੧੬੯੯ - ਰੂਪ ਢਿੱਲੋਂ
ਬੜਾ ਭਾਰਾ ਇਕੱਠ ਲੱਗਿਆ ਵੈਸਾਖੀ ਦਾ ਮੇਲਾ
ਸਾਹਮਣੇ ਖੜੋਤਾ ਉਨ੍ਹਾਂ ਦਾ ਗੁਰੂ ਅਕੇਲਾ।
ਹੱਥ ਉਪਰ ਕੀਤਾ, ਪੁੱਛਿਆ ਅਹਿਮ ਸੁਆਲ,
" ਕੌਣ ਖੜੂਗਾ ਮਰੂਗਾ, ਗੁਰੂ ਦੇ ਨਾਲ?
ਕੌਣ ਅਕੀਦੇ ਲਈ ਦੇਊ ਸੀਸ, ਕੌਣ ਵਫ਼ਾਦਾਰ
ਅੱਜ, ਸਿੱਖੀ ਲਈ ਜਾਨ ਮੰਗਦੀ ਤਲਵਾਰ"।
ਕਈ ਤਾਂ ਡਰਕੇ ਥਾਂ ਤੋਂ ਨੱਸ ਪਏ
ਅੱਧੇ ਤੋਂ ਥੋੜੇ, ਬਾਕੀ ਰਹਿ ਗਏ।
ਗੁਰੂ ਨੇ ਫਿਰ ਪਹਿਲਾ ਸਿਰ ਮੰਗਿਆ ,
ਖੜਾ ਦਯਾ, ਨਾ ਡਰਿਆ, ਨਾ ਸੰਗਿਆ।
ਲੋਕਾਂ ਨੂੰ ਤੰਬੂ 'ਚੋਂ ਆਈਆਂ ਅਵਾਜਾਂ
ਸੋਚਣ ਲੱਗੇ ਗੁਰੂ ਹੋ ਗਿਆ ਆਪ ਤੋਂ ਦੂਰ।
ਖੁਲਿਆ ਤੰਬੂ , ਬਾਹਰ ਆਇਆ ਗੁਰੂ ਰਾਜਾ,
ਤਲਵਾਰ ਤੋਂ ਚੋਏ ਲਾਲ ਲਾਲ ਅੱਥਰੂ।
ਕਈ ਡਰਕੇ ਥਾਂ ਤੋਂ ਦੌੜ੍ਹ ਗਏ,
ਜੋ ਰਹਿ ਗਏ, ਡਰ ਨਾਲ ਕੰਬਣ ਲੱਗ ਪਏ।
ਗੁਰੂ ਨੇ ਫਿਰ ਦੂਜਾ ਸੀਸ ਮੰਗਿਆ,
ਖਲੋਤਾ ਧਰਮ, ਨਾ ਡਰਿਆ, ਨਾ ਸੰਗਿਆ।
ਇਕ ਵਾਰ ਹੋਰ ਅੰਦਰੋ ਆਈਆਂ ਚੀਕਾਂ,
ਬਾਹਰ ਆਇਆ ਬਾਬਾ, ਤਲਵਾਰ ਤੇ ਰੱਤ ਲੀਕਾਂ।
ਜਨਤਾ ਵਿਚ ਹੋਈ ਅਤਿਅੰਤ ਪਰੇਸ਼ਾਂਨੀ,
ਇਹ ਕਿਸ ਕਿਸਮ ਦੀ ਭੇੱਟ ਕੁਰਬਾਨੀ?
ਕਈ ਤਾਂ ਡਰਕੇ ਥਾਂ ਤੋਂ ਨੱਠ ਗਏ,
ਅੱਗੇ ਨਾਲੋ ਘੱਟ ਬੈਠੇ ਰਹਿ ਗਏ।
ਹੁਣ ਗੁਰੂ ਨੇ ਤੀਜਾ ਸਿਰ ਮੰਗਿਆ
ਖੜੋਤਾ ਹਿਮਤ, ਨਾ ਡਰਿਆ, ਨਾ ਸੰਗਿਆ।
" ਅੱਜ ਤੋਂ ਬਾਅਦ ਕੋਈ ਨਿਦੋਸਾ ਨਾ ਖਾਊ ਭਾਂਜ,
ਹੁਣ ਤੋਂ ਨਹੱਕ ਸੇਵਕ ਖੜੂਗੇ ਇੱਕਠੇ ਸਾਂਝ",
ਗੁਰੂ ਨੇ ਸਭ ਨੂੰ ਆਖਿਆ, " ਸੰਗਤ ਵੱਲ ਫਿਰ ਝਾਕਿਆ।
ਤੀਜੀ ਵਾਰੀ ਤੰਬੂ'ਚੋਂ ਮੁੜਿਆ,
ਸੱਚੇ ਸਾਂਵਲੇ ਤੋਂ ਛੁੱਟ ਮੰਡਲ ਤੁਰਿਆ।
ਗੁਰੂ ਨੇ ਚੌਥਾ ਖੋਪਰ ਮੰਗਿਆ, ਹੁਣ ਖਲੋਤਾ ਮੋਹਕਮ,
ਨਾ ਡਰਿਆ , ਨਾ ਸੰਗਿਆ।
ਲੋਕ ਭੱਜ ਗਏ, ਕੇਵਲ ਇਮਾਨਦਾਰ ਰਹਿ ਗਏ।
ਸਾਹਮਣੇ ਖੜਾ ਦਸਵਾਂ ਪਾਤਸ਼ਾਹ,
ਚੰਡੀ ਤੋਂ ਚੋਏ ਸੂਹੀਆਂ, ਬਹਾਦਰੀ ਦਾ ਰਾਹ।
"ਕੌਣ ਅਪਣੇ ਸੀਸ ਨੂੰ ਤਲੀ ਤੇ ਰਖਣ ਨੂੰ ਤਿਆਰ?
ਕੌਣ ਅਪਣੇ ਧਰਮ ਸੰਗਤ ਨੂੰ ਇਨਾਂ ਕਰਦਾ ਪਿਆਰ?",
ਗੁਰੂ ਨੇ ਆਖਰੀ ਵਾਰ, ਪੰਜਵਾਂ ਸਿਰ ਮੰਗਿਆ,
ਖੜ ਗਿਆ ਸਾਹਿਬ, ਨਾ ਡਰਿਆ , ਨਾ ਸੰਗਿਆ।
ਜਦ ਤੰਬੂ ਫਿਰ ਖੁਲਿਆ, ਪੰਜ ਪਿਆਰੇ ਖਲੋਤੇ ਸਨ;
ਸਾਜੇ, ਪੰਜ ਕੱਕੇ ਨਾਲ।
ਹੈਰਾਨ ਬਦਹਵਾਸ ਬੈਠੇ, ਸਾਰੇ ਸਰੋਤੇ ਸਨ;
ਕੀ ਜਾਦੂ, ਕੀ ਕਮਾਲ?
ਗੁਰੂ ਨੇ ਫਿਰ ਘੋਸ਼ਿਆ, " ਪੰਜ ਪਿਆਰਿਓ",
ਫਿਰ ਖੁਦ ਉਨ੍ਹਾਂ ਦੇ ਸਾਹਮਣੇ ਝੁਕਿਆ,
ਕੀਤੀ ਬੇਨਤੀ, " ਤੁਸੀਂ ਮੈਨੂ ਵੀ ਸਾਜੋ, ਪੰਜ ਪਿਆਰਿਓ"।
ਇਸ ਤਰ੍ਹਾਂ ਗੁਰੂ ਨੇ ਪੰਥ ਧਰਮ ਚੁਕਿਆ।