September 15, 2025, 02:58:37 PM
collapse

Poll

ਕੀ ਤੁਸੀਂ ਇਹ ਨਾਵਲ ਖਰੀਦੋਗੇ? Would you buy this novel?

ਹਾਂ Yes
16 (48.5%)
ਨਾ No
17 (51.5%)

Total Members Voted: 33

Voting closed: February 25, 2013, 05:50:26 PM

Author Topic: Books, Novels & Stories  (Read 6464067 times)

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Punjabi Novels to read for free
« Reply #20 on: November 03, 2012, 04:03:21 PM »

Punjabi Janta Forums - Janta Di Pasand

Punjabi Novels to read for free
« Reply #20 on: November 03, 2012, 04:03:21 PM »

Offline sukhbeer

  • Retired Staff
  • Patvaari/Patvaaran
  • *
  • Like
  • -Given: 36
  • -Receive: 38
  • Posts: 4001
  • Tohar: 18
    • View Profile
Re: Punjabi Novels to read for free
« Reply #21 on: November 03, 2012, 08:33:55 PM »
waah bai ji waah

thanks for sharing the link :happy:

Offline >Kinda<

  • PJ Gabru
  • Sarpanch/Sarpanchni
  • *
  • Like
  • -Given: 63
  • -Receive: 128
  • Posts: 3680
  • Tohar: 60
  • Gender: Male
  • DNT PM ME
    • View Profile
  • Love Status: Forever Single / Sdabahaar Charha
Re: Punjabi Novels to read for free
« Reply #22 on: November 03, 2012, 09:30:01 PM »
thanks bai

Offline ਪੇਂਡੂ

  • Ankheela/Ankheeli
  • ***
  • Like
  • -Given: 5
  • -Receive: 54
  • Posts: 768
  • Tohar: 54
  • Gender: Male
  • ਗੈਰਾਂ ਦੀ ਗੁਲਾਮੀ ਤੇ ਖੁਦ ਦੀ ਨਿਲਾਮੀ" ਨਾ ਕਦੇ ਕੀਤੀ ਏ ਤੇ ਨਾ ਹੀ ਮੈਥੋਂ ਹੋਣੀ ਏ
    • View Profile
  • Love Status: Single / Talaashi Wich
Re: Punjabi Novels to read for free
« Reply #23 on: November 03, 2012, 11:26:13 PM »
jaroor paru ga veere vehle time ;)

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo

Offline ѕняєєf נαтт кαиg

  • Lumberdar/Lumberdarni
  • ****
  • Like
  • -Given: 62
  • -Receive: 128
  • Posts: 2670
  • Tohar: 104
  • Gender: Male
  • Caution!!
    • View Profile
    • http://www.virsapunjabi.com/
  • Love Status: Hidden / Chori Chori

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: ਨਵੀਂ ਨਾਵਲ - ਓ
« Reply #26 on: November 17, 2012, 06:15:11 PM »
Shreef Jatt Ji

je tusin kaand vaavaa bare gal kar rahi ho, ous nu novel day roop vich nahi likhiaa giaa, par natak ( play layout), har chapter experimental hai....

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
Re: ਨਵੀਂ ਨਾਵਲ - ਓ
« Reply #27 on: November 18, 2012, 04:54:33 AM »
Hanji

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Re: ਨਵੀਂ ਨਾਵਲ - ਓ
« Reply #28 on: November 19, 2012, 07:10:56 PM »
no
thanks

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
Re: ਨਵੀਂ ਨਾਵਲ - ਓ
« Reply #29 on: November 20, 2012, 03:16:54 AM »
hanji jaroor ..waise hai kihne da eh

Offline Parv...

  • PJ Gabru
  • Raja/Rani
  • *
  • Like
  • -Given: 0
  • -Receive: 53
  • Posts: 9995
  • Tohar: 36
  • Gender: Male
  • >>>Time, tide & parv wait for none :P
    • View Profile
  • Love Status: Forever Single / Sdabahaar Charha
Re: ਨਵੀਂ ਨਾਵਲ - ਓ
« Reply #30 on: November 20, 2012, 09:03:02 AM »
tym ni hai yaar !

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
Re: ਨਵੀਂ ਨਾਵਲ - ਓ
« Reply #31 on: November 21, 2012, 02:47:40 AM »
Jror ji

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: ਨਵੀਂ ਨਾਵਲ - ਓ
« Reply #32 on: November 21, 2012, 09:57:11 AM »
Jay kise nay kitaab sharoo to padni ay, pura maja lain tay samjan kee subject bare hai, ay ghari vekho

http://www.5abi.com/dharavahak/urra-onkar/01-onkar-dhillon-281211.htm

Offline ÐèṤἷḷ¡

  • PJ Gabru
  • Jimidar/Jimidarni
  • *
  • Like
  • -Given: 25
  • -Receive: 38
  • Posts: 1791
  • Tohar: 22
  • Gender: Male
    • View Profile
  • Love Status: Married / Viaheyo
Re: ਨਵੀਂ ਨਾਵਲ - ਓ
« Reply #33 on: November 21, 2012, 10:14:32 AM »
Read karna pana a pahla

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: ਨਵੀਂ ਨਾਵਲ - ਓ
« Reply #34 on: November 22, 2012, 01:02:33 PM »
50:50 on my book, wow! Looks like half of reading Punjab loves what I am doing with the language and sahit, and the other half hate it, or can't read! Looks like war, whose gonna win!

...
Tuhanu lagda sade lok enough punjabi sahit parhde ne? Naale sada sahit othe hee tharaa hai, jaa tuhanu lagda koee hor nave direction'ch jaa sakde ne? Mere lekh koshish hai english vaang, nave rasta jaan :thinking:
« Last Edit: November 22, 2012, 06:00:35 PM by ਰੂਪ ਢਿੱਲੋਂ »

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: ਨਵੀਂ ਨਾਵਲ - ਓ
« Reply #35 on: November 24, 2012, 05:26:45 AM »
email from one reader...

Hello sir,

Good to see you've at least found SOME support. As you said, debate is good, and is something we need more of. There need to be people on forums discussing a particular novel, need to be supporters AND people who dislike the work,

The support you did gain does show us that you do have just that, support,

I am curious how your job hunt has been going? Well I hope?

As you also frequent the APNA website, you may or may not have see this:
http://apnaorg.com/articles/daljit-ami-1/

This is the kind of nonsense that our people are up to. Filing cases against those who are trying to promote our culture and our history, by publishing one of the most outstanding examples of punjabi talent, Babu Rajab Ali Khan.

Which makes me think that almost every project of yours, should be published in the west, where we have no such backward thinking (yet?). The problem of course is finding those in the west able to help you. I do however see that you guys have begun promoting Baghi Batti, which is great. I plan to get back to work myself

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: ਨਵੀਂ ਨਾਵਲ - ਓ
« Reply #36 on: December 23, 2012, 07:06:31 PM »
mainu ay vee e-mail milee hai

hello bhaji,

SSA

Got your message on punjabizm but was busy around so could not get back to you.

I am always a fan of your writing, its uniqueness and out of the league pattern. Usually writers in Punjab talk in same manner about same things. I have read couple of novels by 'Jaswant Deed'... and all of them has no message and moral. All he talked about is sexual relationships and provoking language to make it spicy. In all his books, women is used as material to lure someone for money and land. Its discouraging and I felt bad that at one point I wanted to talk to him and ask him 'why'?

With you I feel modernisation of Punjabi writing is coming. Good luck for future and my wishes are always with you. This is my working email and you can stay in touch with me here all the time. I dont get much time to hang out on Punjabizm, but here I am 24 hours available.

Kind regards
Kuljit

--

 Kuljit Kaur Cheema
 University of Alberta

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
ਮੁਲਾਕਾਤ -- ਰੂਪ ਢਿੱਲੋਂ
« Reply #37 on: January 07, 2013, 08:00:33 PM »


ਸ਼ਿਵ ਲੁਧਿਆਣਾ ਦੇ ਇੱਕ ਅਖ਼ਬਾਰ ਲਈ ਪੱਤਰਕਾਰ ਸੀ। ਇੱਕ ਢਾਬੇ ਵਾਲੇ ਨੇ ਓਨੂੰ ਫੋਨ ਕੀਤਾ ਸੀ ਕਿਉਂਕਿ ਉਸਨੇ ਅਸਚਰਜ ਕਹਾਨੀ ਦਾ ਪਤਾ ਦੇਣਾ ਸੀ। ਇਸ ਕਰਕੇ ਸ਼ਿਵ ਬੰਦੇ ਨੂੰ ਮਿਲਣ ਚਲੇ ਗਿਆ।  ਮੁਲਾਕਾਤ ਮਾਲ ਰੋਡ ਦੇ ਉੱਤੇ ਇਕ ਨਿੱਕੇ ਢਾਬੇ ਵਿਚ ਸੀ ।  ਜਦ ਸ਼ਿਵ ਓੱਥੇ ਪਹੁੰਚਿਆ ਬੰਦਾ ਇੱਕ ਪਾਸੇ  ਛਾਂ'ਚ ਬੈਠਾ ਸੀ, ਵਿਸਕੀ ਪੀਂਦਾ।  ਬੰਦੇ ਦੇ ਆਲੇ ਦੁਆਲੇ ਪੱਖੇ ਭੀਂ ਭੀਂ ਕਰਦੇ ਸਨ।  ਸਪੀਕਰਾਂ ਵਿੱਚੋਂ ਆਸ਼ਾ ਭੋਸਲੇ ਦੀ ਆਵਾਜ ਆਓਂਦੀ ਸੀ।

ਸ਼ਿਵ ਦੀ ਨਜ਼ਰ ਉਸ ਮੇਜ਼ ਵਾਲ ਟਿੱਕੀ। ਆਦਮੀ ਇਸ ਢਾਬੇ ਦਾ ਗਾਹਕ ਸੀ, ਮਾਲਿਕ ਨਹੀਂ। ਵੇਖਣ ਵਿਚ ਤਾਂ ਨਿਗੂਣਾ ਮਨੁੱਖ ਹੀ ਸੀ। ਸ਼ਿਵ ਨੇ ਧਿਆਨ ਨਾਲ ਹਰੇਕ ਵੇਰਵਾ ਮੰਨ ਵਿਚ ਨੱਥੀ ਕਰ ਲਿਆ, ਜਿੱਦਾਂ ਕੋਈ ਮੇਕ ਨੂੰ ਸੁੰਘਕੇ ਫੇਫੜੇ ਭਰਦਾ ਸੀ।  ਆਦਮੀ ਦੇ ਵਾਲ ਚਿੱਟੇ ਸਨ, ਪਰ ਇੱਦਾਂ ਲੱਗਦਾ ਸੀ ਜਿਵੇਂ ਕਾਲ਼ੀ ਮਿਰਚ ਜ਼ੁਲਫ਼ਾਂ ਉਤੇ ਛਿੜਕੀ ਸੀ। ਮੁੱਖ ਅਹਿਰਨ ਵਾਂਗ ਸੀ, ਭਾਰਾ ਅਤੇ ਸਖ਼ਤ।  ਨੱਕ ਲੰਬਾ ਸੀ, ਬੁੱਲ੍ਹ ਪਤਲੇ, ਅਤੇ ਲੋਇਣ ਉਕਾਬੀ।  ਲੀੜੇ ਪਾਏ ਸੀ, ਨਾਕੇ ਕੱਪੜੇ।  ਫਿਰ ਵੀ ਚਿਹਰੇ ਦੇ ਵਿਚ ਹੁਸ਼ਿਆਰੀ ਦਿੱਸਦੀ ਸੀ। ਸ਼ਿਵ ਬੰਦੇ ਕੋਲ ਚਲੇ ਗਿਆ।

 " ਸਾਸਰੀਕਾਲ, ਸ਼ਹਿੰਦਾ?"।

" ਹਾਂਜੀ, ਆ ਬੈਠੋ", ਸ਼ਹਿੰਦੇ ਨੇ ਹੱਥ ਮਿਲ਼ਾਇਆ। ਸ਼ਿਵ ਨਾਲ ਬਹਿ ਗਿਆ ।  ਸੇਵਕ ਤੋਂ ਚਾਹ-ਪੱਤੀ ਮੰਗਾਈ।  "ਚਾਹ? ਚੱਜ ਦਾ ਡ੍ਰਿੰਕ ਪੀ", ਸ਼ਹਿੰਦੇ ਨੇ ਹੱਸਕੇ ਇੱਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ। ਸ਼ਿਵ ਨੇ ਨਿਹੰਗ ਵਾਰੇ ਆਖਿਆ, ਜਿਸ ਦੇ ਪਤਾ ਲਈ ਇਥੇ ਆਇਆ। ੧੯੪੭ ਦੀ ਪਾਰਟੀਸ਼ਨ ਤੋਂ ਪਹਿਲਾ, ਸ਼ਹਿੰਦਾ ਢਾਬਾ ਵਾਲਾ ਹੁੰਦਾ ਸੀ ।  ਢਾਬਾ ਮੁਲਤਾਨ ਦੇ ਨੇੜੇ, ਇੱਕ ਪਿੰਡ ਵਿਚ ਸੀ। ਉਸ ਪਿੰਡ ਇੱਕ ਦਿਨ ਬਿਗਾਨਾ ਆਦਮੀ ਆਇਆ ਸੀ; ਇੱਕ ਨਿਹੰਗ , ਜਿਸ ਨੇ ਸਭ ਕੁਝ ਬਦਲ ਦਿੱਤਾ ਸੀ ।  ੧੯੩੯ ਦੀ ਗੱਲ ਸੀ । ਉਸ ਵੇਲੇ ਢਾਬੇ ਵਾਲਾ ਕੇਵਲ ਵੀਹ ਸਾਲਾਂ ਦਾ ਸੀ ।

 " ਨਿਹੰਗ ਵਾਰੇ ਦੱਸ ", ਸ਼ਿਵ ਨੇ ਟੇਪ ਰੀਕੋਰਡ ਕਰਨ ਲਾ ਦਿੱਤੀ, ਸ਼ਹਿੰਦੇ ਨੇ ਕਿੱਸਾ ਸ਼ੁਰੂ ਕਰ ਦਿੱਤਾ ।

*   *   *   *   *

ਜਿਸ ਦਿਨ ਨਿਹੰਗ ਸਾਡੇ ਪਿੰਡ ਤੁਰਕੇ ਆਇਆ, ਸਾਰੇ ਸੇਕ ਨਾਲ ਮਾਰਦੇ ਸੀ। ਦਰਅਸਲ ਕਈ ਮਰਦ ਮਾਰ ਚੁਕੇ ਸੀ, ਖਾਨਾਂ ਅਤੇ ਸ਼ਰਮਿਆਂ ਦੀ ਲੜਾਈ ਵਿਚ। ਪਿੰਡ ਵਿਧਵਾਆਂ ਅਤੇ ਨਿਆਣਿਆਂ ਨਾਲ ਹੀ ਭਰਿਆ ਸੀ।  ਨਿਹੰਗ ਨੇ ਮੈਨੂੰ ਅਪਣਾ ਨਾਂ ਨਹੀ ਦੱਸਿਆ। ਸਭ ਉਸਨੂੰ ਸਰਦਾਰ ਹੀ ਆਖਦੇ ਸੀ।  ਸਰਦਾਰ ਦੇ ਪੀਲੀ ਪੱਗ ਬੰਨ੍ਹੀ ਸੀ, ਅਤੇ ਨੀਲੇ ਕੱਪੜੇ ਪਾਏ ਸੀ। ਪੱਗ ਉੱਤੇ ਚੱਕਰਮ, ਕਹਿਣ ਦਾ ਮਤਲਬ ਲੋਹੇ ਦਾ ਚੱਕਰ, ਸੀ। ਮੈਨੂੰ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਬਾਹਰ, ਖੇਤਾਂ ਕੋਲ ਦੋ ਰਾਹ ਸੀ। ਕੀ ਪਤਾ ਜੇ ਦੂਜਾ ਰਾਹ ਫੜਲਿਆ ਸੀ, ਕਦੀ ਨਾ ਸਾਡੇ ਵੱਲ ਆਉਂਦਾ। ਉਸਨੇ ਅਪਣਾ ਬਰਛਾ ਅੰਬਰ ਵੱਲ ਭੇਜਿਆ। ਜਦ ਧਰਤੀ ਚੁੰਮੀ, ਸਾਡੀ ਸੜਕ ਚੁਣੀ। ਇਸ ਕਰਕੇ ਸਾਡੇ ਪਿੰਡ ਆਗਿਆ। ਜਦ ਸਰਦਾਰ ਪਿੰਡ ਵੜਿਆ, ਖੂਹ ਕੋਲ ਰੁਕਿਆ, ਪਾਣੀ ਪੀਣ। ਇੱਥੇ ਸ਼ਰਮਾ ਦੇ ਕੁਝ ਚੇਲੇ ਸਨ। ਸਰਦਾਰ ਨੂੰ ਟਿੱਚਰ ਕਰਨ ਲੱਗ ਪਏ। ਅਣਜਾਣ ਸੀ, ਇਸ ਲਈ ਤੰਗ ਕਰਨਾ ਸੁਖਾਲਾ ਸੀ। ਗੱਲ ਹੈ ਸਾਡੇ ਪਿੰਡ ਕੋਈ ਸਿਖ ਨਹੀ ਸੀ। ਸਭ ਹਿੰਦੂ ਜਾਂ ਮੁਸਲਮਾਨ ਸੀ। " ਕੀ ਬਾਰਾਂ ਵੱਜ ਗਏ?", ਇਸ ਤਰ੍ਹਾਂ ਦੀਆਂ ਖਿੱਲੀਆਂ ਉਡਾਉਣ ਦੇ ਸੀ। ਸਰਦਾਰ ਨੇ ਵਾਪਸ ਕੁਝ ਨਹੀ ਕਿਹਾ। ਚੁੱਪ ਚਾਪ  ਅੱਗੇ ਤੁਰ ਪਿਆ। ਪਰ ਬੰਦੇ ਮਗਰ ਤੁਰ ਪਏ, ਗੰਦੀਆਂ ਗਾਲਾਂ  ਕੱਢਦੇ। ਮੇਰੇ ਢਾਬੇ ਵੱਲ ਪਹੁੰਚਿਆ, ਮੈਂ ਅੰਦਰ ਵਾੜ ਦਿੱਤਾ, ਤਾਂ ਹੀ ਸ਼ਰਮਾ ਦੇ ਆਦਮੀ ਫੈਲ ਗਏ।

ਸਰਦਾਰ ਨੇ ਚਾਹ ਦਾ ਕੱਪ ਮੰਗਿਆ। ਫਿਰ ਮੈਂ ਉਸਨੂੰ ਆਖਿਆ ਕਿਥੇ ਚੱਲਾ?  ਕੋਈ ਜਵਾਬ ਨਹੀ ਦਿੱਤਾ।  ਮੈਂ ਪੁੱਛਿਆ, ਤੂੰ ਕਿਥੋਂ ਆਇਆ? ਫਿਰ ਵੀ ਨਹੀਂ ਉੱਤਰ ਦਿੱਤਾ। ਚਾਹ ਪੀਕੇ  ਬਾਰੀ ਵੱਲ ਜਾਕੇ ਖੜ੍ਹ ਗਿਆ। ਬਾਹਰ ਇੱਕ ਪਾਸੇ ਸੜਕ 'ਤੇ ਓਹੀ ਟੋਲਾ ਖਲੋਤਾ ਸੀ।  ਦੂਜੇ ਪਾਸੇ, ਹਵੇਲੀ ਦੇ ਅੱਗੇ, ਖਾਨ ਦੇ ਆਦਮੀ ਖੜ੍ਹੇ ਸੀ। ਇਨ੍ਹਾਂ ਸਾਰਿਆਂ ਤੋਂ ਛੁੱਟ, ਪਿੰਡ ਖਾਲੀ ਹੀ ਸੀ, ਕਿਉਂਕਿ ਸਾਰੀਆਂ ਜਨਾਨੀਆਂ ਘਰਾਂ ਵਿੱਚ ਸਨ। ਸਰਦਾਰ ਨੂੰ ਸਭ ਕੁਝ ਅਜੀਬ ਲੱਗਦਾ ਹੋਵੇਗਾ। ਹਵੇਲੀ ਦੇ ਪਿੱਛੇ ਉੱਚੇ ਥਾਂ ਪਿੰਡ ਦਾ ਇਕੱਲਾ ਮਸਜਿਦ ਸੀ। ਇੱਕ ਪਹਾੜੀ ਉੱਤੇ ਗੁਮਾਨ ਨਾਲ ਖੜ੍ਹਿਆ ਸੀ, ਜਿੱਦਾਂ ਕੋਈ ਭਾਸ਼ਣਕਾਰ ਅਪਣੀ ਸੰਗਤ ਨੂੰ ਭਾਸ਼ਣ ਦਿੰਦਾ ਸੀ; ਕਿਉਂਕਿ ਸੰਗਤ ਸਾਹਮਣੇ ਖੜ੍ਹੀ ਸੀ, ਲੜੀ ਉੱਤੇ ਲੜੀ, ਕਬਰਾਂ ਦੇ ਕੁਤਬਿਆਂ ਦੇ ਰੈਂਕ। ਕਹਿਣ ਦਾ ਮਤਲਬ ਕਬਰਸਤਾਨ ਹਵੇਲੀ ਅਤੇ ਮਸਜਿਦ ਵਿਚਾਲੇ ਸੀ। ਮੇਰੇ ਢਾਬੇ ਦੇ ਪਿੱਛੇ ਇੱਕ ਹੋਰ ਪਹਾੜੀ ਉੱਤੇ ਇੱਕ ਮੰਦਰ ਸੀ। ਸਭ ਕੁਝ ਧਿਆਨ ਨਾਲ ਵੇਖਕੇ, ਸਰਦਾਰ ਨੇ ਮੈਂਨੂੰ ਪੁਛਿੱਆ, "ਸਾਰੇ ਬੰਦੇ ਕਿਥੇ ਹੈਂ? ਖੇਤਾਂ ਤਾਂ ਖਾਲੀ ਸੀ"।

" ਸਰਦਾਰ ਜੀ, ਬੰਦੇ ਤਾਂ ਸਭ ਹੀ ਤਕਰੀਬਨ ਮਰ ਗਏ",
" ਕਿਉਂ?"

" ਓਹ ਲੋਕ ਦਿੱਸਦੇ ਨੇ? ਸ਼ਰਮਾ ਦੇ ਗੁੰਡੇ ਹਨ। 'ਤੇ ਹਵੇਲੀ ਵਿੱਚ ਖਾਨ ਦੇ ਬੰਦੇ ਹਨ। ਕੋਈ ਕਿਸਾਨ ਨਹੀਂ। ਸਭ ਗੁੰਡੇ ਨੇ", ਮੈਂ ਉਸਨੂੰ ਦੱਸਣ ਸ਼ੁਰੂ ਕੀਤਾ। " ਖਾਨਾਂ ਕੋਲ ਇੱਥੇ ਦੀ ਅੱਧੀ ਜਮੀਨ ਹੈ, ਬਾਕੀ ਸਾਰੀ ਸ਼ਰਮਿਆਂ ਦੀ ਹੈ।  ਆਪਸ ਵਿੱਚ ਧਰਤੀ ਉੱਤੇ ਲੜਦਿਆਂ ਨੇ ਪਿੰਡ ਦਾ ਸੱਤਿਆਨਾਸ ਕਰ ਦਿੱਤਾ। ਝਗੜਾ ਹੱਟਣਾ ਨਹੀ ਜਦ ਤੱਕ ਕਲੇ ਇੱਕ ਖਾਨਦਾਨ ਕੋਲ ਸਭ ਕੁਝ ਹੈ। ਫਿਰ ਕੀ ਰਹਿਣਾ? ਹੁਣ ਕੋਈ ਕਿਸਾਨ ਇੱਥੇ ਆਕੇ  ਕੰਮ ਕਰਨ ਰਾਜੀ ਨਹੀ "। ਮੈ ਢਾਬੇ ਦੇ ਇੱਕ ਪਾਸੇ ਡਾਂਗ ਰੱਖੀ ਸੀ; ਸਰਦਾਰ ਚੱਕ ਕੇ ਬਾਹਰ ਤੁਰ ਪਿਆ। ਸ਼ਰਮਾ ਦੇ ਤੋਲੇ ਵੱਲ ਚੱਲੇ ਗਿਆ।

 " ਆਓ! ਸਰਦਾਰ ਜੀ!", ਤੋਲੇ ਦੇ ਇੱਕ ਹਥਿਆਰਬੰਦ ਪੁਰਖ ਨੇ ਹੱਸਕੇ ਕਿਹਾ।

" ਕੀ ਗੱਲ? ਰੱਜਿਆ ਨਹੀਂ? ਹੋਰ ਗਾਲੀਆਂ ਖਾਣੀਆਂ?" ਹੋਰ ਨੇ ਆਖਿਆ। ਅੱਡਰੇ ਛਾਂਵੇ ਫੱਟੇ ਉੱਤੇ ਲੇਟਿਆ ਹੋਇਆ ਸੀ। ਉਹਦੇ ਸੱਜੇ ਪਾਸੇ ਇੱਕ ਲੰਬਾ ਬੰਦਾ ਖਲੋਤਾ ਸੀ, ਖੱਬੇ ਪਾਸੇ ਓਹੀ ਆਦਮੀ ਜਿਸ ਨੇ ਪਹਿਲਾ ਨਿਹੰਗ ਨੂੰ ਟਿੱਚਰ ਕੀਤੀ, ਖੜ੍ਹਾ ਸੀ। ਲੇਟਿਆ ਆਦਮੀ ਨੇ ਹੌਲੀ ਜਹੀ ਕਿਹਾ " ਤੂੰ ਸ਼ਹਿੰਦੇ ਕੋਲੇ ਵਾਪਸ ਚੱਲੇ ਜਾ। ਚਾਹ ਚੂਹ ਪੀ ਕੇ ਪਿੰਡ ਵਿਚੋਂ ਨਿਕਲ ਜਾ "। ਸਰਦਾਰ ਨੇ ਚੁੱਪ ਚਾਪ ਡਾਂਗ ਸਾਹਮਣੇ ਕੀਤੀ। ਠਰ੍ਹੰਮੇ ਨਾਲ ਆਖਿਆ, " ਲੋਕਾਂ ਦਾ ਮਖੌਲ ਨਹੀ ਕਰੀਦਾ "। ਲੇਟਿਆ ਹੋਇਆ ਆਦਮੀ ਹੁਣ ਖੜ੍ਹ ਗਿਆ।

 " ਓਏ, ਅੱਸੀਂ ਪੰਜ, ਤੂੰ ਇਕੋ ਹੀ ਹੈ। ਜਾ ਇਥੋ ਨੀਤਾਂ ਪੱਗ ਉੱਤੇ ਦਾਗ ...", ਓਹਦਾ ਹੱਥ ਆਪਣੀ ਤਲਵਾਰ ਵੱਲ ਗਿਆ, ਇੱਕ ਹੋਰ ਦਾ ਪਸਤੌਲ ਦਾ ਖ਼ੌਲ ਖੋਲਣ ਗਿਆ। ਏਨੇ ਵਿੱਚ ਹੀ, ਜਿੱਦਾਂ ਹੈਲੀਕਾਪਟਰ ਦੇ ਪੱਖੇ ਘੁੰਮਦੇ , ਡਾਂਗ ਨੇ ਦੋਨਾਂ ਦੇ ਹੱਥ ਭੰਨ ਦਿੱਤੇ, 'ਤੇ ਦੂਜਿਆਂ ਨੂੰ ਵੀ ਢਿੱਡ ਅਤੇ ਸੀਸ ਉੱਤੇ ਮਾਰਕੇ ਧਰਤੀ ਵੱਲ ਭੇਜ ਦਿੱਤੇ। ਨਿਹੰਗ ਨੇ ਆਲੇ ਦੁਆਲੇ ਝਾਤੀ ਮਾਰਕੇ ਡਾਂਗ ਝੁਕਾਈ, ਫਿਰ ਘੁੰਮਕੇ ਢਾਬੇ ਵੱਲ ਆਉਣ ਲੱਗਾ ਸੀ, ਜਦ ਇੱਕ ਡਿੱਗੇ ਹੋਏ ਡਕੈਤ ਨੇ ਬੇਕਿਰਨੀ ਨਾਲ ਆਖਿਆ, " ਗੋਲੀ ਮਾਰ ਦਿਓ ਇਹਨੂੰ!"। ਬੰਦੇ ਨੇ ਆਪਣਾ ਪਸਤੌਲ ਕਢਿਆ, ਪਰ ਝਟ ਪਟ ਘੁੰਮਕੇ ਸਿੰਘ ਨੇ ਚੱਕਰਮ ਉਸਦੇ ਗੁੱਟ ਵਿੱਚ ਮਾਰ ਦਿੱਤਾ। ਸਰਦਾਰ ਨੇ ਹਵੇਲੀ ਵੱਲ ਉਤਾਵਲੀ ਝਾਤੀ ਮਾਰੀ। ਬਾਰੀ ਪਿਛੋ ਖਾਨ ਖੜ੍ਹਾ ਦੇਖਦਾ ਸੀ; ਫਿਰ ਢਾਬੇ ਅੰਦਰ ਨਿਹੰਗ ਆਗਿਆ।

*   *   *   *   *

ਸ਼ਿਵ ਨੇ ਟੇਪ ਰੋਕ ਕੇ ਸ਼ਹਿੰਦੇ ਨੂੰ ਪੁਛਿਆ, " ਮੈਨੂੰ ਸਮਝ ਨਹੀਂ ਲੱਗਦੀ। ਮੁਸਲਿਮ ਦੇ ਪਾਸੇ ਸੀ?"।

" ਨਹੀਂ ਪੁੱਤਰ। '੪੭ ਤੋਂ ਪਹਿਲਾ ਦੀ ਗੱਲ ਹੈਂ। ਹਿੰਦੂ ਮੁਸਲਮਾਨ ਦਾ ਚੱਕਰ ਨਹੀਂ ਸੀ। ਓਹ ਆਦਮੀਆਂ ਨੇ ਗੜਬੜ ਰੂ ਕੀਤੀ। ਨਿਹੰਗ ਨੇ ਓਹਨਾਂ ਨੂੰ ਸਬਕ ਦਿੱਤਾ। ਉਂਝ ਇੱਕ ਗੱਲ ਤੇਰੀ ਸਹੀ ਹੈ; ਖਾਨ ਨੇ ਅਪਣਾ ਚੇਲਾ ਉਸ ਹੀ ਰਾਤ ਮੇਰੇ ਢਾਬੇ ਭੇਜ ਦਿੱਤਾ। ਸਰਦਾਰ ਮੰਜੀ ਉੱਤੇ ਸੁਤਾ ਪਿਆ ਸੀ"।

" ਫਿਰ ਕੀ ਹੋਇਆ? ", ਟੇਪ ਦੁਬਾਰਾ ਚਾਲੂ ਕਰ ਦਿੱਤੀ।

" ਉਸਨੇ ਸਿੰਘ ਨੂੰ ਆਖਿਆ ਜੇ ਕਾਲੂ ਪਿੰਡ ਵਿੱਚ ਠਹਿਰਨਾ ਸੀ, ਜਾ ਜਾਣਾ। ਮੇਰੇ ਖਿਆਲ ਵਿੱਚ ਸਰਦਾਰ ਲੰਘਦਾ ਹੀ ਸੀ, ਪਰ ਜਦ ਇਸ ਸੁਆਲ ਪੁਛਿਆ, ਉਸਦੀ ਦਿਲਚਸਪੀ ਨੇ ਮੰਨ ਬਦਲ ਦਿੱਤਾ। ਇਸ ਤੋਂ ਬਾਅਦ ਖਾਨ ਦੇ ਬੰਦੇ ਨੇ ਆਖਿਆ, " ਤੈਨੂ ਗੁਲਾਬ ਖਾਨ ਆਪਣੇ ਘਰ ਬੁਲਾਉਂਦਾ ਉਸ ਨਾਲ ਰੋਟੀ ਛਕਣ "। ਬਸ ਮਹਿਮਾਨ  ਤਿਆਰ ਹੋਗਿਆ ਗੁਲਾਬ ਖਾਨ ਦੇ ਘਰ ਜਾਣ, ਪਰ ਰੋਟੀ ਖਾਨ ਲਈ ਨਹੀਂ। ਮੇਰੇ ਢਾਬੇ ਦੇ ਪਰਾਂਠਿਆਂ  ਨਾਲ ਖੁਸ਼ ਸੀ"।

" ਫਿਰ ਕੀ ਹੋਇਆ?"

"ਕੀ ਪਤਾ। ਮੈਂ ਤਾਂ ਨਾਲ ਗਿਆ ਨਹੀਂ। ਏਨਾ ਹੀ ਕਹਿ ਸੱਕਦਾ ਹਾਂ, ਕਿ ਸਵੇਰੇ ਉੱਠ ਕੇ ਹਵੇਲੀ'ਚ ਕੰਮ ਕਰਨ ਚੱਲੇ ਗਿਆ। ਮੈਂ ਹੈਰਾਨ ਸੀ, ਕਿਉਂਕਿ ਇਹ ਵੀ ਮਜ਼ਦੂਰ ਫ਼ੌਜੀ ਨਿੱਕਲ ਗਿਆ "।

" ਅੱਛਾ, ਗੁਲਾਬ ਖਾਨ ਵਾਰੇ ਹੋਰ ਦੱਸ "।

" ਗੁਲਾਬ ਵਡਾ ਭਰਾ ਸੀ। ਸ਼ਰਮਾ ਦੀ ਜਮੀਨ ਲਈ ਲਾਲਚੀ ਸੀ। ਸੱਚ ਹੈ ਕਿ ਗੁਲਾਬ ਸ਼ਰਮਾ ਤੋਂ ਤਕੜਾ ਸੀ। ਲੋਕ ਉਹ ਤੋਂ ਡਰਦੇ ਸੀ। ਪੜ੍ਹਿਆ ਲਿਖਿਆ ਵੀ ਸੀ, ਦਿਮਾਗ ਬਹੁਤ ਤਿੱਖਾ ਸੀ। ਪਰ ਗੁਲਾਬ ਤੋਂ ਓਹਦਾ ਨਿੱਕਾ ਭਰਾ ਵਾਧੂ ਸੀ!"।

" ਦੋ ਵੀਰ ਸੀ?",

" ਆਹੋ, ਦੋ ਹੀ ਸੀ। ਨਿੱਕੇ ਭਰਾ ਦਾ ਨਾਂ ਤਰਨ ਸੀ।  ਸਭ ਉਸਨੂੰ ਤਾਰੀ ਆਖਦੇ ਸੀ। ਸ਼ਰਮਾ ਦੇ ਇੱਕ ਦੋ ਬੰਦਿਆਂ ਕੋਲ ਪਸਤੌਲ ਸਨ, ਪਰ ਤਾਰੀ ਨੀ ਕੋਈ ਰਾਹ ਨਾਲ ਅੰਗ੍ਰੇਜ਼ੀ ਸਿਰਕਾਰ ਤੋਂ ਮਸ਼ੀਨ ਗਣ ਚੋਰੀ ਕਰ ਲਈ।  ਓਹ 'ਤੇ ਕੁਝ ਹੋਰ ਬੰਦੇ ਡਾਕਾ ਕਰਨ ਜਾਂਦੇ ਸੀ।  ਜਦ ਬਾਹਰ ਗਿਆ, ਉਦੋਂ ਹੀ ਸ਼ਰਮੇ  ਦੇ ਆਦਮੀ ਭਲਵਾਨ ਬਣ ਜਾਂਦੇ ਸੀ। ਨੀਤਾਂ ਡਰੂ ' ਤੇ ਸੰਗੜਵੀਆਂ ਅੱਖਾਂ ਨਾਲ ਦੂਰੋ ਵੇਖਦੇ ਖੜ੍ਹੇ ਰਹਿੰਦੇ ਸੀ"।

" ਫਿਰ ਜਦ ਨਿਹੰਗ ਪਿੰਡ ਆਇਆ, ਤਾਰੀ ਡਾਕਾ ਕਰਨ ਹੋਰ ਕਿੱਥੇ ਗਿਆ ਸੀ?"
" ਆਹੋ "।
" ਸ਼ਰਮਾ ਵਾਰੇ ਕੁਝ ਦੱਸ "।

" ਸ਼ਰਮਿਆਂ ਦਾ ਹੇਡ ਲਾਲ ਚੰਦ ਹੈ। ਪੰਚਾਇਤ ਦਾ ਜਥੇਦਾਰ ਵੀ ਹੈ, ਨਾਲੇ ਪਿੰਡ ਦਾ ਸਰਪੰਚ। ਜਦ ਗੋਰੇ ਲੰਘਦੇ ਹੈ, ਓਹਦਾ ਜੋਰ ਚੱਲਦਾ, ਨਹੀ ਤਾਂ ਗੁਲਾਬ ਦਾ ਹੀ ਚੱਲਦਾ। ਅੱਧਾ ਪਿੰਡ ਲਾਲ ਚੰਦ ਪਿੱਛੇ ਸੀ,  ਅੱਧਾ  ਗੁਲਾਬ ਦੇ। ਜਦ ਤੱਕ ਸਿੰਘ ਆਇਆ, ਕੋਈ ਪ੍ਰਵਾਹ ਨਹੀ ਕਰਦਾ ਸੀ। ਸਭ ਅਮਨ ਹੀ ਭਾਲਦੇ ਸੀ । ਦਰਅਸਲ ਲਾਲ ਚੰਦ ਤਾਂ ਖਾਨਾਂ ਤੋਂ ਡਰਦਾ ਸੀ; ਸ਼ਰਮਿਆਂ ਦੀ ਤਾਕਤ ਉਸਦੀ ਵਹੁਟੀ ਸੀ, ਕੁਲਦੀਪ।  ਓਨ੍ਹਾਂ ਕੋਲੇ ਇੱਕ ਧੀ ਸੀ, ਜਿਸਦਾ ਹੱਥ ਪੰਜ ਮੱਰਬੇ  ਕਿਸੇ ਨੂੰ ਦਵਾ ਸੱਕਦਾ ਸੀ। ਤਾਰੀ ਵਿਆਹ ਕਰਨਾ ਚਾਹੁੰਦਾ ਸੀ, ਪਰ ਮੁਸਲਮਾਨ ਨਾਲ ਕਦੇ ਨਹੀਂ ਰਿਸ਼ਤਾ ਕੁਲਦੀਪ ਨੇ ਕਰਨ ਦੇਣਾ ਸੀ। ਧੀ ਨੂੰ ਘਰ ਵਿੱਚ ਹੀ ਰਖਦੇ ਸੀ, ਕਿਉਂਜੋ ਡਰ ਸੀ ਖਾਨ ਕਤਲ ਨਾ ਕਰ ਦੇਵੇਗੇ "।  ਸ਼ਹਿੰਦੇ ਨੇ ਪੈੱਗ   ਖਾਲੀ ਕਰ ਦਿੱਤਾ।

" ਫਿਰ ਕੀ ਹੋਇਆ? ਸਰਦਾਰ ਗੁਲਾਬ ਲਈ ਕੰਮ ਕਰਨ ਲੱਗ ਪਿਆ ?"
" ਆਹੋ, ਸਿਰਫ ਉਸਦਾ ਰਾਖੀ ਕਰਦਾ ਸੀ। ਪਰ ਜਦ ਤਾਰੀ ਦੀ ਅੱਖ  ਉਸ ਉੱਤੇ ਟਿੱਕੀ, ਨਿੱਕਾ ਭਰਾ ਖੁਸ਼ ਨਹੀਂ ਸੀ"।
" ਅੱਛਾ! ਜਦ ਮਿਲੇ, ਕੀ ਹੋਇਆ?"।

*   *   *   *   *

ਡਾਕੂਆਂ ਦੇ ਘੋੜੇ ਅਰਾਮ ਨਾਲ ਹਵੇਲੀ ਸਾਹਮਣੇ ਆਏ; ਓਹਨਾਂ ਦੇ ਗੱਭੇ ਇੱਕ ਤਾਂਗਾ ਸੀ। ਤਾਰੀ ਨੇ ਘੋੜੇ ਦੀਆਂ ਵਾਗਾਂ ਖਿਚੀਆਂ, 'ਤੇ ਉੱਤਰ ਗਿਆ। ਮੈਨੂੰ ਸਭ ਕੁਝ ਦਿੱਸਦਾ ਸੀ, ਢਾਬੇ ਦੇ ਦਰੋਂ ਤੋਂ। ਭਰਾਂ ਨੇ ਜੱਫੀ ਪਾਈ, ਜੋਰ ਨਾਲ। ਜਦ ਗੁਲਾਬ ਨੂੰ ਛੱਡਿਆ, ਤਾਰੀ ਦੀਆਂ ਅੱਖਾਂ ਉਹਦੇ ਪਿੱਛੇ ਨਿਹੰਗ ਵੱਲ, ਇੱਕ ਅਜਨਬੀ ਵੱਲ ਠਹਿਰਆਂ। ਸਿਰ ਨਾਲ ਸੈਨਤ ਕਰਕੇ ਆਖਿਆ, " ਏ ਕੌਣ ਐ?"।

" ਨਵਾਂ ਰੰਗਰੂਟ ", ਗੁਲਾਬ ਨੇ ਮੁਸਕਾਨ ਨਾਲ ਉੱਤਰ ਦਿੱਤਾ।
" ਅੱਛਾ? ਸਰਦਾਰ? ਹਦ ਹੋ ਗਈ ਭਾਰਵਾ!"
" ਤੈਨੂੰ ਵੇਖਣਾ ਚਾਹੀਦਾ ਸੀ। ਹੱਥ ਤੇਰੇ ਤੋਂ ਵੀ ਤੇਜ ਹੈ। ਲਾਲ ਚੰਦ ਦੇ ਪੰਜ ਆਦਮੀਆਂ ਨੂੰ ਡਾਂਗ ਨਾਲ ਕੁੱਟ ਦਿੱਤਾ"। 

" ਸੱਚੀ? ਡਾਂਗ 'ਤੇ ਮਸ਼ੀਨ ਗਣ ਵਿੱਚ ਬਹੁਤ ਫ਼ਰਕ ਹੈ ਭਾਈ ਜਾਣ! ਫਿਰ ਵੀ, ਜਿਹੜਾ ਆਦਮੀ ਸਾਡੀ ਮਦਦ ਕਰਦਾ, ਆਪਣਾ ਹੀ ਹੈ ", ਪਰ ਤਾਰੀ ਦੀ ਗੱਲ ਕੁਝ ਹੋਰ ਕਹਿੰਦੀ ਸੀ। ਗੁਲਾਬ ਨੂੰ ਸਮਝ ਲੱਗ ਗਈ, " ਯਾਰ ਬਹੁਤਾ ਵੀ ਨਾ ਸ਼ੱਕੀ ਬਣ "।

" ਰਹਿੰਦੇ, ਮੈਂ ਹੁਣ ਮੌਜੂਦ ਹਾਂ। ਆ ਅੰਦਰ ਚਲੀਏ। ਸਰਦਾਰ ਜੀ, ਆਓ! ਅਪਣੇ ਵਾਰੇ ਦਸੋ "। ਬਾਹ ਦਰਵਾਜੇ ਵੱਲ ਕੀਤੀ। ਪਰ ਨਿਹੰਗ ਦੀ ਨਜ਼ਰ ਤਾਂਗੇ ਵੱਲ ਗਈ। ਇੱਕ ਸੁੰਦਰ ਜਨਾਨੀ ਤਾਂਗੇ ਵਿੱਚੋਂ ਨਿਕਲੀ। ਜਿੰਦਗੀ ਵਿੱਚ ਏਨੀ ਸੋਹਣੀ ਔਰਤ ਸਿੰਘ ਨੇ ਕਦੀ ਨਹੀਂ ਦੇਖੀ ਸੀ। ਤਾਰੀ ਦੀ ਵਹੁਟੀ ਤਾਂ ਹੋ ਨਹੀਂ ਸਕਦੀ? ਕੌਣ ਹੈਂ? ਇਹ ਸੋਚ ਮੈਨੂੰ ਉਸਦੇ ਚਿਹਰੇ ਉੱਤੇ ਨੱਚਦੀ ਦਿੱਸੀ। ਤਾਰੀ ਨੂੰ ਵੀ ਦਿੱਸ ਗਈ। ਇੱਕ ਬਾਂਹ ਗੁਲਾਬ ਦੇ ਮੋਢੇ ਉੱਤੇ ਰਖੀ, ਇੱਕ ਸਰਦਾਰ ਦੇ, ਜਦ ਸੜਕ ਦੇ ਦੂਜੇ ਪਾਸੋ ( ਮੇਰੇ ਢਾਬੇ ਦੇ ਖੱਬੇ) ਇੱਕ ਨਿਆਣਾ ਦੌੜ ਕੇ ਤੀਵੀਂ ਵੱਲ ਗਿਆ, " ਮਾਂ, ਮਾਂ " ਰੋ ਰੋਕੇ ਚੀਕੀ ਗਿਆ। ਮਾਂ ਨੇ ਬਾਹਾਂ ਖੋਲ ਕੇ ਜੱਫੀ ਪਾਈ । ਕੌੜੇ ਕੌੜੇ ਅੱਥਰੂ  ਔਰਤ ਦੇ ਮੂੰਹ ਤੋਂ ਖਿਰਦੇ ਸੀ। ਪਰ ਖਾਨ ਦੇ ਬੰਦਿਆਂ ਨੇ ਵੱਖਰੇ  ਕਰ ਦਿੱਤੇ। ਇੱਕ ਨੇ ਲੱਤ ਮਾਰਕੇ, ਮੁੰਡੇ ਨੂੰ  ਪਰੇ ਸੁਟ ਦਿੱਤਾ। ਇੱਕ ਹੋਰ ਨੇ ਜਨਾਨੀ ਦੀ ਬਾਂਹ ਫੜਕੇ ਤਾਰੀ ਵੱਲ ਭੇਜ ਦਿੱਤੀ। ਸਰਦਾਰ ਦੇ ਠੰਡੇ ਨੈਣ ਤਾਰੀ ਦੀਆਂ ਕੋਸੀਆਂ ਕੋਸੀਆਂ ਅੱਖਾਂ ਨਾਲ ਮਿਲੇ। ਕਿਸੇ ਨੇ ਕੁਝ ਨਹੀਂ ਬੋਲਿਆ। ਸਰਦਾਰ ਤੱਤਾ ਲੱਗਦਾ ਸੀ ਮੈਨੂੰ। ਪਰ ਓਹਨੇ ਤਾਰੀ ਨੂੰ ਕੁਝ ਨਹੀਂ ਕਿਹਾ।  ਛਾਂ ਵਿੱਚ ਇੱਕ ਕਮਜੋਰ ਬੰਦਾ ਖੜਾ ਸੀ। ਹੌਲੀ ਹੌਲੀ ਅੱਗੇ ਆਕੇ ਗੋਡੇ ਭਾਰ ਡਿੱਗ ਕੇ ਮੁੰਡੇ ਨੂੰ ਜੱਫੀ ਪਾਈ। ਸਭ ਸਰਦਾਰ ਨੇ ਤਾੜ ਲਿਆ। ਮੈਨੂੰ ਤਾਂ ਪਤਾ ਸੀ ਕੀ ਗੱਲ ਸੀ; ਗੱਲ ਹੈ, ਸਰਦਾਰ ਨੇ ਤਾਰੀ ਨੂੰ ਪੁਛਿਆ ਸੀ, ਜਾ ਨਹੀਂ? ਇਸ ਗੱਲ ਤੋਂ ਬਾਅਦ ਗੁਲਾਬ ਦਾ ਰਾਖੀ ਰਹਿਵੇਗਾ ਜਾ ਨਹੀਂ? ਉਸ ਵੇਲੇ ਸਰਦਾਰ ਨੇ ਕੁਝ ਨਹੀਂ ਕਿਹਾ।  ਚੁੱਪ ਚਾਪ ਮਗਰ ਅੰਦਰ ਚੱਲੇ ਗਿਆ।  ਮੈਨੂੰ ਪਤਾ ਸੀ ਰਾਤ ਨੂੰ ਤਾਂ ਢਾਬੇ ਦੇ ਮੰਜੇ ਉੱਤੇ ਹੀ ਸੌਵੇਗਾ।

 *   *   *   *   *

ਸ਼ਿਵ ਦੇ ਦਿਮਾਗ ਵਿੱਚ ਕਈ ਸੋਚਾਂ ਦੌੜ ਦੀਆਂ ਸਨ, ਜਿੱਦਾਂ ਪੈਲੀ ਉੱਤੇ ਘੋੜੇ ਤੇਜੀ ਨਾਲ ਨੱਸਦੇ ਹੁੰਦੇ। ਸਿੰਘ ਨੇ ਕਾਹਤੋਂ ਮੁਸਲਮਾਨਾਂ ਦੀ ਮਦਦ ਕੀਤੀ? ਸ਼ਰਮੇ ਦੇ ਆਦਮੀਆਂ ਨੇ ਕਿਉਂ ਉਸਨੂੰ ਸਤਾਇਆ? ਨਿਹੰਗ ਨੇ ਕਾਹਤੋਂ ਤਲਵਾਰ ਕੱਢਕੇ ਬੰਦੇ ਨਹੀਂ ਵੱਢਦੇ? ਗੁਲਾਬ ਦੇ ਆਦਮੀ ਸਭ ਮੁਸਲਿਮ ਸੀ, ਜਾ ਹਿੰਦੂ ਮੁਸਲਮਾਨਾਂ ਦਾ ਰਲਾਵਟ? ਲਾਲ ਚੰਦ ਦੇ ਫੌਜੀ ਵੀ ਇਸ ਤਰ੍ਹਾਂ ਦੇ ਸੀ? ਨਿਹੰਗ ਨੂੰ ਗੱਲ ਵਿੱਚ ਸ਼ਾਮਲ ਹੋਕੇ ਕੀ ਮਿਲਿਆ?  ਲਾਲ ਚੰਦ ਤਾਂ ਸਰਪੰਚ ਸੀ, ਫਿਰ ਪਿੰਡ ਵਿੱਚ ਜੋਰ ਕਿਉਂ  ਨਹੀਂ ਸੀ? ਪਰ ਸਭ ਤੋਂ ਦਿਲਚਸਪੀ ਗੱਲ, ਜਨਾਨੀ ਕੌਣ ਸੀ? ਕੀ ਚੱਕਰ ਸੀ?

" ਤੀਵੀਂ ਕੌਣ ਸੀ?", ਸ਼ਹਿੰਦੇ ਨੂੰ ਸ਼ਿਵ ਨੇ ਆਖਿਆ।

" ਆਹੋ। ਜਨਾਨੀ ਕੌਣ ਸੀ। ਹਾਂ। ਅੱਛਾ, ਕੰਨ੍ਹ ਕੋਲਕੇ ਸੁਣ। ਜੋ ਬੀਤਣਾ ਸੀ, ਉਸਦੇ ਮੱਧ  ਇਸ ਜਨਾਨੀ ਅਤੇ ਤਾਰੀ ਦਾ ਮਾਮਲਾ ਸੀ", ਸ਼ਹਿੰਦੇ  ਨੇ ਪੈੱਗ ਮੁਕਾਕੇ (ਸ਼ਿਵ ਹੈਰਾਨ ਸੀ ਕਿ ਗਲਾਸੀ ਦੇ ਥਾਂ ਵ੍ਹਿਸਕੀ ਦਾ ਪੈੱਗ ਲਾਉਂਦਾ ਸੀ) ਨੇੜੇ-ਤੇੜੇ ਹੋਕੇ, ਗੱਲ ਸ਼ੁਰੂ ਕੀਤੀ। " ਪਿੰਡ ਵਿੱਚ ਇੱਕ ਨਿਕੰਮਾ ਮੁੰਡਾ ਸੀ। ਤਾਸ਼  ਦੀ ਆਦਤ ਸੀ, ਜੂਏਬਾਜ਼ੀ ਸੀ। ਮੁੰਡੇ ਦਾ ਨਾਂ ਲਾਖਾ ਸੀ। ਪਰ ਫਿਰ ਵੀ ਲਾਖਾ ਕਿਸਮਤ ਵਾਲਾ ਸੀ; ਸਾਡੇ ਪਿੰਡ ਨੇੜੇ ਚੰਗਾ ਰਿਸ਼ਤਾ ਮਿਲਪਿਆ। ਕੁੜੀ ਚੰਗੀ, ਸੁਨੱਖੀ ਸੀ। ਸਾਡੇ ਪਿੰਡ ਵਿੱਚ ਕੋਈ ਔਰਤ ਨਹੀਂ ਸੀ, ਜਿਸਦਾ ਰੂਪ ਏਨਾ ਸੋਹਣਾ ਸੀ। ਲਖਸ਼ਮੀ ਸੀ। ਚੰਦ ਸ਼ਰਮ ਨਾਲ, ਉਸਨੂੰ ਵੇਖਕੇ ਝੁਕਣ ਤਿਆਰ ਸੀ। "

" ਅੱਛਾ, ਪਰ ਕੁੜੀ ਦਾ ਨਾਂ ਕੀ ਸੀ?"
" ਸੀਮਾ"
" ਹਿੰਦੂ ਸੀ?"
" ਹੋਰ!"।
" ਕੀ ਹੋਇਆ?", ਸ਼ਿਵ ਨੂੰ ਸ਼ਹਿੰਦੇ ਦੇ ਜਵਾਬ ਆਉਣ ਤੋਂ ਪਹਿਲਾ ਵੀ ਚੰਗਾ ਅੰਦਾਜ਼ਾ ਸੀ ਕੀ ਹੋਇਆ।

" ਲਾਖਾ ਇੱਕ ਦਿਨ ਬਹੁਤ ਸ਼ਰਾਬੀ ਹੋਗਿਆ, 'ਤੇ ਤਾਰੀ ਨਾਲ ਤਾਸ਼ ਉੱਤੇ ਬਹਿਸ ਕਰਨ ਲੱਗ ਗਿਆ। ਤਾਰੀ ਨੇ ਸ਼ਰਤ ਲਾਈ, ਜੇ ਤਾਰੀ ਹਾਰਿਆ, ਉਸਨੇ ਲਾਖੇ ਨੂੰ ਆਪਣਾ ਘੋੜਾ ਦੇ ਦੇਣਾ ਸੀ। ਜੇ ਲਾਖਾ ਹਾਰਿਆ, ਤਾਂ ਕਮੀਨੇ ਨੇ ਸੀਮਾ ਦਾ ਹੱਥ ਮੰਗ ਲੈ ਲੈਣਾ। ਲਾਖਾ ਬੇਸ਼ਰਮ ਸੀ; ਤਾਰੀ ਦੀ ਗੰਦੀ ਗੱਲ ਮੰਜੂਰ ਸੀ। ਮੀਆਂ ਬੀਬੀ ਕੋਲੇ ਇੱਕ ਪੁੱਤਰ, ਬਿੱਟੂ ਵੀ ਸੀ। ਲਾਖਾ ਭਾਂਜ ਖਾਗਿਆ।  ਲਾਖਾ ਤਾਂ ਲਿਸਾ ਜਾ ਆਦਮੀ ਸੀ, ਤਾਰੀ ਨੂੰ ਕੁਝ ਨਹੀਂ ਕਰ ਸੱਕਦਾ ਸੀ। ਜੋ ਹੋਣਾ ਸੀ, ਹੋ ਗਿਆ "।

" ਲਾਲ ਚੰਦ ਨੇ ਕੁੱਛ ਕੀਤਾ?",
" ਨਾ। ਕੁਝ ਨਹੀਂ। ਰੋਜ ਰੋਜ ਲਾਖਾ ਗੁਲਾਬ ਦੀਆਂ ਮਿੰਨਤਾਂ ਕਰਦਾ ਸੀ। ਓਦੋਂ ਬਾਅਦ ਲਾਲ ਚੰਦ 'ਤੇ ਗੁਲਾਬ ਦਾ ਯੁੱਧ ਸ਼ੁਰੂ ਹੋਗਿਆ "।
" ਮੈਂ ਕਦੀ ਨਹੀਂ ਸੋਚਿਆ ਲਾਖੇ ਵਰਗੇ ਨੀਚੇ ਬੰਦੇ ਹੋ ਸੱਕਦੇ ਹੈ"
" ਭਰਵਾ, ਸਾਡੀ ਕੌਮ ਤਾਂ ਬਹੁਤ ਨੀਚੇ ਜਾ ਸੱਕਦੀ ਹੈ। ਪੈਸੇ ਲਈ, ਲਾਲਚ ਲਈ। ਕੋਈ ਨਹੀਂ ਸਿੱਧਾ ਸਾਦਾ ਹੈ"।
"ਫਿਰ ਕੀ ਹੋਇਆ?"
"ਮੈਨੂੰ ਲੱਗਦਾ ਸੀਮਾ ਨੇ ਦੂਜੀ ਵਾਰੀ ਤਕਦੀਰ ਸਭ ਦੀ ਬਦਲ ਦਿੱਤੀ। ਕਿਉਂਕਿ ਸਰਦਾਰ ਥੋੜਿਆਂ ਰਾਤਾਂ  ਬਾਅਦ, ਖਾਨਾਂ ਤੋਂ ਓਹਲੇ ਓਹਲੇ, ਲਾਲ 'ਤੇ ਕੁਲਦੀਪ ਨੂੰ ਮਿਲਣ ਗਿਆ "। 
" ਸੀਮਾ ਨੇ ਦਿਲ ਵਿੱਚ ਕੁਝ ਜਗਾ ਦਿੱਤਾ? ਜਾਂ ਪੈਸੇ ਲਈ?"
" ਸ਼ਿਵ ਜੀ, ਇਸ ਗੱਲ ਦਾ ਤਾਂ ਰੱਬ ਹੀ ਜਾਣੇ, ਪਰ ਸੀਮਾ ਦੀ ਕੋਈ ਤਾਂ ਅਸਰ ਹੋਇਆ"। 
" ਫਿਰ ਕੀ ਹੋਇਆ?"

" ਸਰਦਾਰ ਨੂੰ ਹੁਣ ਤਾ ਪਤਾ ਸੀ ਕਿ ਲਾਲ ਚੰਦ ਸਰਪੰਚ ਸੀ।  ਉਸਨੇ ਓਹਨਾਂ ਨੂੰ ਖ਼ਬਰ ਦਿੱਤੀ , ਕਿੱਥੇ ਡਾਕਾ ਦਾ ਮਾਲ ਲੁਕੋਇਆ ਸੀ।  ਖਾਸ ਕਿੱਥੇ ਗੋਰਮੰਟ ਦਾ ਮਾਲ ਅਤੇ ਸੀਮਾ ਦਾ ਕੈਦਖਾਨਾ"।

" ਕਿਥੇ ਸੀ?"

" ਮਸਜਿਦ ਕੋਲੇ ਪਿੰਡ ਦਾ ਕਬਰਸਤਾਨ ਸੀ, ਜਿਥੇ ਨਕਲੀ ਸਮਾਧ ਬਣਾਈ ਸੀ। ਉਸਦੇ ਹੇਠ ਲੁਟੇਰਿਆਂ ਦਾ ਮਾਲ ਰਖਿਆ ਸੀ।  ਕੁੱਝ ਹਵੇਲੀ ਵਿੱਚ ਵੀ ਪਿਆ ਸੀ। ਸਮਾਧ ਦੇ ਨੇੜੇ ਇੱਕ ਛਪਰੀ ਸੀ, ਜਿਥੇ ਸੀਮਾ ਨੂੰ ਕੈਦ ਰਖਿਆ"।

" ਇਸ ਖਬਰ ਲਈ ਸਰਦਾਰ ਨੂੰ ਪੈਸੇ ਮਿਲੇ?"

" ਨਹੀਂ, ਰੱਬਦਾ ਬੰਦਾ ਸੀ  ਕੁੱਝ ਨਹੀਂ ਮੰਗਿਆ, ਉਸਨੇ। ਲਾਲ ਦੇ ਬੰਦਿਆਂ ਨੂੰ ਕੁੱਟਣ ਲਈ ਗੁਸਤਾਫੀ ਮੰਗੀ, ਬੱਸ" ।

"ਫਿਰ ਕੀ ਹੋਇਆ?"

" ਲਾਲ ਚੰਦ ਆਪਣੇ ਕੁਝ ਬੰਦੇ ਕਬਰਸਤਾਨ ਲੈ ਕੇ ਚੱਲੇ ਗਿਆ। ਕਬਰਾਂ ਦੇ ਕੁਤਬੇ ਪਿੱਛੇ ਲੁਕ ਲੁੱਕ ਕੇ ਛਪਰੀ ਦਾ ਦੁਆਲਾ ਹੋਗਿਆ।  ਬੱਸ ਫਿਰ ਹਮਲਾ ਕੀਤਾ । ਸੀਮਾ ਹੀ ਬੱਚੀ, ਹੋਰ ਸਾਰਿਆਂ ਨੂੰ  ਮਾਰ ਦਿੱਤਾ । ਲੁਟਿਆ ਹੋਇਆ ਮਾਲ ਦਾ ਵੀ ਕਬਜ਼ਾ ਕਰ ਲਿਆ।  ਓਸ ਹੀ ਰਾਤ ਤਾਰੀ ਨੂੰ ਪਤਾ ਲੱਗ ਗਿਆ"।

" ਓਹਨੇ ਕੀ ਕੀਤਾ?"

" ਬੱਸ, ਗੁਸਾ ਚੜ ਗਿਆ। ਗੁਲਾਬ ਦੀ ਗੱਲ ਨਹੀਂ ਸੁਣੀ। ਓਸ ਹੀ ਰਾਤ, ਮਸ਼ੀਨ ਗਣ ਲੈ ਕੇ ਤਾਰੀ ਅਤੇ ਉਸਦੇ ਗੁੰਡਿਆਂ ਨੇ ਸ਼ਰਮਾ ਦੀ ਹਵੇਲੀ ਉੱਤੇ ਹਮਲਾ ਕੀਤਾ। ਸੀਮਾ ਨਹੀਂ ਲੱਭੀ, ਪਰ ਇੱਕ ਡਕੋਤ ਨੇ ਧੀ ਟੋਲ ਲਈ। ਹਾਲੇ ਸੂਰਜ ਸੁਟਾ ਹੀ ਸੀ, ਜਦ ਸੌਦਾ ਕੀਤਾ । ਮੈਂ ਤੇ ਸਰਦਾਰ ਢਾਬੇ ਵਿੱਚੋਂ ਤਮਾਸ਼ਾ ਦੇਖ ਰਹੇ ਸੀ। ਇੱਕ ਪਾਸੇ ਤਾਰੀ ਸ਼ਰਮਾ ਦੀ ਧੀ ਫੜਕੇ ਖੜਾ ਸੀ, ਦੂਜੇ ਪਾਸੇ ਲਾਲੋ ਚੰਦ ਸੀਮਾ ਨਾਲ। ਬਿੱਟੂ ਫਿਰ ਮਾਨ ਕੋਲ ਗਿਆ, ਪਰ ਚੰਦ ਨੇ ਛੱਡੀ ਨਹੀਂ । ਮੁੰਡੇ ਨੂੰ ਮਾਰ ਕੇ ਪਿਓ ਵੱਲ ਭੇਜ ਦਿੱਤਾ। ਅਪਣੇ ਦਰਾਂ'ਸੀ ਕੁਲਦੀਪ ਖਲੋਤੀ ਸੀ। ਅਪਣੀ ਧੀ ਵੱਲ ਦੇਖ ਦੇਖਕੇ ਸਾਹ, ਸਾਹ ਵਿੱਚ ਚੜ੍ਹਦਾ ਸੀ "।
" ਕੀ ਦੇਖਦਾ! ਵੱਟ!"।

“ ਗੁਲਾਬ ਨੇ ਧੀ ਨੂੰ ਹੌਲੀ ਹੌਲੀ ਅੱਗੇ ਲਿਆਂਦਾ। ਲਾਲ ਚੰਦ ਨੇ ਸੀਮਾ ਨੂੰ। ਫਿਰ ਗੁਲਾਬ ਨੇ ਮਾਲ ਲੈਣ ਦਾ ਹਠ ਕੀਤਾ। ਨਹੀਂ ਤਾਂ! ਲਾਲ ਚੰਦ ਦੇ ਆਦਮੀਆਂ ਨੇ ਮਾਲ ਕੱਢਕੇ ਬਾਹਰ ਲਿਆਂਦਾ। ਫਿਰ ਜਨਾਨੀਆਂ ਵੱਟਿਆਂ। ਪਰ ਤਾਰੀ ਨੇ ਤਾਂ ਗੱਲ ਇਥੇ ਕਿਥੇ ਛੱਡਣੀ ਸੀ? ਧੀ ਦੀ ਪਿੱਠ ਵਿੱਚ ਜੋਰ ਦੇਣੀ ਚਾਕੂ ਭੇਜ ਦਿੱਤਾ।  ਉਸ ਹੀ ਪੱਲ ਵਿੱਚ ਗੁਲਾਬ ਨੇ ਸੀਮਾ ਉਪਰ ਛਾਲ ਮਾਰਕੇ ਭੁੰਜੇ ਲਿਆਂਦੀ। ਦੋਨੋਂ ਪਾਸਿਓ ਪਸਤੌਲ ਗੜ ਗੜ ਕਰਨ ਲੱਗ ਪਏ। ਤਲਵਾਰ ਦੀਆਂ ਧਾਰਾਂ ਅਤੇ ਗੰਡਾਸੇ ਚੁੰਮੇ। ਜਦ ਮਿੱਟੀ ਧੂੜਨਾ ਧਰਤੀ ਉੱਤੇ ਵਾਪਸ ਟਿੱਕ ਗਈ, ਸਾਰੇ ਪਾਸੇ ਲਾਸ਼ਾਂ ਸਨ। ਲਾਲ ਚੰਦ ਮਰ ਗਿਆ ਸੀ। 'ਕੱਲੀ ਕੁਲਦੀਪ ਖੜ੍ਹੀ ਰਹਿ ਗਈ। ਪਰ ਓਹ ਵੀ ਜਿਉਂਦੀ ਲੋਥ ਸੀ।  ਗੁਲਾਬ ਨੇ ਸੀਮਾ ਤਾਰੀ ਹਵਾਲੇ ਕਰ ਦਿੱਤੀ। "       

" ਸਰਦਾਰ ਨੇ ਕਿਸੇ ਦਾ ਪਾਸਾ ਲਿਆ?"

" ਨਹੀਂ। ਮੈਨੂੰ ਲੱਗਦਾ ਉਸਨੇ ਸੋਚਿਆ ਕਿ ਲਾਲ ਚੰਦ ਨੇ ਲਾਖਾ ਨੂੰ ਵਹੁਟੀ ਵਾਪਸ ਮੋਰ ਦੇਣੀ ਸੀ। ਪਰ ਮੈਂ ਹੀ ਬੇਚਾਰੇ ਬਿੱਟੂ ਨੂੰ ਤਸੱਲੀ ਦਿੱਤੀ।  ਲਾਖਾ ਤਾ ਕਿਥੇ ਲੁਕਿਆ ਸੀ।  ਓਹ ਡਰਦਾ ਸੀ।"

" ਸਰਦਾਰ ਨੇ ਕੁਝ ਨਹੀਂ ਕੀਤਾ?"

" ਇੱਕ ਦਮ ਨਹੀਂ। ਸਾਡੇ ਸਾਹਮਣੇ ਗੁਲਾਬ ਕੁਲਦੀਪ ਵੱਲ ਗਿਆ; ਅਪਣੀ ਪਿਆਸੀ ਤਲਵਾਰ ਨਾਲ ਉਸਦਾ  ਸੀਸ ਲਾ ਦਿੱਤਾ।

" ਹਾਏ!"

" ਪਤਾ।  ਸਰਦਾਰ ਗੁਲਾਬ ਦੇ ਬੰਦਿਆਂ ਮਗਰ ਚੱਲੇ ਗਿਆ। ਕੀ ਪਤਾ ਉਸਦਾ ਮੰਨ ਕੀ ਕਹਿੰਦਾ ਸੀ? ਏਨਾ ਹੀ ਪਤਾ ਕਿ ਜਦ ਚੰਦ ਬੱਦਲਾਂ ਪਿੱਛੇ ਓਹਲੇ ਹੋਇਆ, 'ਤੇ ਸੂਰਜ ਚੜ੍ਹ ਗਿਆ, ਮੈਂ ਕੁਰਸੀ 'ਤੇ ਬੈਠਾ ਸੀ; ਮੇਰੀ ਗੋਦ ਵਿੱਚ ਬਿੱਟੂ ਪਿਆ ਸੀ, ਸੰਘ ਸੰਘਦਾ " । ਸ਼ਹਿੰਦੇ ਨੇ ਹੋਰ ਪੈੱਗ ਆਰਡਰ ਕੀਤਾ। ਜਦ ਆਇਆ, ਸ਼ਿਵ ਨੇ ਆਖਿਆ, " ਲੋਕ ਗਲਾਸੀ ਪੀਂਦੇ ਨੇ, ਤੂੰ ਬੀਅਰ ਵਾਂਗ ਪੈੱਗ ਪੀਂਦਾ?"

" ਮੈਂ ਦੁੱਖ ਬਹੁਤ ਦੇਖਿਆ ਸ਼ਿਵ ਜੀ।'੪੭,'ਤੇ '੩੯ । ਬਹੁਰ ਦੁੱਖ । ਉਂਝ ਓਹ ਦਿਨ ਸਭ ਕੁਝ ਬਦਲ ਗਿਆ। ਸਭ ਨੇ ਸੋਚਿਆ ਕਿ ਖਾਨ ਜਿਤ ਗਏ। ਪਰ ਸਰਦਾਰ ਦੁਪਹਿਰੇ ਮੇਰੇ ਕੋਲ ਆਇਆ ।  ਨਿਹੰਗ ਕੋਲ ਇਮਾਨ ਫਿਰ ਵੀ ਸੀ।  ਉਸਨੇ ਇਰਾਦਾ ਬਣਾਲਿਆ ਲਾਖਾ  ਅਤੇ ਸੀਮਾ ਦੀ ਮਦਦ ਕਰਨ ।  ਪਰ ਮੇਰੇ ਮਦਦ ਦੀ ਲੋੜ ਸੀ" ।

*   *   *   *   *

ਨਿਹੰਗ ਨੇ ਪਾਠ ਮੁਕਾਕੇ ਸ਼ਹਿੰਦੇ ਨੂੰ ਆਖਿਆ, " ਮੈਂ ਹੁਣ ਹਵੇਲੀ ਚੱਲਿਆ ਮੇਰੇ ਲਈ ਇੱਕ ਜਰੂਰੀ ਕੰਮ ਕਰਨਾ ਏ। ਹਵੇਲੀ ਦੇ ਪਿਛਲੇਪਾਸੇ ਬੂਹਾ ਹੈਂ। ਉਸਦੇ ਕੋਲ ਝਾਰੀਆਂ ਪਿੱਛੇ, ਅੱਧੀ ਰਾਤ ਮੈਨੂੰ  ਉਡੀਕਣਾ। ਠੇਲ੍ਹਾ ਲੈ ਕੇ ਆਈ, ਨੀਤਾਂ ਘੋਰੀਆਂ। ਨਾਲੇ ਲਾਖੇ 'ਤੇ ਬਿੱਟੂ ਨੂੰ ਵੀ ਨਾਲ ਲੈ ਕੇ ਆਓਣਾ। ਫਿਕਰ ਨਾ ਕਰ। ਤੈਨੂੰ ਕੁਝ ਨਹੀਂ ਹੁੰਦਾ। ਬੱਸ ਏਨਾ ਹੀ ਕੰਮ ਮੇਰੇ ਲਈ ਕਰਨਾ"। ਸ਼ਹਿੰਦੇ ਨੇ ਸੋਚ ਕੇ ਗੱਲ ਮੰਨ ਲਈ। ਫਿਰ ਨਿਹੰਗ ਘੁਸਮੁਸੇ ਦੇ ਵਿੱਚ ਬਾਹਰ ਤੁਰ ਪਿਆ।

ਸ਼ਹਿੰਦੇ ਨੇ ਹਿੰਮਤ ਅਲੀ ਦੀ ਮਦਦ ਨਾਲ ਇੱਕ ਠੇਲ੍ਹਾ ਝਾੜੀਆਂ ਪਿੱਛੇ ਲੁਕੋ ਦਿੱਤਾ। ਠੇਲ੍ਹਾ ਦੇ ਪਿੱਛੇ ਕਈ ਝੋਨੇ ਦੀਆਂ ਬੋਰੀਆਂ ਰਾਕੀਆਂ ਸਨ। ਸ਼ਹਿੰਦੇ ਨੇ ਲਾਖੇ ਨੂੰ ਮਨਾ ਦਿੱਤਾ ਓਥੇ ਬਿੱਟੂ ਨਾਲ ਪਹੁੰਚਣ, ਨਾਲੇ ਅਪਣੇ ਜਰੂਰੀ ਚੀਜਾਂ ਨਾਲ ਲਿਆਉਣ। ਇਸ ਤੋਂ ਬਾਅਦ ਪਿਉ ਪੁੱਤ ਅਤੇ ਸ਼ਹਿੰਦਾ ਰਾਤ ਦੀ ਕਾਲੀ ਬੁੱਕਲ ਵਿੱਚ ਖੜ੍ਹੇ ਰਹੇ। ਹਾਰਕੇ ਬੂਹਾ ਖੁਲ੍ਹ ਗਿਆ। ਹਨੇਰੇ ਵਿੱਚੋਂ ਸਾਫ਼ ਦਿੱਸਦਾ ਨਹੀਂ ਸੀ, ਪਰ ਹੌਲੀ ਹੌਲੀ ਅੱਖਾਂ ਠੀਕ ਹੋ ਗਈਆਂ। ਸੀਮਾ ਦਾ ਰੂਪ ਸਾਹਮਣੇ ਸੀ। ਡਰਦੀ ਖੜ੍ਹੀ ਰਹੀ । ਥੋੜ੍ਹੇ ਚਿਰ ਬਾਅਦ ਉਸਦੇ ਪਿੱਛੇ ਸਿੰਘ ਖੋਲਤਾ ਸੀ; ਹੱਥ ਵਿੱਚ ਲਾਲ ਲਾਲ ਕਿਰਪਾਨ ਸੀ, ਜਿਸ ਦੀ ਧਾਰ ਤੋਂ ਲੋਹੂ ਚੋਂਦਾ ਸੀ, ਧਾਤੀ ਉਪਰ। ਨਿਹੰਗ ਦੇ ਕੱਪੜੇ  ਵੀ ਖੂਨ ਨਾਲ ਲਿਬੜੇਸਨ। ਸਰਦਾਰ ਨੇ ਸੀਮਾ ਨੂੰ ਅੱਗੇ ਲਿਆਂਦਾ। ਉਸਨੂੰ ਫਿਕਰ ਸੀ ਥੋੜ੍ਹੇ ਚਿਰ ਵਿੱਚ ਖਾਨਾਂ ਨੂੰ ਕੁਝ ਪਤਾ ਲੱਗ ਜਾਣਾ ਸੀ।  ਨਿਹੰਗ ਨੇ ਸੀਮਾ ਦੇ ਚੌਕੀਦਾਰ ਮਾਰ ਦਿੱਤੇ ਸੀ।

 ਦਰਵਜ਼ਾ ਦਾ ਅੱਡਿਆ ਹੋਇਆ ਮੂੰਹ ਵਿੱਚ ਸਰਦਾਰ ਦਬਕ ਕੇ ਚੱਲੇ ਗਿਆ; ਜਿੱਦਾਂ ਕੋਈ ਕੱਛੂ ਸਿਰ ਲੱਤ ਅਪਣੇ ਘੋਗੇ ਵਿੱਚ ਲੁਕਾਉਂਦਾ ਸੀ। ਲਾਖਾ ਅਤੇ ਸੀਮਾ ਨੇ ਬਹੁਤ ਦੇਰ ਲਈ ਜੱਫੀ ਪਾਈ।  ਲੱਤਾਂ  ਨਾਲ ਨਿੱਕਾ ਬਿੱਟੂ ਚਿੰਬੜਿਆਂ ਸੀ। ਸ਼ਹਿੰਦੇ ਨੇ ਕਾਹਲੀ ਕਰਕੇ ਤਿੰਨਾਂ ਨੂੰ ਝੋਨੇ ਥੱਲੇ ਲੁਕੋ ਦਿੱਤਾ। ਫਿਰ ਸਿੰਘ ਕੋਲ ਚੱਲੇ ਗਿਆ।   

 "ਤੂੰ ਨਹੀਂ ਆਓਣਾ?"
" ਨਹੀਂ । ਗੁਲਾਬ ਨੂੰ ਲੱਗਣਾ ਚਾਹੀਦਾ ਕਿ ਕਿਸੇ ਨੇ ਹਮਲਾ ਕੀਤਾ। ਮੈਂ ਇਕੇਲਾ ਜਿਓਂਦਾ ਹਾਂ। ਖੈਰ ਕਿਸੇਨੇ ਉਸਦਾ ਹੁਣ ਸਾਹਮਣਾ ਕਰਨਾ", ਕਹਿ ਕੇ ਸਰਦਾਰ ਨੇ ਦਰਵਜ਼ਾ ਬੰਦ ਕਰ ਦਿੱਤਾ। ਸ਼ਹਿੰਦੇ ਨੇ ਠੇਲ੍ਹਾ ਹਿੰਮਤ ਅਲੀ ਕੋਲ ਲੈ ਗਿਆ। ਓਥੋਂ ਤੋਂ ਅਲੀ ਨੇ ਟੱਬਰ ਨੂੰ ਪਿੰਡੋ ਬਾਹਰ ਲੈ ਗਿਆ। ਸ਼ਹਿੰਦਾ ਗੁਮ ਸੁਮ ਖੜ੍ਹਾ ਰਹਿ ਗਿਆ; ਢਾਬੇ ਵੱਲ ਵਾਪਸ ਚੱਲੇ ਗਿਆ।

*   *   *   *   *

ਢਾਬੇ ਵਿੱਚ ਸ਼ਿਵ ਨੇ ਸ਼ਹਿੰਦੇ ਨੂੰ ਆਖਿਆ, " ਫਿਰ ਕੀ ਹੋਇਆ?"।
" ਬੱਸ ਲਾਖਾ ਦਾ ਟੱਬਰ ਬੱਚ ਗਿਆ। ਨਿਹੰਗ ਦੇ ਕਰਨ ਨੇ ਪੱਕਾ ਕਰ ਦਿੱਤਾ ਕਿ ਦਿਨ ਚੜ੍ਹਨ ਤੋਂ ਪਹਿਲਾ ਹੀ ਪਿੰਡ ਵਿਚੋਂ ਨਿਕਲ ਗਏ। ਅੱਸੀਂ ਸਾਰਾ ਦਿਨ ਸਰਦਾਰ ਨੂੰ ਉਡੀਕਿਆ, ਪਰ ਹਵੇਲੀ ਵਿੱਚੋਂ ਨਿਕਲਿਆ ਨਹੀਂ।  ਮੈਨੂੰ ਪਰੇਸਾਨੀ ਹੋਈ ।  ਤਾਰੀ ਨੇ ਮਹੀਨੇ ਲਈ ਸੋਚਿਆ , " ਕੀ, ਕਿਵੇ' ਤੇ ਕਿਉਂ?", ਜਾਂ ਲਾਖੇ ਨੇ ਖੁਦ ਕੀਤਾ? ਸ਼ੱਕ ਨਿਹੰਗ ਉੱਤੇ ਚੱਲੀ ਗਈ। ਸਾਨੂੰ ਤਾਂ ਲਗਿਆ ਜਿਵੇਂ ਨਿਹੰਗ ਨੂੰ ਮਾਰ ਦਿੱਤਾ । ਹੋਰ ਕੀ ਹੋ ਸੱਕਦਾ? ਕੀ ਪ੍ਤਾ ਉਸ ਰਾਤ ਸਰਦਾਰ ਨੇ ਸਾਰੀਆਂ ਨੂੰ ਮਾਰ ਦਿੱਤਾ? ਸਾਰੇ ਸੁਤੇ ਆਦਮੀਆਂ ਨੂੰ  ਕੀ ਪਤਾ ਮਾਰ ਦਿੱਤਾ। ਰੱਬ ਜਾਣੇ ।  ਜੋ ਮਰਜ਼ੀ, ਲਾਖਾ 'ਤੇ ਸੀਮਾ ਦਾ ਭੱਲਾ ਕਰ ਦਿੱਤਾ।"

"ਫਿਰ ਨਿਹੰਗ ਨੇ ਦੋਨੇਂ ਟੋਲਿਆਂ ਦਾ ਨਾਸ ਕਰ ਦਿੱਤਾ। ਲੜਾਈ ਹੱਟ ਗਈ?", ਸ਼ਿਵ ਨੇ ਕਿਹਾ।

" ਆਹੋ। ਗੁੰਡੇ ਕਿੱਤੇ ਨਹੀਂ ਸੀ। ਪਿੰਡ ਕਬਰਸਤਾਨ ਵਾਂਗ ਖਮੋਸ਼ ਸੀ। ਫਿਰ ਚਾਰ ਪੰਜ ਦਿੰਨਾਂ ਬਾਅਦ ਫਾਟਕ ਖੁੱਲ੍ਹ ਗਿਆ, 'ਤੇ ਤਾਰੀ 'ਤੇ ਕੁਝ ਡਾਕੂ ਘੋੜੀਆਂ ਉੱਤੇ ਬਾਹਰ ਆਏ। ਸੀਮਾ ਨੂੰ ਲਭਣ ਗਏ। ਤਾਰੀ ਨੇ ਸੀਮਾ ਨੂੰ ਆਪਣੇ ਮੰਨ ਵਿੱਚ ਦਬਾ ਲਿਆ"।

" ਫਿਰ ਨਿਹੰਗ ਨੇ ਤਾਂ ਸ਼ਰਮਿਆਂ ਦਾ ਨਾਸ ਹੀ ਕੀਤਾ। ਖਾਨਾਂ ਕੋਲ ਹਾਲੇ ਵੀ ਜੋਰ ਸੀ?"

" ਆਹੋ, ਪਰ ਗੱਲ ਇਥੇ ਨਹੀਂ ਨਿਬੇੜੀ। ਉਸ ਰਾਤ ਮੈਂ ਢਾਬੇ ਬਾਹਰ ਖੜ੍ਹਾ ਸੀ ਜਦ ਹਨੇਰੇ ਵਿੱਚ ਮੈਨੂ ਖੜਾਕ ਸੁਣਿਆ। ਪਹਿਲਾ ਤਾਂ ਮੈਂ ਸੋਚਿਆ ਕੋਈ ਜਾਨਵਰ ਸੀ। ਮੈਂ ਡਰ ਗਿਆ; ਪਰ ਜਦ ਮੈਂ ਦੂਜੀ ਵਾਰੀ ਝਾਤੀ ਮਾਰੀ, ਮੈਨੂ ਸਮਝ ਲੱਗ ਗਈ ਕੌਣ ਸੀ। ਮੈਂ ਉਸਦੀ ਮਦਦ ਕਰਕੇ ਫਟਾ ਫ਼ੱਟ ਅੰਦਰ ਲਿਆਂਦਾ,'ਤੇ ਮੰਜੇ 'ਤੇ ਪਾ ਦਿੱਤਾ। ਹਾਲ ਬਹੁਤ ਬੁਰਾ ਸੀ। ਪਤਾ ਨਹੀਂ, ਕਿਵੇ, ਪਰ ਹਵੇਲੀ ਵਿਚੋਂ ਨਿਕਲ ਕੇ ਅਪਣੇ ਢਿਡ ਉੱਤੇ , ਸੱਪ ਵਾਂਗ,ਸਰਕ ਕੇ 'ਨੇਰੇ ਵਿੱਚ ਢਾਬੇ ਵੱਲ ਆਗਿਆ!"।

" ਹਾਲ ਬਹੁਤ ਬੁਰਾ ਸੀ?"

" ਬਹੁਤ; ਛਿਲੀਆ ਹੋਇਆ ਸੀ। ਨਿਤ ਨਿਤ , ਕੁੱਟ ਕੇ,ਤਸੀਹਾ ਹੋਇਆ ਸੀ।  ਇਸ ਤਰ੍ਹਾਂ ਦਾ ਹਾਲ ਕੀਤਾ ਸੀ। ਮੈਂ ਉਸਨੂੰ ਸਾਫ ਕੀਤਾ। ਬਾਥ ਦਿੱਤਾ। ਨਵੇਂ ਕੱਪੜਿਆਂ'ਕ ਪਾਕੇ , ਓਹਨੂੰ ਓਹਲੇ ਰੱਕ ਕੇ ਹਿੰਮਤ ਅਲੀ ਦੀ ਮਦਦ ਨਾਲ ਮਸਜਿਦ ਨੇੜੇ ਲੈ ਗਿਆ।  ਕਿਸੇ ਨੇ ਇਥੇ ਲਭਣ ਸੋਚਣਾ ਨਹੀਂ ਸੀ। ਓਥੇ ਇਕ ਝੁੱਗੀ ਸੀ, ਜਿਸ ਵਿੱਚ ਆਰਾਮ ਕਰ ਸੱਕਦਾ। ਮੇਰੇ ਢਾਬੇ ਵਿੱਚ ਨਹੀਂ ਰਹਿ ਸੱਕਦਾ ਸੀ, ਕਿਉਂਕਿ ਗੁਲਾਬ ਨੇ ਸਭ ਤੋਂ ਪਹਿਲਾ ਮੇਰੇ ਕੋਲ ਆਓਣਾ ਸੀ । ਰੋਜ ਰੋਜ ਉਸ ਕੋਲ ਖ਼ੁਰਾਕ-ਸਮੱਗਰੀ ਲੈ ਕੇ ਜਾਂਦੇ ਸੀ"।   

" ਕਿਸੇ ਨੂੰ ਪਤਾ ਨਹੀਂ ਲੱਗਿਆ?"

" ਨਹੀਂ, ਪਰ ਅੱਸੀਂ ਤਾਂ ਬਹੁਤ ਸਾਵਧਾਨ ਸਨ; ਹਿੰਮਤ ਅਲੀ ਵੱਧ ਜਾਂਦਾ ਸੀ।  ਗੁਲਾਬ ਨੇ ਸਾਰੇ ਪਾਸੇ ਤਲਾਸ਼ੀ ਕੀਤੀ। ਮੰਦਰ ਵਿੱਚ ਵੀ ਗਿਆ; ਪਰ ਮਸਜਿਦ ਵੱਲ ਗਿਆ ਨਹੀਂ ।  ਉਸਨੇ ਸੋਚਿਆ ਨਹੀਂ ਕਿ ਮਸਜਿਦ ਦੀ ਨਿਘੀ ਛਾਂ ਹੇਠ ਸਿਖ ਸ਼ਰਣ ਲੈਂਦਾ ਹੋਵੇਗਾ। ਨਿਹੰਗ ਦਾ ਹਾਲ ਏਨਾ ਬੁਰਾ ਸੀ ਕਿ ਹਫਤਿਆਂ ਬਾਅਦ ਹੀ ਠੀਕ ਹੋਇਆ । ਪਹਿਲਾ ਤਾਂ ਤੁਰ ਵੀ ਨਹੀਂ ਸੱਕਦਾ ਸੀ; ਜਦ ਤੁਰਨ ਲੱਗ ਪਿਆ, ਹੱਥ ਕੰਬਦਾ ਸੀ । ਤਲਵਾਰ ਤਾਂ ਚੱਕ ਵੀ ਨਾ ਹੁੰਦੀ ਸੀ । ਹੌਲੀ ਹੌਲੀ ਠੀਕ ਹੋਗਿਆ" ।

" ਤਾਰੀ ਹਫਤੇ ਲਈ ਡਾਕੂਆਂ ਨਾਲ ਸੀਮਾ ਨੂੰ ਭਾਲਣ ਗਿਆ। ਜਦ ਵੀ ਵਾਪਸ ਆਉਂਦਾ ਸੀ, ਗੁਸਾ ਵਿੱਚ ਰੁਝਿਆ ਸੀ ; ਕਿਉਂਕਿ ਲਾਕਾ ਅਤੇ ਸੀਮਾ ਤਾਂ ਲਭੇ ਨਹੀਂ। ਫਿਰ ਕਿਸੇ ਤੋਂ ਖਬਰ ਆਈ, ਤੇ ਮਹੀਨੇ ਲਈ  ਚਲੇ ਗਿਆ। ਰੋਜ ਨਿਹੰਗ ਠੀਕ ਹੁੰਦਾ ਗਿਆ, ਓਉਸ ਦੀ ਸਿਹਤ ਬਿਹਤਰ ਹੋਈ ਗਈ। ਤਾਰੀ ਖਾਲੀ ਹੱਥ ਵਾਪਸ ਆਇਆ। ਮੈਨੂੰ ਤਾ ਪਤਾ ਨਹੀਂ ਲੱਗਿਆ,' ਕਿਉਂ ਹੁਣ?', ਜਦ ਤਾਰੀ ਅਤੇ ਦੋ ਤਿੰਨ ਦਾਕੁਉ ਮੇਰੇ ਢਾਬੇ ਵਿੱਚ ਆਂ ਗਏ।  ਤਾਰੀ ਨੂੰ ਮੇਰੇ ਉੱਤੇ ਪੂਰੀ ਸ਼ੱਕ ਸੀ, ਕਹਿਣ ਦਾ ਮਤਲਬ. ਮੈਂ ਹੀ ਨਿਹੰਗ ਦੀ ਮਦਦ ਕੀਤੀ"।

" ਮੈਂ ਹੈਰਾਨ ਹੈ ਪਹਿਲਾ ਨਹੀ ਆਇਆ," ਸ਼ਿਵ ਨੇ ਟਿੱਪਣੀ ਕਰੀ।
" ਗੁਲਾਬ ਤਾਂ ਆਇਆ ਸੀ, ਪਰ ਤਾਰੀ ਦੀ ਅੱਖ ਸੀਮਾ ਉੱਤੇ ਹੀ ਟਿੱਕੀ ਸੀ। ਹੁਣ ਸ਼ੱਕ ਮੇਰੇ ਉੱਤੇ ਹੀ ਡਿੱਗੀ; ਤਾਰੀ, ਮੇਰੇ ਕੋਲ ਆਗਿਆ",
" ਫਿਰ?" ।

*   *   *   *   *

ਸ਼ਹਿੰਦੇ ਨੂੰ ਢਾਬੇ ਦੇ ਸਾਹਮਣੇ ਲੁਟਕਾ ਦਿੱਤਾ; ਇਕ ਖੰਭੇ ਉੱਤੋਂ । ਉਸਦੇ ਗੁੱਟੀਆਂ 'ਤੇ ਚੰਮ ਦਾ ਢੇਰਾ ਬਨ੍ਹਕੇ ਖੰਭ ਤੋਂ ਤੰਗ ਦਿੱਤਾ।  ਤਾਰੀ ਵੀ ਕੁੱਤਾ ਸੀ; ਜਾਨ ਬੁਝ ਕੇ ਸ਼ਹਿੰਦੇ ਦੇ ਪਹਿਰਾਵੇ ਲਾਏ ਸੀ। ਢਾਬੇ ਵਾਲੇ ਦੀ ਬੇਇੱਜ਼ਤੀ ਤਾਰੀ ਨੇ ਕਰ ਦਿੱਤੀ, ਕਿਉਂਕਿ ਸਭ ਨੋ ਦਿੱਸਦਾ ਸੀ । ਬਾਰੀਆਂ ਦੀਆਂ ਪਲਕੀਆਂ ਪਿੱਛੋਂ ਇਸਤਰੀਆਂ ਨੂੰ ਸਾਰਾ ਕੁਝ ਦਿੱਸਦਾ ਸੀ । ਸ਼ਰਣ ਨਾਲ, ਡਰ ਨਾਲ, ਪਲਕੀਆਂ ਬੰਦ ਹੋਗੀਆਂ । ਪਿੰਡ ਦੇ ਅੱਗੇ ਸ਼ਹਿੰਦੇ  ਦੀ ਨਮੋਸ਼ੀ ਕਰ ਦਿੱਤੀ।

" ਕਿਥੇ ਰਕਿਆਂ ਸਾਲੇ ਸਿਖ ਨੂੰ, ਸ਼ਹਿੰਦਿਆਂ?"; ਪਰ ਸ਼ਹਿੰਦੇ ਨੇ ਕੁਝ ਨਹੀਂ ਕਿਹਾ।  " ਤੇਰੇ ਖਮੋਸ਼ੀ ਨੇ ਤੈਨੂੰ ਬਚਾਨਾਂ ਨਹੀਂ ਸੋਹਣਿਆ"।  ਜਦ ਫਿਰ ਵੀ ਨਾ ਜਵਾਬ ਆਇਆ, ਤਾਰੀ ਨੇ ਆਪਣੇ ਆਦਮੀਆਂ ਨੂੰ ਇਸ਼ਾਰਾ ਦਿੱਤਾ ਓਹਨੂੰ ਕੁੱਟਣ। ਇਸ ਤਰ੍ਹਾਂ ਬਦਨ ਨੀਲਾ ਹੋਗਿਆ, ਪਰ ਸ਼ਹਿੰਦਾ ਚੁੱਪ ਹੀ ਰਿਹਾ।

" ਪਾਗਲ ਨਾ ਬਣ ਸੋਹਣਿਆ, ਸਾਨੂੰ ਪੂਰਨ ਪਤਾ ਤੂੰ 'ਤੇ ਨਿਹੰਗ ਨੇ ਲਾਖੇ ਦੀ ਮਦਦ ਕੀਤੀ।  ਲਾਖਾ ਕਿਥੇ ਹੈਂ, ਭੈਣ ਚੌਦ!", ਸ਼ਹਿੰਦੇ ਨੂੰ ਪਤਾ ਸੀ ਇਸ ਸੁਆਲ ਦਾ ਅੱਸਲੀ ਮਤਲਬ ਸੀ, ਸੀਮਾ ਕਿਥੇ ਹੈਂ? " ਠੀਕ ਐ, ਚੁੱਪ ਚਾਪ ਰਹਿ; ਸਰਦਾਰ ਲਭ ਲੈਣਾ, ਹਾਰਕੇ ਸੀਮਾ ਵੀ। ਲੱਕੜ ਲਿਆਓ!"।

 ਸ਼ਹਿੰਦੇ ਦੇ ਪੈਰਾਂ ਹੇਠ ਲੱਕੜੀਆਂ ਰੱਕ ਦਿੱਤੀਆਂ।

" ਆਖਰੀ ਖਾਹਸ਼ ?", ਤਾਰੀ ਨੇ ਲੁਤਫ਼ ਨਾਲ ਆਖਿਆਂ; ਪਰ ਸ਼ਹਿੰਦਾ ਤਾਂ ਪਥਰ ਵਾਂਗ ਖਮੋਸ਼ ਹੀ ਰਿਹਾ। ਅੰਦਰ ਕੁਝ ਜਾਗ ਗਿਆ ਸੀ। ਜੋ ਸਰਦਾਰ ਨੇ ਬਿੱਟੂ ਤੇ ਸੀਮਾ ਲਈ ਕੀਤਾ, ਉਸਨੇ ਸ਼ਹਿੰਦੇ ਵਿੱਚ ਇਨਸਾਫ਼ ਨਿਡਰਤਾ ਪੈਦਾ ਕਰ ਦਿੱਤੀ। ਹੁਣ ਪਹਿਲੀ ਵਾਰੀ ਖਾਨਾਂ ਤੋਂ ਡਰਦਾ ਨਹੀਂ ਸੀ। " ਠੀਕ ਹੈ ਸੋਹਣਿਆ", ਤਾਰੀ ਨੇ ਤੀਲੀ ਲੱਕੜ ਨੂੰ ਲਾ ਦਿੱਤੀ। ਪਹਿਲੇ ਆਂਚ ਪੈਰਾਂ ਨੂੰ ਛੋਹਕੇ ਜਾਲ ਦਿੱਤਾ, ਫਿਰ ਜਿੱਦਾਂ ਕੋਈ ਸੱਪ ਲੱਤਾਂ ਉੱਤੇ ਚੜਦਾ ਸੀ, ਲਾਟਾਂ ਨੇ ਹੇਠਲਾ ਸਰੀਰ ਸੜ ਦਿੱਤਾ; ਸਾਰਾ ਪਿੰਡ ਖਮੋਸ਼ ਸੀ,ਕੇਵਲ ਸ਼ਹਿੰਦੇ ਦੀਆਂ ਚੀਕਾਂ ਹੀ ਸੁਣਦੀਆਂ ਸੀ। ਅੱਗ ਨੂੰ ਉਪਰ ਤੱਕ ਤਾਰੀ ਨੇ ਪਹੁੰਚਨ ਨਹੀਂ ਦਿੱਤਾ। ਬਦਨ ਉਪਰ ਠੰਡਾ ਠੰਡ ਪਾਣੀ ਡੋਲ ਦਿੱਤਾ। ਜਦ ਜਵਾਲਾ ਉੱਜੜ ਗਈ, ਸ਼ਹਿੰਦਾ ਤਾਂ ਬੇਹੋਸ਼ ਹੋਗੀਆ ਸੀ।  ਦਿਨ ਬੀਤੀ ਗਿਆ, ਪਰ ਕੋਈ ਸੂਰਮਾ ਨਹੀਂ ਆਇਆ ਢਾਬੇ ਵਾਲੇ ਨੂੰ ਬਚਾਣ। ਪਿੰਡ ਤਾਂ ਕਬਰਸਤਾਨ ਤੋਂ ਵੀ ਗੁੰਮ ਸੀ; ਸਿਰਫ ਉੱਪਰ ਗਿਰਝਾਂ ਦਾ ਚਕਰ ਘੁੰਮਦਾ ਸੀ।  ਦਿਨ ਬੀਤੀ ਗਿਆ, ਪਰ ਨਿਹੰਗ ਤਾਂ ਆਇਆ ਨਹੀਂ।  ਜਦ ਸ਼ਹਿੰਦਾ ਹੋਸ਼ ਹੋਇਆ, ਗੁੰਡੇ ਉਸਨੂੰ ਫਿਰ ਮਾਰਨ ਲੱਗ ਪਾਏ। ਦਿਨ ਅਪਨੀ ਪੂਛ ਫੜਕੇ ਲੈ ਗਿਆ, ਰਾਤ ਆ ਗਈ । ਕੋਈ ਨਹੀਂ ਆਇਆ; ਤਾਰੀ ਸੋਚਾਂ ਲੱਗ ਪਿਆ " ਕੀ ਪਤਾ ਮੈਂ ਗਲਤ ਹਾਂ?"। ਹੁਣ ਤਾਰੀ ਅਕ ਗਿਆ, ਫੈਸਲਾ ਬਣਾਲਿਆ ਸ਼ਹਿੰਦੇ ਨੂੰ ਗੋਲੀ ਮਾਰਕੇ ਉਡਾਉਣ।  ਪਿਸਤੋਲ ਚਲਾਉਣ ਹੀ ਲੱਗਾ ਸੀ, ਜਦ ਕੋਈ ਪਾਸੋ ਕੋੜਾ ਨੇ ਆਕੇ ਇਕ ਡਾਕੂ ਨੂੰ ਕਾਬੂ ਕਰ ਲਿਆ, ਜਿੱਦਾਂ ਛਿਪਕਲੀ ਦੀ ਜੀਭ ਨੇ ਫੱਤਾ ਫ਼ੱਟ ਮੱਖੀ ਫੜ ਲੈਂਦੀ ਹੋਵੇ। ਘੜੀਸ ਕੇ ਕੋੜਾ ਬੰਦੇ ਨੂੰ ਲੈਗਿਆ। ਤਾਰੀ ਹੈਰਾਨ ਹੋਗਿਆ। " ਕੌਣ ਏ? ਨਿਹੰਗ ਤੂੰ ਏ? ਸਾਹਮਣੇ ਆ ਸੋਹਣਿਆ!" । ਪਰ ਰਾਤ ਨੇ ਕੋਈ ਜਵਾਬ ਨਹੀਂ ਦਿੱਤਾ; ਸਿਆਹੀ ਨੇ ਕੋਈ ਉੱਤਰ ਨਹੀਂ ਫੜਾਇਆ।

ਤਾਰੀ ਨੇ ਆਪਣੇ ਪਸਤੌਲ ਦੇ ਮੂੰਹ ਨਾਲ ਇਸ਼ਾਰਾ ਕੀਤਾ ਇਕ ਸਿਪਾਹੀ ਨੂੰ ਅੱਗੇ ਰਾਤ ਦੀ ਰਿਹਮ ਵਿੱਚ ਜਾਨ। ਡਰਦਾ ਦਰਦ ਚਲੇਗਿਆ।  ਇਕ ਹੋਰ ਨੂੰ ਪਿੱਛੇ ਭੇਜ ਦਿੱਤਾ, ਤੀਜੇ ਨੂੰ ਸੜਕ ਦੇ ਦੂਜੇ ਪਾਸੇ ਭੇਜ ਦਿੱਤਾ। ਪਿੱਛੋਂ ਚੰਘਾੜ ਆਇਆ। ਘੁੰਮਕੇ ਸਾਰੇ ਓਹ ਪਾਸੇ ਨੱਸ ਗਏ। ਜਦ ਕੂਕ ਦੀ ਜੜ੍ਹ ਵੱਲ ਪਹੁੰਚੇ, ਆਦਮੀ ਗੱਲੀ ਦੇ ਉੱਚੇ ਥਾਂ ਤੋਂ ਲਮਕਦਾ ਸੀ, ਉਸਦੇ ਗਲ ਦੇ ਆਲੇ ਦੁਆਲੇ ਕੋੜਾ ਦਾ ਫੰਧਾ। ਤਾਰੀ ਪਾਗਲ ਹੋਕੇ ਸਾਰੇ ਪਾਸੇ ਗੋਲੀਆਂ ਛੱਡਣ ਲੱਗ ਪਿਆ। ਗੋਲੀਆਂ ਮੁਕ ਗਈਆਂ। ਫਿਰ ਸੱਪ ਦੇ ਡੰਗ ਵਾਂਗ ਹੋਰ ਛਾਂਟਾ ਆਇਆ; ਐਤਕੀ ਕਿਸੇ ਨੂੰ ਘਸੀਟ ਕੇ ਨਹੀਂ ਲੈਕੇ ਗਿਆ। ਤਾਰੀ ਨੇ ਘੁੰਮਕੇ ਦੇਖੀਆਂ ਹਵੇਲੀ ਦੇ ਸਾਹਮਣੇ ਨਿਹੰਗ ਖੋਲਤਾ ਸੀ। ਪਿੱਛੇ ਹਵੇਲੀ ਅੱਗ ਦੇ ਜਵਾਲਾਮੁਖੀ ਵਿੱਚ ਗੁੰਮੀ ਸੀ। ਕਲੇ ਹਵੇਲੀ ਵਿਚੋਂ ਨਹੀਂ, ਪਰ ਕੀ ਥਾਂਵਾਂ ਤੋਂ ਅੱਗ ਦੀਆਂ ਉਂਗਲੀਆਂ ਅੰਬਰ ਨੂੰ ਛੋਹ ਦੀਆਂ ਸੀ। ਤਾਰੀ ਦੇ ਬੰਦੇ ਨਿਹੰਗ ਵੱਲ ਦੌੜੇ, ਪਰ ਓਥੇ ਹੀ ਕੱਟ ਕੇ ਖਤਮ ਕਰ ਦਿੱਤੇ। ਫਿਰ ਓਹਦੇ ਪਿੱਛੋਂ ਹਵੇਲੀ 'ਚੋਂ ਕੋਈ ਆਦਮੀ ਬਾਹਰ ਆਏ; ਜਿਨ੍ਨਾਂ ਨੇ ਕੋਸ਼ਿਸ਼ ਕੀਤੀ ਨਿਹੰਗ ਨੂੰ ਮਾਰਨ, ਓਹ ਵੀ ਪਿਆਸੀ ਕਿਰਪਾਨ ਦੇ ਸ਼ਿਕਾਰ ਬਣ ਗਏ। ਤਾਰੀ ਦੇ ਸਾਹਮਣੇ ਗੁਲਾਬ ਵੀ ਬਾਹਰ ਆਇਆ; ਗੁਲਾਬ ਨੇ ਵੀ ਕੋਸ਼ਿਸ਼ ਕੀਤੀ ਸਿੰਘ ਨੂੰ ਮਾਰਨ; ਪਰ ਓਥੇ ਹੀ ਖੜ੍ਹਾ ਖਲੋਤਾ ਮਾਰ ਦਿੱਤਾ। ਤਾਰੀ ਨੇ ਭਰਾ ਨੂੰ ਵੇਖਕੇ " ਨਹੀਂ!", ਚੀਕ ਕੇ ਨਿਹੰਗ ਨੂੰ ਤਲਵਾਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ। ਪਰ ਨਿਹੰਗ ਤਾ ਬਹੁਤ ਤੇਜ ਸੀ; ਪਾਸੇ ਹੋਕੇ ਤਾਰੀ ਦਾ ਸਿਰ ਮੋਢਿਆਂ ਤੋਂ ਲਾ ਦਿੱਤਾ। ਸੀਸ ਧਰਤੀ ਉੱਤੇ ਰਿੜ੍ਹ ਗਿਆ । ਹੁਣ ਅੱਦਾ ਪਿੰਡ ਅੱਗ ਨਾਲ ਜਲ ਗਿਆ।

 ਸ਼ਹਿੰਦੇ ਨੂੰ ਲਾ ਦਿੱਤਾ। ਫਿਰ ਘੁੰਮਕੇ ਪਿੰਡੋ ਬਾਹਰ ਤੁਰ ਪਿਆ ।

 *   *   *   *   *

" ਤੇ ਫਿਰ ?", ਸ਼ਿਵ ਨੇ ਪਰਸ਼ਨ ਕੀਤਾ ।

" ਬੱਸ ਉਸ ਤੋਂ ਬਾਅਦ ਪਿੰਡ ਮੇਰੇ ਤੇ ਵਿਧਵਾਂ ਵਿੱਚ ਸਾਂਝਾਂ ਵੰਡ ਹੋਗਿਆ । ਗੁੰਡੇ ਨਿਕਲ ਗਏ; ੧੯੪੭ ਤੱਕ ਅੱਸੀਂ ਤਕਰੀਬਨ ਠੀਕ ਹੀ ਰਹਿ। ਵਿਧਵਾਂ ਦੇ ਨਿਆਣਿਆਂ ਦੇ ਦਿਵਾਲੇ ਪਿੰਡ ਹੋ ਗਿਆ। ਨਵੀਂ ਪੀੜ੍ਹੀ ਨੇ ਸਭ ਸੰਬਾਲ ਲਿਆ।  ਪਿੰਡ ਕਾਇਰ ਨਹੀਂ ਰਿਹਾ।  ਨਿਹੰਗ ਨੇ ਸਭ ਨਿਡਰ ਬਣਾ ਦਿੱਤੇ। " ਸ਼ਹਿੰਦੇ ਨੇ ਉੱਤਰ ਦਿੱਤਾ।

" ਨਿਹੰਗ ਕਦੀ ਫਿਰ ਮਿਲਿਆ?"

" ਨਹੀਂ", ਫਿਰ ਸੋਚ ਕੇ ਸ਼ਹਿੰਦੇ ਨੇ ਕਿਹਾ, " ਕਿਸੇ ਨੂੰ ਉਸਦਾ ਨਾਂ ਨਹੀਂ ਪਤਾ ਸੀ, ਨਾ ਕਿਥੋ ਆਇਆ, ਤੇ ਕਿਥੇ ਚਲਿਆ ਸੀ " ।

" ਏ ਮੈਨੂੰ ਸਭ ਹੁਣ ਕਿਓ ਦਸਦਾ ਹੈਂ?"

" ਮੈਂ ਚਾਹੁੰਦਾ ਤੂੰ ਛਾਪੇ, ਤੇ ਕੀ ਪਤਾ ਲਾਖਾ ਜਾਂ ਸੀਮਾ ਜਾਂ ਬਿੱਟੂ ਪੜ੍ਹ ਲਾਵੇਗੇ। ਮੈਂ ਓਹਨਾਂ ਨੂੰ ਦੱਸਣਾ ਚਾਹੁੰਦਾ ਹੈਂ, ਕੀ ਹੋਇਆ, ਤੇ ਕਿਓ"

" ਏ ਤਾਂ ਬਹਾਦਰੀ ਦੀ ਕਹਾਨੀ ਹੈ ਸ਼ਹਿੰਦਾ ਜੀ। ਅਸਲੀ ਬਹਾਦਰ ਤਾਂ ਤੂੰ ਹੈਂ, ਸਾਰਾ ਦਿਨ ਓਦਾ ਬੀਤਨਾ!"

" ਨਹੀਂ ਸ਼ਿਵ ਜੀ, ਅੱਸਲੀ ਬਹਾਦਰ ਓਹ ਤੀਵੀਆਂ ਸਨ, ਜਿੰਨਾਹ ਨੇ ਪਿੰਡ ਫਿਰ ਚੱਕਿਆ, ਜਿੰਨਾਹ ਨੇ ੧੯੪੭ ਵਿਚ, ਪਿੰਡ ਦੇ ਆਖਰੀ ਹਿੰਦੂ ਦੀ ਮਦਦ ਕੀਤੀ, ਐਨ ਜਿੱਦਾਂ ਉਸ ਸਰਦਾਰ ਨੇ ਸੀਮਾ ਦੀ ਕੀਤੀ"

" ਤੂੰ ਪਿੰਡ ਦਾ ਆਖਰੀ ਹਿੰਦੂ ਸੀ?"

" ਆਹੋ"।

" ਮੈਂ ਤੁਹਾਡੇ ਲਈ ਬਿੱਟੂ ਅਤੇ ਸੀਮਾ ਦੀ ਲਭਣ ਦੀ ਪੂਰੀ ਕੋਸ਼ਿਸ਼ ਕਰੂਗਾ"

" ਸ਼ੁਕਰੀਆ ਸ਼ਿਵ ਜੀ। ਜੇ ਕਰ ਸੱਕਦੇ, ਓਸ ਨਿਹੰਗ ਨੂੰ ਵੀ ਟੋਲੋ"।

" ਅੱਛਾ"। , ਸ਼ਹਿੰਦੇ ਨੇ ਜਿਥੇ ਬੈਠਾ ਸੀ, ਉਸਦੇ ਪਿੱਛੇ ਇਕ ਹੋਰ ਵਾਰੀ ਝਾਤੀ ਮਾਰੀ। ਕੰਧ ਉੱਤੇ ਇਕ ਨਿਹੰਗ ਦੀ ਤਸਵੀਰ ਸੀ; ਇਕ ਸਰਕਸ ਵਾਲੇ ਦੀ ਸੀ, ਜਿਸਦੇ ਹੱਥ ਵਿੱਚ ਕੋੜਾ ਸੀ; ਗੁਲਾਬ ਦੀ ਫੋਟੋ ਵੀ ਸੀ। ਸੇਵਕ ਦੀ ਕਮੀਜ਼ ਉਤੇ ਬੈਜ ਸੀ, ਜਿਸ ਉੱਤੇ ਉਸਦਾ ਨਾ ਸਾਫ ਲਿਖਿਆ ਸੀ: ਬਿੱਟੂ। ਪੈੱਗ ਦੇ ਪੜੇ " ਤਾਰੀ ਬੀਅਰ" ਲਿਖਿਆ ਸੀ। ਸ਼ਹਿੰਦਾ ਹਸਪਿਆ , " ਹਾਂ, ਬਹਾਦਰੀ ਦੀ ਕਹਾਨੀ!"।

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
Re: ਮੁਲਾਕਾਤ -- ਰੂਪ ਢਿੱਲੋਂ
« Reply #38 on: January 07, 2013, 10:15:43 PM »
Nyc

Offline ਪੰਗੇਬਾਜ਼ ਜੱਟ maan

  • PJ Gabru
  • Jimidar/Jimidarni
  • *
  • Like
  • -Given: 106
  • -Receive: 22
  • Posts: 1313
  • Tohar: 15
  • Gender: Male
    • View Profile
  • Love Status: Single / Talaashi Wich
Re: ਮੁਲਾਕਾਤ -- ਰੂਪ ਢਿੱਲੋਂ
« Reply #39 on: January 08, 2013, 12:52:27 AM »
gaint a  :blowout: :blowout:

 

Related Topics

  Subject / Started by Replies Last post
4 Replies
1867 Views
Last post June 04, 2009, 10:31:19 PM
by ਟੈਕਂ ਵਾਲਾ / Tank Wala
4 Replies
2002 Views
Last post June 28, 2009, 04:51:58 PM
by Deleted User
0 Replies
1788 Views
Last post September 24, 2009, 02:00:46 PM
by ƁΔƘΓΔ
1 Replies
1112 Views
Last post October 23, 2009, 03:26:27 PM
by *rAbh RaKHA*
1 Replies
1185 Views
Last post December 01, 2010, 06:52:26 PM
by ҂ ȿḉặᵰɗἷἧäѷїѧҋ↔ᶀɍǐȶĩṧӊ ₰
5 Replies
1096 Views
Last post May 20, 2011, 03:42:48 AM
by @@JeEt@@
8 Replies
2397 Views
Last post September 13, 2011, 09:12:11 PM
by NYPuNJaBI
5 Replies
2174 Views
Last post July 24, 2012, 10:00:21 PM
by ਪੰਗੇਬਾਜ਼ ਜੱਟ maan
9 Replies
4509 Views
Last post July 30, 2012, 09:11:01 PM
by ArShdeep♚
2 Replies
6524404 Views
Last post May 19, 2022, 05:06:16 PM
by ਰੂਪ ਢਿੱਲੋਂ

* Who's Online

  • Dot Guests: 3171
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]