ਇਹ ਮਹਿਕਾਂ ਤਾਂ ਵੰਡ ਸਕਦੀ ਏ, ਪਰ ਖ਼ਾਰ ਕਦੇ ਨੀਂ ਹੋ ਸਕਦੀ,
ਧੀਆਂ ਮਾਰਨ ਵਾਲਿਓ ਉਏ ! ਧੀ ਭਾਰ ਕਦੇ ਨੀਂ ਹੋ ਸਕਦੀ ।
ਅਸਮਾਨਾਂ ਵਿੱਚ ਜਾ ਸਕਦੀ ਏ, ਮੈਦਾਨਾਂ ਵਿੱਚ ਆ ਸਕਦੀ ਏ,
ਢੋਲੇ ਮਾਹੀਏ ਵੀ ਗਾ ਸਕਦੀ ਏ, ਲਾਚਾਰ ਕਦੇ ਨੀਂ ਹੋ ਸਕਦੀ,
ਧੀਆਂ ਮਾਰਨ ਵਾਲਿਓ ਉਏ …………………………………………
ਜੇ ਦੁਨੀਆਂ ਪਿਆਰ ਗੁਨਾਹ ਮੰਨਦੀ……….
ਧੀ ਸਾਹਿਬਾਂ ਵੀ ਇੱਕ ਜੰਮੀ ਸੀ, ਧੀ ਹੀਰ ਵੀ ਇੱਕ ਜੰਮੀ ਸੀ,
ਪਰ ਜੰਮਣੋਂ ਪਹਿਲਾਂ ਮਰਨ ਵਾਲੀ, ਗੁਨਾਹਗਾਰ ਕਦੇ ਨੀਂ ਹੋ ਸਕਦੀ,
ਧੀਆਂ ਮਾਰਨ ਵਾਲਿਓ ਉਏ …………………………………………
ਜਿਹਨੇ ਨਾਨਕ, ਗੋਬਿੰਦ ਜਾਏ ਨੇ, ਪੁੱਤ ਨੀਹਾਂ ਵਿੱਚ ਚਿਣਵਾਏ ਨੇਂ,
ਜਿਹਨੇ ਸੱਤ ਵਾਰ ਕੇ ਕੌਮ ਜਿੱਤੀ, ਉਹ ਹਾਰ ਕਦੇ ਨੀਂ ਹੋ ਸਕਦੀ,
ਧੀਆਂ ਮਾਰਨ ਵਾਲਿਓ ਉਏ …………………………………………
ਮੈਂ ਜਦ ਬੇ–ਵਕਤਾ ਖਾਂਦਾ ਹਾਂ, ਉਹਤੋਂ ਦੂਰ ਕਿੱਤੇ ਰਹਿ ਜਾਂਦਾ ਹਾਂ,
ਉਸ ਵਕਤ ਜੋ ਚੇਤੇ ਆਉਂਦੀ ਏ, ਉਹ ਭੁੱਲ ਕਦੇ ਨੀਂ ਹੋ ਸਕਦੀ,
ਵਿਸਾਰ ਕਦੇ ਨੀਂ ਹੋ ਸਕਦੀ,
ਧੀਆਂ ਮਾਰਨ ਵਾਲਿਓ ਉਏ ……………………………………