September 15, 2025, 05:53:17 PM
collapse

Author Topic: ਦਵਿੰਦਰਪਾਲ ਭੁੱਲਰ ਨੂੰ ਫਾਂਸੀ ਦੀ ਸਜ਼ਾ – ਠੀਕ ਜਾਂ ਗਲਤ?  (Read 1623 times)

Offline COLD BLOOD@Brar

  • PJ Gabru
  • Jimidar/Jimidarni
  • *
  • Like
  • -Given: 162
  • -Receive: 57
  • Posts: 1105
  • Tohar: 1
  • Gender: Male
  • Soul Meets Soul On Lovers Lips
    • View Profile
    • http://punjabijanta.com/profile/bbf_brar/
ਦਵਿੰਦਰਪਾਲ ਭੁੱਲਰ ਨੂੰ ਫਾਂਸੀ ਦੀ ਸਜ਼ਾ – ਠੀਕ ਜਾਂ ਗਲਤ?

ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰਾਸ਼ਟਰਪਤੀ ਵੱਲੋਂ ਬਰਕਰਾਰ ਰੱਖਣ ਤੋਂ ਬਾਅਦ ਵੱਖ-ਵੱਖ ਹਲਕਿਆਂ ਵੱਲੋਂ ਰਲਿਆ-ਮਿਲਿਆ ਪ੍ਰਤੀਕਰਮ ਸਾਹਮਣੇ ਆਇਆ ਹੈ। ਕਈਆਂ ਨੇ ਇਸ ਨੂੰ ਕਾਨੂੰਨੀ ਨੁਕਤਾ ਨਜ਼ਰ ਤੋਂ ਵੇਖਦਿਆਂ, ਫਾਂਸੀ ਦੇ ਫੈਸਲੇ ਤੇ ਜੱਜਾਂ ਦੇ ਇਕਮੱਤ ਨਾ ਹੋਣ ਦੇ ਬਾਵਜੂਦ ਰਹਿਮ ਦੀ ਅਪੀਲ ਖਾਰਜ ਕਰਨ ਵਿਰੁੱਧ ਨਾਰਾਜ਼ਗੀ ਪ੍ਰਗਟ ਕੀਤੀ ਹੈ, ਕਈਆਂ ਨੇ ਸਿੱਖਾਂ ਨਾਲ ਵਿਤਕਰੇ ਦਾ ਸਵਾਲ ਉਠਾਉਂਦਿਆਂ ਕਿਹਾ ਹੈ ਕਿ ‘84 ਦੰਗਿਆਂ ਦੇ ਇਕ ਵੀ ਦੋਸ਼ੀ ਨੂੰ ਅੱਜ ਤੱਕ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ। ਕਈਆਂ ਦਾ ਅਨੁਮਾਨ ਹੈ ਕਿ ਇਸ ਫੈਸਲੇ ਨਾਲ ਸਿੱਖਾਂ ਅੰਦਰ ਬੇਗਾਨਗੀ ਦੀ ਭਾਵਨਾ ਵਧੇਗੀ। ਸਿੱਖ ਸੰਸਥਾਵਾਂ ਤੋਂ ਇਲਾਵਾ, ਪੰਜਾਬ ਦੀਆਂ ਨੇੜੇ ਆ ਰਹੀਆਂ ਚੋਣਾਂ ‘ਚ, ਸਿੱਖ ਭਾਵਨਾਵਾਂ ਦਾ ਲਾਹਾ ਲੈਣ ਲਈ ਕਈ ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਉੱਘੇ ਲੀਡਰ ਵੀ ਇਸ ਵਿਰੋਧ ਦੀ ਮੁਹਿੰਮ ‘ਚ ਸ਼ਾਮਲ ਹੋ ਗਏ ਹਨ। ਜਦੋਂ ਕਿ ਪ੍ਰਮੁੱਖ ਕੌਮੀ ਪਾਰਟੀਆਂ ਨੇ ਅਜੇ ਇਸ ਮਸਲੇ ‘ਤੇ ਚੁੱਪ ਸਾਧੀ ਹੋਈ ਹੈ। ਉਹ ਦੁਚਿਤੀ ਵਿੱਚ ਫਸੀਆਂ ਹੋਈਆਂ ਹਨ। ਨਾ ਉਹ ਇਸ ਫੈਸਲੇ ਦਾ ਸਵਾਗਤ ਕਰਕੇ ਸਿੱਖ ਵੋਟ ਬੈਂਕ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ ਤੇ ਨਾ ਵਿਰੋਧ ਕਰਕੇ ਅਤਿਵਾਦ ਖ਼ਿਲਾਫ਼ ਜੰਗ ਦੇ ਚੈਂਪੀਅਨ ਹੋਣ ਦੇ ਆਪਣੇ ਰੁਤਬੇ ਨੂੰ ਦਾਗਦਾਰ ਕਰਨਾ ਚਾਹੁੰਦੀਆਂ ਹਨ। ਸਿੱਖ ਹਲਕਿਆਂ ਅੰਦਰੋਂ ਆਏ ਤਿੱਖੇ ਵਿਰੋਧ ਤੋਂ ਇਹ ਗੱਲ ਸਾਫ ਹੈ ਕਿ ਸਿੱਖ ਭਾਈਚਾਰੇ ਲਈ ਇਹ ਇਕ ਸੰਵੇਦਨਸ਼ੀਲ ਮੁੱਦਾ ਹੈ।

ਕਾਨੂੰਨੀ ਤੌਰ ‘ਤੇ ਕੀ ਠੀਕ, ਕੀ ਗਲਤ ਹੋਇਆ, ਇਸ ਨਾਲ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਨੀਤੀ ਦੇ ਪੱਧਰ ‘ਤੇ, ਕੀ ਸਮਾਜ ‘ਚ ਉਠਦੀਆਂ ਹਿੰਸਕ ਲਹਿਰਾਂ ਪ੍ਰਤੀ ‘ਗੋਲੀ ਬਦਲੇ ਗੋਲੀ’ ਜਾਂ ‘ਮੌਤ ਬਦਲੇ ਮੌਤ’ ਦੀ ਨੀਤੀ ਸਹੀ ਹੈ? ਦਵਿੰਦਰਪਾਲ ਨੇ ਜੋ ਵੀ ਜੁਰਮ ਕੀਤੇ, ਉਹ ਬਤੌਰ ਦਵਿੰਦਰਪਾਲ ਨਹੀਂ, ਸਗੋਂ ਇਕ ਹਿੰਸਕ ਲਹਿਰ ਦਾ ਅੰਗ ਹੋਣ ਵਜੋਂ ਕੀਤੇ। ਕੀ ਉਸ ਹਿੰਸਕ ਲਹਿਰ ਦੀ ਪੈਦਾਇਸ਼ ਲਈ, ਦਵਿੰਦਰਪਾਲ ਜਿਹੇ ਚੰਦ ਕੁ ਨੌਜਵਾਨ ਹੀ ਜ਼ਿੰਮੇਵਾਰ ਹਨ? ਅੱਜ ਭਾਰਤ ਹੀ ਨਹੀਂ, ਸਗੋਂ ਦੁਨੀਆਂ ਪੱਧਰ ‘ਤੇ ਹੀ ਇਕ ਅਜਿਹਾ ਨਜ਼ਰੀਆ ਵਿਕਸਤ ਕੀਤਾ ਜਾ ਰਿਹਾ ਹੈ ਜੋ ਅਤਿਵਾਦੀ ਜਾਂ ਹਿੰਸਕ ਲਹਿਰਾਂ ਨੂੰ, ਉਨ੍ਹਾਂ ਲਹਿਰਾਂ ਦੇ ਉਭਾਰ ਲਈ ਜ਼ਿੰਮੇਵਾਰ ਸਮਾਜਿਕ-ਰਾਜਨੀਤਕ ਹਾਲਤਾਂ ਤੋਂ ਨਿਖੇੜ ਕੇ ਵੇਖਦਾ ਹੈ ਅਤੇ ਉਨ੍ਹਾਂ ਨੂੰ ਕੁਝ ਵਿਅਕਤੀਆਂ ਜਾਂ ਉਨ੍ਹਾਂ ਦੇ ਸਮੂਹ ਦੀ ਸੋਚ ਦਾ ਸਿੱਟਾ ਮੰਨਦਾ ਹੈ। ਇਹ ਦੇ ਹੱਲ ਲਈ ਉਹ ਅਜਿਹੀਆਂ ਜਥੇਬੰਦੀਆਂ ‘ਤੇ ਪਾਬੰਦੀ ਲਾਉਣ, ਸਖ਼ਤ ਤੋਂ ਸਖ਼ਤ ਕਾਲੇ ਕਾਨੂੰਨ ਬਣਾ ਕੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਤੇ ਉਨ੍ਹਾਂ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਸਰੀਰਕ ਤੌਰ ‘ਤੇ ਖ਼ਤਮ ਕਰਕੇ ਹਿੰਸਾ ਨੂੰ ਖ਼ਤਮ ਕਰਨ ਦਾ ਭੁਲੇਖਾ ਖੜ੍ਹਾ ਕਰਦਾ ਹੈ। ਇਸ ਲਈ ਉਹ ਝੂਠੇ ਪੁਲੀਸ ਮੁਕਾਬਲਿਆਂ ਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਵੀ ਅਮਲ ‘ਚ ਲਿਆਉਂਦਾ ਹੈ। ਭਾਰਤ ਹੀ ਨਹੀਂ, ਅਮਰੀਕਾ ਅੱਜ ਇਸ ਦ੍ਰਿਸ਼ਟੀਕੋਣ ਦਾ ਸਭ ਤੋਂ ਵੱਡਾ ਅਲੰਬਰਦਾਰ ਬਣਿਆ ਹੋਇਆ ਹੈ, ਜੋ ਅਲ-ਕਾਇਦਾ ਦੇ ਲੀਡਰਾਂ ਦੇ ਖਾਤਮੇ ਲਈ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਹਮਲੇ ਕਰਨ ਦਾ ਐਲਾਨ ਕਰ ਰਿਹਾ ਹੈ। ਇਹੀ ਉਹ ਦ੍ਰਿਸ਼ਟੀਕੋਣ ਹੈ, ਜੋ ਭਾਵੇਂ ਅਤਿਵਾਦ ਵਿਰੁੱਧ ਬੇਹੱਦ ਕਠੋਰ ਦਿੱਸਦਾ ਹੈ, ਲੇਕਿਨ ਇਹ ਅਤਿਵਾਦ ਦੇ ਖਾਤਮੇ ਦੀ ਥਾਂ, ਭਾਰਤ ਸਮੇਤ ਪੂਰੀ ਦੁਨੀਆਂ ਨੂੰ ਹਿੰਸਾ ਦੀ ਅੰਨੀ ਗਲੀ ਵਿੱਚ ਧੱਕਦਾ ਜਾ ਰਿਹਾ ਹੈ।

ਪ੍ਰੋਫੈਸਰ ਦਵਿੰਦਰਪਾਲ ਬਾਰੇ ਕੋਈ ਵੀ ਚਰਚਾ ਕਰਨ ਤੋਂ ਪਹਿਲਾਂ, ਇਹ ਸਾਫ ਕਰਨਾ ਜ਼ਰੂਰੀ ਹੈ ਕਿ ਉਸ ਵੱਲੋਂ ਜਾਂ ਉਸ ਦੀ ਲਹਿਰ ਵੱਲੋਂ ਲੋਕਾਂ ਖ਼ਿਲਾਫ਼ ਕੀਤੀਆਂ ਹਿੰਸਕ ਵਾਰਦਾਤਾਂ ਦੀ ਕਦਾਚਿਤ ਵੀ ਹਮਾਇਤ ਨਹੀਂ ਕੀਤੀ ਜਾ ਸਕਦੀ। ਇਹ ਸਪਸ਼ਟ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਕਿ ਦਵਿੰਦਰਪਾਲ ਉਸ ਹਿੰਸਕ ਲਹਿਰ ਦਾ ਬਚਿਆ ਅੰਸ਼ ਹੈ, ਜੋ 1980ਵਿਆਂ ਦੌਰਾਨ ਪੰਜਾਬ ਦੇ ਸਮਾਜਿਕ-ਰਾਜਨੀਤਕ ਜੀਵਨ ‘ਚ ਉਭਰ ਰਹੀਆਂ ਗੰਭੀਰ ਸਮੱਸਿਆਵਾਂ ਤੇ ਉਨ੍ਹਾਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਅਪਣਾਏ ਸੌੜੇ, ਤੁਅੱਸਵੀ ਤੇ ਫੌਜੀ ਤੌਰ-ਤਰੀਕਿਆਂ ਦੀ ਪੈਦਾਇਸ਼ ਸੀ। ਪੰਜਾਬ ਦੀਆਂ ਜਮਹੂਰੀ ਮੰਗਾਂ- ਦਰਿਆਈ ਪਾਣੀਆਂ ਦੀ ਵੰਡ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ‘ਚ ਸ਼ਾਮਲ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਆਦਿ ਨੂੰ ਲੈ ਕੇ ਉਸ ਸਮੇਂ ਤਕੜੀ ਜਨਤਕ ਲਹਿਰ ਸੀ। ਇਸ ਲਹਿਰ ਦੀ ਅਗਵਾਈ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਸੀ। ਇਨ੍ਹਾਂ ਮੰਗਾਂ ਨੂੰ ਪ੍ਰਵਾਨ ਕਰਕੇ ਕੇਂਦਰ ਸਰਕਾਰ ਜਿੱਤ ਦਾ ਸਿਹਰਾ ਅਕਾਲੀ ਦਲ ਦੇ ਸਿਰ ਨਹੀਂ ਸੀ ਬੰਨਣਾ ਚਾਹੁੰਦੀ। ਅਜਿਹਾ ਹੋਣ ਨਾਲ ਨਿਸ਼ਚੇ ਹੀ ਪੰਜਾਬੀ ਸਮਾਜ ‘ਤੇ ਅਕਾਲੀ ਦਲ ਦੀ ਸਿਆਸੀ ਪਕੜ ਲੰਬੇ ਸਮੇਂ ਲਈ ਮਜ਼ਬੂਤ ਹੋਣੀ ਸੀ। ਸਿੱਟੇ ਵਜੋਂ ਉਸ ਨੇ ਇਹ ਮੰਗਾਂ ਪ੍ਰਵਾਨ ਕਰਨ ਦੀ ਥਾਂ, ਸਿੱਖ ਹਲਕਿਆਂ ਅੰਦਰੋਂ ਖਾੜਕੂ ਜਾਂ ਗਰਮਦਲੀਏ ਤੱਤਾਂ ਨੂੰ ਉਭਾਰਨ ਦਾ ਰਾਹ ਚੁਣਿਆ। ਨਿਰੰਕਾਰੀਆਂ ਨਾਲ ਝਗੜੇ ਤੋਂ ਬਾਅਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਤੋਂ ਲੈ ਕੇ, ਸ੍ਰੀ ਹਰਿਮੰਦਰ ਸਾਹਿਬ ਅੰਦਰ ਹਥਿਆਰਾਂ ਦੀ ਪਹੁੰਚ ਤੱਕ ਸਭ ਘਟਨਾਕ੍ਰਮ, ਇਕ ਮਕਸਦ ਤਹਿਤ ਸਰਕਾਰ ਦੀ ਨਜ਼ਰਸਾਨੀ ਹੇਠ ਵਾਪਰੇ। ਸਾਰੇ ਹਾਲਤਾਂ ਨੂੰ ਉਥੋਂ ਤੱਕ ਵਧਣ ਦਿੱਤਾ ਗਿਆ, ਜਿੱਥੇ ਇਹ ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਲਈ ਬਹਾਨੇ ਵਜੋਂ ਵਰਤੇ ਗਏ। ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਦਾ ਦਿਨ ਵੀ ਸ਼ਾਇਦ ਕੁਝ ਖਾਸ ਗਿਣਤੀਆਂ-ਮਿਣਤੀਆਂ ‘ਚੋਂ ਉਹ ਚੁਣਿਆ ਗਿਆ ਜਿਸ ਦਿਨ ਉਥੇ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ। ਇਹ ਹਮਲਾ ਅਸਲ ਵਿੱਚ ਪੰਜਾਬ ਅੰਦਰ ਖਾੜਕੂ ਲਹਿਰ ਲਈ ਵੱਡਾ ਆਧਾਰ ਬਣਿਆ। ਇਸ ਹਮਲੇ ਨੇ, ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਖਾੜਕੂ ਲਹਿਰ ਵੱਲ ਖਿੱਚੀ ਗਈ। ਸਿੱਟਾ ਸਾਫ ਸੀ, ਭਿੰਡਰਾਂਵਾਲੇ ਜਾਂ ਅਮਰੀਕ ਸਿੰਘ ਦੀ ਮੌਤ ਨਾਲ ਹਿੰਸਾ ਨੂੰ ਖਤਮ ਨਹੀਂ ਕੀਤਾ ਜਾ ਸਕਿਆ, ਸਗੋਂ ਇਹ ਹੋਰ ਵੀ ਵਧੇਰੇ ਭੜਕ ਪਈ ਸੀ।

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ‘ਚ ਦਿੱਲੀ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ‘ਚ ਸਿੱਖਾਂ ਦੇ ਹੋਏ ਕਤਲੇਆਮ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ। ਦੇਸ਼ ਦੀ ਰਾਜਧਾਨੀ, ਜਿੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗ੍ਰਹਿ ਮੰਤਰਾਲਾ ਤੇ ਫੌਜ ਮੁਖੀ ਆਦਿ ਸਭ ਮੌਜੂਦ ਸਨ, ਉੱਥੇ ਤਿੰਨ ਦਿਨ ਸੈਂਕੜਿਆਂ ਦੀ ਗਿਣਤੀ ‘ਚ ਕਾਤਲੀ ਟੋਲੇ ਘੰੁਮਦੇ ਰਹੇ, ਨਿਹੱਥੇ ਲੋਕਾਂ ਨੂੰ ਗਲਾਂ ‘ਚ ਟਾਇਰ ਪਾ ਕੇ ਸਾੜਦੇ ਰਹੇ, ਲੇਕਿਨ ਸਾਰਾ ਸਰਕਾਰੀ ਤੰਤਰ ਮੂਕ ਦਰਸ਼ਕ ਬਣਿਆ ਵੇਖਦਾ ਰਿਹਾ।

ਇਹੀ ਨਹੀਂ, ਕਾਤਲੀ ਟੋਲਿਆਂ ਦੀ ਅਗਵਾਈ ਕਰਨ ਵਾਲੇ, ਸਜ਼ਾਵਾਂ ਮਿਲਣ ਦੀ ਥਾਂ ਮੰਤਰੀਆਂ ਦੀਆਂ ਕੁਰਸੀਆਂ ਨਾਲ ਨਿਵਾਜੇ ਗਏ। ਜ਼ੁਲਮ ਤੇ ਧੱਕੇ ਦੀ ਇਹ ਸਿਖਰ ਵੇਖ ਕੇ ਸਿਰਫ ਗਰਮਖਿਆਲੀ ਹੀ ਨਹੀਂ, ਸਗੋਂ ਹਰ ਆਮ ਸਿੱਖ ਦਾ ਵੀ ਭਾਰਤੀ ਰਾਜ ਪ੍ਰਬੰਧ ਜਾਂ ਇਨਸਾਫ ‘ਚੋਂ ਵਿਸ਼ਵਾਸ ਉੱਠ ਗਿਆ ਤੇ ਉਨ੍ਹਾਂ ਅੰਦਰ ਬੇਗਾਨਗੀ ਦੀ ਭਾਵਨਾ ਧੁਰ ਅੰਦਰ ਤੱਕ ਭਰ ਗਈ। ਬੇਗਾਨਗੀ ਦੀ ਇਸ ਭਾਵਨਾ ਨੇ ਖਾੜਕੂ ਹਿੰਸਕ ਲਹਿਰ ਨੂੰ ਹੋਰ ਵੀ ਬਲ ਬਖ਼ਸ਼ਿਆ।

1980ਵਿਆਂ ਦੇ ਸਮੇਂ ਤੱਕ ਖੇਤੀ ‘ਚ ਆਈ ਹਰੀ ਕ੍ਰਾਂਤੀ ਪੀਲੀ ਪੈਣੀ ਸ਼ੁਰੂ ਹੋ ਚੁੱਕੀ ਸੀ। ਮਸ਼ੀਨੀਕਰਨ ਸਦਕਾ ਖੇਤ ਮਜ਼ਦੂਰਾਂ ਦੀ ਵੱਡੀ ਗਿਣਤੀ ਖੇਤੀ ‘ਚੋਂ ਵਿਹਲੀ ਹੋ ਚੁੱਕੀ ਸੀ, ਮਹਿੰਗੀ ਮਸ਼ੀਨਰੀ ਤੇ ਹੋਰ ਖੇਤੀ ਲਾਗਤਾਂ ਕਾਰਨ ਛੋਟੀਆਂ ਜੋਤਾਂ ਦੀ ਮਾਲਕ ਛੋਟੀ ਕਿਸਾਨੀ ਦੀ ਆਰਥਿਕਤਾ ਟੁੱਟ ਰਹੀ ਸੀ। ਖੇਤੀ ‘ਚ ਹੋਏ ਵਿਕਾਸ ਸਦਕਾ ਪੰਜਾਬ ਦੀ ਨਵੀਂ ਪੀੜ੍ਹੀ, ਇਕ ਪੱਧਰ ਤੱਕ ਪੜ੍ਹ-ਲਿਖ ਚੁੱਕੀ ਸੀ ਤੇ ਉਸ ਦੇ ਸਾਹਮਣੇ ਭਵਿੱਖ ਹਨੇਰਾ ਸੀ। ਪੰਜਾਬ ਦੀ ਲੁਧਿਆਣੇ ਜਿਹੀ ਛੋਟੀ ਸਨਅਤ ਦੀਆਂ ਜਿਲਣ ਭਰੀਆਂ ਹਾਲਤਾਂ ਦੀ ਥਾਂ, ਉਹ ਕਿਸੇ ਸਨਮਾਨਜਨਕ ਰੁਜ਼ਗਾਰ ਦੀ ਭਾਲ ‘ਚ ਸੀ, ਜੋ ਪੰਜਾਬ ਅੰਦਰ ਨਹੀਂ ਸੀ। ਉਪਰੋਕਤ ਹਾਲਤਾਂ ‘ਚ ਸਿੱਖ ਸਿਆਸਤ ਦੇ ਦੰਗਲ ‘ਚ ਉਭਰੇ ਸੰਤ ਭਿੰਡਰਾਂਵਾਲੇ ਦੇ ਜੋਸ਼ੀਲੇ ਭਾਸ਼ਣ ਸੁਣਨ ਲਈ, ਇਹੀ ਨੌਜਵਾਨ ਪੀੜ੍ਹੀ ਸਰੋਤਿਆਂ ਵਜੋਂ ਸਾਹਮਣੇ ਆਈ ਤੇ ਬਾਅਦ ‘ਚ ਖਾੜਕੂ ਸਫਾਂ ‘ਚ ਸ਼ਾਮਲ ਹੋ ਗਈ।

ਪੰਜਾਬ ਅੰਦਰ ਫੈਲੀ ਖਾੜਕੂ ਲਹਿਰ ਨੂੰ ਰਾਜਨੀਤਕ ਪੱਧਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਸੀ, ਲੇਕਿਨ ਇਹਦੀ ਥਾਂ ਸਰਕਾਰ ਨੇ ‘ਗੋਲੀ ਬਦਲੇ ਗੋਲੀ’ ਦਾ ਰਾਹ ਚੁਣ ਲਿਆ। ਡੇਢ ਦਹਾਕਾ ਪੰਜਾਬ ਰਾਜਕੀ ਹਿੰਸਾ ਤੇ ਖਾੜਕੂ ਹਿੰਸਾ ਵਿਚਕਾਰ ਪਿਸਦਾ ਰਿਹਾ। ਅੱਜ ਕਿਸੇ ਨੂੰ ਵੀ ਇਹ ਭਰਮ ਨਹੀਂ ਪਾਲਣਾ ਚਾਹੀਦਾ ਕਿ ਪੰਜਾਬ ਦੀ ਹਿੰਸਕ ਲਹਿਰ ਨੂੰ ਰਾਜਕੀ ਹਿੰਸਾ ਜ਼ਰੀਏ ਖ਼ਤਮ ਕਰ ਦਿੱਤਾ ਗਿਆ ਸੀ। ਸਗੋਂ ਇਹ ਖਾੜਕੂ ਲਹਿਰ ਦੇ ਖੁਦ ਅੰਦਰਲੀਆਂ ਕਮਜ਼ੋਰੀਆਂ ਹੀ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਲੋਕਾਂ ਅੰਦਰੋਂ ਨਿਖੇੜ ਦਿੱਤਾ ਸੀ। ਅੱਜ ਪ੍ਰੋ. ਦਵਿੰਦਰਪਾਲ ਨੂੰ ਫਾਂਸੀ ਦੇਣ ਨਾਲ ਭਾਵੇਂ ਖਾੜਕੂ ਲਹਿਰ ਦੇ ਕਾਲੇ ਦੌਰ ਦੌਰਾਨ ਮਾਰੇ ਹਜ਼ਾਰਾਂ ਲੋਕਾਂ ਦੀ ਗਿਣਤੀ ‘ਚ ਸਿਰਫ ਇਕ ਅੰਕ ਦਾ ਹੀ ਵਾਧਾ ਹੋਵੇਗਾ, ਲੇਕਿਨ ਇਹ ਬਹੁਤ ਵੱਡਾ ਅਨਿਆਂ ਹੋਵੇਗਾ। ਇਹ ਰਾਜਨੀਤਕ ਮਸਲਿਆਂ ਦੇ ਫੌਜੀ ਹੱਲ ਕਰਨ ਦੀ ਨੀਤੀ ਦੀ ਤਾਈਦ ਹੋਵੇਗੀ। ਲੋੜ ਅੱਜ ਇਸ ਗੱਲ ਦੀ ਹੈ ਕਿ ਖਾੜਕੂ ਲਹਿਰ ਦੇ ਉਭਾਰ ਲਈ ਜ਼ਿੰਮੇਵਾਰ ਸਮਾਜਿਕ, ਆਰਥਿਕ, ਰਾਜਨੀਤਕ ਤੇ ਧਾਰਮਿਕ ਵਰਤਾਰਿਆਂ ਦਾ ਡੰੂਘਾ ਵਿਸ਼ਲੇਸ਼ਣ ਕਰਕੇ, ਵੱਡੀਆਂ ਰਾਜਨੀਤਕ ਪਹਿਲਕਦਮੀਆਂ ਕੀਤੀਆਂ ਜਾਣ। ਭਾਰਤ ਦੇ ਸੰਘੀ ਢਾਂਚੇ ਨੂੰ ਵਧੇਰੇ ਫੈਡਰਲ ਬਣਾਇਆ ਜਾਵੇ, ਸਿੱਖਾਂ ਦੇ ਖੇਰੂੰ-ਖੇਰੂੰ ਹੋਏ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਲਈ ‘84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਅਤੇ ‘84 ਦਾ ਸਿੱਖ ਕਤਲੇਆਮ, ਬਾਬਰੀ ਮਸਜਿਦ ਨੂੰ ਗਿਰਾਉਣਾ ਤੇ ਗੁਜਰਾਤ ‘ਚ ਮੁਸਲਮਾਨਾਂ ਦਾ ਕਤਲੇਆਮ, ਉੜੀਸਾ, ਕਰਨਾਟਕ ‘ਚ ਈਸਾਈਆਂ ‘ਤੇ ਹਮਲਿਆਂ ਸਦਕਾ ਭਾਰਤ ਅੰਦਰ ਰਾਜਕੀ ਸ਼ਹਿ ਨਾਲ ਵਧ-ਫੁਲ ਰਹੇ ਹਿੰਦੂ ਫਾਸ਼ੀਵਾਦ ਨੇ ਧਾਰਮਿਕ ਘੱਟ ਗਿਣਤੀਆਂ ਅੰਦਰ ਬੇਗਾਨਗੀ ਤੇ ਅਸੁਰੱਖਿਆ ਦੀ ਭਾਵਨਾ ਨੂੰ ਖ਼ਤਰਨਾਕ ਹੱਦ ਤੱਕ ਵਧਾ ਦਿੱਤਾ ਹੈ। ਦਵਿੰਦਰਪਾਲ ਨੂੰ ਫਾਂਸੀ ਇਸ ਭਾਵਨਾ ਨੂੰ ਹੋਰ ਵਧਾਵੇਗੀ, ਲੋੜ ਹੈ ਇਸ ਨੂੰ ਮੋੜਾ ਦੇਣ ਦੀ

 

Punjabi Janta Forums - Janta Di Pasand


Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
ਗਲਤ


ਨਹੀ ਮਿਲਣੀ ਚਾਹੀਦੀ ਫਾਂਸੀ
« Last Edit: July 04, 2011, 08:29:18 AM by ਟੁੱਟ ਪੈਣਾ »

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
kahnu kise nu maarna ....jaun maarn da haq sirf waheguru kole chd devo ,,,,,
 
umar kaid di saza de devo

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
kahnu kise nu maarna ....jaun maarn da haq sirf waheguru kole chd devo ,,,,,
 
umar kaid di saza de devo

ahoo bai ehh we theek aa



Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
 :dumlak: :dumlak: :dumlak: :dumlak: :dumlak: :won: :won: :rabb:
ahoo bai ehh we theek aa

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich

Offline COLD BLOOD@Brar

  • PJ Gabru
  • Jimidar/Jimidarni
  • *
  • Like
  • -Given: 162
  • -Receive: 57
  • Posts: 1105
  • Tohar: 1
  • Gender: Male
  • Soul Meets Soul On Lovers Lips
    • View Profile
    • http://punjabijanta.com/profile/bbf_brar/
yea eh galat hai te dan diyan galtiyan kar ke hi india ne samei samei te lokan nu atwaad wall sutiya uhna ghatt gintiyan nu insaaf naa de ke apni fauji takat dikha ke India Goverment ne khud hi atwaad paida keeta ... saale sabh de sabh harami ne Manmohn sing ki te soniya KI SINGH KAHAON DA HAQDAAR NI EH V KAMEENA SO I WROTE HIM SING

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
yea eh galat hai te dan diyan galtiyan kar ke hi india ne samei samei te lokan nu atwaad wall sutiya uhna ghatt gintiyan nu insaaf naa de ke apni fauji takat dikha ke India Goverment ne khud hi atwaad paida keeta ... saale sabh de sabh harami ne Manmohn sing ki te soniya KI SINGH KAHAON DA HAQDAAR NI EH V KAMEENA SO I WROTE HIM SING


hanji veer ji sab eho jehe hi ne !

 

* Who's Online

  • Dot Guests: 2199
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]