ਇੱਕ ਦਿੰਨ ਪੰਜਾਬ ਦਾ ਨਾਮਵਰ ਪੋਪ ਗਾਇਕ ਆਵਦੇ ਘਰੇ ਬੈਠਾ ਆਵਦੇ ਬਾਪੂ ਦੇ ਨਾਲ ਸ਼ਾਂਮ ਜਿਹੇ ਨੂੰ ਦਾਰੂ ਦੇ ਪਿੱਗ ਸਾਂਝੇ ਕਰ ਰਿਹਾ ਸੀ,,,,ਬੋਤਲ ਤਕਰੀਬਨ ਸਿਰੇ ਲੱਗੀ ਪਈ ਸੀ,,,,ਤਾਂ ਗਾਇਕ ਸਾਬ ਆਵਦੇ ਬਾਪੁ ਨੂੰ ਕਹਿੰਦਾ ,,,ਬਾਪੂ ਜੀ ਦੇਖਿਆ ਆਵਦੇ ਪੁੱਤ ਨੂੰ,,,ਕਿੰਨਾ ਨਾਮ ਬਣਾ ਲਿਆ ਦਿੰਨਾ ਵਿਚ ਹੀ ,,,,,ਪੈਸੇ ਧੇਲੇ ਵਾਲੀ ਹੁਣ ਕੋਈ ਕਮੀ ਨਹੀਂ ਰਹੀ,,,,,ਆਪਣੀ ਕੋਠੀ ਦੇਖੋ ,,,,ਤਿੰਨ ਪਿੰਡ ਦੂਰੋਂ ਦਿਸ ਪੈਂਦੀ ਆ,,,,,ਬਾਪੂ ਵੀ ਸਰੂਰ ਚ' ਆਇਆ ਸੀ ਪੂਰਾ ,,,ਓਹ ਵੀ ਆਵਦੀਆਂ ਮੁੰਜ ਦੇ ਰੱਸੇ ਵਰਗੀਆਂ ਮੁਛਾਂ ਨੂੰ ਮਰੋੜ ਮਰੋੜ ਕੇ ਵੱਟ ਚਾੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ,,,,ਕਹਿੰਦਾ ਹਾਂ ਸ਼ੇਰਾ ਹੁਣ ਤਾਂ ਪੂਰੀ ਬਹਿਜਾ ਬਹਿਜਾ ਆ,,,,ਪਹਿਲਾਂ ਦੇਖਲਾ ਕੋਈ ਸਾਲਾ ਆਪਾਂ ਨੂੰ ਪਿੰਡ ਵਿਚ ਮੰਗਵਾਂ ਸ਼ੇਂਕਲ ਨਹੀਂ ਸੀ ਦਿੰਦਾ ਹੁੰਦਾ ,,,ਹੁਣ ਸਾਰੇ ਅਖਾਂ ਅੱਡ ਅੱਡ ਦੇਖਦੇ ਆ ,,,,,,ਕਮਾਲ ਕਰਤੀ ਪੁੱਤ ਤੇੰ ਤਾਂ ,,,,,,ਗਾਇਕ ਵੀ ਪੂਰਾ ਲਾਚੜਿਆ ਬੈਠਾ ਸੀ,,,,,,ਕਹਿੰਦਾ ਬਾਪੂ ਜੀ ਬੱਸ ਤੁਸੀਂ ਦੇਖਦੇ ਜਾਓ ਅੱਗੇ ਅੱਗੇ ਹੋਰ ਮੈਂ ਕੀ ਕੀ ਝੰਡੇ ਗੱਡਦਾਂ ,,,,,,ਤਾਂ ਓਹਨਾਂ ਦੇ ਦਾਰੂ ਪੀਂਦਿਆਂ ਕੋਲੇ ਓਸ ਗਾਇਕ ਦੀ ਭੈਣ ਆਉਂਦੀ ਆ ਕੇ ਬਾਪੂ ਜੀ ਮੈਂ ਰੋਟੀ ਲਿਆਵਾਂ,,,,ਤਾਂ ਬਾਪੂ ਕਹਿੰਦਾ ਲਿਆ ਧੀਏ,,ਓਹ ਜਦ ਵਾਪਿਸ ਰੋਟੀ ਲੈਣ ਜਾਂਦੀ ਆ ਤਾਂ ਗਾਇਕ ਆਵਦੇ ਬਾਪੂ ਨੂੰ ਕਹਿੰਦਾ ,,,,ਬਾਪੂ ਪੈੱਸਾ ਧੇਲਾ ਹੁਣ ਬਥੇਰਾ ਆ ਆਪਾਂ ਵੀ ਹੁਣ ਆਪਣੇ "ਪੁਰਜੇ'' ਦਾ ਵਿਆਹ ਕਰ ਦੇਈਏ ,,,,ਬਾਪੂ ਦੇ ਦਾਰੂ ਦੀ ਘੁੱਟ ਸੰਘ ਵਿਚ ਵੱਜੀ,,,,ਓਹਨੇ ਸੋਚਿਆ ਸ਼ਾਇਦ ਪੀਤੀ ਹੋਣ ਕਰਕੇ ਸਹੀ ਨਹੀਂ ਸੁਣਿਆ,,,ਬਾਪੂ ਕਹਿੰਦਾ ਕੀ ਕਹਿੰਦਾ ਸੀ ਪੁੱਤ ,,,,,ਗਾਇਕ ਕਹਿੰਦਾ ਮੈਂ ਆਪਣੇ ''ਮਾਲ'' ਦੇ ਵਿਆਹ ਦੀ ਗੱਲ ਕਰਦਾ ਸੀ ,,,ਬਾਪੂ ਦੀਆਂ ਅਖਾਂ ਅੱਗੇ ਹਨੇਰਾ ਜਿਹਾ ਆ ਗਿਆ ਮੁੜ੍ਹਕੇ ਨਾਲ ਮੂੰਹ ਗੱਚ ਹੋ ਗਿਆ ,,,ਓਹ ਬੋਲਿਆ ਓਏ ਮੇਰਿਆ ਸਾਲਿਆ ਕਿਹੜੇ ''ਮਾਲ'' ਦੀ ਗੱਲ ਕਰਦਾਂ ਤੂੰ ਓਏ ,,,,,ਗਾਇਕ ਕਹਿੰਦਾ ਜਾਹ ਬਾਪੂ ਇੱਕੋ ਤਾਂ ਆਪਣੇ ਘਰੇ ""ਚੀਜੀ"" ਆ ਓਹਦੀ ਗੱਲ ਕਰਦਾਂ ਆਂ ਮੈਂ ,,,,ਬਾਪੂ ਦਾ ਸਿਰ ਫੱਟਣ ਵਾਲਾ ਹੋ ਗਿਆ ,,,ਉਠ ਕੇ ਪੈ ਗਿਆ ਗਾਇਕ ਨੂੰ ਕਹਿੰਦਾ ਕੀ ਭੌਕੀ ਜਾਨਾ ਓਏ ਤੂੰ,,,,??,,,,,,,ਗਾਇਕ ਕਹਿੰਦਾ ਓਹ ਸੋਰੀ ਸੋਰੀ ,,,,ਬਾਪੂ ਨਿੱਤ ਗਾਣਿਆਂ ਵਿਚ ,ਪੁਰਜੇ ,ਪਟੋਲੇ ,ਚੀਜੀਆਂ ਕਹਿੰਦੇ ਰਹਿਨੇ ਆਂ ਨਾ ਤਾਂ ਕਰਕੇ ਹੁਣ ਆਦਤ ਪੈ ਗਈ ਆ ,,,,,,ਪਰ ਦੋਸਤੋ ਬਾਪੂ ਦੀ ਲਗਦਾ ਅੱਜ ਸੱਚੀ ਪੂਛ ਤੇ ਪੈਰ ਰਖਿਆ ਗਿਆ ਸੀ,,,,,,,SHARE IF YOU WANT STOP THIS THINKING