December 22, 2024, 10:23:37 AM
collapse

Author Topic: ਤੂੰ ਜਦੋਂ ਮੈਨੂ ਮਿਲੀ ਸੈਂ ਪਹਲੀ ਵਾਰ  (Read 1178 times)

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
ਤੂੰ ਜਦੋਂ ਮੈਨੂ ਮਿਲੀ ਸੈਂ ਪਹਲੀ ਵਾਰ
ਸ਼ਿਵ ਕੁਮਾਰ


ਤੂੰ ਜਦੋਂ ਮੈਨੂ ਮਿਲੀ ਸੈਂ ਪਹਲੀ ਵਾਰ
ਤੂੰ ਕਿਹਾ ਸੀ ਲਾਡਲੀ ਜਹੀ ਚਪਤ ਮਾਰ !
ਮੈਂ ਤੇਰੇ ਤੋਂ ਬਹੁਤ ਹੀ ਹਾਂ ਸ਼ਰਮਸਾਰ !
ਕੀਹ ਕਰਾਂ ਵਿਧਵਾ ਹਾਂ ਮੈਂ ਮਜਬੂਰ ਹਾਂ ?
ਇਸ ਜਨਮ ਵਿਚ ਮੈਂ ਤੇਰੇ ਤੋਂ ਦੂਰ ਹਾਂ !
ਫਿਰ ਵੀ ਮੈਨੂੰ ਮੌਤ ਵਾਕ੍ਣ ਹੈ ਯਕੀਨ!
ਮੈਂ ਤੇਰੀ ਅਗਲੇ ਜਨਮ ਵਿਚ ਮਾਂ ਬਣਾਂਗੀ !
ਜਾਂ ਤੇਰੇ ਦੁਖਾਂ ਦੀ ਮੈਂ ਬੇਲਣ ਬਣਾਂਗੀ !
ਇਹ ਜਨਮ ਮੇਰੇ ਸੋਹਣਿਆ ਮੇਰੇ ਬਗੈਰ ,
ਜਿਸ ਤਰਾਂ ਵੀ ਗੁਜਰ ਸਕੇ ਤੂੰ ਗੁਜਾਰ !
ਤੂੰ ਜਦੋਂ ਮੈਨੂ ਮਿਲੀ ਸੈਂ ਪਹਲੀ ਵਾਰ
ਤੂੰ ਕਿਹਾ ਸੀ ਲਾਡਲੀ ਜੇਹੀ ਚਪਤ ਮਾਰ !
ਮੈਂ ਤੇਰੇ ਤੋਂ ਬਹੁਤ ਹੀ ਹਾਂ ਸ਼ਰਮਸਾਰ !

ਤੂੰ ਜਦੋਂ ਮੈਨੂੰ ਮਿਲੀ ਸੈਂ ਦੂਜੀ ਵਾਰ!
ਕਿਰਮਚੀ ਇੱਕ ਸ਼ਾਮ ਸੂਹੀ ਸੋਗਵਾਰ !
ਬਦਲੀਆਂ ਦੇ ਸੋਨ-ਰਥ ਤੇ ਹੋ ਸਵਾਰ !
ਜਾ ਰਹੀ ਸੀ ਪੇਕੜੇ ਇੱਕ ਰਾਤ ਲੇਈ,
ਧੂੰ ਜਹੇ ਦੇ ਵਾਲ ਮੋਡੇ ਤੇ ਖਿਲਾਰ !
ਸ਼ਾਮ ਦੀ ਉਸ ਅਗਰਵਾਨੀ ਧੂੜ ਵਿਚ
ਹਥ ਤੇਰੇ ਘੁੱਗੀਆਂ ਵੱਤ ਗੁਟਕਦੇ
ਮੇਰੇ ਹਥਾਂ ਵਿਚ ਜਿਨਾ ਵਿਚ ਮੋਤ ਸੀ
ਖੋਰੇ ਕਿਹੜੇ ਵੇਲੜੇ ਸੀ ਆ ਗਏ?
ਤਾਰੇ ਆਥਣ ਦੇ ਸੀ ਸਬ ਸ਼ਰਮਾ ਗਏ !
ਭੇਤ ਸਾਡੇ ਪਿਆਰ ਦਾ ਸੀ ਪਾ ਗਏ !
ਪਾ ਗਏ ਸੀ ਜੀਭ ਸਾਡੀ ਨੂੰ ਮੁਹਾਰ!
ਤੂੰ ਜਦੋਂ ਮੈਨੂੰ ਮਿਲੀ ਸੈਂ ਦੂਜੀ ਵਾਰ!
ਕਿਰਮਚੀ ਇੱਕ ਸ਼ਾਮ ਸੂਹੀ ਸੋਗਵਾਰ !
ਬਦਲੀਆਂ ਦੇ ਸੋਨ-ਰਥ ਤੇ ਹੋ ਸਵਾਰ !
ਜਾ ਰਹੀ ਸੀ ਪੇਕੜੇ ਇੱਕ ਰਾਤ ਲੇਈ,
ਧੂੰ ਜਹੇ ਦੇ ਵਾਲ ਮੋਡੇ ਤੇ ਖਿਲਾਰ !

ਤੂੰ ਜਦੋਂ ਮੈਨੂੰ ਮਿਲੀ ਸੈਂ ਤੀਜੀ ਵਾਰ!
ਮੈਂ ਤੇਰੇ ਨੈਣਾਂ 'ਚ ਵੇਖੀ ਸੀ ਉਜਾੜ !
ਊਂਘ ਰਹੀਆਂ ਸਨ ਹਜ਼ਾਰਾਂ ਬਤ੍ਤੀਆਂ
ਜਾਗ ਰਹੇ ਸਨ ਸ਼ਹਰ ਤੇਰੇ ਦੇ ਬਜ਼ਾਰ!
ਤੂੰ ਕਿਹਾ ਸੀ ਕਰਦਿਆਂ ਇੱਕ ਸੜਕ ਪਾਰ,
ਇਹ ਸੜਕ ਲੱਗੀ ਹੈ ਮੈਨੂੰ ਇਕਣਾ-
ਜਿਕ੍ਣਾ ਮੱਲੀਆਂ ਦੀ ਛਾਵੇਂ ਹਾੜ ਵਿਚ
ਬੈਠੀ ਹੋਵੇ ਨਾਗਨੀ ਕੋਈ ਫਨ ਖਿਲਾਰ!
ਆਈ ਹੋਵੇ ਕਾਮ ਦੀ ਉਸ ਤੇ ਬਹਾਰ!
ਫੇਰ ਅਚਣ-ਚੇਤ ਸੈਂ ਤੂੰ ਰੋ ਪਈ ,
ਮੁੰਹ ਦੁਆਲੇ ਬਾਜੁਆਂ ਦੀ ਝੁੰਬ ਮਾਰ !
ਤੂੰ ਕਿਹਾ ਸੀ ਮੋੜ ਦੇ ਮੇਰਾ ਪਿਆਰ !
ਝੁਲਸ ਚੁੱਕੀ ਕਲੀ ਨੂੰ ਕੀ ਹਕ ਹੈ?
ਚੂਸ ਚੁੱਕੇ ਹੋਣ ਕੀ ਜਿਸ ਨੂੰ ਇਤਾਰ?
ਇੱਕ ਪਵਿਤਰ ਭੋੰਰ ਤੋਂ ਮੰਗੇ ਪਿਆਰ?
ਤੂੰ ਜਦੋਂ ਮੈਨੂੰ ਮਿਲੀ ਸੈਂ ਤੀਜੀ ਵਾਰ!
ਮੈਂ ਤੇਰੇ ਨੈਣਾਂ 'ਚ ਵੇਖੀ ਸੀ ਉਜਾੜ !

ਤੂੰ ਜਦੋਂ ਮੈਨੂੰ ਮਿਲੀ ਸੈਂ ਚੋਥੀ ਵਾਰ!
ਪਤਝੜਾਂ ਵਿਚ ਬਦਲ ਚੁੱਕੀ ਸੀ ਬਹਾਰ!
ਚੁਭ ਚੁੱਕੇ ਸਨ ਹੁਸਨ ਦੀ ਤਲੀ ਵਿਚ,
ਬੇ-ਰਹਮ, ਬੇ-ਦਰਦ ਸੈ ਸਮਿਆਂ ਦੇ ਖਾਰ!
ਮੋਤ ਤੈਨੂੰ ਕੂਕ ਕੇ ਸੀ ਰਹੀ ਵਡਾਰ!
ਸੰਘਣੇ ਸਿਮ੍ਲਾਂ ਦੇ ਹੇਠਾਂ ਬੈਠੀਆਂ,
ਕਰ ਰਹੇ ਸਾਂ ਸਰਬ-ਸਮਿਆਂ ਤੇ ਵਿਚਾਰ !
ਜਦ ਹੀ ਕੁਝ ਕੂੰਜਾਂ ਅਸਾਡੇ ਸਿਰਾਂ ਤੋਂ ,
ਲੰਘ ਗਈਆਂ ਸੀ ਬਣਾ ਲੰਮੀ ਕਤਾਰ!
ਤੂੰ ਕਿਹਾ ਸੀ, ਹਾਏ ਇਹਨਾਂ ਦੇ ਬਚੜੇ,
ਰਹਣ ਦੱਬੇ ਰੇਤ ਦੇ ਵਿਚ ਤੱਤੜੇ!
ਬਹੁਤ ਹੀ ਨਿਰਮੋਹੀ ਹਨ ਇਹ ਪੰਖੜੂ
ਇਹਨਾਂ ਨੂੰ ਇੱਕ ਮੋਹ-ਪਰੀ ਦਾ ਹੈ ਸਰਾਪ
ਕਰਣ ਗੇ ਲੋਕੀ ਇਨਾਂ ਦਾ ਨਿੱਤ ਸ਼ਿਕਾਰ!
ਲਖ ਭਾਵੇਂ ਬੰਨ ਕੇ ਉਡਣ ਕਤਾਰ!
ਲਖ ਭਾਵੇਂ ਹੋਏ ਇਹਨਾਂ ਦਾ ਪਿਆਰ !
ਆਖਿਆ ਸੀ ਬੁੱਲਿਆਂ ਤੇ ਜੀਭ ਵਾਰ!
ਮੈਂ ਤਾਂ ਤੈਨੂੰ ਬਹੁਤ ਕਰਦੀ ਹਾਂ ਪਿਆਰ!
ਤੂੰ ਜਦੋਂ ਮੈਨੂੰ ਮਿਲੀ ਸੈਂ ਚੋਥੀ ਵਾਰ!
ਪਤਝੜਾਂ ਵਿਚ ਬਦਲ ਚੁੱਕੀ ਸੀ ਬਹਾਰ!

ਤੂੰ ਜਦੋਂ ਮੈਨੂੰ ਮਿਲੀ ਹੈਂ ਏਸ ਵਾਰ!
ਦਘ ਰਹੇ ਨੇ ਮੇਰੇ ਸਾਹਵੇਂ ਕੁਝ ਅੰਗਾਰ!
ਧੁਖ ਰਹੇ ਨੇ ਅਧ-ਜਲੇ ਮੋਛੇ ਸਿਆਹ,
ਭਰ ਰਿਹਾ ਹੈ ਮੇਰੀ ਹਿੱਕ ਵਿਚ ਧੁਆਂ ਜਿਹਾ,
ਵਗ ਰਹੀ ਹੈ ਹੋੰਕੀਆਂ ਦੀ ਇੱਕ ਝਲਾਰ!
ਮੈਂ ਤੇਰੇ ਤੋਂ ਬਹੁਤ ਹੀ ਹਾਂ ਸ਼ਰਮਸਾਰ!
ਕਰ ਨਾ ਸਕਿਆ ਆਖਰੀ ਤੇਰਾ ਦੀਦਾਰ!
ਫਿਰ ਵੀ ਮੈਨੂੰ ਮੌਤ ਵਾੰਕਣ ਹੈ ਯਕੀਨ-
ਤੂੰ ਮੇਰੀ ਅਗਲੇ ਜਨਮ ਵਿਚ ਮਾਂ ਬਣੇਂਗੀ!
ਜਾਂ ਮੇਰੀ ਤ੍ਰੀਮਤ ਦੀ ਕੁਖੋਂ ਤੂੰ ਜਣੇਂਗੀ?
ਜਾਂ ਮੇਰੇ ਦੁਖਾਂ ਦੀ ਤੂ ਬੇਲਣ ਬਣੇਂਗੀ!
ਮਾਏ ਨੀ, ਧੀਏ ਨੀ , ਮੇਰੀਏ ਮਹਰਮੇਂ,
ਕਰਕੇ ਤੈਨੂੰ ਜਾ ਰਿਹਾ ਹਾਂ ਨਮਸਕਾਰ!
ਦਘ ਰਹੇ ਨੇ ਮੇਰੇ ਸਾਹਵੇਂ ਕੁਝ ਅੰਗਾਰ!
ਧੁਖ ਰਹੇ ਨੇ ਅਧ-ਜਲੇ ਮੋਛੇ ਸਿਆਹ,
ਮਿਲ ਗਯਾ ਮਿੱਟੀ 'ਚ ਹੈ ਤੇਰਾ ਆਕਾਰ!
ਤੂੰ ਜਦੋਂ ਮੈਨੂੰ ਮਿਲੀ ਹੈਂ ਏਸ ਵਾਰ!

(ਅਗਸਤ ੧੯੬੧)

Database Error

Please try again. If you come back to this error screen, report the error to an administrator.

* Who's Online

  • Dot Guests: 2449
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]