December 27, 2024, 02:26:15 PM
collapse

Author Topic: ਭੁੱਲ ਕੇ ਛੜੇ ਨੂੰ ਅੱਖ ਮਾਰੀ  (Read 4266 times)

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
u ill Learn alot about ਛੜੇ  by reading this article
im pretty sure u ill like it.

ਛੜੇ ਛੜੇ ਨਾ ਆਖੋ ਲੋਕੋ ਛੜੇ ਵਖ਼ਤ ਨੂੰ ਫੜੇ
ਅਧੀ ਰਾਤੋਂ ਪੀਹਣ ਲੱਗੇ ਅਧ ਸੇਰ ਛੋਲੇ ਦਲ਼ੇ।
ਝਾੜ ਪੂੰਝ ਕੇ ਉਠਣ ਲਗੇ ਆਟਾ ਦੇਹ ਨੂੰ ਲੜੇ।
ਫੂਕ ਮਾਰਿਆਂ ਅੱਗ ਨਾ ਬਲ਼ਦੀ ਭੜ ਭੜ ਦਾਹੜੀ ਸੜੇ।
ਸਾੜ ਫੂਕ ਕੇ ਚਾਰੇ ਪੱਕੀਆਂ ਚਾਰ ਪ੍ਰਾਹੁਣੇ ਖੜ੍ਹੇ।
ਲਉ ਭਰਾਉ ਤੁਸੀਂ ਖਾ ਲਉ ਇਹੋ ਅਸਾਥੋਂ ਸਰੇ।
ਬਾਝੋਂ ਤੀਵੀਆਂ ਦੇ ਛੜੇ ਮਰੇ ਕਿ ਮਰੇ।


ਉਪ੍ਰੋਕਤ ਹਾਲਤ ਛੜਿਆ ਦੀ ਅੱਜ ਤੋਂ ਤਕਰੀਬਨ ਅਧੀ-ਕੁ ਸਦੀ ਪਹਿਲਾਂ ਦੀ ਹੈ। ਅੱਜ ਤਾਂ ਹਾਲਾਤ ਬਹੁਤ ਬਦਲ ਚੁਕੇ ਹਨ। ਓਦੋਂ ਦੀ ਹਾਲਤ ਦਾ ਅੱਜ ਦੀ ਹਾਲਤ ਨਾਲ਼ ਮੁਕਾਬਲਾ ਨਹੀ ਕੀਤਾ ਜਾ ਸਕਦਾ ਜਦੋਂ ਛੜਾ ਤੇ ਇਕੱਲਾ ਕਿਸਾਨ ਪਹਿਲਾਂ ਹਲ਼ ਵਾਹ ਕੇ ਆਵੇ, ਫੇਰ ਪਸੂਆਂ ਵਾਸਤੇ ਪੱਠੇ ਵਢ ਕੇ ਲਿਆਵੇ ਤੇ ਕੁਤਰ ਕੇ ਉਹਨਾਂ ਨੂੰ ਪਾਵੇ ਤੇ ਅਖੀਰ ਵਿਚ ਆਪਣਾ ਰੋਟੀ-ਟੁੱਕ ਖ਼ੁਦ ਹੀ ਪਕਾ ਕੇ ਖਾਵੇ।

ਛੜਾ ਵੀ ਪੇਂਡੂ ਪੰਜਾਬੀ ਸਮਾਜਕ ਜੀਵਨ ਦਾ ਇਕ ਮਹੱਤਵਪੂਰਨ ਪਾਤਰ ਹੈ। ਪੇਂਡੂ ਸਮਾਜ ਵਿਚ ਜੱਟਾਂ ਦੀ ਗਿਣਤੀ ਵਧ ਹੋਣ ਕਰਕੇ ਪੇਂਡੂ ਸਮਾਜ ਜੱਟ ਪ੍ਰਧਾਨ ਹੈ। ਪ੍ਰਸਿਧ ਇਤਿਹਾਸਕਾਰ ਪਰਲੋਕ ਵਾਸੀ ਸ: ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਜੱਟ ਰਾਜਪੂਤਾਂ ਦੀ ਇਕ ਸ਼ਾਖ਼ਾ ਹਨ ਤੇ ਸ਼ਾਇਦ ਏਸੇ ਕਰਕੇ ਹੀ ਰਾਜਪੂਤਾਂ ਦੀਆਂ ਚੰਗੀਆਂ ਮਾੜੀਆਂ ਆਦਤਾਂ ਇਹਨਾਂ ਵਿਚ ਵੀ ਵਿਰਾਸਤ ਵਜੋਂ ਹੀ ਆ ਗਈਆਂ ਤੇ ਅਜੇ ਤਕ ਵੀ ਚੱਲੀਆਂ ਆ ਰਹੀਆਂ ਹਨ। ਇਹਨਾਂ ਵਿਚੋਂ ਇਕ ਧੀ ਨੂੰ ਮਾਰ ਦੇਣ ਦੀ ਅਤੀ ਮਾੜੀ ਖ਼ਸਲਤ ਵੀ ਜੱਟ ਭਾਈਚਾਰੇ ਵਿਚ ਚੱਲੀ ਆ ਰਹੀ ਹੈ। ਇਸ ਮਾੜੀ ਰਸਮ ਕਰਕੇ ਹੀ ਜੱਟਾਂ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੁੰਦੀ ਸੀ। ਸੋ ਇਹ ਕੁਦਰਤੀ ਹੀ ਸੀ ਕਿ ਜੱਟ ਦੇ ਸਾਰੇ ਪੁੱਤਾਂ ਦਾ ਵਿਆਹ ਹੋ ਸਕਣਾ ਸੰਭਵ ਨਹੀ ਸੀ ਹੁੰਦਾ। ਇਸ ਲਈ ਕੋਈ ਮੁੱਲ ਦੇ ਕੇ ਵਿਆਹ ਕਰਵਾਉਂਦਾ ਸੀ ਤੇ ਕੋਈ ‘ਕਦੇਸਣ’ ਅਰਥਾਤ ਬੰਗਾਲ, ਬਿਹਾਰ ਜਾਂ ਨੇਪਾਲ ਤੋਂ ਔਰਤ ਲੈ ਕੇ ਆਉਂਦਾ ਸੀ। ਕੋਈ ‘ਦਲੇਰ ਕਿਸਮ’ ਦਾ ਵਿਅਕਤੀ ਕੋਈ ਤੀਵੀਂ ਇਸ ਤਰ੍ਹਾਂ ਵੀ ਲੈ ਆਉਂਦਾ ਸੀ ਜਿਸਨੂੰ ਪੇਂਡੂ ਬੋਲੀ ਵਿਚ ‘ਕੱਢ ਕੇ ਲਿਆਉਣਾ’ ਆਖਿਆ ਜਾਂਦਾ ਸੀ; ਭਾਵੇਂ ਕਿ ਸ਼ਾਸਤਰਾਂ ਵਿਚ ਅਜਿਹੇ ਜੋਖੋਂ ਭਰੇ ਕਾਰਨਾਮੇ ਨੂੰ ‘ਗੰਧਰਵ ਵਿਆਹ’ ਦਾ ਨਾਂ ਦਿਤਾ ਗਿਆ ਹੈ।

ਹੁਣ ਤੋਂ ਤਕਰੀਬਨ ਇਕ ਦਹਾਕਾ ਪਿਛੋਂ ਪਤਾ ਨਹੀ ਕੀ ਹਾਲ ਹੋਵੇਗਾ। ਪਿਛਲੇ ਸਮੇ ਜੰਮਣ ਦੇ ਪਿਛੋਂ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅੱਜ ਵਿਗਿਆਨ ਦੀ ਉਨਤੀ ਕਰਕੇ ਜੰਮਣ ਤੋਂ ਪਹਿਲਾਂ, ਮਾਂ ਦੀ ਕੁੱਖ ਵਿਚ ਹੀ ਧੀ ਨੂੰ ਮੁਕਾ ਦਿਤਾ ਜਾਂਦਾ ਹੈ। ਇਹ ਕੁਕਰਮ ਪੈਸਿਆ ਦੇ ਲਾਲਚ ਵਿਚ, ਜਾਨ ਦੀ ਹਰ ਹਾਲਤ ਵਿਚ ਰਖਵਾਲੀ ਕਰਨ ਦਾ ਪ੍ਰਣ ਕਰਨ ਵਾਲ਼ੇ, ਡਾਕਟਰ ਕਰਦੇ ਹਨ ਜਦੋਂ ਕਿ ਪੁਰਾਣੇ ਸਮੇ ਵਿਚ ਇਹ ਕੁਕਰਮ ਅਨਪੜ੍ਹ ਦਾਈਆਂ ਕਰਿਆ ਕਰਦੀਆਂ ਸਨ। ਕਹਿੰਦੇ ਹਨ ਕਿ ਇਕ ਤਰੀਕਾ ਨਵ ਜਨਮੀ ਬੱਚੀ ਨੂੰ ਮਾਰਨ ਦਾ ਇਹ ਵੀ ਹੁੰਦਾ ਸੀ ਕਿ ਉਸਦੇ ਇਕ ਨੰਨ੍ਹੇ ਹੱਥ ਵਿਚ ਪੂਣੀ ਫੜਾ ਕੇ ਤੇ ਦੂਸਰੇ ਹੱਥ ਦੇ ਅੰਗੂਠੇ ਨੂੰ ਗੁੜ ਲਾ ਕੇ ਅੰਗੂਠਾ ਉਸਦੇ ਮੂੰਹ ਵਿਚ ਦੇ ਦੇਣਾ ਤੇ ਇਹ ਆਖ ਕੇ ਜੀਂਦੀ ਨੂੰ ਹੀ ਘੜੇ ਵਿਚ ਪਾ ਕੇ ਟੋਆ ਪੁੱਟ ਕੇ ਧਰਤੀ ਵਿਚ ਦੱਬ ਦੇਣਾ:

“ਗੁੜ ਖਾਈਂ ਪੂਣੀ ਕੱਤੀਂ। ਆਪ ਨਾ ਆਵੀਂ ਵੀਰਾਂ ਨੂੰ ਘੱਤੀਂ।“


ਮੁਲਕ ਮਲਾਵੀ ਦੇ ਵਸਨੀਕ, ਇਕ ਬਹੁਤ ਹੀ ਭਲੇ ਗੁਜਰਾਤੀ ਡਾਕਟਰ ਅੰਬੇਦਕਰ ਜੀ ਨੂੰ, 1974 ਵਿਚ ਮੈ ਪੁਛਿਆ ਸੀ ਕਿ ਕੋਈ ਤਰੀਕਾ ਅਜਿਹਾ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਲੜਕੀ ਜਾਂ ਲੜਕਾ ਹੋਣ ਦਾ ਪਤਾ ਲਾਇਆ ਜਾ ਸਕੇ। ਉਸ ਭਲੇ ਪੁਰਸ਼ ਨੇ ਦੱਸਿਆ ਕਿ ਅਜਿਹਾ ਕੋਈ ਤਰੀਕਾ ਅਜੇ ਤੱਕ ਸਾਡੇ ਗਿਆਨ ਵਿਚ ਨਹੀ ਆਇਆ। ਜੇਕਰ ਅਸੀਂ ਇਹ ਤਰੀਕਾ ਲਭ ਵੀ ਲਿਆ ਤਾਂ ਦੱਸਾਂਗੇ ਨਹੀ ਕਿਉਂਕਿ ਲੋਕੀਂ ਪੁੱਤਰ ਦੀ ਚਾਹ ਵਿਚ ਪੁੱਤਰੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿਆ ਕਰਨਗੇ ਤੇ ਇਸ ਤਰ੍ਹਾਂ ਦੁਨੀਆਂ ਵਿਚ ਇਸਤਰੀ ਮਰਦਾਂ ਦੀ ਗਿਣਤੀ ਦਾ ਤਨਾਸਬ ਵਿਗੜ ਜਾਵੇਗਾ। ਅੱਜ ਇਹ ਪ੍ਰਤੱਖ ਪਾਪ ਸਾਡੇ ਵੇਖਦਿਆਂ ਹੀ ਹੋ ਰਿਹਾ ਹੈ ਤੇ ਗੱਜ-ਵੱਜ ਕੇ ਹੋ ਰਿਹਾ ਹੈ।

ਜੇ ਕਿਤੇ ਜੱਟ ਦਾ ਨਿਕਾ ਪੁੱਤ ਵੱਡੇ ਨੂੰ ਬਾਈ ਪਾਸ ਕਰਕੇ ਪਹਿਲਾਂ ਮੰਗਿਆ ਜਾਵੇ ਤਾਂ ਵੱਡੇ ਦਾ ਪੱਤਾ ਆਮ ਤੌਰ ਤੇ ਕੱਟਿਆ ਗਿਆ ਹੀ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਵੱਡੇ ਦੇ ਛੜੇ ਰਹਿ ਜਾਣ ਸਦਕਾ ਹੀ ਸ਼ਾਇਦ ਤਾਏ ਆਮ ਕਰਕੇ ਛੜੇ ਹੁੰਦੇ ਸਨ ਤੇ ਸ਼ਾਇਦ ਏਸੇ ਕਰਕੇ ਹੀ ਜੱਟ ਤਾਇਆ ਅਖਵਾਉਣ ਦੇ ਮੁਕਾਬਲੇ ਤੇ ਚਾਚਾ ਅਖਵਾਉਣ ਨੂੰ ਤਰਜੀਹ ਦਿੰਦਾ ਹੈ। ਕਿਸੇ ਅਜਿਹੇ ਹੀ ਤਾਏ ਨੂੰ, ਵੇਹਲੇ ਵੇਲ਼ੇ, ਉਸਦੇ ਭਤੀਜੇ ਪੁੱਛ ਬੈਠੇ, “ਤਾਇਆ ਤੂੰ ਵਿਆਹ ਕਿਉਂ ਨਹੀ ਕਰਵਾਇਆ?” “ਐਵੇਂ ਘੌਅਅਅਅਲ਼ ਈ ਹੋ ਗਈ ਭਤੀਜ!” ਲਮਕਵਾਂ ਜਿਹਾ ਤੇ ਨਿਰਾਸ਼ਾ ਭਰਿਆ ਜਵਾਬ ਸੀ ਵੱਤੋਂ ਲੰਘੇ ਤਾਏ ਦਾ।

ਕਈ ਜ਼ਿੰਦਾ ਦਿਲ ਵਿਅਕਤੀ ਭਾਵੇਂ ਲੋਕਾਂ ਭਾਣੇ ਵਿਆਹ ਦਾ ਸਮਾ ਵਿਹਾ ਹੀ ਚੁਕੇ ਹੋਣ ਪਰ ਢੇਰੀ ਨਹੀ ਢਾਹੁੰਦੇ ਤੇ ਢੁਕਵੇਂ ਮੌਕੇ ਦੀ ਉਡੀਕ ਵਿਚ ਰਹਿੰਦੇ ਹਨ। ਅਜਿਹਾ ਇਕ ਤਾਇਆ, ਆਮ ਵਾਂਗ ਹੀ ਭਤੀਜਿਆਂ ਨਾਲ਼ ਰਹਿੰਦਾ ਸੀ। ਸਰਦੀਆਂ ਵਿਚ ਕੁਝ ਢਿੱਲਾ-ਮੱਠਾ ਜਿਹਾ ਹੋ ਗਿਆ। ਪੁਰਾਣੇ ਸਮਿਆਂ ਵਿਚ ਹਕੀਮਾਂ ਆਦਿ ਦੇ ਲੱਗਦੀ ਵਾਹ ਘਟ ਹੀ ਪੇਂਡੂ ਲੋਕ ਜਾਇਆ ਕਰਦੇ ਸਨ। ਕਿਸੇ ਖ਼ਬਰ ਲੈਣ ਆਏ ਸੰਬੰਧੀ ਨੇ ਤਾਏ ਦੀ ਸਿਆਲ਼ੂ ਕਮਜ਼ੋਰੀ ਭਾਂਪ ਕੇ, ਘਰਦਿਆਂ ਨੂੰ ਹਦਾਇਤ ਕੀਤੀ, “ਬੰਤਾ ਸਿੰਘ ਨੂੰ ਸੌਣ ਤੋਂ ਪਹਿਲਾਂ ਗੜਵੀ ਦੁਧ ਵਿਚ ਛੁਹਾਰਾ ਉਬਾਲ਼ ਕੇ ਦਿਓ।“ ਰਾਤ ਨੂੰ ਭਤੀਜ ਨੂੰਹ ਗੜਵੀ ਵਿਚ ਦੁਧ ਤੇ ਕੌਲੀ ਵਿਚ ਉਬਲ਼ਿਆ ਛੁਹਾਰਾ ਪਾ ਕੇ ਲਿਆਈ ਤੇ ਆਖਿਆ, “ਤਾਇਆ ਉਠ ਛੁਹਾਰਾ ਖਾ ਲੈ।“ ਇਕ ਦਮ ਉਤਸ਼ਾਹ ਵਿਚ ਉਠਦਿਆਂ ਤਾਏ ਨੇ ਪੁਛਿਆ, “ਕੁੜੇ ਕੇਹੜੇ ਪਿੰਡੋਂ ਆਇਆ?”



ਪੇਂਡੂ ਸਮਾਜ ਵਿਚ ਛੜਿਆਂ ਬਾਰੇ ਕੁਝ-ਕੁ ਲੋਕ ਗੀਤ ਇਸਤਰ੍ਹਾਂ ਦੇ ਆਪ ਮੁਹਾਰੇ ਸਿਰਜੇ ਜਾਂਦੇ ਰਹੇ:

ਛੜੇ ਦੇ ਘਰ ਅੱਤ ਜ਼ਰੂਰੀ ਦੋ ਚੀਜਾਂ ਤੋਂ ਵੀ ਖਾਲੀ ਵੇਖ ਕਿਸੇ ਮਨਚਲੀ ਸਵਾਣੀ ਤੋਂ ਰਿਹਾ ਨਾ ਗਿਆ ਤਾਂ ਉਸਦੇ ਮੂਹੋਂ ਨਿਕਲ਼ ਹੀ ਗਿਆ:

ਚੁਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ, ਛੜਿਆ ਦੋਜ਼ਖ਼ੀਆ।


ਪੰਜਾਬੀ ਜੇਠ, ਤੇ ਉਹ ਵੀ ਛੜਾ! ਉਸਦੀ ਹੋਂਦ ਨਿਕੀ ਭਰਜਾਈ ਲਈ ਸੁਖਾਵੀਂ ਘੱਟ ਹੀ ਹੁੰਦੀ ਹੈ। ਉਸਦੇ ਦਿਲ ਵਿਚ ਛੜੇ ਜੇਠ ਬਾਰੇ ਜੋ ਦੇਰ ਦੇ ਮੁਕਾਬਲੇ ਵਿਚ ਵਿਤਕਰਾ ਹੈ ਉਹ ਕਿਸੇ ਪੜਦੇ ਵਿਚ ਨਹੀ ਰਹਿੰਦਾ। ਕੀ ਕਹਿੰਦੀ ਏ ਭਰਜਾਈ ਛੜੇ ਜੇਠ ਨੂੰ:

ਛੜੇ ਜੇਠ ਨੂੰ ਲੱਸੀ ਨਹੀ ਦੇਣੀ, ਦੇਰ ਭਾਵੇਂ ਮਝ ਚੁੰਘ ਲਵੇ।


ਆਪਣੀ ਸ਼ੋਖ਼ ਨਫ਼ਰਤ ਦਾ ਜੇਠ ਸਬੰਧੀ ਵਿਖਾਵਾ ਵੀ ਇਸ ਲਾਈਨ ਤੋਂ ਜ਼ਾਹਰ ਹੈ:

ਮੇਰੇ ਜੇਠ ਦੇ ਪੁੱਠੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।


ਇਹਨੀ ਦਿਨੀ ਤਾਂ ਜੇਠ ਨੂੰ, ਸਤਿਕਾਰ ਤੇ ਪਿਆਰ ਨਾਲ਼ ‘ਭਾ ਜੀ’, ‘ਵੀਰ ਜੀ’ ਆਦਿ ਸ਼ਬਦਾਂ ਨਾਲ਼ ਬੁਲਾਇਆ ਜਾਂਦਾ ਹੈ ਅਤੇ ਘਰ ਦੇ ਸਤਿਕਾਰਤ ਵਿਅਕਤੀ ਵਾਂਗ ਆਦਰ ਦਿਤਾ ਜਾਂਦਾ ਹੈ ਪਰ ਪੁਰਾਣੇ ਸਮੇ ਵਿਚ ਭਾਈ ਜਾਂ ਭਾਈਆ ਵੀ ਛੋਟੀਆਂ ਭਰਜਾਈਆ ਜੇਠ ਨੂੰ ਆਖਿਆ ਕਰਦੀਆਂ ਸਨ। ਅਜਿਹੇ ਸਮੇ ਕਿਤੇ ਭਰਜਾਈ ਦਾ, ਰਾਤ ਦੇ ਹਨੇਰੇ ਵਿਚ ਜੇਠ ਦੇ ਮੰਜੇ ਦੇ ਪਾਵੇ ਨੂੰ ਠੇਡਾ ਵੱਜ ਗਿਆ ਤੇ ਉਹ ਆਪ ਮੁਹਾਰੇ ਬੋਲ ਉਠੀ:

ਟੁਟ ਪੈਣੀਏ ਹਨੇਰੀਏ ਰਾਤੇ, ਭਾਈ ਜੀ ਤੇ ਮੈ ਡਿਗ ਪਈ।


ਤੜਾਕ ਕਰਦਾ ਜਵਾਬ ਜੇਠ ਨੇ ਦਿਤਾ:

ਸਾਡੇ ਕੌਣ ਨੀ ਗਰੀਬਾਂ ਉਤੇ ਡਿਗਦਾ, ਰਾਮ ਰਾਮ ਜਪ ਭਾਬੀਏ।


ਛੜਿਆਂ ਦੀ ਸ਼ੌਕੀਨੀ ਦਾ ਜ਼ਿਕਰ ਇਸ ਲੋਕ ਗੀਤ ਵਿਚੋਂ ਝਲਕਦਾ ਹੈ:

ਉਹ ਘਰ ਛੜਿਆਂ ਦਾ, ਜਿਥੇ ਸ਼ੀਸ਼ਾ ਮੋਚਨਾ ਖੜਕੇ।


ਛੜਿਆਂ ਨੂੰ ਰਾਤ ਬਹੁਤੀ ਵਾਰ ਖੇਤਾਂ ਵਿਚ ਹੀ ਕੱਟਣੀ ਪੈਂਦੀ ਹੈ:

ਛੜੇ ਜਾਣ ਗੇ ਮੱਕੀ ਦੀ ਰਾਖੀ, ਰੰਨਾਂ ਵਾਲ਼ੇ ਘਰ ਪੈਣਗੇ।


ਵਿਤਕਰਾ ਏਨਾ ਅਣਵਿਆਹਿਆਂ ਨਾਲ਼ ਕਿ ਘਰ ਵਿਚ ਚੰਗੀ ਸਹੂਲਤ ਵੀ ਵਿਆਹਿਆਂ ਵਾਸਤੇ ਹੀ ਰਾਖਵੀਂ ਰੱਖੀ ਜਾਂਦੀ ਹੈ:

ਰੰਨਾਂ ਵਾਲ਼ਿਆਂ ਦੇ ਪਲੰਘ ਨਿਵਾਰੀ, ਛੜਿਆਂ ਦੀ ਮੁੰਜ ਦੀ ਮੰਜੀ।


ਏਸੇ ਕਰਕੇ ਹੀ ਸ਼ਾਇਦ ਕਿਸੇ ਨੇ ਕਿਹਾ ਹੈ, “ਕਲ੍ਹਾ ਤਾਂ ਰੋਹੀ ਵਿਚ ਕਿੱਕਰ ਦਾ ਦਰੱਖ਼ਤ ਵੀ ਨਾ ਹੋਵੇ।“


ਜੇਕਰ ਛੜਿਆਂ ਦੇ ਘਰ ਵਿਚ ਕੋਈ ਵਸਤ-ਵਲ਼ੇਵਾਂ ਹੋਵੇ ਤੇ ਉਸਦੀ ਗੁਆਂਢੀਆਂ ਨੂੰ ਲੋੜ ਵੀ ਹੋਵੇ ਤਾਂ ਵੀ ਹਾਲਤ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ:

ਕੋਈ ਡਰਦੀ ਪੀਹਣ ਨਾ ਜਾਵੇ ਛੜਿਆਂ ਦੇ ਦੋ ਚੱਕੀਆਂ।


ਕਈ ਵਾਰੀਂ ਛੜੇ ਵੀ ਨੱਕ ਤੇ ਮੱਖੀ ਨਹੀ ਬਹਿਣ ਦਿੰਦੇ। ਵੇਖੋ ਅਜਿਹੇ ਛੜੇ ਬਾਰੇ ਅੱਗ ਲੈਣ ਗਈ ਵਾਪਸ ਆ ਕੇ ਕੀ ਆਖਦੀ ਹੈ:

ਛੜਿਆਂ ਦੇ ਅੱਗ ਨੂੰ ਗਈ, ਮੇਰੀ ਚੱਪਣੀ ਵਗਾਹ ਕੇ ਮਾਰੀ ।


ਕਦੀ-ਕਦਾਂਈ ਕਿਤੇ ਇਉਂ ਵੀ ਸ਼ਾਇਦ ਹੋ ਜਾਂਦਾ ਹੋਵੇ ਕਿ ਕੋਈ ਸ਼ਰੀਕੇ ਵਿਚੋਂ ਲੱਗਣ ਵਾਲ਼ੀ ਮਨਚਲੀ ਭਰਜਾਈ, ਸ਼ਰਾਰਤ ਵਜੋਂ ਕਿਤੇ ਅੱਖ ਦਾ ਇਸ਼ਾਰਾ ਕਰ ਬੈਠੇ ਤਾਂ ਫੇਰ ਛੜਾ ਕਿਸੇ ਹੁੜਕ ਵਿਚ ਪਿਛਾ ਕਰਨ ਲੱਗ ਪਵੇ ਤਾਂ ਉਸਨੂੰ ਅੱਕ ਕੇ, ਸਾਥਣਾਂ ਵਿਚ ਇਹ ਕੁਝ ਆਖਣ ਲਈ ਵੀ ਮਜਬੂਰ ਹੋਣਾ ਪੈ ਜਾਂਦਾ ਹੈ:

ਐਵੇਂ ਭੁੱਲ ਕੇ ਛੜੇ ਨੂੰ ਅੱਖ ਮਾਰੀ, ਵਢ ਕੇ ਬਰੂਹਾਂ ਖਾ ਗਿਆ।


ਕੋਈ ਮਨਚਲਾ ਛੜਾ ਇਸ ਤਰ੍ਹਾਂ ਬੇਪਰਵਾਹੀ ਵਾਲ਼ਾ ਰਵੱਈਆ ਰੱਖਦਾ ਹੋਇਆ ਆਖ ਵੀ ਦਿੰਦਾ ਹੈ:

ਚੁੱਕ ਚਰਖਾ ਪਿਛਾਂਹ ਕਰ ਪੂਣੀਆਂ, ਛੜਿਆਂ ਦੀ ਫੌਜ ਲੰਘਣੀ।


ਸਾਡੇ ਦੇਸ਼ ਦੇ ਸਰਵਉਚ ਦੋਵੇਂ ਅਹੁਦੇ,ਪ੍ਰਧਾਨ ਤੇ ਪ੍ਰਧਾਨ ਮੰਤਰੀ ਦੇ, ਕੁੱਝ ਸਾਲ ਪਹਿਲਾਂ ਛੜਿਆਂ ਦੇ ਕਬਜੇ ਵਿਚ ਸਨ। ਗੁਰਦਾਸ ਮਾਨ ਦੇ ਗਾਣੇ ਅਨੁਸਾਰ, ਹੁਣ ਤਾਂ ਛੜਿਆਂ ਦੀ ਪੁਜ਼ੀਸ਼ਨ, ਇਸ ਤਰ੍ਹਾਂ ਦੀ ਬਣ ਗਈ ਹੈ:

ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ।
ਨਾ ਛੜਿਆਂ ਨੂੰ ਫੋੜਾ ਫਿਨਸੀ, ਨਾ ਕੋਈ ਲੱਗੇ ਬਿਮਾਰੀ।
ਦੇਸੀ ਘਿਉ ਦੇ ਪੱਕਣ ਪ੍ਰਾਉਂਠੇ ਮੁਰਗੇ ਦੀ ਤਰਕਾਰੀ।
ਹੁਣ ਛੜਿਆਂ ਨੇ ਗੈਸ ਲਵਾ ਲਈ, ਫੁਕਣੋ ਹਟ ਗਈ ਦਾਹੜੀ।
ਪਹਿਲਾਂ ਭਾਈ ਜੇਠ ਛੜੇ ਸਨ, ਹੁਣ ਬਣ ਗਏ ਸਰਕਾਰੀ।
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ, ਕਹਿ ਗਏ ਅਟੱਲ ਬਿਹਾਰੀ।
ਸਾਡੇ ਛੜਿਆਂ ਦੀ, ਦੁਨੀਆਂ ਤੇ ਸਰਦਾਰੀ।
« Last Edit: March 12, 2009, 09:58:15 PM by ਛੜਾ ਜੱਟ »

Database Error

Please try again. If you come back to this error screen, report the error to an administrator.

* Who's Online

  • Dot Guests: 3217
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]