Punjabi Janta Forums - Janta Di Pasand

Lounge / Jail Pinjra => Knowledge => Topic started by: Deep nimana on November 05, 2012, 12:52:06 PM

Title: ਮਮਤਾ
Post by: Deep nimana on November 05, 2012, 12:52:06 PM

ਪਿਉ ਬਿਨਾਂ ਬਣਦੀ ਨਾ ਸੌਖੀ ਪਹਿਚਾਣ ਵਈ
ਦਰਾਂ ਵਿੱਚ ਖੜ੍ਹੇ ਨੂੰ ਕੋਈ ਕਰੇ ਨਾ ਸਲਾਮ ਵਈ
ਮਾਂ ਬਿਨਾਂ ਕੰਨਾਂ ਵਿੱਚ ਪੈਂਦੀਆਂ ਨੀ ਲੋਰੀਆਂ
ਮਮਤਾ ਪਿਆਰ ਦੀਆਂ ਹੋਣ
ਵੀ ਨਾ ਚੋਰੀਆਂ
ਭਾਈਆਂ ਬਾਝੋ ਮੁੱਕ ਜਾਂਦੀ ਡੌਲਿਆਂ ਚੋਂ ਜਾਨ ਵਈ
ਕੱਲੇ ਨੰ ਆਉਂਦਾ ਇਹ ਖਾਣ ਨੂੰ ਜਹਾਨ ਵਈ
ਭੈਣਾਂ ਬਿਨਾਂ ਰਹਿਣ
ਦਾ ਸਲੀਕਾ ਵੀ ਨਾ ਆਉਂਦਾ ਏ
ਨਾਲੇ ਬੰਦਾ ਹੋਰਾਂ ਦੀਆਂ ਇੱਜਤਾਂ ਤਕਾਉਂਦਾ ਏ
ਦਾਦਾ ਦਾਦੀ ਬਿਨਾਂ ਨਾ ਕੋਈ ਦੱਸਦਾ ਸਿਆਣੀ ਗੱਲ
ਭੁੱਲ ਜਾਣ ਬੀਤੀਆਂ ਕੋਈ ਦੱਸੇ ਨਾ ਪੁਰਾਣੀ ਗੱਲ
ਇੱਕੋ ਆਖੇ ਪਾਉਂਦਾ ਗੱਲ
ਦਾ ਖਲਾਰਾ ਨੀ
ਸਾਂਝੇ ਪਰਿਵਾਰ ਬਿਨਾਂ ਜਿਊਣ
ਦਾ ਨਜਾਰਾ ਨੀ..