Harjeet Harman - Gall Dil Dee (Hoor)
Lyrics
gal dil dee das sajanaa -2 , jhoothe laareyaan ch kee rakheyaa, -2
aajaa dil vich vas sajanaa -2 , ve chaubaareyaan ch kee rakheyaa |
gal dil dee das sajanaa -2
chan dharatee te je hove -4, utte taareyaan ch kee rakheyaa,
ikko apanaa ban jaave -2, baakee saareyaan ch kee rakheyaa |
gal dil dee das sajanaa -2
paaven moohaan ch mithaas hove -4, dilo khaareyaan ch kee rakheyaa,
lakh apanaa ban jaave -2, mano maareyaan ch kee rakheyaa |
gal dil dee das sajanaa -2
jittho bachan dee aas naheen -4, o kinaareyaan ch kee rakheyaa,
jede dubade nu dob dinde -2, o sahaareyaa ch kee rakheyaa |
gal dil dee das sajanaa -2
jede rab nu bhul jaande -4, o ahankaareyaan ch kee rakheyaa,
ban 'paragat' ose daa -2, jaano pyaareyaan ch kee rakheyaa |
gal dil dee das sajanaa -2
jhoothe laareyaan ch kee rakheyaa -4
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..
ਆਜਾ ਦਿਲ ਵਿੱਚ ਵੱਸ ਸੱਜਣਾਂ,
ਵੇ ਚੁਬਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||
ਚੰਨ ਧਰਤੀ ਤੇ ਜੇ ਹੋਵੇ,
ਉੱਤੇ ਤਾਰਿਆਂ ਚ’ ਕੀ ਰੱਖਿਆ..
ਇੱਕੋ ਆਪਣਾ ਬਣ ਜਾਵੇ,
ਬਾਕੀ ਸਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||
ਭਾਵੇਂ ਮੂੰਹਾਂ ਚ’ ਮਿਠਾਸ ਹੋਵੇ,
ਦਿਲੋਂ-ਖਾਰਿਆਂ ਚ’ ਕੀ ਰੱਖਿਆ..
ਲੱਖ ਆਪਣਾਂ ਬਣ ਜਾਵੇ,
ਮਨੋਂ-ਮਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||
ਜਿੱਥੋਂ ਬਚਣ ਦੀ ਆਸ ਨਹੀਂ,
ਓਹ ਕਿਨਾਰਿਆਂ ਚ’ ਕੀ ਰੱਖਿਆ..
ਜਿਹੜੇ ਡੁੱਬਦੇ ਨੂੰ ਡੋਬ ਦਿੰਦੇ,
ਓਹ ਸਹਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||
ਜਿਹੜੇ ਰੱਬ ਨੂੰ ਭੁੱਲ ਜਾਂਦੇ,
ਓਹ ਹੰਕਾਰਿਆਂ ਚ’ ਕੀ ਰੱਖਿਆ..
ਬਣ ਦਿਲਾ ਓਸੇ ਰੱਬ ਦਾ,
ਜਾਨੋਂ-ਪਿਆਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||