Punjabi Janta Forums - Janta Di Pasand
Lounge / Jail Pinjra => Gup Shup => Topic started by: shoooooo on December 12, 2011, 05:24:50 PM
-
ਕਹਿੰਦੇ ਨੇ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ।
ਮਾਂ ਆਪਣੀ ਮਮਤਾ ਦੀ ਛਾਂ ਹੇਠ ਬੱਚੇ ਨੂੰ ਪਾਲਦੀ ਹੈ।
ਉਸ ਨੂੰ ਆਪਣਾ ਦੁੱਧ ਪਿਆ ਕੇ ਵੱਡਾ ਕਰਦੀ ਹੈ।
ਬੱਚੇ ਦੇ ਦੁੱਖ 'ਚ ਦੁੱਖੀ ਹੁੰਦੀ ਹੈ ਤੇ ਉਸਦੀ ਖੁਸ਼ੀ 'ਚ ਖੁਸ਼।
ਬੱਚਾ ਚਾਹੇ ਚੰਗਾ ਹੋਵੇ ਜਾਂ ਮਾੜਾ ਮਾਂ ਦੀ ਮਮਤਾ ਕਦੇ ਘੱਟ ਨਹੀਂ ਹੁੰਦੀ।
ਧਰਤੀ 'ਤੇ ਮਾਂ ਹੀ ਇਕ ਅਜਿਹਾ ਰੂਪ ਹੈ ਜੋ ਆਪਣੇ ਬੱਚੇ ਖਾਤਰ ਆਪਣੀ ਜਾਨ ਦੇਣ ਤੋਂ ਵੀ ਪਿੱਛੇ ਨਹੀਂ ਹਟੇਗੀ।
ਮਾਂ ਦੀ ਮਮਤਾ ਦਰਸਾਉਂਦੀ ਇਹ ਤਸਵੀਰ ਇਹੋ ਕੁਝ ਬਿਆਨ ਕਰ ਰਹੀ ਹੈ ਜਿਸ 'ਚ ਇਕ ਲਾਚਾਰ ਬੱਚਾ ਜੋ ਕਿ ਸ਼ਾਇਦ ਬੀਮਾਰੀ ਕਾਰਨ ਰੋਟੀ ਤੱਕ ਵੀ ਨਹੀਂ ਖਾ ਸਕਦਾ, ਨੂੰ ਉਸਦੀ ਮਾਂ ਕਿੰਨੇ ਲਾਡ ਨਾਲ ਆਪਣੇ ਹੱਥਾਂ ਨਾਲ ਰੋਟੀ ਖੁਆ ਰਹੀ ਹੈ।
ਮਾਂ ਦੀਆਂ ਅੱਖਾਂ 'ਚ ਮਮਤਾ ਝਲਕ ਰਹੀ ਹੈ ਪਰ ਦਿਲ 'ਚ ਉਹ ਇਕ ਬਹੁਤ ਵੱਡਾ ਦਰਦ ਲੁਕਾਏ ਹੋਏ ਹੈ। ਉਸਦਾ ਦਿਲ ਸ਼ਾਇਦ ਹਰ ਵੇਲੇ ਆਪਣੇ ਬੱਚੇ ਦੇ ਠੀਕ ਹੋਣ ਦੀਆਂ ਅਰਦਾਸਾਂ ਕਰਦਾ ਹੋਵੇਗਾ
-
balle shoooo vry nice
-
bahut vadiya =D> =D>