾਸ਼ਕੇ ਚੱਪੂ ਦਾ ਰੂਪ ਬਦਲ ਦਿੱਤਾ। ਫਿਰ ਹੌਲੀ ਹੌਲੀ ਮੇਰੀਆਂ ਅੱਖਾਂ ਸਾਹਮਣੇ ਚੱਪੂ ਨੂੰ ਖੜਗੀ ਸਰੂਪ'ਚ ਢਾਲ੍ਹ ਦਿੱਤਾ। ਇੱਕ ਲੱਕੜ ਦੀ ਕੱਤਾਨਾ ਨਿਰਮਿਤ ਕਰ ਦਿੱਤੀ!

 ਮੈਂ ਔਖੇ ਹੋ ਕੇ ਇੱਕੋਂ ਚੱਪੂ ਨਾਲ਼ ਹੀ ਜਵਾਰਭਾਟੇ ਨਾਲ਼ ਲੜਿਆ। ਉਹ ਆਵਦੇ ਮਜ਼ੇ ਤੇ ਮਸਤੀ ਵਿੱਚ ਆਵਦੀ ਕੱਤਾਨੇ ਨੂੰ ਬਣਾਈ ਗਿਆ। ਮੇਰੇ ਪਿੱਛੇ ਸੂਰਜ ਹੌਲੀੱਹੌਲੀ ਉੱਚਾ ਉੱਠ ਰਿਹਾ ਹੈ। ਫਿਰ ਜਦੋਂ ਸ਼ਿਕਾਰਾ ਗਣਰੂ ਦੇ ਕੰਢੇ ਤੇ ਜਾ ਲੱਗਾ, ਮੈਂ ਦੇਖਿਆ ਓੱਥੇਂ ਕਈ ਲੋਕ ਉਡੀਕ'ਚ ਖਲੋਤੇ ਹਨ। ਜੋ ਕੀੜਿਆਂ ਦਾ ਭੋਣ ਹੀ ਲੱਗਦੇ ਹਨ ਦੂਰੋਂ ਤਾਂ ਬਾਲੂ ਤੇ ਖੜ੍ਹੇ। ਸ਼ਿਕਾਰਾ ਰੇਤ ਨੂੰ ਚੁੰਮਕੇ ਅਟਕ ਗਿਆ। ਸਵਾਰੀ ਨੇ ਛਾਲ ਮਾਰਕੇ ਉਨ੍ਹਾਂ ਦਾ ਸਾਹਮਣਾ ਕੀਤਾ, ਉਸਦੇ ਹੱਥ'ਚ ਲੱਕੜ ਦੀ ਤਲਵਾਰ। ਜਿੱਦਾਂ ਮੂਸਾ ਨੇ ਪਾਣੀ ਨੂੰ ਚੀਰਕੇ ਅੱਡ ਕੀਤਾ, ਉਸੇ ਤਰ੍ਹਾਂ ਸਾਰੇ ਪਾਸੇ ਹੋ ਗਏ।
 ਕੇਵਲ ਇੱਕ ਬੰਦਾ ਅਖ਼ੀਰ ਤੇ ਖੜ੍ਹਾ ਹੈ।

 ਉਸਦਾ ਨਾਂਅ, ਸੱਸਾਕੀ ਕੋਜਿਰੋ। ਗਣਰੂਵਾਲਾ...ਜਜ਼ੀਰਾ ਦਾ ਨਾਮੀ ਸੂਰਬੀਰ!
ਵਾਹ! ਮੈਂ ਸੋਚਾ, ਇਸਨੇ ਸੱਸਾਕੀ ਨਾਲ਼ ਤਲਵਾਰ ਚਲਾਉਣੀ! ਉਹ ਵੀ ਲੱਕੜ ਦੀ ਕੱਤਾਨੇ ਨਾਲ਼! ਇਨ੍ਹੀ ਹਿੰਮਤ ਵਾਲਾ ਕੌਣ ਐ? ਮੈਂ ਸਵਾਰੀ ਦੀ ਪਿੱਠ ਵੱਲ ਝਾਕਾਂ। ਇਹ ਹੈ ਕੌਣ?
http://www.mediapunjab.com/Writer-Uni/Roop_Dhillon/Uni-stories.html

Offline Reet Gill

  • PJ Mutiyaar
  • Ankheela/Ankheeli
  • *
  • Like
  • -Given: 125
  • -Receive: 45
  • Posts: 574
  • Tohar: 46
  • Gender: Female
  • Baby Doll Main söhne diiiiiii ;)
    • View Profile
  • Love Status: Single / Talaashi Wich
Re: ਮੇਰੀਆਂ ਪੰਜਾਬੀ ਕਿਤਾਬਾਂ
« Reply #116 on: January 04, 2015, 01:02:18 AM »

 NICE  :ok:



Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo


My new Gothic Punjabi book is now available to buy from Unistar / Lokgeet Parkashan, Chandigarh

 

Related Topics

  Subject / Started by Replies Last post
4 Replies
1887 Views
Last post June 04, 2009, 10:31:19 PM
by ਟੈਕਂ ਵਾਲਾ / Tank Wala
4 Replies
2025 Views
Last post June 28, 2009, 04:51:58 PM
by Deleted User
0 Replies
1796 Views
Last post September 24, 2009, 02:00:46 PM
by ƁΔƘΓΔ
1 Replies
1141 Views
Last post October 23, 2009, 03:26:27 PM
by *rAbh RaKHA*
1 Replies
1207 Views
Last post December 01, 2010, 06:52:26 PM
by ҂ ȿḉặᵰɗἷἧäѷїѧҋ↔ᶀɍǐȶĩṧӊ ₰
5 Replies
1125 Views
Last post May 20, 2011, 03:42:48 AM
by @@JeEt@@
8 Replies
2421 Views
Last post September 13, 2011, 09:12:11 PM
by NYPuNJaBI
5 Replies
2202 Views
Last post July 24, 2012, 10:00:21 PM
by ਪੰਗੇਬਾਜ਼ ਜੱਟ maan
9 Replies
4531 Views
Last post July 30, 2012, 09:11:01 PM
by ArShdeep♚
2 Replies
6538933 Views
Last post May 19, 2022, 05:06:16 PM
by ਰੂਪ ਢਿੱਲੋਂ

* Who's Online

  • Dot Guests: 3498
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]