ਆਪਣੇ ਕਈ ਬੇਗਾਨੇ ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਆਪਣੇ ਕਈ ਬੇਗਾਨੇ, ਚਿਹਰੇ ਭੁੱਲ ਗਏ,
ਟਾਂਵੇ-ਟਾਂਵੇ ਯਾਦ, ਬਥੇਰੇ ਭੁੱਲ ਗਏ,
ਬੈਠਿਆਂ ਸੁੱਤੀਆਂ ਯਾਦ ਕੋਈ, ਤੜਫਾਉਂਦੀ ਰਹਿੰਦੀ ਏ,
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ…੨
ਉਸਨੂੰ ਮੇਰੀ ਜਿੰਦਗੀ ਵਾਲੀ, ਕਹਾਣੀ ਆਖ ਲਵੋ,
ਜਾਂ ਫੇਰ ਮੇਰੇ ਸਭ ਗੀਤਾਂ ਦੀ, ਰਾਣੀ ਆਖ ਲਵੋ,
ਉਸਨੂੰ ਮੇਰੀ ਜਿੰਦਗੀ ਵਾਲੀ ਕਹਾਣੀ ਆਖ ਲਵੋ,
ਜਾਂ ਫੇਰ ਮੇਰੇ ਸਭ ਗੀਤਾਂ ਦੀ, ਰਾਣੀ ਆਖ ਲਵੋ,
ਵਿਛੜ ਕੇ ਯਾਦਾਂ ਰਾਹੀਂ ਹੁਕਮ, ਚਲਾਉਂਦੀ ਰਹਿੰਦੀ ਏ
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ…੨
ਦੁਨੀਆਂ ਕਿਸਮਤ ਹਾਲਾਤਾਂ ਤੇ, ਰੱਜ ਕੇ ਰੋ ਚੁੱਕਿਆਂ,
ਉਹ ਕਿਸੇ ਦੀ ਹੋ ਚੁੱਕੀ, ਮੈਂ ਕਿਸੇ ਦਾ ਹੋ ਚੁੱਕਿਆਂ..
ਦੁਨੀਆਂ ਕਿਸਮਤ ਹਾਲਾਤਾਂ ਤੇ, ਰੱਜ ਕੇ ਰੋ ਚੁੱਕਿਆਂ,
ਉਹ ਕਿਸੇ ਦੀ ਹੋ ਚੁੱਕੀ, ਮੈਂ ਕਿਸੇ ਦਾ ਹੋ ਚੁੱਕਿਆਂ..
ਦੁਨੀਆਂ ਦੀਆਂ ਬਣਾਈਆਂ ਕੰਧਾਂ, ਢਾਉਂਦੀ ਰਹਿੰਦੀ ਏ…
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ…੨
ਖੁਦ ਕਿਸ ਹਾਲ ਚ ਖਬਰੇ, ਜੋ ਦੁਆਵਾਂ ਲਿਖਦੀ ਏ,
ਜ਼ਿਗਰੇ ਵਾਲੀ ਨਾ ਆਪਣਾ, ਸਿਰਨਾਵਾਂ ਲਿਖਦੀ ਏ.
ਖੁਦ ਕਿਸ ਹਾਲ ਚ ਖਬਰੇ, ਜੋ ਦੁਆਵਾਂ ਲਿਖਦੀ ਏ…
ਜ਼ਿਗਰੇ ਵਾਲੀ ਨਾ ਆਪਣਾ, ਸਿਰਨਾਵਾਂ ਲਿਖਦੀ ਏ…
ਦੇਬੀ ਨੂੰ ਹਰ ਸਾਲ ਕਾਰਡ, ਇਕ ਪਾਉਂਦੀ ਰਹਿੰਦੀ ਏ.
ਇਕ ਕੁੜੀ ਮੈਨੂੰ ਅਜੇ ਵੀ ਚੇਤੇ, ਆਉਂਦੀ ਰਹਿੰਦੀ ਏ…੨