lyrics in gurmukhi punjabi:
ਸਾਰਾ ਸਾਰਾ ਦਿਨ, ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ,
ਸਾਰੀ ਸਾਰੀ ਰਾਤ, ਪਾਵਾਂ ਬਾਤ, ਕੰਧਾਂ ਭਰਨ ਹੁੰਗਾਰਾ…
ਸਾਰਾ ਸਾਰਾ ਦਿਨ, ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ,
ਸਾਰੀ ਸਾਰੀ ਰਾਤ, ਪਾਵਾਂ ਬਾਤ, ਕੰਧਾਂ ਭਰਨ ਹੁੰਗਾਰਾ…
ਤੂੰ ਤੇ ਤੁਰ ਗਿਓਂ ਲਾ ਕੇ……
ਤੂੰ ਤੇ ਤੁਰ ਗਿਓਂ ਲਾ ਕੇ, ਉਮਰਾਂ ਦਾ ਲਾਰਾ,
ਹੁਣ ਨਹੀਂ ਗੁਜ਼ਰਦਾ ਯਾਰਾ,
ਸਾਰਾ ਸਾਰਾ ਦਿਨ, ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ……
ਯਾਦਾਂ ਆਉਂਦੀਆਂ ਨੇ, ਨੇਰ ਪਾਉਂਦੀਆਂ ਨੇ,
ਤੇਰੇ ਤੋਂ ਬਗੈਰ, ਦਸ ਕਿੰਝ ਜੀਵਾਂ ਮੈਂ..
ਯਾਦਾਂ ਆਉਂਦੀਆਂ ਨੇ, ਨੇਰ ਪਾਉਂਦੀਆਂ ਨੇ,
ਤੇਰੇ ਤੋਂ ਬਗੈਰ, ਦਸ ਕਿੰਝ ਜੀਵਾਂ ਮੈਂ
ਤੇਰੀ ਯਾਦ ਚ ਰਵਾਂ ਮੈਂ ਗਿਣਦੀ….
ਤੇਰੀ ਯਾਦ ਚ ਰਵਾਂ ਮੈਂ ਗਿਣਦੀ, ਇਕ ਇਕ ਤਾਰਾ.
ਸਾਰਾ ਸਾਰਾ ਦਿਨ, ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ……
ਜੋ ਤੁਰ ਜਾਂਦੇ ਨੇ, ਮੁੜ ਨਾ ਆਉਂਦੇ ਨੇ,
ਪੈੜਾਂ ਦੇ ਨਿਸ਼ਾਨ ਪਿੱਛੇ ਛੱਡ ਜਾਂਦੇ ਨੇ…
ਜੋ ਤੁਰ ਜਾਂਦੇ ਨੇ, ਮੁੜ ਨਾ ਆਉਂਦੇ ਨੇ,
ਪੈੜਾਂ ਦੇ ਨਿਸ਼ਾਨ ਪਿੱਛੇ ਛੱਡ ਜਾਂਦੇ ਨੇ…..
ਛੇਤੀ-ਛੇਤੀ ਆਜਾ ਰੋਵੇ….
ਛੇਤੀ-ਛੇਤੀ ਆਜਾ ਰੋਵੇ, ਦਿਲ ਇਹ ਵਿਚਾਰਾ…
ਸਾਰਾ ਸਾਰਾ ਦਿਨ, ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ……
ਕੱਲੇ ਰਹਿ ਗਏ ਆਂ, ਅੱਕ ਕੇ ਬਹਿ ਗਏ ਆਂ..
ਕਾਗਜਾਂ ਤੇ ਲਿੱਖੇ, ਸਿਰਨਾਵੇਂ ਰਹਿ ਗਏ ਆ…
ਕੱਲੇ ਰਹਿ ਗਏ ਆਂ, ਅੱਕ ਕੇ ਬਹਿ ਗਏ ਆਂ..
ਕਾਗਜਾਂ ਤੇ ਲਿੱਖੇ, ਸਿਰਨਾਵੇਂ ਰਹਿ ਗਏ ਆ…
ਹਰਜੀਤ ਜੋ ਗਏ ਡੋਬ ਕੇ..
ਆਪਣੇ ਸੀ ਜੋ ਗਏ ਡੋਬ ਕੇ, ਲੱਭੇ ਨਾ ਕਿਨਾਰਾ…
ਸਾਰਾ ਸਾਰਾ ਦਿਨ, ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ……